Prime Minister extends his gratitude to world leaders and citizens for their warm wishes

June 10th, 11:50 pm

The Prime Minister expressed his profound gratitude to world leaders and people from all walks of life for their warm wishes and congratulatory messages. Deeply touched by the greetings, he stated that it is a privilege to serve Bharat and contribute to the nation's development journey. Emphasizing that the trust of the people is his greatest source of strength, the Prime Minister reaffirmed his full commitment to working with even greater dedication to realize the vision of a Viksit Bharat, fulfill the aspirations of 140 crore Indians, and further strengthen India's global partnerships.

ਰੋਜ਼ਗਾਰ ਮੇਲੇ ਤਹਿਤ ਨਿਯੁਕਤੀ ਪੱਤਰ ਵੰਡਣ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

May 23rd, 11:15 am

ਅੱਜ ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ ਲਈ ਬਹੁਤ ਹੀ ਮਹੱਤਵਪੂਰਨ ਦਿਵਸ ਹੈ। ਅੱਜ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਮਿਲਿਆ ਹੈ। ਅੱਜ ਤੁਸੀਂ ਸਭ ਦੇਸ਼ ਦੀ ਵਿਕਾਸ ਯਾਤਰਾ ਵਿੱਚ ਅਹਿਮ ਭਾਗੀਦਾਰ ਬਣ ਰਹੇ ਹੋ, ਜ਼ਿੰਮੇਵਾਰ ਭਾਗੀਦਾਰ ਬਣ ਰਹੇ ਹੋ। ਰੇਲਵੇ, ਬੈਂਕਿੰਗ, ਰੱਖਿਆ, ਸਿਹਤ, ਸਿੱਖਿਆ ਅਤੇ ਹੋਰ ਕਈ ਖੇਤਰਾਂ ਵਿੱਚ ਤੁਸੀਂ ਸਭ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ ਜਾ ਰਹੇ ਹੋ। ਆਉਣ ਵਾਲੇ ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਤੁਸੀਂ ਸਭ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਹੋ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੁਜ਼ਗਾਰ ਮੇਲੇ ਵਿੱਚ ਸਰਕਾਰੀ ਸੇਵਾਵਾਂ ਲਈ ਨਵੇਂ ਨਿਯੁਕਤ ਕੀਤੇ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ

May 23rd, 11:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ 19ਵੇਂ ਰੁਜ਼ਗਾਰ ਮੇਲੇ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਇਸ ਮੌਕੇ ਨੂੰ ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ ਦੇ ਲਈ ਬਹੁਤ ਮਹੱਤਵਪੂਰਨ ਦਿਨ ਦੱਸਿਆ। ਉਨ੍ਹਾਂ ਨੇ ਸਰਕਾਰੀ ਸੇਵਾ ਵਿੱਚ ਨਵੇਂ ਪ੍ਰਵੇਸ਼ ਕਰਨ ਵਾਲਿਆਂ ਦਾ ਸਵਾਗਤ ਕਰਦੇ ਹੋਏ ਰੇਲਵੇ, ਬੈਂਕਿੰਗ, ਰੱਖਿਆ, ਸਿਹਤ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਭਾਰਤ ਦੇ ਵਿਕਾਸ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਆਉਣ ਵਾਲੇ ਵਰ੍ਹਿਆਂ ਵਿੱਚ ਤੁਸੀਂ ਸਾਰੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਓਗੇ।”

ਤੀਜੇ ਭਾਰਤ-ਨੌਰਡਿਕ ਸੰਮੇਲਨ ਵਿੱਚ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

May 19th, 04:25 pm

ਤੇਜ਼ੀ ਨਾਲ ਵਧਦੇ ਵਪਾਰ ਅਤੇ ਨਿਵੇਸ਼ ਨੇ ਭਾਰਤ ਦੀ ਗ੍ਰੋਥ ਸਟੋਰੀ ਵਿੱਚ ਤਾਂ ਯੋਗਦਾਨ ਪਾਇਆ ਹੀ ਹੈ; ਨਾਲ ਹੀ, ਨੌਰਡਿਕ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਵਿੱਚ ਵੀ ਬਹੁਤ ਸਕਾਰਾਤਮਕ ਭੂਮਿਕਾ ਨਿਭਾਈ ਹੈ ਅਤੇ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਮਜ਼ਬੂਤ ਨੀਂਹ 'ਤੇ, ਆਪਣੇ ਸਬੰਧਾਂ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ, ਅਸੀਂ ਹਾਲ ਹੀ ਵਿੱਚ ਕੁਝ ਅਹਿਮ ਪਹਿਲਕਦਮੀਆਂ ਕੀਤੀਆਂ ਹਨ।

ਸਨਅਤਾਂ ਲਈ ਯੂਰਪੀ ਗੋਲਮੇਜ਼ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

May 18th, 05:00 am

ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਕ੍ਰਿਸਟਰਸਨ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਰਾਊਂਡ ਟੇਬਲ ਵਿੱਚ ਸੱਦਾ ਦਿੱਤਾ। ਮੈਨੂੰ ਖ਼ੁਸ਼ੀ ਹੈ ਕਿ ਇਹ ਬੈਠਕ “ਗੋਥਨਬਰਗ” ਵਿੱਚ ਹੋ ਰਹੀ ਹੈ। ਇਹ ਉਹ ਸ਼ਹਿਰ ਹੈ, ਜੋ ਨਵੀਨਤਾ ਦੇ ਨਾਲ-ਨਾਲ ਯੂਰਪ ਦੀ ਮੈਨੂਫੈਕਚਰਿੰਗ ਸਪਿਰਟ ਦਾ ਵੀ ਜੀਵੰਤ ਪ੍ਰਤੀਕ ਹੈ।

ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਵਿੱਚ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

May 17th, 11:43 pm

ਕੁਝ ਸਮਾਂ ਪਹਿਲਾਂ ਮੈਨੂੰ ਸਵੀਡਨ ਦੇ 'ਰੌਇਲ ਆਰਡਰ ਆਫ ਦਿ ਪੋਲਰ ਸਟਾਰ' ਦੇ ਸਰਬ-ਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਿਰਫ਼ ਮੇਰਾ ਸਨਮਾਨ ਨਹੀਂ ਹੈ, ਇਹ ਇੱਕ ਸੌ ਚਾਲੀ ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਸਵੀਡਨ ਦੇ ਸਾਡੇ ਉਨ੍ਹਾਂ ਸਾਰੇ ਸਾਥੀਆਂ ਦਾ ਵੀ ਸਨਮਾਨ ਹੈ, ਜਿਨ੍ਹਾਂ ਨੇ ਭਾਰਤ-ਸਵੀਡਨ ਸਬੰਧਾਂ ਨੂੰ ਮਜ਼ਬੂਤ ਕੀਤਾ ਅਤੇ ਇੱਕ ਪੱਕਾ ਆਧਾਰ ਦਿੱਤਾ।

ਪ੍ਰਧਾਨ ਮੰਤਰੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਨੇ ਰਬਿੰਦਰਨਾਥ ਟੈਗੋਰ ਦੀ ਸਾਂਝੀ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਤੋਹਫ਼ਿਆਂ ਦਾ ਲੈਣ-ਦੇਣ ਕੀਤਾ

May 17th, 11:18 pm

ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਉਲਫ ਕ੍ਰਿਸਟਰਸਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੋਬਲ ਪੁਰਸਕਾਰ ਜੇਤੂ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਵਿਰਾਸਤ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਯਾਦਗਾਰੀ ਤੋਹਫ਼ਿਆਂ ਦਾ ਲੈਣ-ਦੇਣ ਕੀਤਾ।

ਪ੍ਰਧਾਨ ਮੰਤਰੀ ਨੂੰ ਸਵੀਡਨ ਵਿੱਚ ਰਾਇਲ ਆਰਡਰ ਆਫ਼ ਦਿ ਪੋਲਰ ਸਟਾਰ, ਡਿਗਰੀ ਕਮਾਂਡਰ ਗ੍ਰੈਂਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ

May 17th, 11:13 pm

ਗੋਥੇਨਬਰਗ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ, ਸਵੀਡਨ ਦੀ ਸ਼ਾਹੀ ਕ੍ਰਾਊਨ ਪ੍ਰਿੰਸਸ ਵਿਕਟੋਰੀਆ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ 'ਰਾਇਲ ਆਰਡਰ ਆਫ਼ ਦਿ ਪੋਲਰ ਸਟਾਰ, ਡਿਗਰੀ ਕਮਾਂਡਰ ਗ੍ਰੈਂਡ ਕਰਾਸ' ਪ੍ਰਦਾਨ ਕੀਤਾ, ਜੋ ਕਿ 18ਵੀਂ ਸਦੀ ਵਿੱਚ ਸਥਾਪਤ ਸਵੀਡਨ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਪ੍ਰਸਿੱਧ ਸਨਮਾਨਾਂ ਵਿੱਚੋਂ ਇੱਕ ਹੈ। ਇਹ ਸਵੀਡਨ ਦਾ ਸਭ ਤੋਂ ਉੱਚਾ ਸਨਮਾਨ ਹੈ, ਜੋ ਵਿਦੇਸ਼ੀ ਸਰਕਾਰਾਂ ਦੇ ਮੁਖੀਆਂ ਨੂੰ ਬੇਮਿਸਾਲ ਜਨਤਕ ਸੇਵਾ ਅਤੇ ਸਵੀਡਨ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਯੋਗਦਾਨ ਦੇ ਸਨਮਾਨ ਵਜੋਂ ਦਿੱਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਸਵੀਡਨ ਪਹੁੰਚੇ

May 17th, 06:09 pm

ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਅਹਿਮ ਪੜਾਅ ਵਿੱਚ ਸਵੀਡਨ ਦੇ ਗੋਟੇਨਬਰਗ ਪਹੁੰਚੇ, ਅਤੇ ਉਨ੍ਹਾਂ ਦਾ ਸਵਾਗਤ ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਖ਼ੁਦ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੇ ਲਈ ਸਵੀਡਨ ਨੇ ਆਪਣੇ ਫਾਈਟਰ ਜੈੱਟਸ ਨਾਲ ਐਸਕਾਰਟ ਵੀ ਪ੍ਰਦਾਨ ਕੀਤਾ। ਇਹ ਦੌਰਾ ਭਾਰਤ-ਸਵੀਡਨ ਸਬੰਧਾਂ ਦੀ ਵਧਦੀ ਡੂੰਘਾਈ ਅਤੇ ਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰਨ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਸਨਅਤਾਂ ਲਈ ਯੂਰਪੀ ਗੋਲਮੇਜ਼ (ਈਆਰਟੀ) ਨੂੰ ਸੰਬੋਧਨ ਕੀਤਾ

May 17th, 12:12 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਮਈ, 2026 ਨੂੰ ਗੋਥੇਨਬਰਗ ਵਿੱਚ ਸਨਅਤਾਂ ਲਈ ਯੂਰਪੀ ਗੋਲਮੇਜ਼ (ਈਆਰਟੀ) ਨੂੰ ਸੰਬੋਧਨ ਕੀਤਾ। ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਉਲਫ ਕ੍ਰਿਸਟਰਸਨ, ਯੂਰਪੀ ਕਮਿਸ਼ਨ ਦੇ ਪ੍ਰਮੁੱਖ ਮਹਾਮਹਿਮ ਮਿਸ ਉਰਸੁਲਾ ਵਾਨ ਡੇਰ ਲੇਅਨ, ਸੀਨੀਅਰ ਯੂਰਪੀ ਸਨਅਤੀ ਨੇਤਾਵਾਂ ਅਤੇ ਪ੍ਰਮੁੱਖ ਯੂਰਪੀ ਅਤੇ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਵੋਲਵੋ ਸਮੂਹ ਵੱਲੋਂ ਆਯੋਜਿਤ ਗੱਲਬਾਤ ਵਿੱਚ ਹਿੱਸਾ ਲਿਆ।

Prime Minister’s Departure Statement ahead of his visit to the UAE, Netherlands, Sweden, Norway, and Italy

May 15th, 07:56 am

PM Modi is embarking on a five-nation visit to the UAE, the Netherlands, Sweden, Norway and Italy from 15-20 May 2026. During the visit, he will meet various Heads of State and hold discussions to further strengthen partnerships across key sectors. Highlights of the visit include his participation in the European Round Table for Industry in Sweden and the 3rd India-Nordic Summit in Oslo.

ਪ੍ਰਧਾਨ ਮੰਤਰੀ ਦਾ ਸੰਯੁਕਤ ਅਰਬ ਅਮੀਰਾਤ (ਯੂਏਈ), ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ (15 - 20 ਮਈ, 2026)

May 11th, 09:00 pm

ਪ੍ਰਧਾਨ ਮੰਤਰੀ ਮੋਦੀ 15 ਮਈ ਤੋਂ 20 ਮਈ, 2026 ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ), ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ, ਉਹ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ ਅਤੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ। ਨੀਦਰਲੈਂਡ ਵਿੱਚ, ਪ੍ਰਧਾਨ ਮੰਤਰੀ ਕਿੰਗ ਵਿਲੇਮ-ਅਲੈਗਜ਼ੈਂਡਰ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਰੌਬ ਜੇਟਨ ਨਾਲ ਗੱਲਬਾਤ ਕਰਨਗੇ। ਸਵੀਡਨ ਵਿੱਚ, ਉਹ ਪ੍ਰਧਾਨ ਮੰਤਰੀ ਕ੍ਰਿਸਟਰਸਨ ਨਾਲ ਗੱਲਬਾਤ ਕਰਨਗੇ। ਨਾਰਵੇ ਵਿੱਚ, ਉਹ ਕਿੰਗ ਹੈਰਾਲਡ ਪੰਜਵੇਂ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨਾਲ ਦੁਵੱਲੀ ਗੱਲਬਾਤ ਕਰਨਗੇ। ਬਾਅਦ ਵਿੱਚ, ਉਹ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਗੱਲਬਾਤ ਕਰਨ ਲਈ ਇਟਲੀ ਜਾਣਗੇ।

ਪ੍ਰਧਾਨ ਮੰਤਰੀ ਦੀ ਸਵੀਡਨ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ

December 01st, 08:32 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਦਸੰਬਰ 2023 ਨੂੰ ਦੁਬਈ ਵਿੱਚ ਸੀਓਪੀ(COP) 28 ਦੇ ਮੌਕੇ ‘ਤੇ ਸਵੀਡਨ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ (H.E. Mr. Ulf Kristersson) ਦੇ ਨਾਲ ਦੁੱਵਲੀ ਮੀਟਿੰਗ ਕੀਤੀ।

ਭਾਰਤ ਅਤੇ ਸਵੀਡਨ ਨੇ ਸੀਓਪੀ (COP)-28 ਵਿਖੇ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ ਦੇ ਦੂਸਰੇ ਫੇਜ਼ ਦੀ ਸਹਿ-ਮੇਜ਼ਬਾਨੀ ਕੀਤੀ

December 01st, 08:29 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ (H.E. Mr. Ulf Kristersson) ਦੇ ਨਾਲ ਦੁਬਈ ਵਿੱਚ ਸੀਓਪੀ (COP)-28 ਵਿੱਚ 2024-26 ਦੀ ਅਵਧੀ ਦੇ ਲਈ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ (ਲੀਡਆਈਟੀ 2.0- LeadIT 2.0) ਦੇ ਫੇਜ਼-II ਨੂੰ ਸੰਯੁਕਤ ਤੌਰ ‘ਤੇ ਲਾਂਚ (co-launched) ਕੀਤਾ।

27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 06th, 11:30 am

ਨਮਸਕਾਰ, ਦੇਸ਼ ਦੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਪ੍ਰੋਗਰਾਮ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ, ਵਿਭਿੰਨ ਰਾਜਾਂ ਦੇ ਗਵਰਨਰ, ਮੁੱਖ ਮੰਤਰੀ ਗਣ, ਰਾਜ ਮੰਤਰੀ ਮੰਡਲ ਦੇ ਮੰਤਰੀ ਸ਼੍ਰੀ, ਸਾਂਸਦਗਣ, ਵਿਧਾਇਕ ਗਣ, ਹੋਰ ਸਾਰੇ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ

August 06th, 11:05 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਇਤਿਹਾਸਕ ਕਦਮ ਤਹਿਤ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ। 24,470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁੜ ਵਿਕਸਿਤ ਕੀਤੇ ਜਾਣ ਵਾਲੇ ਇਹ 508 ਸਟੇਸ਼ਨ 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਨ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਵਿੱਚ 55, ਰਾਜਸਥਾਨ ਵਿੱਚ 55, ਬਿਹਾਰ ਵਿੱਚ 49, ਮਹਾਰਾਸ਼ਟਰ ਵਿੱਚ 44, ਪੱਛਮੀ ਬੰਗਾਲ ਵਿੱਚ 37, ਮੱਧ ਪ੍ਰਦੇਸ਼ ਵਿੱਚ 34, ਅਸਾਮ ਵਿੱਚ 32, ਓਡੀਸ਼ਾ ਵਿੱਚ 25, ਪੰਜਾਬ ਵਿੱਚ 22, ਗੁਜਰਾਤ ਵਿੱਚ 21, ਤੇਲੰਗਾਨਾ ਵਿੱਚ 21, ਝਾਰਖੰਡ ਵਿੱਚ 20, ਆਂਧਰ ਪ੍ਰਦੇਸ਼ ਵਿੱਚ 18, ਤਾਮਿਲ ਨਾਡੂ ਵਿੱਚ 18, ਹਰਿਆਣਾ ਵਿੱਚ 15 ਅਤੇ ਕਰਨਾਟਕ ਦੇ 13 ਸਟੇਸ਼ਨ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਸਵੀਡਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ ਨੂੰ ਵਧਾਈਆਂ ਦਿੱਤੀਆਂ

October 19th, 09:46 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ ਨੂੰ ਵਧਾਈਆਂ ਦਿੱਤੀਆਂ ਹਨ।

90ਵੀਂ ਇੰਟਰਪੋਲ ਜਨਰਲ ਅਸੈਂਬਲੀ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

October 18th, 01:40 pm

ਮੈਂ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਲਈ ਸਾਰਿਆਂ ਦਾ ਨਿੱਘਾ ਸੁਆਗਤ ਕਰਦਾ ਹਾਂ। ਭਾਰਤ ਅਤੇ ਇੰਟਰਪੋਲ ਦੋਵਾਂ ਲਈ ਅਜਿਹੇ ਮਹੱਤਵਪੂਰਨ ਸਮੇਂ 'ਤੇ ਤੁਹਾਡਾ ਇੱਥੇ ਹੋਣਾ ਬਹੁਤ ਚੰਗਾ ਹੈ। ਭਾਰਤ 2022 ਵਿੱਚ ਆਜ਼ਾਦੀ ਦੇ 75 ਸਾਲ ਦਾ ਜਸ਼ਨ ਮਨਾ ਰਿਹਾ ਹੈ। ਇਹ ਸਾਡੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦਾ ਜਸ਼ਨ ਹੈ। ਇਹ ਦੇਖਣ ਦਾ ਸਮਾਂ ਹੈ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਇਹ ਵੀ ਦੇਖਣ ਲਈ ਕਿ ਅਸੀਂ ਕਿੱਥੇ ਜਾਣਾ ਚਾਹੁੰਦੇ ਹਾਂ? ਇੰਟਰਪੋਲ ਵੀ ਇੱਕ ਇਤਿਹਾਸਕ ਮੀਲ ਪੱਥਰ ਦੇ ਨੇੜੇ ਹੈ। 2023 ਵਿੱਚ, ਇੰਟਰਪੋਲ ਆਪਣੀ ਸਥਾਪਨਾ ਦੇ 100 ਸਾਲ ਮਨਾਏਗੀ। ਇਹ ਪ੍ਰਸੰਨਤਾ ਅਤੇ ਚਿੰਤਨ ਕਰਨ ਲਈ ਵਧੀਆ ਸਮਾਂ ਹੈ। ਨੁਕਸਾਨਾਂ ਤੋਂ ਸਿੱਖੋ, ਜਿੱਤਾਂ ਦਾ ਜਸ਼ਨ ਮਨਾਓ ਅਤੇ ਫਿਰ, ਉਮੀਦ ਨਾਲ ਭਵਿੱਖ ਵੱਲ ਦੇਖੋ।

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ

October 18th, 01:35 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 90ਵੀਂ ਇੰਟਰਪੋਲ ਮਹਾਸਭਾ (ਜਨਰਲ ਅਸੈਂਬਲੀ) ਨੂੰ ਸੰਬੋਧਨ ਕੀਤਾ।

ਲਾਈਫ ਮੂਵਮੈਂਟ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ–ਪਾਠ

June 05th, 07:42 pm

ਮਹਾਮਹਿਮ ਇੰਗਰ ਐਂਡਰਸਨ, UNEP ਗਲੋਬਲ ਹੈੱਡ, ਮਹਾਮਹਿਮ ਅਚਿਮ ਸਟੀਨਰ, UNDP ਗਲੋਬਲ ਹੈੱਡ, ਮੇਰੇ ਮਿੱਤਰ ਸ਼੍ਰੀਮਾਨ ਡੇਵਿਡ ਮਾਲਪਾਸ, ਵਿਸ਼ਵ ਬੈਂਕ ਦੇ ਪ੍ਰਧਾਨ, ਲਾਰਡ ਨਿਕੋਲਸ ਸਟਰਨ, ਸ਼੍ਰੀ ਕੈਸ ਸਨਸਟੀਨ, ਮੇਰੇ ਮਿੱਤਰ ਸ਼੍ਰੀਮਾਨ ਬਿਲ ਗੇਟਸ, ਸ਼੍ਰੀ ਅਨਿਲ ਦਾਸਗੁਪਤਾ, ਭਾਰਤ ਦੇ ਵਾਤਾਵਰਣ ਮੰਤਰੀ, ਸ਼੍ਰੀ ਭੂਪੇਂਦਰ ਯਾਦਵ,