ਜਾਪਾਨ-ਭਾਰਤ ਵਪਾਰ ਸਹਿਯੋਗ ਕਮੇਟੀ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ
March 05th, 07:52 pm
ਜਾਪਾਨ-ਭਾਰਤ ਵਪਾਰ ਸਹਿਯੋਗ ਕਮੇਟੀ (ਜੇਆਈਬੀਸੀਸੀ) ਦੇ 17 ਮੈਂਬਰਾਂ ਵਾਲੇ ਵਫ਼ਦ ਨੇ ਆਪਣੇ ਚੇਅਰਮੈਨ ਸ਼੍ਰੀ ਤਾਤਸੁਓ ਯਾਸੁਨਾਗਾ ਦੀ ਅਗਵਾਈ ਵਿੱਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਮੈਨੂਫੈਕਚਰਿੰਗ, ਬੈਕਿੰਗ, ਏਅਰਲਾਈਨਜ਼, ਫਾਰਮਾ ਸੈਕਟਰ, ਪਲਾਂਟ ਇੰਜੀਨੀਅਰਿੰਗ ਅਤੇ ਲੌਜਿਸਟਿਕਸ ਜਿਹੇ ਪ੍ਰਮੁੱਖ ਖੇਤਰਾਂ ਦੇ ਪ੍ਰਮੁੱਖ ਜਾਪਾਨੀ ਕਾਰਪੋਰੇਟ ਘਰਾਣਿਆਂ ਦੇ ਸੀਨੀਅਰ ਪ੍ਰਤੀਨਿਧੀ ਸ਼ਾਮਲ ਸਨ।ਪ੍ਰਧਾਨ ਮੰਤਰੀ ਨੇ ਸ਼੍ਰੀ ਤਾਤਸੁਓ ਯਸੁਨਾਗਾ ਦੀ ਅਗਵਾਈ ਵਿੱਚ ਜਾਪਾਨ ਦੇ ਵਪਾਰਕ ਵਫ਼ਦ ਨਾਲ ਮੁਲਾਕਾਤ ਕੀਤੀ
March 05th, 07:47 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਤਾਤਸੁਓ ਯਸੁਨਾਗਾ ਦੀ ਅਗਵਾਈ ਵਿੱਚ ਜਾਪਾਨ ਦੇ ਵਪਾਰਕ ਵਫ਼ਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਵਿਚ ਉਨ੍ਹਾਂ ਦੀ ਵਿਸਤਾਰ ਦੀਆਂ ਯੋਜਨਾਵਾਂ ਅਤੇ ‘ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ’ ਦੇ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ ਨਾਲ ਉਤਸ਼ਾਹਿਤ ਹੋਏ ਹਨ।