ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਨਾਲ ਨਜਿੱਠਣ ਦੇ ਲਈ 140 ਕਰੋੜ ਭਾਰਤੀਆਂ ਦੀ ਏਕਤਾ ‘ਤੇ ਭਰੋਸਾ ਜਤਾਇਆ

March 29th, 11:30 am

ਇਸ ਮਹੀਨੇ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਏਸ਼ੀਆ ਦੇ ਟਕਰਾਅ ਬਾਰੇ ਗੱਲ ਕੀਤੀ ਅਤੇ ਸੰਕਟ ਨੂੰ ਦੂਰ ਕਰਨ ਲਈ ਇਕਜੁੱਟ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਅਫਵਾਹਾਂ ਤੋਂ ਗੁਮਰਾਹ ਨਾ ਹੋਣ ਅਤੇ ਸਿਰਫ਼ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਗਿਆਨ ਭਾਰਤਮ ਸਰਵੇ, ਖੇਡਾਂ ਅਤੇ ਤੰਦਰੁਸਤੀ, ਜਲ ਸੰਭਾਲ਼, ਮੱਛੀ ਪਾਲਣ ਅਤੇ ਸੂਰਜੀ ਊਰਜਾ ਵਰਗੇ ਮੁੱਖ ਵਿਸ਼ਿਆਂ 'ਤੇ ਵੀ ਗੱਲ ਕੀਤੀ।

ਐੱਨਐੱਕਸਟੀ ਸਮਿਟ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

March 12th, 10:47 pm

ਅੱਜ 12 ਮਾਰਚ ਦਾ ਦਿਨ ਬਹੁਤ ਇਤਿਹਾਸਕ ਹੈ। 12 ਮਾਰਚ, 1930 ਨੂੰ ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ ਤੋਂ ਦਾਂਡੀ ਯਾਤਰਾ ਸ਼ੁਰੂ ਕੀਤੀ ਸੀ। ਇਹ ਭਾਰਤ ਦੇ ਆਜ਼ਾਦੀ ਅੰਦੋਲਨ ਦਾ ਇੱਕ ਟਰਨਿੰਗ ਪੌਇੰਟ ਸੀ। ਕਿਉਂਕਿ ਇਸ ਯਾਤਰਾ ਨੇ ਦੇਸ਼ ਦੇ ਕੋਨੇ-ਕੋਨੇ ਨੂੰ ਇੱਕ ਟੀਚੇ ਨਾਲ ਜੋੜ ਦਿੱਤਾ ਸੀ ਅਤੇ ਇਹ ਟੀਚਾ ਸੀ- ਭਾਰਤ ਦੀ ਆਜ਼ਾਦੀ। ਅੱਜ ਇਸ ਇਤਿਹਾਸਕ ਯਾਤਰਾ ਦੇ ਲਗਭਗ 100 ਸਾਲਾਂ ਦੇ ਆਸ-ਪਾਸ ਅਸੀਂ ਭਾਰਤੀ ਫਿਰ ਇੱਕ ਨਵੀਂ ਯਾਤਰਾ ‘ਤੇ ਨਿਕਲੇ ਹਾਂ। ਇਹ ਯਾਤਰਾ ਹੈ- ਵਿਕਸਿਤ ਭਾਰਤ ਦੀ ਯਾਤਰਾ। ਸਾਡਾ ਟੀਚਾ ਇੱਕ ਹੈ, ਸਾਡੀ ਮੰਜ਼ਿਲ ਇੱਕ ਹੈ- ਵਿਕਸਿਤ ਭਾਰਤ। ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਅਜਿਹੀਆਂ ਸਮਿਟਾਂ ਵਿੱਚ ਹੋਇਆ ਮੰਥਨ ਅਤੇ ਇਸ ਤੋਂ ਨਿਕਲਿਆ ਅੰਮ੍ਰਿਤ ਵੱਡੀ ਭੂਮਿਕਾ ਨਿਭਾਉਂਦਾ ਹੈ। ਮੈਂ ਤੁਹਾਡੇ ਸਭ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਨੇਕਸਟ ਸਮਿਟ ਲਈ ਸੱਦਾ ਦਿੱਤਾ। ਇੱਥੇ ਦੇਸ਼ ਤੋਂ ਅਤੇ ਦੁਨੀਆ ਤੋਂ ਬਹੁਤ ਸਾਰੇ ਸਾਥੀ ਆਏ ਹਨ, ਕੁਝ ਪੁਰਾਣੇ ਜਾਣਕਾਰ ਵੀ ਹਨ, ਮੈਂ ਤੁਹਾਡੇ ਸਭ ਦਾ ਸਵਾਗਤ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਨਐਕਸਟੀ ਸਮਿਟ ਨੂੰ ਸੰਬੋਧਨ ਕੀਤਾ

March 12th, 08:30 pm

ਪ੍ਰਧਾਨ ਮੰਤਰੀ ਨੇ ਅੱਜ ਆਈਟੀਵੀ ਨੈੱਟਵਰਕ ਦੀ ਐੱਨਐਕਸਟੀ ਸਮਿਟ ਨੂੰ ਸੰਬੋਧਨ ਕੀਤਾ, ਜੋ ਇਤਿਹਾਸਕ ਦਾਂਡੀ ਮਾਰਚ ਦੀ ਵਰ੍ਹੇਗੰਢ ਨੂੰ ਚਿੰਨ੍ਹਤ ਕਰਦੀ ਹੈ ਅਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਅਤੇ ਵਿਕਸਿਤ ਰਾਸ਼ਟਰ ਬਣਨ ਦੀ ਮੌਜੂਦਾ ਕੋਸ਼ਿਸ਼ ਦਰਮਿਆਨ ਇੱਕ ਸਮਾਨਤਾ ਬਣਦੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ 1930 ਦੀ ਮਾਰਚ ਨੇ ਦੇਸ਼ ਨੂੰ ਆਜ਼ਾਦੀ ਵੱਲ ਇਕੱਠਾ ਕੀਤਾ ਸੀ, ਓਸੇ ਤਰ੍ਹਾਂ ਮੌਜੂਦਾ “ਵਿਕਸਿਤ ਭਾਰਤ” ਮਿਸ਼ਨ 140 ਕਰੋੜ ਭਾਰਤੀਆਂ ਦਾ ਸਾਂਝਾ ਟੀਚਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਸ ਇਤਿਹਾਸਕ ਯਾਤਰਾ ਤੋਂ ਲਗਭਗ 100 ਸਾਲ ਬਾਅਦ, ਅਸੀਂ ਭਾਰਤੀ ਇੱਕ ਵਾਰ ਫਿਰ ‘ਵਿਕਸਿਤ ਭਾਰਤ’ਲਈ ਨਵੀਂ ਯਾਤਰਾ ’ਤੇ ਨਿਕਲੇ ਹਾਂ।

ਪ੍ਰਧਾਨ ਮੰਤਰੀ ਨੇ ਦ੍ਰਿੜ੍ਹ ਸੰਕਲਪ, ਸਬਰ ਅਤੇ ਆਤਮ-ਵਿਸ਼ਵਾਸ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

March 09th, 09:33 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਭਾਰਤੀ ਟੀਮ ਨੇ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ੍ਹ ਸੰਕਲਪ, ਸਬਰ ਅਤੇ ਆਤਮ-ਵਿਸ਼ਵਾਸ ਦਾ ਸੁਮੇਲ ਹੀ ਜ਼ਿੰਦਗੀ ਵਿੱਚ ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਇਹ ਵੀ ਦਰਸਾਉਂਦੀ ਹੈ ਕਿ ਸਹੀ ਦਿਸ਼ਾ ਵਿੱਚ ਸਖ਼ਤ ਮਿਹਨਤ ਨਾਲ ਹਰ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ 'ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ

March 08th, 11:32 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ 'ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸ਼ਾਨਦਾਰ ਜਿੱਤ ਟੀਮ ਦੇ ਅਸਧਾਰਨ ਹੁਨਰ, ਦ੍ਰਿੜ੍ਹ ਸੰਕਲਪ ਅਤੇ ਟੀਮ ਵਰਕ ਨੂੰ ਦਰਸਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੂਰੇ ਟੂਰਨਾਮੈਂਟ ਦੌਰਾਨ ਟੀਮ ਨੇ ਜ਼ਬਰਦਸਤ ਹਿੰਮਤ ਦਿਖਾਈ।

ਭਾਰਤ-ਕੈਨੇਡਾ ਸੀਈਓ ਫੋਰਮ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ

March 02nd, 02:30 pm

ਮਾਣਯੋਗ ਪ੍ਰਧਾਨ ਮੰਤਰੀ ਮਾਰਕ ਕਾਰਨੀ, ਦੋਵਾਂ ਦੇਸ਼ਾਂ ਦੇ ਕਾਰੋਬਾਰੀ ਆਗੂ, ਭੈਣੋ ਅਤੇ ਭਰਾਵੋ, ਨਮਸਕਾਰ!

ਏਆਈ ਸਫ਼ਲਤਾਵਾਂ ਤੋਂ ਲੈ ਕੇ ਟੀ20 ਵਿਸ਼ਵ ਕੱਪ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਭਾਰਤ ਦੇ ਉਭਾਰ ਨੂੰ ਦਰਸਾਇਆ

February 22nd, 11:30 am

ਇਸ ਮਹੀਨੇ ਦੇ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿੱਚ ਆਯੋਜਿਤ ਇੰਡੀਆ ਏਆਈ ਇੰਪੈਕਟ ਸਮਿਟ ਵਿੱਚ ਆਪਣੇ ਤਜ਼ਰਬਿਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਭਾਰਤੀ ਮੂਲ ਦੇ ਕ੍ਰਿਕਟਰ, ਅੰਗ ਦਾਨ, ਨਦੀ ਤਿਉਹਾਰ, ਡਿਜੀਟਲ ਸੁਰੱਖਿਆ, ਪਰੀਕਸ਼ਾ ਪੇ ਚਰਚਾ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 23 ਫਰਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ 'ਰਾਜਾਜੀ ਉਤਸਵ' ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਜੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਦੇ ਨਾਰੀ ਸ਼ਕਤੀ ਨਾਲ ਡੂੰਘੇ ਸਬੰਧ ਦਾ ਜ਼ਿਕਰ ਕੀਤਾ।

ਬਲਾਈਂਡ ਵੁਮੈਨ ਟੀ20 ਵਿਸ਼ਵ ਕੱਪ ਚੈਂਪੀਅਨ ਟੀਮ ਦੇ ਨਾਲ ਪ੍ਰਧਾਨ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ

November 28th, 10:15 am

ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਗਾਣਾ ਗਾਉਂਦੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਨੇਤਰਹੀਣ ਖਿਡਾਰੀਆਂ ਨਾਲ ਗੱਲਬਾਤ ਕੀਤੀ

November 28th, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿਖੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਨੇਤਰਹੀਣ ਮਹਿਲਾ ਟੀਮ ਦੀਆਂ ਖਿਡਾਰਨਾਂ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਖਿਡਾਰੀਆਂ ਨਾਲ ਬਹੁਤ ਉਤਸ਼ਾਹ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਆਤਮ-ਵਿਸ਼ਵਾਸ ਅਤੇ ਲਗਨ ਨਾਲ ਖੇਡਦੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲੇ ਖਿਡਾਰੀ ਨਾ ਸਿਰਫ਼ ਮੈਦਾਨ 'ਤੇ ਸਗੋਂ ਜ਼ਿੰਦਗੀ ਵਿੱਚ ਵੀ ਕਦੇ ਅਸਫਲ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਿਆ ਹੈ।

ਪ੍ਰਧਾਨ ਮੰਤਰੀ ਦਾ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ

November 22nd, 03:02 am

ਅੱਜ ਆਪ (ਤੁਸੀਂ) ਸਭ ਦੇ ਦਰਮਿਆਨ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਇਰਫਾਨ ਅਲੀ ਦਾ ਸਾਡੇ ਨਾਲ ਸ਼ਾਮਲ ਹੋਣ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਆਗਮਨ ਦੇ ਬਾਅਦ ਤੋਂ ਮੈਨੂੰ ਜੋ ਪਿਆਰ ਅਤੇ ਸਨੇਹ ਮਿਲਿਆ ਹੈ, ਉਸ ਤੋਂ ਮੈਂ ਬਹੁਤ ਅਭਿਭੂਤ ਹਾਂ । ਮੈਂ ਰਾਸ਼ਟਰਪਤੀ ਅਲੀ ਦਾ ਮੈਨੂੰ ਆਪਣੇ ਘਰ ਸੱਦਣ ਦੇ ਲਈ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਦਾ ਉਨ੍ਹਾਂ ਦੇ ਸੁਹਾਰਦ ਅਤੇ ਸੁਹਿਰਦਤਾ ਦੇ ਲਈ ਧੰਨਵਾਦ ਕਰਦਾ ਹਾਂ। ਪ੍ਰਾਹੁਣਾਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ ਦੇ ਮੂਲ ਵਿੱਚ ਹੈ। ਮੈਂ ਪਿਛਲੇ ਦੋ ਦਿਨਾਂ ਵਿੱਚ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਰਾਸ਼ਟਰਪਤੀ ਅਲੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ , ਅਸੀਂ ਏਕ ਪੇੜ ਭੀ ਲਗਾਇਆ। ਇਹ ਸਾਡੀ ਪਹਿਲ, “ਏਕ ਪੇੜ ਮਾਂ ਕੇ ਨਾਮ”( Ek Ped Maa Ke Naam) ਦਾ ਹਿੱਸਾ ਹੈ ਅਰਥਾਤ, “ਮਾਂ ਦੇ ਲਈ ਏਕ ਪੇੜ” (a tree for mother”) । ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ

November 22nd, 03:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਆਨਾ ਦੇ ਜਾਰਜਟਾਊਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਗੁਆਨਾ ਦੇ ਰਾਸ਼ਟਰਪਤੀ ਡਾ. ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਫਿਲਿਪਸ, ਉਪ ਰਾਸ਼ਟਰਪਤੀ ਭਰਤ ਜਗਦੇਵ, ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ (The President of Guyana, Dr. Irfaan Ali, Prime Minister Mark Philips, Vice President Bharat Jagdeo, Former President Donald Ramotar) ਸਹਿਤ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹੋਏ ਆਪਣੇ ਆਗਮਨ ‘ਤੇ ਵਿਸ਼ੇਸ਼ ਉਤਸਾਹ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਦਿਆਲਤਾ ਦੇ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਾਹੁਣਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ ਦੇ ਮੂਲ ਵਿੱਚ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੀ ਏਕ ਪੇੜ ਮਾਂ ਕੇ ਨਾਮ ਪਹਿਲ (Ek Ped Maa ke Naam initiative) ਦੇ ਤਹਿਤ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ ਇੱਕ ਪੇੜ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ।

ਰੂਸ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 09th, 11:35 am

ਤੁਹਾਡਾ ਇਹ ਪ੍ਰੇਮ, ਤੁਹਾਡਾ ਇਹ ਸਨੇਹ, ਤੁਸੀਂ ਇੱਥੇ ਆਉਣ ਲਈ ਸਮਾਂ ਨਿਕਾਲਿਆ, ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਮੈਂ ਇਕੱਲਾ ਨਹੀਂ ਆਇਆ ਹਾਂ। ਮੈਂ ਮੇਰੇ ਨਾਲ ਬਹੁਤ ਕੁਝ ਲੈ ਕੇ ਆਇਆ ਹਾਂ। ਮੈਂ ਆਪਣੇ ਨਾਲ ਹਿੰਦੁਸਤਾਨ ਦੀ ਮਿੱਟੀ ਦੀ ਮਹਿਕ ਲੈ ਕੇ ਆਇਆ ਹਾਂ। ਮੈਂ ਆਪਣੇ ਨਾਲ 140 ਕਰੋੜ ਦੇਸ਼ਵਾਸੀਆਂ ਦਾ ਪਿਆਰ ਲੈ ਕੇ ਆਇਆ ਹਾਂ। ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਲਈ ਲੈ ਕੇ ਆਇਆ ਹਾਂ ਅਤੇ ਇਹ ਬਹੁਤ ਸੁਖਦ ਹੈ ਕਿ ਤੀਸਰੀ ਵਾਰ ਸਰਕਾਰ ਵਿੱਚ ਆਉਣ ਤੋਂ ਬਾਅਦ Indian Diaspora ਤੋਂ ਮੇਰਾ ਪਹਿਲਾ ਸੰਵਾਦ ਇੱਥੇ Moscow ਵਿੱਚ ਤੁਹਾਡੇ ਨਾਲ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਰੂਸ ਵਿੱਚ ਭਾਰਤੀ ਭਾਈਚਾਰੇ (ਇੰਡੀਅਨ ਕਮਿਊਨਿਟੀ) ਨੂੰ ਸੰਬੋਧਨ ਕੀਤਾ

July 09th, 11:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰੂਸ ਦੇ ਮਾਸਕੋ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ (ਇੰਡੀਅਨ ਕਮਿਊਨਿਟੀ) ਦੇ ਲੋਕਾਂ ਨਾਲ ਗੱਲਬਾਤ ਕੀਤੀ। ਪ੍ਰਵਾਸੀ ਭਾਰਤੀਆਂ ਨੇ ਉਨ੍ਹਾਂ ਦਾ ਸਨੇਹ ਦੇ ਨਾਲ ਉਤਸ਼ਾਹਪੂਰਵਕ ਸੁਆਗਤ ਕੀਤਾ।

ਵਿਸ਼ਵ ਟੀ-20 ਚੈਂਪੀਅਨ ਭਾਰਤੀ ਕ੍ਰਿਕਟ ਟੀਮ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲਪਾਠ

July 05th, 04:00 pm

ਪ੍ਰਧਾਨ ਮੰਤਰੀ-ਸਾਥੀਓ! ਤੁਹਾਡਾ ਸਭ ਦਾ ਸੁਆਗਤ ਹੈ ਅਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਦੇਸ਼ ਨੂੰ ਉਤਸ਼ਾਹ ਨਾਲ ਵੀ ਅਤੇ ਉਤਸਵ ਨਾਲ ਵੀ ਭਰ ਦਿੱਤਾ ਹੈ। ਅਤੇ ਦੇਸ਼ ਵਾਸੀਆਂ ਦੀਆਂ ਸਾਰੀਆਂ ਆਸ਼ਾਵਾਂ-ਇੱਛਾਵਾਂ ਨੂੰ ਤੁਸੀਂ ਜਿੱਤ ਲਿਆ ਹੈ। ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੁਹਾਨੂੰ। ਆਮਤੌਰ ‘ਤੇ ਮੈਂ ਦੇਰ ਰਾਤ ਦਫ਼ਤਰ ਵਿੱਚ ਕੰਮ ਕਰਦਾ ਰਹਿੰਦਾ ਹਾਂ। ਲੇਕਿਨ ਇਸ ਵਾਰ ਟੀਵੀ ਵੀ ਚਲ ਰਿਹਾ ਸੀ ਅਤੇ ਫਾਈਲ ਵੀ ਚਲ ਰਹੀ ਸੀ, ਧਿਆਨ ਕੇਂਦ੍ਰਿਤ ਨਹੀਂ ਹੋ ਰਿਹਾ ਸੀ ਫਾਈਲ ਵਿੱਚ। ਲੇਕਿਨ ਤੁਸੀਂ ਲੋਕਾਂ ਨੇ ਸ਼ਾਨਦਾਰ ਆਪਣੀ ਟੀਮ ਸਿਪਰਿਟ ਨੂੰ ਵੀ ਦਿਖਾਇਆ ਹੈ, ਆਪਣੇ ਟੈਲੇਂਟ ਨੂੰ ਵੀ ਦਿਖਾਇਆ ਹੈ ਅਤੇ patience ਨਜ਼ਰ ਆ ਰਹੀ ਸੀ। ਮੈਂ ਦੇਖ ਰਿਹਾ ਸੀ ਕਿ patience ਸੀ, ਹੜਬੜੀ ਨਹੀਂ ਸੀ। ਬੜੇ ਹੀ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ ਤੁਸੀਂ ਲੋਕ ਤਾਂ ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ-ਬਹੁਤ ਵਧਾਈ ਹੈ, ਸਾਥੀਓ।

ਪ੍ਰਧਾਨ ਮੰਤਰੀ ਨੇ 2024 ਦੇ ਆਈਸੀਸੀ ਟੀ-20 ਵਿਸ਼ਵ ਕੱਪ ਜੇਤੂਆਂ ਦੀ ਮੇਜ਼ਬਾਨੀ ਕੀਤੀ

July 04th, 02:40 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਆਵਾਸ ‘ਤੇ ਆਈਸੀਸੀ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਪੁਰਸ਼ ਕ੍ਰਿਕਟ ਟੀਮ ਦੀ ਮੇਜ਼ਬਾਨੀ ਕੀਤੀ।

ਪ੍ਰਧਾਨ ਮੰਤਰੀ ਨੇ ਕ੍ਰਿਕਟ ਵਿੱਚ ਰਵਿੰਦਰ ਜਡੇਜਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ

June 30th, 07:19 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਿਛਲੇ ਕੁਝ ਵਰ੍ਹਿਆਂ ਵਿੱਚ ਖੇਡ (game) ਦੇ ਵਿਭਿੰਨ ਵਿਭਾਗਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਈ ਸ਼ਲ਼ਾਘਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਫੋਨ ‘ਤੇ ਵਧਾਈਆਂ ਦਿੱਤੀਆਂ

June 30th, 02:06 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫੋਨ ‘ਤੇ ਗੱਲ ਕੀਤੀ ਅਤੇ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਵਿੱਚ ਜਿੱਤ ‘ਤੇ ਭਾਰਤੀ ਪੁਰਸ਼ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਮੈਂਬਰਾਂ ਦੁਆਰਾ ਦਿਖਾਏ ਗਏ ਮਿਸਾਲੀ ਕੌਸ਼ਲ ਅਤੇ ਭਾਵਨਾ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਟੀ20 ਵਿਸ਼ਵ ਕੱਪ ਜਿੱਤਣ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ

June 29th, 11:56 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੀ20 ਵਿਸ਼ਵ ਕੱਪ ਜਿੱਤਣ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਵਿਸ਼ਵ ਕੱਪ ਮੈਚ ਵਿੱਚ ਜਿੱਤ ਲਈ ਟੀਮ ਇੰਡੀਆ ਨੂੰ ਵਧਾਈ ਦਿੱਤੀ

November 12th, 10:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਕ੍ਰਿਕਟ ਟੀਮ ਨੂੰ ਨੀਦਰਲੈਂਡ ਵਿਰੁੱਧ ਵਿਸ਼ਵ ਕੱਪ ਮੈਚ ਵਿੱਚ ਜਿੱਤ ਲਈ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਨੇਤਰਹੀਣਾਂ ਦੇ ਲਈ ਟੀ-20 ਵਿਸ਼ਵ ਕੱਪ ਜਿੱਤਣ 'ਤੇ ਭਾਰਤੀ ਟੀਮ ਨੂੰ ਵਧਾਈਆਂ ਦਿੱਤੀਆਂ

December 17th, 08:57 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੇਤਰਹੀਣਾਂ ਦੇ ਲਈ ਟੀ-20 ਵਿਸ਼ਵ ਕੱਪ ਜਿੱਤਣ ‘ਤੇ ਭਾਰਤੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।