ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਸ਼ਿਵਗੰਗਾ ਵਿੱਚ ਹੋਏ ਹਾਦਸੇ ਵਿੱਚ ਜਾਨੀ ਨੁਕਸਾਨ 'ਤੇ ਸੋਗ ਪ੍ਰਗਟ ਕੀਤਾ
December 01st, 10:23 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦੇ ਸ਼ਿਵਗੰਗਾ ਜ਼ਿਲ੍ਹੇ ਵਿੱਚ ਹੋਏ ਇੱਕ ਹਾਦਸੇ ਜਾਨੀ ਨੁਕਸਾਨ 'ਤੇ ਸੋਗ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ।ਨੁੱਕੜ ਨਾਟਕ ਤੋਂ ਲੈ ਕੇ ਰੀਲ ਮੇਕਿੰਗ ਤੱਕ— Gen Z ਬਣਿਆ ਕਾਸ਼ੀ ਤਾਮਿਲ ਸੰਗਮਮ ਦਾ ਨਵਾਂ ਚਿਹਰਾ
November 30th, 06:56 pm
ਦੋ ਦਸੰਬਰ ਨੂੰ ਸ਼ੁਰੂ ਹੋਣ ਵਾਲੇ ਕਾਸ਼ੀ ਤਾਮਿਲ ਸੰਗਮਮ 4.0 ਨੂੰ ਲੈ ਕੇ Gen Z ਵਿੱਚ ਖ਼ਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ, ਜੋ ਇਸ ਸਭਿਆਚਾਰਕ ਉਤਸ਼ਾਹ ਨੂੰ ਹੋਰ ਜੀਵਿਤ ਬਣਾ ਰਿਹਾ ਹੈ। ਇਹ ਸਮਾਗਮ ਕਾਸ਼ੀ ਅਤੇ ਤਾਮਿਲਨਾਡੂ ਦਰਮਿਆਨ ਪ੍ਰਾਚੀਨ ਸਭਿਆਚਾਰਕ ਅਤੇ ਭਾਸ਼ਾਈ ਸਬੰਧਾਂ ਨੂੰ ਇੱਕ ਨਵੇਂ ਯੁੱਗ ਦੀ ਨੌਜਵਾਨ ਊਰਜਾ ਨਾਲ ਜੋੜਨ ਦੀ ਕੋਸ਼ਿਸ਼ ਹੈ।ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 25th, 10:20 am
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਭ ਤੋਂ ਸਤਿਕਾਰਯੋਗ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਸ਼੍ਰੀ ਰਾਮ ਜਨਮ-ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ, ਸਤਿਕਾਰਯੋਗ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ, ਸਤਿਕਾਰਯੋਗ ਸੰਤ ਸਮਾਜ, ਇੱਥੇ ਮੌਜੂਦ ਸਾਰੇ ਭਗਤ, ਦੇਸ਼ ਅਤੇ ਦੁਨੀਆ ਤੋਂ ਇਸ ਇਤਿਹਾਸਕ ਪਲ ਦੇ ਗਵਾਹ ਬਣ ਰਹੇ ਕੋਟਿ-ਕੋਟਿ ਰਾਮ ਭਗਤ, ਭੈਣੋ ਅਤੇ ਭਰਾਵੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਨੂੰ ਸੰਬੋਧਨ ਕੀਤਾ
November 25th, 10:13 am
ਰਾਸ਼ਟਰ ਦੇ ਸਮਾਜਿਕ-ਸਭਿਆਚਾਰਕ ਅਤੇ ਅਧਿਆਤਮਕ ਦ੍ਰਿਸ਼ ਵਿੱਚ ਮਹੱਤਵਪੂਰਨ ਮੌਕੇ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਪਵਿੱਤਰ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਦੇ ਸਿਖਰ 'ਤੇ ਭਗਵਾ ਝੰਡਾ ਲਹਿਰਾਇਆ। ਧਵਜਾਰੋਹਣ ਉਤਸਵ ਮੰਦਿਰ ਨਿਰਮਾਣ ਦੇ ਪੂਰਾ ਹੋਣ ਅਤੇ ਸਭਿਆਚਾਰਕ ਉਤਸਵ ਅਤੇ ਰਾਸ਼ਟਰੀ ਏਕਤਾ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਯੁੱਧਿਆ ਨਗਰੀ ਭਾਰਤ ਦੀ ਸਭਿਆਚਾਰਕ ਚੇਤਨਾ ਦੇ ਇੱਕ ਹੋਰ ਸਿਖਰ-ਬਿੰਦੂ ਦੀ ਗਵਾਹ ਬਣ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, ਅੱਜ ਪੂਰਾ ਭਾਰਤ ਅਤੇ ਪੂਰਾ ਵਿਸ਼ਵ ਭਗਵਾਨ ਸ਼੍ਰੀ ਰਾਮ ਦੀ ਭਾਵਨਾ ਨਾਲ ਭਰਪੂਰ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਹਰ ਰਾਮ ਭਗਤ ਦੇ ਦਿਲ ਵਿੱਚ ਬੇਮਿਸਾਲ ਸੰਤੁਸ਼ਟੀ, ਅਥਾਹ ਸ਼ੁਕਰਗੁਜ਼ਾਰੀ ਅਤੇ ਅਪਾਰ ਦੈਵੀ ਅਨੰਦ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਦੀਆਂ ਪੁਰਾਣੇ ਜ਼ਖ਼ਮ ਭਰ ਰਹੇ ਹਨ, ਸਦੀਆਂ ਦਾ ਦਰਦ ਖ਼ਤਮ ਹੋ ਰਿਹਾ ਹੈ ਅਤੇ ਸਦੀਆਂ ਦਾ ਸੰਕਲਪ ਅੱਜ ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਉਸ ਯੱਗ ਦੀ ਸਮਾਪਤੀ ਹੈ ਜਿਸ ਦੀ ਅਗਨੀ 500 ਸਾਲਾਂ ਤੱਕ ਜਗਦੀ ਰਹੀ, ਇੱਕ ਅਜਿਹਾ ਯੱਗ ਜਿਸ ਦੀ ਆਸਥਾ ਕਦੇ ਡਗਮਗਾਈ ਨਹੀਂ, ਆਸਥਾ ਪਲ ਭਰ ਲਈ ਵੀ ਖੰਡਿਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਭਗਵਾਨ ਸ਼੍ਰੀ ਰਾਮ ਦੇ ਗਰਭਗ੍ਰਹਿ ਦੀ ਅਨੰਤ ਊਰਜਾ ਅਤੇ ਸ਼੍ਰੀ ਰਾਮ ਪਰਿਵਾਰ ਦੀ ਦੈਵੀ ਮਹਿਮਾ ਇਸ ਧਰਮ ਧਵਜਾ ਦੇ ਰੂਪ ਵਿੱਚ, ਇਸ ਅਤਿ-ਦੈਵੀ ਅਤੇ ਵਿਸ਼ਾਲ ਮੰਦਿਰ ਵਿੱਚ ਸਥਾਪਿਤ ਹੋਈ ਹੈ।ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸੰਮੇਲਨ 2025 ਵਿੱਚ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ
November 20th, 12:30 pm
ਇਹ ਸਾਰੇ ਕੇਲੇ ਦੇ ਮੁੱਲ-ਵਰਧਿਤ ਉਤਪਾਦ ਹਨ ਅਤੇ ਇਹ ਰਹਿੰਦ-ਖੂੰਹਦ ਹੈ... ਸਰ, ਇਹ ਕੇਲੇ ਦੀ ਰਹਿੰਦ-ਖੂੰਹਦ ਤੋਂ ਹੈ, ਇਹ ਕੇਲੇ ਦੇ ਮੁੱਲ-ਵਰਧਨ ਤੋਂ ਹੈ ਸਰ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸੰਮੇਲਨ 2025 ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ
November 20th, 12:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸੰਮੇਲਨ 2025 ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਕੁਦਰਤੀ ਖੇਤੀ ਵਿੱਚ ਲੱਗੇ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਕੇਲੇ ਦੀ ਉਪਜ ਦਾ ਨਿਰੀਖਣ ਕੀਤਾ ਅਤੇ ਕੇਲੇ ਦੀ ਰਹਿੰਦ-ਖੂੰਹਦ ਦੀ ਵਰਤੋਂ ਬਾਰੇ ਜਾਣਕਾਰੀ ਹਾਸਲ ਕੀਤੀ। ਕਿਸਾਨ ਨੇ ਦੱਸਿਆ ਕਿ ਪ੍ਰਦਰਸ਼ਿਤ ਸਾਰੀਆਂ ਵਸਤੂਆਂ ਕੇਲੇ ਦੀ ਰਹਿੰਦ-ਖੂੰਹਦ ਤੋਂ ਬਣੇ ਮੁੱਲ-ਵਰਧਿਤ ਉਤਪਾਦ ਹਨ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਨ੍ਹਾਂ ਦੇ ਉਤਪਾਦ ਪੂਰੇ ਭਾਰਤ ਵਿੱਚ ਆਨਲਾਈਨ ਵੇਚੇ ਜਾਂਦੇ ਹਨ, ਇਸ ਦੇ ਜਵਾਬ ਵਿੱਚ ਕਿਸਾਨ ਨੇ ਪੁਸ਼ਟੀ ਕੀਤੀ। ਕਿਸਾਨ ਨੇ ਅੱਗੇ ਦੱਸਿਆ ਕਿ ਉਹ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਅਤੇ ਵਿਅਕਤੀਗਤ ਯੋਗਦਾਨ ਪਾਉਣ ਵਾਲਿਆਂ ਜ਼ਰੀਏ ਪੂਰੇ ਤਾਮਿਲਨਾਡੂ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਉਤਪਾਦ ਆਨਲਾਈਨ ਵੇਚੇ ਜਾਂਦੇ ਹਨ, ਨਿਰਯਾਤ ਕੀਤੇ ਜਾਂਦੇ ਹਨ ਅਤੇ ਪੂਰੇ ਭਾਰਤ ਵਿੱਚ ਸਥਾਨਕ ਬਾਜ਼ਾਰਾਂ ਅਤੇ ਸੁਪਰ-ਮਾਰਕਿਟਾਂ ਵਿੱਚ ਵੀ ਉਪਲਬਧ ਹਨ। ਸ਼੍ਰੀ ਮੋਦੀ ਨੇ ਪੁੱਛਿਆ ਕਿ ਹਰੇਕ ਐੱਫਪੀਓਵਿੱਚ ਕਿੰਨੇ ਲੋਕ ਇਕੱਠੇ ਕੰਮ ਕਰਦੇ ਹਨ, ਤਾਂ ਕਿਸਾਨ ਨੇ ਜਵਾਬ ਦਿੱਤਾ ਕਿ ਲਗਭਗ ਇੱਕ ਹਜ਼ਾਰ ਲੋਕ ਇਸ ਵਿੱਚ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਮੰਨਿਆ ਅਤੇ ਅੱਗੇ ਪੁੱਛਿਆ ਕਿ ਕੀ ਕੇਲੇ ਦੀ ਖੇਤੀ ਸਿਰਫ਼ ਇੱਕ ਹੀ ਖੇਤਰ ਵਿੱਚ ਕੀਤੀ ਜਾਂਦੀ ਹੈ ਜਾਂ ਹੋਰ ਫ਼ਸਲਾਂ ਦੇ ਨਾਲ ਮਿਲਾ ਕੇ ਕੀਤੀ ਜਾਂਦੀ ਹੈ। ਕਿਸਾਨ ਨੇ ਸਪਸ਼ਟ ਕੀਤਾ ਕਿ ਵੱਖ-ਵੱਖ ਖੇਤਰ ਵੱਖ-ਵੱਖ ਖ਼ਾਸ ਉਤਪਾਦਾਂ ਵਿੱਚ ਮੁਹਾਰਤ ਰੱਖਦੇ ਹਨ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਜੀਆਈ ਉਤਪਾਦ ਵੀ ਹਨ।ਪ੍ਰਧਾਨ ਮੰਤਰੀ 19 ਨਵੰਬਰ ਨੂੰ ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਦਾ ਦੌਰਾ ਕਰਨਗੇ
November 18th, 11:38 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਨਵੰਬਰ ਨੂੰ ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਦਾ ਦੌਰਾ ਕਰਨਗੇ।ਪ੍ਰਧਾਨ ਮੰਤਰੀ ਨੇ ਤਿਰੂੱਪੁਰ ਕੁਮਾਰਨ ਅਤੇ ਸੁਬ੍ਰਮਣਯ ਸ਼ਿਵਾ ਨੂੰ ਉਨ੍ਹਾਂ ਦੇ ਯਾਦਗਾਰੀ ਦਿਵਸ ‘ਤੇ ਸ਼ਰਧਾਂਜਲੀ ਭੇਟ ਕੀਤੀ
October 04th, 04:51 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀਆਂ ਦੋ ਮਹਾਨ ਸ਼ਖਸੀਅਤਾਂ- ਤਿਰੂੱਪੁਰ ਕੁਮਾਰਨ ਅਤੇ ਸੁਬ੍ਰਮਣਯ ਸ਼ਿਵਾ - ਨੂੰ ਉਨ੍ਹਾਂ ਦੇ ਯਾਦਗਾਰੀ ਦਿਵਸ ‘ਤੇ ਦਿਲੋਂ ਸ਼ਰਧਾਂਜਲੀ ਭੇਟ ਕੀਤੀ।ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਚੇਨੱਈ ਵਿੱਚ ਇਮਾਰਤ ਢਹਿਣ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ’ਤੇ ਸੋਗ ਪ੍ਰਗਟਾਇਆ
September 30th, 09:48 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦੇ ਚੇਨੱਈ ਵਿੱਚ ਇਮਾਰਤ ਢਹਿਣ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੀ ਮੋਦੀ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਜਲਦੀ ਸਿਹਤਯਾਬੀ ਦੀ ਵੀ ਕਾਮਨਾ ਕੀਤੀ।ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਕਰੂਰ ਵਿੱਚ ਇੱਕ ਰਾਜਨੀਤਕ ਰੈਲੀ ਵਿੱਚ ਮੰਦਭਾਗੀ ਘਟਨਾ ਵਿੱਚ ਪੀੜਤਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ ਐਕਸ ਗ੍ਰੇਸ਼ੀਆ ਦੀ ਰਾਸ਼ੀ ਦਾ ਐਲਾਨ ਕੀਤਾ
September 28th, 12:03 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾਮਿਲਨਾਡੂ ਦੇ ਕਰੂਰ ਵਿੱਚ ਇੱਕ ਰਾਜਨੀਤਕ ਰੈਲੀ ਵਿੱਚ ਮੰਦਭਾਗੀ ਘਟਨਾ ਵਿੱਚ ਹਰੇਕ ਮ੍ਰਿਤਕ ਦੇ ਨੇੜਲੇ ਪਰਿਵਾਰਕ ਮੈਂਬਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੀ ਰਾਸ਼ੀ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।স্বদেশী সামগ্ৰী, ‘ভ’কেল ফৰ লোকেল’: ‘মন কী বাত’ত প্ৰধানমন্ত্ৰী মোদীৰ উৎসৱকালীন আহ্বান
September 28th, 11:00 am
ਇਸ ਮਹੀਨੇ ਦੇ 'ਮਨ ਕੀ ਬਾਤ' ਭਾਸ਼ਣ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਭਗਤ ਸਿੰਘ ਅਤੇ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਭਾਰਤੀ ਸੱਭਿਆਚਾਰ, ਮਹਿਲਾ ਸਸ਼ਕਤੀਕਰਣ, ਦੇਸ਼ ਭਰ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਤਿਉਹਾਰਾਂ, ਆਈਐੱਸਐੱਸ ਦੀ 100 ਸਾਲਾ ਯਾਤਰਾ, ਸਫ਼ਾਈ ਅਤੇ ਖਾਦੀ ਦੀ ਵਿਕਰੀ ਵਿੱਚ ਵਾਧੇ ਜਿਹੇ ਮਹੱਤਵਪੂਰਨ ਵਿਸ਼ਿਆਂ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਰਸਤਾ ਸਵਦੇਸ਼ੀ ਨੂੰ ਅਪਣਾਉਣ ਵਿੱਚ ਹੈ।ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਕਰੂਰ ਵਿੱਚ ਇੱਕ ਰਾਜਨੀਤਕ ਰੈਲੀ ਦੌਰਾਨ ਹੋਈ ਮੰਦਭਾਗੀ ਘਟਨਾ ਵਿੱਚ ਹੋਏ ਜਾਨ-ਮਾਲ ਦੇ ਨੁਕਸਾਨ ’ਤੇ ਸੋਗ ਪ੍ਰਗਟ ਕੀਤਾ
September 27th, 10:07 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾਮਿਲਨਾਡੂ ਦੇ ਕਰੂਰ ਵਿੱਚ ਇੱਕ ਰਾਜਨੀਤਕ ਰੈਲੀ ਦੌਰਾਨ ਮੰਦਭਾਗੀ ਘਟਨਾ ਵਿੱਚ ਹੋਏ ਜਾਨ-ਮਾਲ ਦੇ ਨੁਕਸਾਨ ’ਤੇ ਸੋਗ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪ੍ਰਭਾਵਿਤ ਪਰਿਵਾਰਾਂ ਨਾਲ ਰਾਸ਼ਟਰ ਇਕਜੁੱਟਤਾ ਨਾਲ ਖੜ੍ਹਾ ਹੈ। ਉਨ੍ਹਾਂ ਨੇ ਜ਼ਰੂਰੀ ਸਹਾਇਤਾ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਈ।ਪ੍ਰਧਾਨ ਮੰਤਰੀ ਨੇ ਨਾਗਾਲੈਂਡ ਦੇ ਰਾਜਪਾਲ ਥਿਰੂ ਲਾ. ਗਣੇਸ਼ਨ (Thiru La. Ganesan) ਜੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
August 15th, 08:28 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਾਲੈਂਡ ਦੇ ਰਾਜਪਾਲ ਥਿਰੂ ਲਾ. ਗਣੇਸ਼ਨ ਜੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਇੱਕ ਸਮਰਪਿਤ ਰਾਸ਼ਟਰਵਾਦੀ ਦੱਸਿਆ, ਜਿਨ੍ਹਾਂ ਨੇ ਆਪਣਾ ਜੀਵਨ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਲਈ ਸਮਰਪਿਤ ਕਰ ਦਿੱਤਾ।ਕੈਬਨਿਟ ਨੇ 2157 ਕਰੋੜ ਰੁਪਏ ਦੇ ਖਰਚ ਦੇ ਨਾਲ ਹਾਇਬ੍ਰਿਡ ਐਨੂਇਟੀ ਮੋਡ ‘ਤੇ ਤਮਿਲ ਨਾਡੂ ਵਿੱਚ 4 -ਲੇਨ ਮਰੱਕਨਮ - ਪੁਡੂਚੇਰੀ ਰਾਜਮਾਰਗ (ਐੱਨਐੱਚ - 332ਏ) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ
August 08th, 04:08 pm
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਤਮਿਲ ਨਾਡੂ ਵਿੱਚ ਮਰੱਕਨਮ-ਪੁਡੂਚੇਰੀ (46 ਕਿਲੋਮੀਟਰ) 4 - ਲੇਨ ਰਾਜਮਾਰਗ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦਾ ਵਿਕਾਸ ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ /HAM) ਦੇ ਤਹਿਤ ਕੀਤਾ ਜਾਵੇਗਾ, ਜਿਸ ਦੀ ਕੁੱਲ ਪੂੰਜੀਗਤ ਲਾਗਤ 2,157 ਕਰੋੜ ਰੁਪਏ ਹੋਵੇਗੀ।ਪ੍ਰਧਾਨ ਮੰਤਰੀ ਨੇ ਸੰਸਦ ਭਵਨ ਵਿੱਚ ਤਮਿਲ ਨਾਡੂ ਦੇ ਕਿਸਾਨਾਂ ਦੇ ਸਮੂਹ ਨਾਲ ਮੁਲਾਕਾਤ ਕੀਤੀ
August 07th, 05:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਭਵਨ ਵਿੱਚ ਤਮਿਲ ਨਾਡੂ ਦੇ ਕਿਸਾਨਾਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਉਨ੍ਹਾਂ ਦੇ ਅਨੁਭਵਾਂ ਅਤੇ ਇਨੋਵੇਸ਼ਨ ‘ਤੇ ਉਨ੍ਹਾਂ ਦੇ ਫੋਕਸ ਅਤੇ ਉਤਪਾਦਕਤਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਥਿਰਤਾ ਵਧਾਉਣ ਦੇ ਲਈ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੇ ਉਨ੍ਹਾਂ ਦੇ ਪ੍ਰਯਾਸਾਂ ਬਾਰੇ ਸੁਣ ਕੇ ਅਚੰਭਿਤ ਹੋਇਆ। ।ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 02nd, 11:30 am
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਪਟਨਾ ਤੋਂ ਸਾਡੇ ਨਾਲ ਜੁੜੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ, ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜੁੜੇ ਹੋਏ ਸਾਰੇ ਆਦਰਯੋਗ ਮੁੱਖ ਮੰਤਰੀਗਣ, ਗਵਰਨਰ ਸ਼੍ਰੀ, ਮੰਤਰੀਗਣ, ਯੂਪੀ ਸਰਕਾਰ ਦੇ ਮੰਤਰੀਗਣ, ਯੂਪੀ ਭਾਜਪਾ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ ਜੀ, ਸਾਰੇ ਵਿਧਾਇਕ ਅਤੇ ਜਨਪ੍ਰਤੀਨਿਧੀ ਗਣ ਅਤੇ ਮੇਰੇ ਪਿਆਰੇ ਕਿਸਾਨ ਭਾਈਓ ਅਤੇ ਭੈਣੋਂ, ਅਤੇ ਵਿਸ਼ੇਸ਼ ਤੌਰ ‘ਤੇ ਕਾਸ਼ੀ ਦੇ ਮੇਰੇ ਮਾਲਕ ਜਨਤਾ ਜਨਾਰਦਨ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
August 02nd, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ (auspicious month of Sawan) ਵਿੱਚ ਵਾਰਾਣਸੀ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੀਆਂ ਹਾਰਦਿਕ ਭਾਵਨਾਵਾਂ ਵਿਅਕਤ ਕੀਤੀਆਂ। ਵਾਰਾਣਸੀ ਦੇ ਲੋਕਾਂ ਦੇ ਨਾਲ ਆਪਣੇ ਗਹਿਰੇ ਭਾਵਨਾਤਮਕ ਜੁੜਾਅ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼ਹਿਰ ਦੇ ਹਰੇਕ ਪਰਿਵਾਰ ਦੇ ਮੈਂਬਰ ਦੇ ਪ੍ਰਤੀ ਆਪਣਾ ਆਦਰਪੂਰਵਕ ਅਭਿਵਾਦਨ ਕੀਤਾ। ਸ਼੍ਰੀ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਕਿਸਾਨਾਂ ਨਾਲ ਜੁੜਨ ‘ਤੇ ਵੀ ਸੰਤੋਸ਼ ਵਿਅਕਤ ਕੀਤਾ।ਤਮਿਲ ਨਾਡੂ ਦੇ ਗੰਗਈਕੋਂਡਾ ਚੋਲਾਪੁਰਮ ਮੰਦਿਰ ਵਿੱਚ ਆਦਿ ਤਿਰੂਵਥਿਰਾਈ ਮਹੋਤਸਵ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
July 27th, 12:30 pm
ਪਰਮ ਆਦਰਯੋਗ ਆਧੀਨਮ ਮਠਾਧੀਸ਼ਗਣ, ਚਿਨਮਯਾ ਮਿਸ਼ਨ ਦੇ ਸਵਾਮੀਗਣ, ਤਮਿਲ ਨਾਡੂ ਦੇ ਗਵਰਨਰ R N ਰਵੀ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਡਾ. ਐੱਲਮੁਰੂਗਨ ਜੀ, ਸਥਾਨਕ ਸਾਂਸਦ ਥਿਰੂਮਾ-ਵਲਵਨ ਜੀ, ਮੰਚ ‘ਤੇ ਮੌਜੂਦ ਤਮਿਲ ਨਾਡੂ ਦੇ ਮੰਤਰੀ, ਸੰਸਦ ਵਿੱਚ ਮੇਰੇ ਸਾਥੀ ਮਾਣਯੋਗ ਸ਼੍ਰੀ ਇਲੈਯਾਰਾਜਾ ਜੀ, ਸਾਰੇ ਓਦੁਵਾਰ, ਭਗਤ, ਸਟੂਡੈਂਟਸ, ਕਲਚਰ ਹਿਸਟੋਰਿਯੰਸ (ओदुवार्, भक्त, स्टूडेंट्स, कल्चरल हिस्टोरियन्स) ਅਤੇ ਮੇਰੇ ਭਾਈਓ ਅਤੇ ਭੈਣੋਂ,! ਨਮ: ਸ਼ਿਵਾਏਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਗੰਗਈਕੋਂਡਾ ਚੋਲਪੁਰਮ ਵਿੱਚ ਆਦਿ ਤਿਰੂਵਥਿਰਾਈ ਮਹੋਤਸਵ ਨੂੰ ਸੰਬੋਧਨ ਕੀਤਾ
July 27th, 12:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਗੰਗਈਕੋਂਡਾ ਚੋਲਪੁਰਮ ਮੰਦਿਰ ਵਿੱਚ ਆਦਿ ਤਿਰੂਵਥਿਰਈ ਮਹੋਤਸਵ ਨੂੰ ਸੰਬੋਧਨ ਕੀਤਾ। ਸਰਵਸ਼ਕਤੀਮਾਨ ਭਗਵਾਨ ਸ਼ਿਵ ਨੂੰ ਨਮਨ ਕਰਦੇ ਹੋਏ, ਸ਼੍ਰੀ ਇਲੈਯਾਰਾਜ ਦੇ ਸੰਗੀਤ ਅਤੇ ਓਧੁਵਰਾਂ ਦੇ ਪਵਿੱਤਰ ਜਾਪ ਦੇ ਨਾਲ, ਰਾਜਾਰਾਜ ਚੋਲ ਦੀ ਪਾਵਨ ਭੂਮੀ ਵਿੱਚ ਦਿਵਯ ਦਰਸ਼ਨ ਦੇ ਮਾਧਿਅਮ ਨਾਲ ਅਨੁਭਵ ਕੀਤੀ ਗਈ ਡੂੰਘੀ ਅਧਿਆਤਮਿਕ ਊਰਜਾ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਅਧਿਆਤਮਿਕ ਵਾਤਾਵਰਣ ਨੇ ਆਤਮਾ ਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ ਹੈ।ਤਮਿਲ ਨਾਡੂ ਦੇ ਥੂਥੁਕੁਡੀ (Thoothukudi) ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 26th, 08:16 pm
ਵਣਕੱਮ! ਤਮਿਲ ਨਾਡੂ ਦੇ ਗਵਰਨਰ R. N. Ravi ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਕਿੰਜਰਾਪੂ ਰਾਮਮੋਹਨ ਨਾਇਡੂ ਜੀ, ਡਾ. ਐੱਲ. ਮੁਰੂਗਨ ਜੀ, ਤਮਿਲ ਨਾਡੂ ਦੇ ਮੰਤਰੀ ਤੰਗਮ ਤੇਨੱਰਸੁ ਜੀ, ਡਾ.T.R.B. ਰਾਜਾ ਜੀ, ਪੀ. ਗੀਤਾ ਜੀਵਨ ਜੀ, ਅਨੀਤਾ ਆਰ ਰਾਧਾਕ੍ਰਿਸ਼ਣਨ ਜੀ, ਸਾਂਸਦ ਕਨਿਮੋੱਲੀ ਜੀ, ਤਮਿਲ ਨਾਡੂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਸਾਡੇ MLA ਨਯਨਾਰ ਨਾਗੇਂਦ੍ਰਨ ਜੀ, ਅਤੇ ਤਮਿਲ ਨਾਡੂ ਦੇ ਮੇਰੇ ਭਰਾਵੋ ਅਤੇ ਭੈਣੋਂ!