ਪ੍ਰਧਾਨ ਮੰਤਰੀ ਨੇ ਸ਼੍ਰੀ ਐਂਡੀ ਬਰਨਹੈਮ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ
July 21st, 08:09 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਐਂਡੀ ਬਰਨਹੈਮ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ।ਸੰਸਦ ਦੇ ਮੌਨਸੂਨ ਸੈਸ਼ਨ 2026 ਦੀ ਸ਼ੁਰੂਆਤ ’ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ
July 20th, 10:30 am
ਮੌਨਸੂਨ ਦਾ ਵੀ ਕੁਝ ਲਾਭ ਨਜ਼ਰ ਆ ਰਿਹਾ ਹੈ ਅਤੇ ਮੌਨਸੂਨ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ। ਮੌਨਸੂਨ ਹੋਵੇ ਜਾਂ ਮੌਨਸੂਨ ਸੈਸ਼ਨ, ਜੇਕਰ ਦੋਵੇਂ ਕਾਰਜਸ਼ੀਲ ਹੋਣ, ਤਾਂ ਬਹੁਤ ਹੀ ਲਾਭਕਾਰੀ ਹੁੰਦੇ ਹਨ ਅਤੇ ਦੋਵੇਂ ਉਸਾਰੂ ਹੋਣ ਤਾਂ ਦੇਸ਼ ਦਾ ਭਲਾ ਹੁੰਦਾ ਹੈ, ਜੀਵਾਂ ਦੀ ਭਲਾਈ ਹੁੰਦਾ ਹੈ। ਅਤੇ ਇਸ ਲਈ, ਅਸੀਂ ਇਹੋ ਪ੍ਰਾਰਥਨਾ ਕਰਦੇ ਹਾਂ ਕਿ ਮੌਨਸੂਨ ਵੀ ਕਾਰਜਸ਼ੀਲ ਰਹੇ, ਮੌਨਸੂਨ ਸੈਸ਼ਨ ਵੀ ਲਾਭਕਾਰੀ ਰਹੇ।ਸਾਲ 2026 ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ
July 20th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਪਰਿਸਰ ਵਿੱਚ ਮੌਨਸੂਨ ਸੈਸ਼ਨ 2026 ਦੇ ਪਹਿਲੇ ਦਿਨ ਮੀਡੀਆ ਨੂੰ ਸੰਬੋਧਨ ਕੀਤਾ। ਨਵੇਂ ਸੰਸਦੀ ਸੈਸ਼ਨ ਦੀ ਸ਼ੁਰੂਆਤ ਵਿੱਚ ਹਾਜ਼ਰ ਲੋਕਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੁਦਰਤੀ ਮੌਸਮ ਦੇ ਰੂਪ ਅਤੇ ਵਿਧਾਨਕ ਉਤਪਾਦਕਤਾ ਵਿਚਕਾਰ ਇੱਕ ਸਾਰਥਕ ਤੁਲਨਾ ਪੇਸ਼ ਕੀਤੀ। ਰਾਸ਼ਟਰ ਦੀ ਸਮੁੱਚੇ ਭਲਾਈ ’ਤੇ ਦੂਰ-ਅੰਦੇਸ਼ੀ ਅਤੇ ਪ੍ਰਗਤੀਸ਼ੀਲ ਕਾਰਜਾਂ ਦੇ ਡੂੰਘੇ ਪ੍ਰਭਾਵ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਅੰਤ ਵਿੱਚ ਸਾਰੇ ਜੀਵਾਂ ਨੂੰ ਲਾਭ ਪਹੁੰਚਾਉਣ ਵਾਲੇ ਅਤਿਅੰਤ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ। ਸ਼੍ਰੀ ਮੋਦੀ ਨੇ ਕਿਹਾ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਮੌਨਸੂਨ ਸਰਗਰਮ ਰਹੇ ਅਤੇ ਮੌਨਸੂਨ ਸੈਸ਼ਨ ਵੀ ਉਤਪਾਦਕ ਹੋਵੇ।ਚੰਡੀਗੜ੍ਹ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 17th, 02:08 pm
ਚੰਡੀਗੜ੍ਹ ਸਿਰਫ਼ ਇੱਕ ਸ਼ਹਿਰ ਨਹੀਂ ਹੈ, ਇਹ ਭਾਰਤ ਲਈ ਵਿਕਾਸ ਦਾ ਇੱਕ ਮਾਡਲ ਰਿਹਾ ਹੈ। ਚੰਡੀਗੜ੍ਹ ਜਾਣਿਆ ਜਾਂਦਾ ਹੈ, ਯੋਜਨਾਬੱਧ ਵਿਕਾਸ ਦੇ ਲਈ; ਚੰਡੀਗੜ੍ਹ ਦੀ ਪਛਾਣ ਹੈ, ਬਿਹਤਰ ਜੀਵਨ-ਸ਼ੈਲੀ ਦੇ ਲਈ, ਈਜ਼ ਆਫ ਲਿਵਿੰਗ ਦੇ ਲਈ। ਚੰਡੀਗੜ੍ਹ ਦੀ ਪਛਾਣ ਹੈ, ਇਲਾਜ ਦੀਆਂ ਬਿਹਤਰ ਸਹੂਲਤਾਂ ਦੇ ਸਬੰਧ ਵਿੱਚ ਅਤੇ ਇਸ ਸਭ ਦੇ ਨਾਲ-ਨਾਲ ਚੰਡੀਗੜ੍ਹ ਦੀ ਪਛਾਣ ਹੈ, ਮਾਂ ਚੰਡੀ ਦਾ ਅਸ਼ੀਰਵਾਦ। ਅਤੇ ਇਸ ਲਈ, ਚੰਡੀਗੜ੍ਹ ਦਾ ਵਿਕਾਸ ਹਮੇਸ਼ਾ ਤੋਂ ਐੱਨਡੀਏ ਸਰਕਾਰ ਦੀ ਤਰਜੀਹ ਰਹੀ ਹੈ। ਤੁਹਾਨੂੰ ਯਾਦ ਹੋਵੇਗਾ, ਡੇਢ ਸਾਲ ਪਹਿਲਾਂ ਦੇਸ਼ ਨੇ ਨਿਆਂ ਪ੍ਰਣਾਲੀ ਵਿੱਚ ਬਹੁਤ ਵੱਡਾ ਸੁਧਾਰ ਕੀਤਾ ਹੈ। ਅਸੀਂ ਦੰਡ ਸੰਹਿਤਾ ਦੀ ਜਗ੍ਹਾ ਭਾਰਤੀ ਨਿਆਇ ਸੰਹਿਤਾ ਲੈ ਕੇ ਆਏ ਹਾਂ। ਭਾਰਤੀ ਨਿਆਇ ਸੰਹਿਤਾ ਮਤਲਬ, ਦੰਡ ਅਧਾਰਿਤ ਕਾਨੂੰਨਾਂ ਦੀ ਜਗ੍ਹਾ ਨਿਆਂ ਆਧਾਰਿਤ ਕਾਨੂੰਨੀ ਪ੍ਰਣਾਲੀ। ਅਤੇ ਉਦੋਂ ਭਾਰਤੀ ਨਿਆਇ ਸੰਹਿਤਾ ਲਾਗੂ ਕਰਨ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੀ ਹੋਈ ਸੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ, ਜਿਨ੍ਹਾਂ ਵਿੱਚ ਸਿਹਤ ਸੰਭਾਲ, ਸਿੱਖਿਆ ਅਤੇ ਸੜਕ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰੋਜੈਕਟ ਸ਼ਾਮਲ ਹਨ
July 17th, 01:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚੰਡੀਗੜ੍ਹ ਵਿੱਚ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ, ਜਿਨ੍ਹਾਂ ਵਿੱਚ ਸਿਹਤ ਸੰਭਾਲ, ਸਿੱਖਿਆ ਅਤੇ ਸੜਕੀ ਢਾਂਚੇ ਸਬੰਧੀ ਪ੍ਰੋਜੈਕਟ ਸ਼ਾਮਲ ਹਨ। ਯੋਜਨਾਬੱਧ ਰਾਸ਼ਟਰੀ ਤਰੱਕੀ ਲਈ ਇੱਕ ਮਿਸਾਲੀ ਮਾਡਲ ਵਜੋਂ ਸ਼ਹਿਰ ਦੀ ਵਿਲੱਖਣ ਸਥਿਤੀ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਇੱਕ ਬਿਹਤਰ ਜੀਵਨ ਸ਼ੈਲੀ ਅਤੇ ਰਹਿਣ-ਸਹਿਣ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਇਸਦੀ ਸਾਖ 'ਤੇ ਜ਼ੋਰ ਦਿੱਤਾ। ਇਸ ਖੇਤਰ 'ਤੇ ਮਾਂ ਚੰਡੀ ਦੀ ਦੈਵੀ ਕਿਰਪਾ ਨੂੰ ਸਵੀਕਾਰ ਕਰਦੇ ਹੋਏ, ਉਨ੍ਹਾਂ ਨੇ ਸੱਤਾਧਾਰੀ ਪ੍ਰਸ਼ਾਸਨ ਦੀ ਇਸਦੇ ਨਿਰੰਤਰ, ਢਾਂਚਾਗਤ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕੀਤੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, ਚੰਡੀਗੜ੍ਹ ਦਾ ਵਿਕਾਸ ਹਮੇਸ਼ਾ ਮੌਜੂਦਾ ਸਰਕਾਰ ਦੀ ਸੰਪੂਰਨ ਤਰਜੀਹ ਰਿਹਾ ਹੈ।ਹਰਿਆਣਾ ਦੇ ਜੀਂਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 17th, 12:00 pm
ਹਰਿਆਣਾ ਦੇ ਰਾਜਪਾਲ ਸ਼੍ਰੀ ਅਸੀਮ ਘੋਸ਼ ਜੀ, ਇੱਥੋਂ ਦੇ ਪ੍ਰਸਿੱਧ ਅਤੇ ਊਰਜਾਵਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਹਾਜ਼ਰ ਹੋਰ ਜਨ-ਪ੍ਰਤੀਨਿਧੀਗਣ, ਅਤੇ ਇਸ ਸਮੇਂ ਤਕਨਾਲੋਜੀ ਦੇ ਮਾਧਿਅਮ ਰਾਹੀਂ ਵੀ ਹਰਿਆਣਾ ਦੇ ਕਈ ਸਥਾਨਾਂ ’ਤੇ ਹਾਜ਼ਰ ਮੇਰੇ ਸਾਰੇ ਪਿਆਰੇ ਹਰਿਆਣਾ ਦੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਜੀਂਦ ਵਿੱਚ ਤਕਰੀਬਨ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਦੇਸ਼ ਨੂੰ ਸਮਰਪਿਤ ਕੀਤੇ
July 17th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਜੀਂਦ ਵਿੱਚ ਤਕਰੀਬਨ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਇਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚਣ ’ਤੇ ਬਹੁਤ ਖ਼ੁਸ਼ੀ ਜ਼ਾਹਰ ਕਰਦਿਆਂ, ਪ੍ਰਧਾਨ ਮੰਤਰੀ ਨੇ ਇਲਾਕੇ ਦੀ ਅਮੀਰ ਇਤਿਹਾਸਕ, ਫੌਜੀ ਅਤੇ ਅਧਿਆਤਮਕ ਵਿਰਾਸਤ ਦਾ ਜ਼ਿਕਰ ਕੀਤਾ, ਜਿਸ ਨੂੰ ਸ਼ਕਤੀ ਪੀਠ ਮਾਤਾ ਜਯੰਤੀ ਦੀ ਵਿਸ਼ੇਸ਼ ਬਖਸ਼ਿਸ਼ ਪ੍ਰਾਪਤ ਹੈ। ਦਹਾਕਿਆਂ ਪਹਿਲਾਂ ਸੰਗਠਨਾਤਮਕ ਡਿਊਟੀਆਂ ਲਈ ਸ਼ਹਿਰ ਦੇ ਆਪਣੇ ਸ਼ੁਰੂਆਤੀ ਦੌਰਿਆਂ ਨੂੰ ਯਾਦ ਕਰਦਿਆਂ, ਉਨ੍ਹਾਂ ਨੇ ਮਿਲੇ ਉਸ ਪਿਆਰ ਨੂੰ ਯਾਦ ਕੀਤਾ, ਜੋ ਮੁਰ੍ਹਾ ਮੱਝਾਂ ਦੀ ਡੇਅਰੀ, ਦੇਸੀ ਬੂਰਾ ਅਤੇ ਘੇਵਰ ਵਰਗੇ ਸਥਾਨਕ ਖਾਣ-ਪੀਣ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਕੋਈ ਆਮ ਧਰਤੀ ਨਹੀਂ ਹੈ; ਇਹ ਇਤਿਹਾਸ, ਬਹਾਦਰੀ, ਧਰਮ ਅਤੇ ਬਹੁਤ ਵੱਡੇ ਮਾਣ ਵਾਲੀ ਧਰਤੀ ਹੈ।”ਪ੍ਰਧਾਨ ਮੰਤਰੀ 17 ਜੁਲਾਈ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ
July 15th, 06:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜੁਲਾਈ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕਰਨਗੇ। ਸਵੇਰੇ 11 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਜੀਂਦ ਰੇਲਵੇ ਸਟੇਸ਼ਨ 'ਤੇ ਜੀਂਦ ਅਤੇ ਸੋਨੀਪਤ ਦਰਮਿਆਨ ਭਾਰਤ ਦੀ ਪਹਿਲੀ ਹਾਈਡ੍ਰੋਜਨ ਰੇਲ ਨੂੰ ਹਰੀ ਝੰਡੀ ਦਿਖਾਉਣਗੇ। ਸਵੇਰੇ 11:30 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਜੀਂਦ ਦੇ ਏਕਲਵਯ ਸਟੇਡੀਅਮ ਵਿਖੇ ਲਗਭਗ ₹14,700 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।ਮੰਤਰੀ ਮੰਡਲ ਨੇ ਸੈਮੀਕੌਨ 2.0 ਨੂੰ ਮਨਜ਼ੂਰੀ ਦਿੱਤੀ-ਸਰਕਰ ਨੇ ਦੇਸ਼ ਵਿੱਚ ਸੈਮੀਕੰਡਕਟਰ ਉਦਯੋਗਾਂ ਨੂੰ ਲੰਬੇ ਸਮੇਂ ਲਈ ਨੀਤੀਗਤ ਸਮਰੱਥਨ ਦੇਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕੀਤਾ
July 15th, 04:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਸੈਮੀਕੰਡਕਟਰ ਡਿਜਾਈਨ ਅਤੇ ਨਿਰਮਾਣ ਪ੍ਰਣਾਲੀ ਵਿਕਸਿਤ ਕਰਨ ਲਈ ਸੈਮੀਕੌਨ 2.0 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਲਈ ਕੁੱਲ 1,27,500 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਗਿਆ ਹੈ।ਕੈਬਨਿਟ ਨੇ ਮੋਬਾਈਲ ਫੋਨ ਨਿਰਮਾਣ ਯੋਜਨਾ (ਐੱਮਪੀਐੱਮਐੱਸ) ਨੂੰ ਮਨਜ਼ੂਰੀ ਦਿੱਤੀ
July 15th, 04:24 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ 62,500 ਕਰੋੜ ਰੁਪਏ (62,500 ਕਰੋੜ ਰੁਪਏ ਮਾਤਰ) ਦੇ ਬਜਟ ਖਰਚ ਨਾਲ ਮੋਬਾਈਲ ਫੋਨ ਨਿਰਮਾਣ ਯੋਜਨਾ (ਐੱਮਪੀਐੱਮਐੱਸ) ਨੂੰ ਮਨਜ਼ੂਰੀ ਦੇ ਦਿੱਤਾ ਹੈ।ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 11th, 01:15 pm
ਅਸੀਂ ਭਾਰਤ ਦੇ ਲੋਕ ਸੁਣਦੇ ਆਏ ਸੀ ਕਿ 20 ਸਾਲ ਬਾਅਦ ਕੋਈ ਵੱਡੀ ਤਬਦੀਲੀ ਆਉਂਦੀ ਹੈ। ਪਰ ਅੱਜ 40 ਸਾਲ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦੀ ਧਰਤੀ ’ਤੇ ਆਇਆ ਹੈ। ਇਹ ਮੇਰਾ ਸੁਭਾਗ ਹੈ। ਮੈਂ ਨਿਊਜ਼ੀਲੈਂਡ ਦੇ ਸਾਰੇ ਵਸਨੀਕਾਂ ਲਈ, ਤੁਹਾਡੇ ਸਾਰਿਆਂ ਲਈ, 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ
July 11th, 12:35 pm
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਲਕਸਨ ਨੂੰ ਉਨ੍ਹਾਂ ਦੀ ਹਾਜ਼ਰੀ ਵਿੱਚ ਅਤੇ ਕੀਵੀ-ਭਾਰਤੀ ਭਾਈਚਾਰੇ ਦੀ ਭਲਾਈ ਸਮੇਤ ਦੁਵੱਲੀ ਭਾਈਵਾਲੀ ਲਈ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕੀਤੀ। ਉਨ੍ਹਾਂ ਨੇ ਭਾਈਚਾਰੇ ਵੱਲੋਂ ਕੀਤੇ ਗਏ ਵਿਸ਼ੇਸ਼ ਸਵਾਗਤ ਦੀ ਸ਼ਲਾਘਾ ਕੀਤੀ।ਗਾਲਾ ਲੰਚ (Gala Lunch) ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 11th, 12:32 pm
ਪਿਛਲੇ ਸਾਲ ਪ੍ਰਧਾਨ ਮੰਤਰੀ ਲਕਸਨ ਦੀ ਭਾਰਤ ਯਾਤਰਾ ਨਾਲ ਸਾਡੇ ਸਬੰਧਾਂ ਦੇ ਹਰ ਖੇਤਰ ਵਿੱਚ ਨਵੀਂ ਊਰਜਾ ਆਈ ਹੈ। ਉਨ੍ਹਾਂ ਦੀ ਅਗਵਾਈ, ਸਪੱਸ਼ਟ ਵਿਜ਼ਨ ਅਤੇ ਮਜ਼ਬੂਤ ਵਚਨਬੱਧਤਾ ਨਾਲ, ਭਾਰਤ ਅਤੇ ਨਿਊਜ਼ੀਲੈਂਡ ਦੀ ਦੋਸਤੀ ਨੂੰ ਨਵੀਂ ਗਤੀ ਅਤੇ ਨਵੀਂ ਦਿਸ਼ਾ ਮਿਲੀ ਹੈ। ਅੱਜ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯਾਤਰਾ ਹੋ ਰਹੀ ਹੈ। ਅਤੇ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਬਹੁਤ ਸਾਰੇ ਚੰਗੇ ਕੰਮ ਹਨ, ਜੋ ਮੇਰੇ ਤੋਂ ਪਹਿਲਾਂ ਵਾਲੇ ਲੋਕ ਮੇਰੇ ਲਈ ਛੱਡ ਕੇ ਗਏ ਹਨ, ਜਿਨ੍ਹਾਂ ਨੂੰ ਮੈਂ ਪੂਰਾ ਕਰ ਰਿਹਾ ਹਾਂ। ਸਾਥੀਓ, ਇਹ ਸਾਡੇ ਸਬੰਧਾਂ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ।ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ''ਭਾਰਤ-ਨਿਊਜ਼ੀਲੈਂਡ: ਇੱਕ ਸਫ਼ਲ ਭਾਈਵਾਲੀ'' ਵਿੱਚ ਹਿੱਸਾ ਲਿਆ
July 11th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਕ੍ਰਿਸਟੋਫਰ ਵੱਲੋਂ ਆਯੋਜਿਤ ਭਾਰਤ-ਨਿਊਜ਼ੀਲੈਂਡ: ਇੱਕ ਸਫ਼ਲ ਭਾਈਵਾਲੀ ਵਿਸ਼ੇ ’ਤੇ ਅਧਾਰਿਤ ਇੱਕ ਵਿਸ਼ੇਸ਼ ਭੋਜਨ ਸਮਾਰੋਹ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਰਾਜਨੀਤੀ, ਵਪਾਰ, ਉਦਯੋਗ, ਸਿੱਖਿਆ, ਤਕਨਾਲੋਜੀ, ਖੇਡਾਂ ਅਤੇ ਕਲਾ ਜਗਤ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ।ਭਾਰਤ–ਨਿਊਜ਼ੀਲੈਂਡ ਕਾਰੋਬਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 11th, 08:20 am
ਆਕਲੈਂਡ ਵਿੱਚ ਤੁਹਾਡੇ ਸਾਰਿਆਂ ਦਰਮਿਆਨ ਆ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਮੈਂ ਪ੍ਰਧਾਨ ਮੰਤਰੀ ਲਕਸਨ ਦਾ, ਉਨ੍ਹਾਂ ਦੇ ਸਕਾਰਾਤਮਕ ਵਿਚਾਰਾਂ ਅਤੇ ਭਾਰਤ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕਰਦਾ ਹਾਂ।Prime Minister addresses business leaders in New Zealand
July 11th, 08:16 am
PM Modi interacted with leading CEOs and business leaders from India and New Zealand, highlighting the vast opportunities for trade, investment and innovation. He invited New Zealand businesses to partner India's growth story and help achieve the shared goal of doubling bilateral trade to NZD 7 billion by 2030.ਭਾਰਤ-ਨਿਊਜ਼ੀਲੈਂਡ ਸੰਯੁਕਤ ਬਿਆਨ
July 11th, 07:59 am
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਕ੍ਰਿਸਟੋਫਰ ਲਕਸਨ ਦੇ ਸੱਦੇ ’ਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਅਤੇ 11 ਜੁਲਾਈ, 2026 ਨੂੰ ਔਕਲੈਂਡ, ਨਿਊਜ਼ੀਲੈਂਡ ਦੀ ਅਧਿਕਾਰਤ ਯਾਤਰਾ ’ਤੇ ਹਨ। ਇਹ 40 ਸਾਲਾਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੀ ਪਹਿਲੀ ਯਾਤਰਾ ਹੈ, ਜੋ ਇੱਕ ਇਤਿਹਾਸਕ ਪ੍ਰਾਪਤੀ ਹੈ ਅਤੇ ਦੋਵਾਂ ਦੇਸ਼ਾਂ ਦੀ ਸਥਾਈ ਮਿੱਤਰਤਾ ਅਤੇ ਭਾਈਵਾਲੀ ਵਿੱਚ ਨਵੇਂ ਰਾਹ ਪੱਧਰੇ ਕਰਦੀ ਹੈ।ਭਾਰਤ-ਆਸਟ੍ਰੇਲੀਆ ਖੇਡ ਸਹਿਯੋਗ ਰੋਡਮੈਪ
July 10th, 10:07 am
ਖੇਡਾਂ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਮਹੱਤਵਪੂਰਨ ਪੁਲ਼ ਵਜੋਂ ਕੰਮ ਕਰਦੀਆਂ ਹਨ, ਜੋ ਭਾਈਚਾਰਿਆਂ ਨੂੰ ਜੋੜਦਿਆਂ ਸਹਿਯੋਗ ਦੇ ਨਵੇਂ ਰਾਹ ਖੋਲ੍ਹਦੀਆਂ ਹਨ।ਪ੍ਰਧਾਨ ਮੰਤਰੀ ਇੱਕ ਖੇਡ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੈਲਬਰਨ ਕ੍ਰਿਕਟ ਗਰਾਊਂਡ ਪਹੁੰਚੇ
July 10th, 08:21 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਅਲਬਨੀਜ਼ ਅਤੇ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨਾਲ ਮੈਲਬਰਨ ਕ੍ਰਿਕਟ ਗਰਾਊਂਡ ਦਾ ਦੌਰਾ ਕੀਤਾ। ਇਹ ਸਮਾਗਮ ਭਾਰਤ-ਆਸਟ੍ਰੇਲੀਆ ਦੇ ਖੇਡ ਸਬੰਧਾਂ ਦਾ ਜਸ਼ਨ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ।ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 09th, 03:22 pm
ਮੈਂ ਉਸ ਧਰਤੀ ਦੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਜਿੱਥੇ ਅਸੀਂ ਮਿਲ ਰਹੇ ਹਾਂ ਅਤੇ ਮੈਂ ਉਨ੍ਹਾਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੇ ਦੇ ਵਡੇਰਿਆਂ ਨੂੰ ਸਤਿਕਾਰ ਭੇਟ ਕਰਦਾ ਹਾਂ।