ਪ੍ਰਧਾਨ ਮੰਤਰੀ ਨੇ ਪ੍ਰਗਤੀ ਦੀ 52ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
June 24th, 09:04 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੇਵਾ ਤੀਰਥ ਵਿਖੇ ‘ਪ੍ਰਗਤੀ’ ਦੀ 52ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ) ’ਤੇ ਅਧਾਰਿਤ ਇਹ ਮਲਟੀ-ਮੋਡਲ ਪਲੇਟਫਾਰਮ ਕੇਂਦਰ ਅਤੇ ਰਾਜ ਸਰਕਾਰਾਂ ਦੇ ਯਤਨਾਂ ਨੂੰ ਨਿਰਵਿਘਨ ਰੂਪ ਵਿੱਚ ਜੋੜ ਕੇ ਕਿਰਿਆਸ਼ੀਲ ਸ਼ਾਸਨ ਅਤੇ ਸਮੇਂ ਸਿਰ ਲਾਗੂਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਨੇ ਤਪਦਿਕ ਰੋਗ ਦੇ ਖ਼ਿਲਾਫ਼ ਯੁੱਧ ਨੂੰ ਮਜ਼ਬੂਤ ਕਰਨ ਦੇ ਲਈ ਜ਼ਮੀਨੀ ਪੱਧਰ ‘ਤੇ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ
March 26th, 03:51 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਤਪਦਿਕ ਖ਼ਾਤਮੇ ਦੇ ਖ਼ਾਹਿਸ਼ੀ ਮਿਸ਼ਨ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਲੋਕਾਂ ਦੀ ਹਿਰਦੇ ਤੋਂ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਪ੍ਰਯਾਸਾਂ ਦੀ ਵਧਦੀ ਗਤੀ ‘ਤੇ ਬਲ ਦਿੱਤਾ ਜੋ ਇੱਕ ਵਧੇਰੇ ਤੰਦਰੁਸਤ ਅਤੇ ਟੀਬੀ ਮੁਕਤ ਭਾਰਤ (TB-free India) ਦਾ ਮਾਰਗ ਪੱਧਰਾ ਕਰ ਰਹੇ ਹਨ।