ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਸੰਬੋਧਨ ਦਾ ਪੰਜਾਬੀ ਅਨੁਵਾਦ

April 18th, 08:45 pm

ਅੱਜ ਮੈਂ ਬੇਹੱਦ ਅਹਿਮ ਵਿਸ਼ੇ 'ਤੇ, ਖ਼ਾਸ ਕਰ ਕੇ ਦੇਸ਼ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਗੱਲ ਕਰਨ ਲਈ ਆਇਆ ਹਾਂ! ਅੱਜ ਭਾਰਤ ਦਾ ਹਰ ਨਾਗਰਿਕ ਵੇਖ ਰਿਹਾ ਹੈ ਕਿ ਕਿਵੇਂ ਭਾਰਤ ਦੀ ਨਾਰੀ ਸ਼ਕਤੀ ਦੀ ਉਡਾਣ ਰੋਕ ਦਿੱਤੀ ਗਈ ਹੈ। ਉਨ੍ਹਾਂ ਦੇ ਸੁਪਨਿਆਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ ਹੈ। ਸਾਡੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਕਾਮਯਾਬ ਨਹੀਂ ਹੋ ਸਕੇ, 'ਨਾਰੀ ਸ਼ਕਤੀ ਵੰਦਨ ਐਕਟ' ਵਿੱਚ ਸੋਧ ਨਹੀਂ ਹੋ ਸਕੀ! ਅਤੇ ਇਸ ਲਈ ਮੈਂ ਸਾਰੀਆਂ ਮਾਵਾਂ-ਭੈਣਾਂ ਤੋਂ ਖਿਮਾ ਦਾ ਜਾਚਕ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ

April 18th, 08:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਜੁੜੇ ਇੱਕ ਬੇਹੱਦ ਅਹਿਮ ਮੁੱਦੇ 'ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਔਰਤਾਂ ਦੀ ਤਰੱਕੀ ਰੁਕਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਬਿਹਤਰੀਨ ਅਤੇ ਇਮਾਨਦਾਰ ਕੋਸ਼ਿਸ਼ਾਂ ਦੇ ਬਾਵਜੂਦ, 'ਨਾਰੀ ਸ਼ਕਤੀ ਵੰਦਨ ਐਕਟ' ਸੋਧ ਪਾਸ ਨਹੀਂ ਹੋ ਸਕੀ, ਜਿਸ ਨਾਲ ਔਰਤਾਂ ਦੇ ਜਾਇਜ਼ ਸੁਪਨੇ ਟੁੱਟ ਗਏ। ਸ਼੍ਰੀ ਮੋਦੀ ਨੇ ਕਿਹਾ, “ਮੈਂ ਦੇਸ਼ ਦੀਆਂ ਸਾਰੀਆਂ ਮਾਵਾਂ ਅਤੇ ਭੈਣਾਂ ਤੋਂ ਇਸ ਮੰਦਭਾਗੇ ਨਤੀਜੇ ਲਈ ਤਹਿ ਦਿਲੋਂ ਖਿਮਾ ਦਾ ਜਾਚਕ ਹਾਂ।”

ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ

April 14th, 10:35 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਪੁਥਾਂਡੁ ਦੇ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਸਟੇਟਮੈਂਟ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ

February 08th, 08:35 am

ਸਭ ਤੋਂ ਪਹਿਲਾਂ ਮੈਂ ਆਪਣੇ ਕਰੀਬੀ ਦੋਸਤ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਨਿੱਘ ਭਰੇ ਸਵਾਗਤ ਲਈ ਦਿਲੋਂ ਧੰਨਵਾਦ ਕਰਦਾ ਹਾਂ। ਪਿਛਲੇ ਸਾਲ ਮੈਂ ਆਸੀਆਨ ਸੰਮੇਲਨ ਲਈ ਮਲੇਸ਼ੀਆ ਦੀ ਯਾਤਰਾ ਨਹੀਂ ਕਰ ਸਕਿਆ ਸੀ। ਪਰ ਮੈਂ ਆਪਣੇ ਪਿਆਰੇ ਦੋਸਤ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਲਦੀ ਤੋਂ ਜਲਦੀ ਮਲੇਸ਼ੀਆ ਅਵਾਂਗਾ ਅਤੇ ਅੱਜ ਸਾਲ 2026 ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਵਿੱਚ ਮੈਂ ਮਲੇਸ਼ੀਆ ਆਇਆ ਹਾਂ।

ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਮਲੇਸ਼ੀਆ ਦੇ ਅਧਿਕਾਰਤ ਦੌਰੇ ਦੇ ਮੌਕੇ 'ਤੇ ਭਾਰਤ-ਮਲੇਸ਼ੀਆ ਦਾ ਸਾਂਝਾ ਬਿਆਨ

February 08th, 08:30 am

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਦਾਤੋ’ ਸੇਰੀ ਅਨਵਰ ਇਬਰਾਹਿਮ ਦੇ ਸੱਦੇ 'ਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 7 ਤੋਂ 8 ਫ਼ਰਵਰੀ, 2026 ਤੱਕ ਮਲੇਸ਼ੀਆ ਦਾ ਅਧਿਕਾਰਤ ਦੌਰਾ ਕੀਤਾ। ਇਹ ਦੌਰਾ ਦੋਵਾਂ ਦੇਸ਼ਾਂ ਵਿੱਚ ਸਭਿਅਤਾ ਦੇ ਸਬੰਧਾਂ 'ਤੇ ਅਧਾਰਿਤ ਡੂੰਘੀ ਦੋਸਤੀ ਅਤੇ ਅਟੁੱਟ ਲੋਕਾਂ ਦੇ ਸਬੰਧਾਂ ਨੂੰ ਦਰਸਾਉਂਦਾ ਹੈ। ਇਸ ਨੇ ਭਾਰਤ-ਮਲੇਸ਼ੀਆ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸਤਾਰ ਕਰਨ ਲਈ ਦੋਵਾਂ ਆਗੂਆਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਮਲੇਸ਼ੀਆ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦਾ ਸੰਬੋਧਨ

February 07th, 03:59 pm

ਸਭ ਤੋਂ ਪਹਿਲਾਂ, ਮੈਂ ਆਪਣੇ ਪਿਆਰੇ ਦੋਸਤ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਇਸ ਭਾਈਚਾਰਕ ਉਤਸਵ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦਾ ਇਸ ਗੱਲ ਲਈ ਵੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਹੁਣੇ ਆਪਣੇ ਭਾਸ਼ਣ ਵਿੱਚ ਭਾਰਤ-ਮਲੇਸ਼ੀਆ ਦੋਸਤੀ ਦੀ ਵਿਸ਼ਾਲਤਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਇੰਨੇ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਇੱਕ ਭਾਈਚਾਰਕ ਸਮਾਗਮ ਦੌਰਾਨ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ

February 07th, 03:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਆਲਾਲੰਪੁਰ ਵਿੱਚ ਇੱਕ ਭਾਈਚਾਰਕ ਸਮਾਗਮ ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਨਿੱਘਾ ਸਵਾਗਤ ਸਾਡੇ ਸਾਂਝੇ ਸੱਭਿਆਚਾਰ ਦੀ ਖ਼ੂਬਸੂਰਤ ਵਿਭਿੰਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਆਪਣੇ ਪਿਆਰੇ ਦੋਸਤ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਇਸ ਜਸ਼ਨ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਿੱਜੀ ਤੌਰ ’ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ’ਤੇ ਆਏ ਅਤੇ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਸਮਾਗਮ ਵਾਲੀ ਥਾਂ ਤੱਕ ਲੈ ਗਏ। ਸ਼੍ਰੀ ਮੋਦੀ ਨੇ ਕਿਹਾ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਇਹ ਵਿਸ਼ੇਸ਼ ਸੰਕੇਤ ਭਾਰਤ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਤਿਕਾਰ ਨੂੰ ਦਰਸਾਉਂਦਾ ਹੈ, ਨਾਲ ਹੀ ਇੱਥੇ ਮੌਜੂਦ ਤੁਹਾਡੇ ਸਾਰਿਆਂ ਲਈ ਉਨ੍ਹਾਂ ਦੇ ਸਤਿਕਾਰ ਨੂੰ ਵੀ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਥਿਰੂ ਡੀ. ਗਿਆਨਸੁੰਦਰਮ ਜੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ

January 26th, 09:48 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡੀ. ਗਿਆਨਸੁੰਦਰਮ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ।

ਨਵੀਂ ਦਿੱਲੀ ਵਿੱਚ ਆਯੋਜਿਤ ਪੋਂਗਲ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

January 14th, 11:00 am

ਅੱਜ ਪੋਂਗਲ ਇੱਕ ਗਲੋਬਲ ਤਿਉਹਾਰ ਬਣ ਚੁੱਕਿਆ ਹੈ। ਦੁਨੀਆ ਭਰ ਵਿੱਚ ਤਾਮਿਲ ਸਮੁਦਾਇ ਅਤੇ ਤਾਮਿਲ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕ ਇਸ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ, ਉਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਇਸ ਖ਼ਾਸ ਤਿਉਹਾਰ ਨੂੰ ਤੁਹਾਡੇ ਸਾਰਿਆਂ ਦੇ ਨਾਲ ਮਨਾਉਣਾ ਮੇਰੇ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਸਾਡੇ ਤਾਮਿਲ ਜੀਵਨ ਵਿੱਚ ਪੋਂਗਲ ਇੱਕ ਖ਼ੁਸ਼ਨੁਮਾ ਅਹਿਸਾਸ ਦੀ ਤਰ੍ਹਾਂ ਹੈ, ਇਸ ਵਿੱਚ ਅੰਨਦਾਤਾ ਦੀ ਮਿਹਨਤ, ਧਰਤੀ ਅਤੇ ਸੂਰਜ ਦੇ ਪ੍ਰਤੀ ਸ਼ੁਕਰਗੁਜ਼ਾਰੀ ਦੀ ਭਾਵਨਾ ਹੈ, ਨਾਲ ਹੀ ਇਹ ਤਿਉਹਾਰ ਸਾਨੂੰ ਕੁਦਰਤ, ਪਰਿਵਾਰ ਅਤੇ ਸਮਾਜ ਵਿੱਚ ਸੰਤੁਲਨ ਬਣਾਉਣ ਦਾ ਰਸਤਾ ਦਿਖਾਉਂਦਾ ਹੈ। ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਹੜੀ, ਮਕਰ ਸੰਕ੍ਰਾਂਤੀ, ਮਾਘ ਬਿਹੂ ਅਤੇ ਹੋਰ ਤਿਉਹਾਰਾਂ ਬਾਰੇ ਉਤਸ਼ਾਹ ਹੈ। ਮੈਂ ਭਾਰਤ ਅਤੇ ਦੁਨੀਆ ਭਰ ਵਿੱਚ ਰਹਿਣ ਵਾਲੇ ਸਾਰੇ ਤਾਮਿਲ ਭਾਈ-ਭੈਣਾਂ ਨੂੰ ਪੋਂਗਲ ਦੀਆਂ ਅਤੇ ਸਾਰੇ ਤਿਉਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਪੋਂਗਲ ਦੇ ਸਮਾਗਮਾਂ ਨੂੰ ਸੰਬੋਧਨ ਕੀਤਾ

January 14th, 10:45 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੋਂਗਲ ਦੇ ਜਸ਼ਨਾਂ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਤਾਮਿਲ ਭਾਸ਼ਾ ਵਿੱਚ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ਅੱਜ ਪੋਂਗਲ ਇੱਕ ਵਿਸ਼ਵ-ਵਿਆਪੀ ਤਿਉਹਾਰ ਬਣ ਗਿਆ ਹੈ, ਜਿਸਨੂੰ ਦੁਨੀਆ ਭਰ ਵਿੱਚ ਤਾਮਿਲ ਭਾਈਚਾਰੇ ਅਤੇ ਤਾਮਿਲ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕ ਉਤਸ਼ਾਹ ਨਾਲ ਮਨਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਵੀ ਉਨ੍ਹਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਕਿਹਾ ਕਿ ਇਸ ਖ਼ਾਸ ਤਿਉਹਾਰ ਨੂੰ ਸਭ ਦੇ ਨਾਲ ਮਨਾਉਣਾ ਉਨ੍ਹਾਂ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਮਿਲ ਜੀਵਨ ਵਿੱਚ ਪੋਂਗਲ ਇੱਕ ਖ਼ੁਸ਼ੀ ਭਰਿਆ ਅਹਿਸਾਸ ਹੈ, ਜੋ ਕਿਸਾਨਾਂ ਦੀ ਮਿਹਨਤ, ਧਰਤੀ ਅਤੇ ਸੂਰਜ ਪ੍ਰਤੀ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ, ਨਾਲ ਹੀ ਕੁਦਰਤ, ਪਰਿਵਾਰ ਅਤੇ ਸਮਾਜ ਵਿੱਚ ਸੰਤੁਲਨ ਵੱਲ ਮਾਰਗ-ਦਰਸ਼ਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਹੜੀ, ਮਕਰ ਸੰਕ੍ਰਾਂਤੀ, ਮਾਘ ਬਿਹੂ ਅਤੇ ਹੋਰ ਤਿਉਹਾਰਾਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਸਾਰੇ ਤਾਮਿਲ ਭਾਈਆਂ ਅਤੇ ਭੈਣਾਂ ਨੂੰ ਪੋਂਗਲ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਤਿਉਹਾਰਾਂ ਲਈ ਦਿਲੋਂ ਵਧਾਈ ਪ੍ਰਗਟ ਕੀਤੀ।

'ਵਿਕਸਿਤ ਭਾਰਤ' ਦਾ ਸੰਕਲਪ ਜ਼ਰੂਰ ਪੂਰਾ ਹੋਵੇਗਾ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

December 28th, 11:30 am

ਸਾਲ ਦੇ ਆਖਰੀ ਮਨ ਕੀ ਬਾਤ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਵਿੱਚ, ਭਾਰਤ ਨੇ ਰਾਸ਼ਟਰੀ ਸੁਰੱਖਿਆ, ਖੇਡਾਂ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਗਲੋਬਲ ਪਲੈਟਫਾਰਮਾਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਦੇਸ਼ 2026 ਵਿੱਚ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ, ਕੁਇਜ਼ ਮੁਕਾਬਲਾ, ਸਮਾਰਟ ਇੰਡੀਆ ਹੈਕਾਥੌਨ 2025 ਅਤੇ ਫਿੱਟ ਇੰਡੀਆ ਮੂਵਮੈਂਟ ਵਰਗੀਆਂ ਯੁਵਾ-ਕੇਂਦ੍ਰਿਤ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ।

2047 ਵਿੱਚ ਵਿਕਸਿਤ ਭਾਰਤ ਦਾ ਰਾਹ ਆਤਮ-ਨਿਰਭਰਤਾ ਵਿੱਚੋਂ ਹੋ ਕੇ ਗੁਜਰਦਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

July 27th, 11:30 am

ਮੇਰੇ ਪਿਆਰੇ ਦੇਸਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਗੱਲ ਹੋਵੇਗੀ ਦੇਸ਼ ਦੀਆਂ ਸਫਲਤਾਵਾਂ ਦੀ, ਦੇਸ਼ ਵਾਸੀਆਂ ਦੀਆਂ ਪ੍ਰਾਪਤੀਆਂ ਦੀ। ਪਿਛਲੇ ਕੁਝ ਹਫਤਿਆਂ ਵਿੱਚ, ਸਪੋਰਟਸ ਹੋਵੇ, ਸਾਇੰਸ ਹੋਵੇ ਜਾਂ ਸੰਸਕ੍ਰਿਤੀ, ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜਿਸ ’ਤੇ ਹਰ ਭਾਰਤ ਵਾਸੀ ਨੂੰ ਮਾਣ ਹੈ। ਹੁਣੇ ਜਿਹੇ ਹੀ ਸ਼ੁਭਾਂਸ਼ੂ ਸ਼ੁਕਲਾ ਦੀ ਸਪੇਸ ਤੋਂ ਵਾਪਸੀ ਨੂੰ ਲੈ ਕੇ ਦੇਸ਼ ਵਿੱਚ ਬਹੁਤ ਚਰਚਾ ਹੋਈ। ਜਿਵੇਂ ਹੀ ਸ਼ੁਭਾਂਸ਼ੂ ਧਰਤੀ ’ਤੇ ਸੁਰੱਖਿਅਤ ਉੱਤਰੇ, ਲੋਕ ਉਛਲ ਪਏ, ਹਰ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪੂਰਾ ਦੇਸ਼ ਮਾਣ ਨਾਲ ਭਰ ਗਿਆ। ਮੈਨੂੰ ਯਾਦ ਹੈ ਜਦੋਂ ਅਗਸਤ 2023 ਵਿੱਚ ਚੰਦਰਯਾਨ-3 ਦੀ ਸਫਲ ਲੈਂਡਿੰਗ ਹੋਈ ਸੀ, ਉਦੋਂ ਦੇਸ਼ ਵਿੱਚ ਇਕ ਨਵਾਂ ਮਾਹੌਲ ਬਣਿਆ। ਸਾਇੰਸ ਨੂੰ ਲੈ ਕੇ, ਸਪੇਸ ਨੂੰ ਲੈ ਕੇ ਬੱਚਿਆਂ ਵਿੱਚ ਇਕ ਨਵੀਂ ਜਿਗਿਆਸਾ ਵੀ ਜਾਗੀ। ਹੁਣ ਛੋਟੇ-ਛੋਟੇ ਬੱਚੇ ਕਹਿੰਦੇ ਹਨ ਅਸੀਂ ਵੀ ਸਪੇਸ ਵਿੱਚ ਜਾਵਾਂਗੇ, ਅਸੀਂ ਵੀ ਚੰਨ ’ਤੇ ਉੱਤਰਾਂਗੇ - ਸਪੇਸ ਸਾਇੰਟਿਸਟ ਬਣਾਂਗੇ।

ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਦੇ ਤਮਿਲ ਸਮੁਦਾਇ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ

April 05th, 10:48 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲੰਬੋ ਵਿੱਚ ਸ੍ਰੀਲੰਕਾ ਦੇ ਤਮਿਲ ਸਮੁਦਾਇ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਬੈਠਕ ਦੇ ਦੌਰਾਨ, ਉਨ੍ਹਾਂ ਨੇ ਸਨਮਾਨਿਤ ਤਮਿਲ ਨੇਤਾਵਾਂ ਥਿਰੂ ਆਰ. ਸੰਪੰਥਨ ਅਤੇ ਥਿਰੂ ਮਾਵਈ ਸੇਨਾਥਿਰਾਜਾ (Thiru R. Sampanthan and Thiru Mavai Senathirajah) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।

ਤਮਿਲ ਕਵੀ ਸੁਬਰਾਮਣੀਆ ਭਾਰਤੀ ਦੀ ਸੰਪੂਰਣ ਰਚਨਾਵਾਂ ਦੇ ਸੰਗ੍ਰਹਿ ਦੇ ਰਿਲੀਜ਼ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 11th, 02:00 pm

ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਰਾਓ ਇੰਦ੍ਰਜੀਤ ਸਿੰਘ, ਐੱਲ ਮੁਰੂਗਨ ਜੀ, ਅਤੇ ਇਸ ਪ੍ਰੋਗਰਾਮ ਦੇ ਕੇਂਦਰ ਬਿੰਦੂ ਸਾਹਿਤ ਸੇਵੀ, ਸੀਨੀ ਵਿਸ਼ਵਨਾਥਨ ਜੀ, ਪ੍ਰਕਾਸ਼ਕ ਵੀ ਸ਼੍ਰੀਨਿਵਾਸਨ ਜੀ, ਮੌਜੂਦ ਸਾਰੇ ਵਿਦਵਾਨ ਮਹਾਨੁਭਾਵ...ਦੇਵੀਓ ਅਤੇ ਸੱਜਣੋਂ...

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਤਮਿਲ ਕਵੀ ਸੁਬਰਾਮਣੀਆ ਭਾਰਤੀ ਦੇ ਸੰਪੂਰਨ ਰਚਨਾ ਸੰਗ੍ਰਹਿ ਨੂੰ ਰਿਲੀਜ਼ ਕੀਤਾ

December 11th, 01:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਸਰਕਾਰੀ ਆਵਾਸ ‘ਤੇ ਮਹਾਨ ਤਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਣੀਆ ਭਾਰਤੀ ਦੀਆਂ ਸੰਪੂਰਨ ਰਚਨਾਵਾਂ ਦੇ ਸੰਗ੍ਰਹਿ ਨੂੰ ਰਿਲੀਜ਼ ਕੀਤਾ। ਸ਼੍ਰੀ ਸੁਬਰਾਮਣੀਆ ਭਾਰਤੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਸੱਭਿਆਚਾਰ ਅਤੇ ਸਾਹਿਤ, ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀਆਂ ਯਾਦਾਂ ਅਤੇ ਤਮਿਲ ਨਾਡੂ ਦੇ ਗੌਰਵ ਦਾ ਬਹੁਤ ਵੱਡਾ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਮਹਾਕਵੀ ਸੁਬਰਾਮਣੀਆ ਭਾਰਤੀ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਦੇ ਨਾਲ ਅੱਜ ਇਸ ਮਹਾਨ ਕਾਰਜ ਦੀ ਪੂਰਨਾਵਤੀ ਹੋ ਰਹੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਬਰਾਮਣੀਆ ਭਾਰਤੀ (Subramania Bharati) ਨੂੰ ਸ਼ਰਧਾਂਜਲੀ ਅਰਪਿਤ ਕੀਤੀ

December 11th, 10:27 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਵੀ ਅਤੇ ਲੇਖਕ ਸੁਬਰਾਮਣੀਆ ਭਾਰਤੀ (Subramania Bharati) ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ।

ਪ੍ਰਧਾਨ ਮੰਤਰੀ 11 ਦਸੰਬਰ 2024 ਨੂੰ ਮਹਾਨ ਤਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਣੀਆ ਭਾਰਤੀ (Subramania Bharati) ਦੀਆਂ ਸੰਪੂਰਨ ਰਚਨਾਵਾਂ ਦਾ ਸੰਗ੍ਰਹਿ ਜਾਰੀ ਕਰਨਗੇ

December 10th, 05:12 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮਹਾਨ ਤਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਣੀਆ ਭਾਰਤੀ (Subramania Bharati) ਦੀਆਂ ਸੰਪੂਰਨ ਰਚਨਾਵਾਂ ਦਾ ਸੰਗ੍ਰਹਿ 11 ਦਸੰਬਰ ਨੂੰ ਦੁਪਹਿਰ 1 ਵਜੇ ਦੇ ਕਰੀਬ, 7 ਲੋਕ ਕਲਿਆਣ ਮਾਰਗ, ਨਵੀਂ ਦਿੱਲੀ ਵਿਖੇ ਜਾਰੀ ਕਰਨਗੇ।

ਭਾਰਤ ਦੇ ਨਾਗਪੱਟੀਨਮ ਅਤੇ ਸ੍ਰੀ ਲੰਕਾ ਦੇ ਕਾਂਕੇਸਨਥੁਰਈ ਦੇ ਦਰਮਿਆਨ ਫੈਰੀ ਸੇਵਾਵਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 14th, 08:15 am

ਇਸ ਮਹੱਤਵਪੂਰਨ ਅਵਸਰ ‘ਤੇ ਤੁਹਾਡੇ ਨਾਲ ਜੁੜਨਾ ਮੇਰਾ ਸੁਭਾਗ ਹੈ। ਅਸੀਂ ਭਾਰਤ ਅਤੇ ਸ੍ਰੀ ਲੰਕਾ ਦੇ ਦਰਮਿਆਨ ਡਿਪਲੋਮੈਟਿਕ ਅਤੇ ਅਰਥਿਕ ਸਬੰਧਾਂ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਰਹੇ ਹਾਂ। ਨਾਗਪੱਟੀਨਮ ਅਤੇ ਕਾਂਕੇਸਨਥੁਰਈ ਦੇ ਦਰਮਿਆਨ (between Nagapattinam and Kankesanthurai) ਫੈਰੀ ਸਰਵਿਸ ਦਾ ਲਾਂਚ (ਦੀ ਸ਼ੁਰੂਆਤ) (launch of a ferry service) ਸਾਡੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।

ਭਾਰਤ ਦੇ ਨਾਗਪੱਟੀਨਮ ਅਤੇ ਸ੍ਰੀ ਲੰਕਾ ਦੇ ਕਾਂਕੇਸਨਥੁਰਈ ਦੇ ਦਰਮਿਆਨ ਫੈਰੀ ਸੇਵਾਵਾਂ (ferry services) ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ

October 14th, 08:05 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਭਾਰਤ ਦੇ ਨਾਗਪੱਟੀਨਮ (Nagapattinam, India) ਅਤੇ ਸ੍ਰੀ ਲੰਕਾ ਦੇ ਕਾਂਕੇਸਨਥੁਰਈ (Kankesanthurai, Sri Lanka) ਦੇ ਦਰਮਿਆਨ ਫੈਰੀ ਸੇਵਾਵਾਂ ਦੀ ਸ਼ੁਰੂਆਤ (launch of ferry services) ਦੇ ਅਵਸਰ ‘ਤੇ ਸੰਬੋਧਨ ਕੀਤਾ।

ਸ੍ਰੀਲੰਕਾ ਦੇ ਰਾਸ਼ਟਰਪਤੀ ਦਾ ਭਾਰਤ ਦੌਰੇ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

July 21st, 12:13 pm

ਮੈਂ ਰਾਸ਼ਟਰਪਤੀ ਵਿਕਰਮਸਿੰਘੇ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਅੱਜ ਰਾਸ਼ਟਰਪਤੀ ਵਿਕਰਮਸਿੰਘੇ ਆਪਣੇ ਕਾਰਜਕਾਲ ਦਾ ਇੱਕ ਵਰ੍ਹਾਂ ਪੂਰਾ ਕਰ ਰਹੇ ਹਨ। ਇਸ ਅਵਸਰ ‘ਤੇ ਮੈਂ ਉਨ੍ਹਾਂ ਨੂੰ ਸਾਡੇ ਸਾਰਿਆਂ ਦੀ ਤਰਫੋਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾ। ਪਿਛਲਾ ਇੱਕ ਵਰ੍ਹਾ, ਸ੍ਰੀਲੰਕਾ ਦੇ ਲੋਕਾਂ ਦੇ ਲਈ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਇੱਕ ਨਿਕਟਤਮ ਮਿੱਤਰ ਹੋਣ ਦੇ ਨਾਤੇ, ਹਮੇਸ਼ਾ ਦੀ ਤਰ੍ਹਾਂ, ਅਸੀਂ ਇਸ ਸੰਕਟ ਦੀ ਘੜੀ ਵਿੱਚ ਵੀ ਸ੍ਰੀਲੰਕਾ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹੇ। ਅਤੇ ਜਿਸ ਸਾਹਸ ਦੇ ਨਾਲ, ਉਨ੍ਹਾਂ ਨੇ ਇਨ੍ਹਾਂ ਚੁਣੌਤੀਪੂਰਣ ਪਰਿਸਥਿਤੀਆਂ ਦਾ ਸਾਹਮਣਾ ਕੀਤਾ, ਉਸ ਦੇ ਲਈ ਮੈਂ ਸ੍ਰੀਲੰਕਾ ਦੇ ਲੋਕਾਂ ਦਾ ਤਹਿ ਦਿਲੋਂ ਅਭਿਨੰਦਨ ਕਰਦਾ ਹਾਂ।