ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
November 28th, 03:35 pm
ਅੱਜ ਦੇ ਇਸ ਪਵਿੱਤਰ ਮੌਕੇ ਨੇ ਮਨ ਨੂੰ ਡੂੰਘੀ ਸ਼ਾਂਤੀ ਨਾਲ ਭਰ ਦਿੱਤਾ ਹੈ। ਸਾਧੂ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਕ ਅਹਿਸਾਸ ਹੈ। ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਅੱਜ ਇਸ ਸਮਾਗਮ ਵਿੱਚ ਤੁਹਾਡੇ ਦਰਮਿਆਨ ਮੌਜੂਦ ਹਾਂ। ਇੱਥੇ ਆਉਣ ਤੋਂ ਪਹਿਲਾਂ ਮੈਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਉਸ ਸ਼ਾਂਤੀ, ਉਸ ਮਾਹੌਲ ਨੇ ਇਸ ਸਮਾਗਮ ਦੀ ਅਧਿਆਤਮਕਤਾ ਨੂੰ ਹੋਰ ਡੂੰਘਾ ਕਰ ਦਿੱਤਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿੱਚ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ
November 28th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਉਨ੍ਹਾਂ ਦਾ ਮਨ ਡੂੰਘੀ ਸ਼ਾਂਤੀ ਨਾਲ ਭਰ ਗਿਆ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਿਕ ਅਹਿਸਾਸ ਹੈ। ਇਹ ਦੇਖਦੇ ਹੋਏ ਕਿ ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਅੱਜ ਇਸ ਸਮਾਰੋਹ ਵਿੱਚ ਲੋਕਾਂ ਦਰਮਿਆਨ ਮੌਜੂਦ ਹੋ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉੱਥੋਂ ਦੀ ਸ਼ਾਂਤੀ ਅਤੇ ਵਾਤਾਵਰਨ ਨੇ ਇਸ ਸਮਾਰੋਹ ਦੀ ਅਧਿਆਤਮਿਕਤਾ ਨੂੰ ਹੋਰ ਡੂੰਘਾ ਕਰ ਦਿੱਤਾ ਹੈ।ਉਡੁਪੀ, ਕਰਨਾਟਕ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 28th, 11:45 am
ਮੈਂ ਆਪਣੀ ਗੱਲ ਸ਼ੁਰੂ ਕਰਾਂ ਉਸ ਤੋਂ ਪਹਿਲਾਂ, ਇੱਥੇ ਕੁਝ ਬੱਚੇ ਤਸਵੀਰਾਂ ਬਣਾ ਕੇ ਲਿਆਏ ਹਨ, ਕਿਰਪਾ ਕਰਕੇ ਐੱਸਪੀਜੀ ਦੇ ਲੋਕ ਅਤੇ ਸਥਾਨਕ ਪੁਲਿਸ ਦੇ ਲੋਕ ਮਦਦ ਕਰੋ, ਉਨ੍ਹਾਂ ਨੂੰ ਕਲੈਕਟ ਕਰ ਲਓ। ਜੇਕਰ ਤੁਸੀਂ ਉਸਦੇ ਪਿੱਛੇ ਆਪਣਾ ਪਤਾ ਲਿਖਿਆ ਹੋਵੇਗਾ, ਤਾਂ ਮੈਂ ਤੁਹਾਨੂੰ ਜ਼ਰੂਰ ਇੱਕ ਧੰਨਵਾਦ ਪੱਤਰ ਭੇਜਾਂਗਾ। ਜਿਸ ਦੇ ਕੋਲ ਕੁਝ ਨਾ ਕੁਝ ਹੈ, ਦੇ ਦਿਉ, ਉਹ ਕਲੈਕਟ ਕਰ ਲੈਣਗੇ ਅਤੇ ਤੁਸੀਂ ਫਿਰ ਸ਼ਾਂਤੀ ਨਾਲ ਬੈਠ ਜਾਓ। ਇਹ ਬੱਚੇ ਇੰਨੀ ਮਿਹਨਤ ਕਰਦੇ ਹਨ ਅਤੇ ਕਦੇ-ਕਦੇ ਮੈਂ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਦਿੰਦਾ ਹਾਂ ਤਾਂ ਮੈਨੂੰ ਦੁੱਖ ਹੁੰਦਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ ਨੂੰ ਸੰਬੋਧਨ ਕੀਤਾ
November 28th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿਖੇ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ (ਇੱਕ ਲੱਖ ਲੋਕਾਂ ਵੱਲੋਂ ਸ਼੍ਰੀਮਦ ਭਗਵਤ ਗੀਤਾ ਦਾ ਸਮੂਹਿਕ ਪਾਠ) ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬ੍ਰਹਮ ਦਰਸ਼ਨ, ਸ਼੍ਰੀਮਦ ਭਗਵਤ ਗੀਤਾ ਦੇ ਮੰਤਰਾਂ ਦਾ ਅਧਿਆਤਮਿਕ ਅਨੁਭਵ ਅਤੇ ਇੰਨੇ ਸਾਰੇ ਸਤਿਕਾਰਯੋਗ ਸੰਤਾਂ ਅਤੇ ਗੁਰੂਆਂ ਦੀ ਸੰਗਤ ਪ੍ਰਾਪਤ ਕਰਨਾ ਉਨ੍ਹਾਂ ਲਈ ਬਹੁਤ ਸੁਭਾਗ ਦੀ ਗੱਲ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਣਗਿਣਤ ਅਸ਼ੀਰਵਾਦ ਦੇ ਬਰਾਬਰ ਹੈ।ਨਵਾ ਰਾਏਪੁਰ ਵਿੱਚ ਸ਼ਾਂਤੀ ਸਿਖਰ- ਬ੍ਰਹਮ ਕੁਮਾਰੀਜ਼ ਮੈਡੀਟੇਸ਼ਨ ਸੈਂਟਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 01st, 11:15 am
ਵਿਕਸਿਤ ਭਾਰਤ ਦੀ ਇਸ ਮਹੱਤਵਪੂਰਨ ਯਾਤਰਾ ਵਿੱਚ ਬ੍ਰਹਮ-ਕੁਮਾਰੀਜ਼ ਵਰਗੀ ਸੰਸਥਾ ਦੀ ਬਹੁਤ ਵੱਡੀ ਭੂਮਿਕਾ ਹੈ। ਮੇਰੀ ਤਾਂ ਖ਼ੁਸ਼ਕਿਸਮਤੀ ਰਹੀ ਹੈ ਕਿ, ਮੈਂ ਦਹਾਕਿਆਂ ਤੋਂ ਤੁਹਾਡੇ ਸਾਰਿਆਂ ਨਾਲ ਜੁੜਿਆ ਹੋਇਆ ਹਾਂ। ਮੈਂ ਇੱਥੇ ਮਹਿਮਾਨ ਨਹੀਂ ਹਾਂ; ਮੈਂ ਤੁਹਾਡਾ ਹੀ ਹਾਂ। ਮੈਂ ਇਸ ਅਧਿਆਤਮਿਕ ਅੰਦੋਲਨ ਨੂੰ ਬੋਹੜ ਦੇ ਰੁੱਖ ਵਾਂਗ ਫੈਲਦੇ ਦੇਖਿਆ ਹੈ। 2011 ਵਿੱਚ ਅਹਿਮਦਾਬਾਦ ਵਿੱਚ ਫਿਊਚਰ ਆਫ਼ ਪਾਵਰ, ਉਹ ਪ੍ਰੋਗਰਾਮ, 2012 ਵਿੱਚ ਸੰਸਥਾ ਦੀ ਸਥਾਪਨਾ ਦੇ 75ਵੀਂ ਵਰ੍ਹੇਗੰਢ, 2013 ਵਿੱਚ ਪ੍ਰਯਾਗਰਾਜ ਦਾ ਪ੍ਰੋਗਰਾਮ, ਆਬੂ ਜਾਣਾ ਹੋਵੇ ਜਾਂ ਗੁਜਰਾਤ ਵਿੱਚ ਪ੍ਰੋਗਰਾਮ ਵਿੱਚ ਜਾਣਾ ਹੋਵੇ, ਇਹ ਤਾਂ ਮੇਰੇ ਲਈ ਬਹੁਤ ਰੁਟੀਨ ਜਿਹਾ ਬਣ ਗਿਆ ਸੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਸ਼ਾਂਤੀ ਸ਼ਿਖਰ–ਮੈਡੀਟੇਸ਼ਨ ਸੈਂਟਰ ਦੇ ਉਦਘਾਟਨ ਮੌਕੇ ਬ੍ਰਹਮ-ਕੁਮਾਰੀਆਂ ਨੂੰ ਸੰਬੋਧਨ ਕੀਤਾ
November 01st, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਅਧਿਆਤਮਿਕ ਸਿੱਖਿਆ, ਸ਼ਾਂਤੀ ਅਤੇ ਧਿਆਨ ਦੇ ਆਧੁਨਿਕ ਕੇਂਦਰ ਸ਼ਾਂਤੀ ਸ਼ਿਖਰ ਦੇ ਉਦਘਾਟਨ ਮੌਕੇ ਬ੍ਰਹਮ-ਕੁਮਾਰੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਕਿਉਂਕਿ ਛੱਤੀਸਗੜ੍ਹ ਆਪਣੇ ਗਠਨ ਦੇ 25 ਸਾਲ ਪੂਰੇ ਕਰ ਰਿਹਾ ਹੈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਛੱਤੀਸਗੜ੍ਹ ਦੇ ਨਾਲ-ਨਾਲ, ਝਾਰਖੰਡ ਅਤੇ ਉੱਤਰਾਖੰਡ ਨੇ ਵੀ ਆਪਣੇ ਸਥਾਪਨਾ ਦੇ 25 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਈ ਹੋਰ ਸੂਬਿਆਂ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਨ। ਸ਼੍ਰੀ ਮੋਦੀ ਨੇ ਇਨ੍ਹਾਂ ਸਾਰੇ ਸੂਬਿਆਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਸੂਬਿਆਂ ਦੇ ਵਿਕਾਸ ਨਾਲ ਰਾਸ਼ਟਰ ਦੀ ਤਰੱਕੀ ਨੂੰ ਹੁਲਾਰਾ ਮਿਲਣ ਵਾਲੇ ਮਾਰਗ-ਦਰਸ਼ਕ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਮਿਸ਼ਨ ਵਿੱਚ ਸਰਗਰਮੀ ਨਾਲ ਲੱਗੇ ਹੋਏ ਹਾਂ।ਗੁਜਰਾਤ ਦੇ ਭਾਵਨਗਰ ਵਿੱਚ "ਸਮੁੰਦਰ ਸੇ ਸਮ੍ਰਿੱਧੀ" ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
September 20th, 11:00 am
ਸਾਡੇ ਭਾਵਨਗਰ ਨੇ ਧੂਮ ਮਚਾ ਦਿੱਤੀ ਹੈ, ਹਾਂ ਹੁਣ ਕਰੰਟ ਆਇਆ। ਮੈਂ ਇੱਥੇ ਦੇਖ ਸਕਦਾ ਹਾਂ ਕਿ ਪੰਡਾਲ ਦੇ ਬਾਹਰ ਲੋਕਾਂ ਦਾ ਸਮੁੰਦਰ ਦਿਖਾਈ ਦੇ ਰਿਹਾ ਹੈ। ਏਨੀ ਵੱਡੀ ਗਿਣਤੀ ਵਿੱਚ ਤੁਸੀਂ ਸਾਰੇ ਆਸ਼ੀਰਵਾਦ ਦੇਣ ਲਈ ਆਏ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਭਾਵਨਗਰ ਵਿੱਚ ‘ਸਮੁੰਦਰ ਸੇ ਸਮ੍ਰਿੱਧੀ’ ਸਮਾਗਮ ਨੂੰ ਸੰਬੋਧਨ ਕੀਤਾ, 34,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
September 20th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਭਾਵਨਗਰ ਵਿੱਚ 34,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ‘ਸਮੁੰਦਰ ਸੇ ਸਮ੍ਰਿੱਧੀ’ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਅਤੇ ਲੋਕਾਂ ਦਾ ਸਵਾਗਤ ਕੀਤਾ। 17 ਸਤੰਬਰ ਨੂੰ ਉਨ੍ਹਾਂ ਨੂੰ ਭੇਜੀਆਂ ਗਈਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਤੋਂ ਉਨ੍ਹਾਂ ਨੂੰ ਮਿਲਣ ਵਾਲਾ ਪਿਆਰ ਤਾਕਤ ਦਾ ਇੱਕ ਵੱਡਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰ ਵਿਸ਼ਵਕਰਮਾ ਜਯੰਤੀ ਤੋਂ ਗਾਂਧੀ ਜਯੰਤੀ ਤੱਕ, ਯਾਨੀ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪਖਵਾੜਾ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 2-3 ਦਿਨਾਂ ਵਿੱਚ ਗੁਜਰਾਤ ਵਿੱਚ ਕਈ ਸੇਵਾ-ਮੁਖੀ ਗਤੀਵਿਧੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਕੜੇ ਥਾਵਾਂ 'ਤੇ ਖੂਨਦਾਨ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹੁਣ ਤੱਕ ਇੱਕ ਲੱਖ ਵਿਅਕਤੀਆਂ ਨੇ ਖੂਨਦਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਸ਼ਹਿਰਾਂ ਵਿੱਚ ਸਫਾਈ ਮੁਹਿੰਮਾਂ ਚਲਾਈਆਂ ਗਈਆਂ ਹਨ, ਜਿਸ ਵਿੱਚ ਲੱਖਾਂ ਨਾਗਰਿਕ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਸੂਬੇ ਭਰ ਵਿੱਚ 30,000 ਤੋਂ ਵੱਧ ਸਿਹਤ ਕੈਂਪ ਲਗਾਏ ਗਏ ਹਨ, ਜਿਸ ਵਿੱਚ ਜਨਤਾ ਅਤੇ ਖ਼ਾਸਕਰ ਔਰਤਾਂ ਨੂੰ ਡਾਕਟਰੀ ਜਾਂਚ ਅਤੇ ਇਲਾਜ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਸੇਵਾ ਗਤੀਵਿਧੀਆਂ ਵਿੱਚ ਸ਼ਾਮਲ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ।ਗੁਜਰਾਤ ਦੇ ਅਹਿਮਦਾਬਾਦ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 06:42 pm
ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸੀਆਰ ਪਾਟਿਲ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਅਹਿਮਦਾਬਾਦ ਦੀ ਮੇਅਰ ਪ੍ਰਤਿਭਾ ਜੀ, ਹੋਰ ਜਨ ਪ੍ਰਤੀਨਿਧੀ ਗਣ ਅਤੇ ਅਹਿਮਦਾਬਾਦ ਦੇ ਮੇਰੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
August 25th, 06:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ। ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਗਣੇਸ਼ਉਤਸਵ ਦੇ ਉਤਸ਼ਾਹ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਣਪਤੀ ਬੱਪਾ ਦੇ ਅਸ਼ੀਰਵਾਦ ਨਾਲ, ਅੱਜ ਗੁਜਰਾਤ ਦੀ ਪ੍ਰਗਤੀ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਦੇ ਚਰਣਾਂ ਵਿੱਚ ਕਈ ਪ੍ਰੋਜੈਕਟ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਦੇ ਲਈ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।ਯੂਈਆਰ- II ਅਤੇ ਦਵਾਰਕਾ ਐਕਸਪ੍ਰੈੱਸਵੇਅ ਦੇ ਦਿੱਲੀ ਭਾਗ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
August 17th, 12:45 pm
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਨਿਤਿਨ ਗਡਕਰੀ ਜੀ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਜੀ, ਦਿੱਲੀ ਦੇ ਉਪ ਰਾਜਪਾਲ ਵਿਨੈ ਸਕਸੈਨਾ ਜੀ, ਦਿੱਲੀ ਦੀ ਮੁੱਖ ਮੰਤਰੀ ਭੈਣ ਰੇਖਾ ਗੁਪਤਾ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਜੈ ਟਮਟਾ ਜੀ, ਹਰਸ਼ ਮਲਹੋਤਰਾ ਜੀ, ਦਿੱਲੀ ਅਤੇ ਹਰਿਆਣਾ ਦੇ ਸਾਂਸਦ ਗਣ, ਮੌਜੂਦਾ ਮੰਤਰੀ ਗਣ, ਹੋਰ ਜਨ ਪ੍ਰਤੀਨਿਧੀਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11,000 ਕਰੋੜ ਰੁਪਏ ਦੇ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
August 17th, 12:39 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਰੋਹਿਣੀ ਵਿਖੇ ਲਗਭਗ 11,000 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਥਾਨ ਦੀ ਮਹੱਤਤਾ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਐਕਸਪ੍ਰੈੱਸਵੇਅ ਦਾ ਨਾਮ ਦਵਾਰਕਾ ਹੈ, ਅਤੇ ਇਹ ਪ੍ਰੋਗਰਾਮ ਰੋਹਿਣੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜਨਮਾਸ਼ਟਮੀ ਦੇ ਤਿਉਹਾਰ ਦੀ ਭਾਵਨਾ ਨੂੰ ਉਜਾਗਰ ਕੀਤਾ ਅਤੇ ਇਸ ਸੰਜੋਗ ਦਾ ਜ਼ਿਕਰ ਕੀਤਾ ਕਿ ਉਹ ਖੁਦ ਦਵਾਰਕਾਧੀਸ਼ ਦੀ ਧਰਤੀ ਤੋਂ ਹਨ। ਪ੍ਰਧਾਨ ਮੰਤਰੀ ਨੇ ਦੇਖਿਆ ਕਿ ਪੂਰਾ ਮਾਹੌਲ ਭਗਵਾਨ ਕ੍ਰਿਸ਼ਨ ਦੇ ਸਾਰ ਨਾਲ ਡੂੰਘਾਈ ਤੋਂ ਪ੍ਰਭਾਵਿਤ ਹੋ ਗਿਆ ਹੈ।ਨਵੀਂ ਦਿੱਲੀ ਵਿੱਚ ਸਾਂਸਦਾਂ ਦੇ ਲਈ ਨਵੇਂ ਬਣੇ ਫਲੈਟਾਂ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 11th, 11:00 am
ਕਾਰਜਕ੍ਰਮ ਵਿੱਚ ਉਪਸਥਿਤ ਸ਼੍ਰੀਮਾਨ ਓਮ ਬਿਰਲਾ ਜੀ, ਮਨੋਹਰ ਲਾਲ ਜੀ, ਕਿਰੇਨ ਰਿਜਿਜੂ ਜੀ, ਮਹੇਸ਼ ਸ਼ਰਮਾ ਜੀ, ਸੰਸਦ ਦੇ ਸਾਰੇ ਸਨਮਾਨਿਤ ਮੈਂਬਰ ਸਾਹਿਬਾਨ, ਲੋਕ ਸਭਾ ਦੇ ਸਕੱਤਰ ਜਨਰਲ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸੰਸਦ ਮੈਬਰਾਂ ਦੇ ਲਈ ਨਵੇਂ ਬਣੇ ਫਲੈਟਸ ਦਾ ਉਦਘਾਟਨ ਕੀਤਾ
August 11th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਬਾਬਾ ਖੜਕ ਸਿੰਘ ਮਾਰਗ ‘ਤੇ ਸਾਂਸਦਾਂ ਦੇ ਲਈ ਨਵੇਂ ਬਣੇ 184 ਟਾਈਪ-VII ਮਲਟੀ-ਸਟੋਰੀ ਫਲੈਟਸ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਕਰਤਵਯ ਪਥ (Kartavya Path) ‘ਤੇ ਕਰਤਵਯ ਭਵਨ (Kartavya Bhavan) ਦੇ ਨਾਮ ਨਾਲ ਪ੍ਰਸਿੱਧ ਕੌਮਨ ਸੈਂਟਰਲ ਸਕੱਤਰੇਤ ਦਾ ਉਦਘਾਟਨ ਕੀਤਾ ਸੀ ਅਤੇ ਅੱਜ ਉਨ੍ਹਾਂ ਨੂੰ ਸਾਂਸਦਾਂ ਦੇ ਲਈ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਹੈ। ਉਨ੍ਹਾਂ ਨੇ ਭਾਰਤ ਦੀਆਂ ਚਾਰ ਮਹਾਨ ਨਦੀਆਂ ਦੇ ਨਾਮ ‘ਤੇ ਰੱਖੇ ਗਏ ਕੰਪਲੈਕਸ ਦੇ ਚਾਰ ਟਾਵਰਾਂ- ਕ੍ਰਿਸ਼ਨਾ, ਗੋਦਾਵਰੀ, ਕੋਸੀ ਅਤੇ ਹੁਗਲੀ (Krishna, Godavari, Kosi, and Hooghly) ਦਾ ਉਲੇਖ ਕਰਦੇ ਹੋਏ ਕਿਹਾ ਕਿ ਲੱਖਾਂ ਲੋਕਾਂ ਨੂੰ ਜੀਵਨ ਦੇਣ ਵਾਲੀਆਂ ਇਹ ਨਦੀਆਂ ਹੁਣ ਜਨ-ਪ੍ਰਤੀਨਿਧੀਆਂ ਦੇ ਜੀਵਨ ਵਿੱਚ ਆਨੰਦ ਦੀ ਨਵੀਂ ਧਾਰਾ ਪ੍ਰਵਾਹਿਤ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਨਦੀਆਂ ‘ਤੇ ਨਾਮਕਰਣ ਦੀ ਪਰੰਪਰਾ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਨਵਾਂ ਕੰਪਲੈਕਸ ਦਿੱਲੀ ਵਿੱਚ ਸਾਂਸਦਾਂ ਦੇ ਜੀਵਨ ਨੂੰ ਹੋਰ ਅਸਾਨ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਸਾਂਸਦਾਂ ਦੇ ਲਈ ਸਰਕਾਰੀ ਆਵਾਸ ਦੀ ਉਪਲਧਤਾ ਵਧੇਗੀ। ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਫਲੈਟਾਂ ਦੇ ਨਿਰਮਾਣ ਵਿੱਚ ਸ਼ਾਮਲ ਇੰਜੀਨੀਅਰਾਂ ਅਤੇ ਸ਼੍ਰਮਜੀਵੀਆਂ (shramjeevis) ਦੀ ਵੀ ਸ਼ਲਾਘਾ ਕੀਤੀ ਅਤੇ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।2047 ਵਿੱਚ ਵਿਕਸਿਤ ਭਾਰਤ ਦਾ ਰਾਹ ਆਤਮ-ਨਿਰਭਰਤਾ ਵਿੱਚੋਂ ਹੋ ਕੇ ਗੁਜਰਦਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
July 27th, 11:30 am
ਮੇਰੇ ਪਿਆਰੇ ਦੇਸਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਗੱਲ ਹੋਵੇਗੀ ਦੇਸ਼ ਦੀਆਂ ਸਫਲਤਾਵਾਂ ਦੀ, ਦੇਸ਼ ਵਾਸੀਆਂ ਦੀਆਂ ਪ੍ਰਾਪਤੀਆਂ ਦੀ। ਪਿਛਲੇ ਕੁਝ ਹਫਤਿਆਂ ਵਿੱਚ, ਸਪੋਰਟਸ ਹੋਵੇ, ਸਾਇੰਸ ਹੋਵੇ ਜਾਂ ਸੰਸਕ੍ਰਿਤੀ, ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜਿਸ ’ਤੇ ਹਰ ਭਾਰਤ ਵਾਸੀ ਨੂੰ ਮਾਣ ਹੈ। ਹੁਣੇ ਜਿਹੇ ਹੀ ਸ਼ੁਭਾਂਸ਼ੂ ਸ਼ੁਕਲਾ ਦੀ ਸਪੇਸ ਤੋਂ ਵਾਪਸੀ ਨੂੰ ਲੈ ਕੇ ਦੇਸ਼ ਵਿੱਚ ਬਹੁਤ ਚਰਚਾ ਹੋਈ। ਜਿਵੇਂ ਹੀ ਸ਼ੁਭਾਂਸ਼ੂ ਧਰਤੀ ’ਤੇ ਸੁਰੱਖਿਅਤ ਉੱਤਰੇ, ਲੋਕ ਉਛਲ ਪਏ, ਹਰ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪੂਰਾ ਦੇਸ਼ ਮਾਣ ਨਾਲ ਭਰ ਗਿਆ। ਮੈਨੂੰ ਯਾਦ ਹੈ ਜਦੋਂ ਅਗਸਤ 2023 ਵਿੱਚ ਚੰਦਰਯਾਨ-3 ਦੀ ਸਫਲ ਲੈਂਡਿੰਗ ਹੋਈ ਸੀ, ਉਦੋਂ ਦੇਸ਼ ਵਿੱਚ ਇਕ ਨਵਾਂ ਮਾਹੌਲ ਬਣਿਆ। ਸਾਇੰਸ ਨੂੰ ਲੈ ਕੇ, ਸਪੇਸ ਨੂੰ ਲੈ ਕੇ ਬੱਚਿਆਂ ਵਿੱਚ ਇਕ ਨਵੀਂ ਜਿਗਿਆਸਾ ਵੀ ਜਾਗੀ। ਹੁਣ ਛੋਟੇ-ਛੋਟੇ ਬੱਚੇ ਕਹਿੰਦੇ ਹਨ ਅਸੀਂ ਵੀ ਸਪੇਸ ਵਿੱਚ ਜਾਵਾਂਗੇ, ਅਸੀਂ ਵੀ ਚੰਨ ’ਤੇ ਉੱਤਰਾਂਗੇ - ਸਪੇਸ ਸਾਇੰਟਿਸਟ ਬਣਾਂਗੇ।ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.06.2025)
June 29th, 11:30 am
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਖੁਸ਼ਆਮਦੀਦ ਹੈ। ਤੁਸੀਂ ਸਾਰੇ ਇਸ ਸਮੇਂ ਯੋਗ ਦੀ ਉਰਜਾ ਅਤੇ ਅੰਤਰਰਾਸ਼ਟਰੀ ‘ਯੋਗ ਦਿਵਸ’ ਦੀਆਂ ਯਾਦਾਂ ਨਾਲ ਭਰੇ ਹੋਵੋਗੇ। ਇਸ ਵਾਰੀ ਵੀ ਤੁਸੀਂ 21 ਜੂਨ ਨੂੰ ਦੇਸ਼ ਦੁਨੀਆ ਦੇ ਕਰੋੜਾਂ ਲੋਕਾਂ ਨੇ ‘ਅੰਤਰਰਾਸ਼ਟਰੀ ਯੋਗ ਦਿਵਸ’ ਵਿੱਚ ਹਿੱਸਾ ਲਿਆ। ਤੁਹਾਨੂੰ ਯਾਦ ਹੈ 10 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਹੁਣ 10 ਸਾਲਾਂ ਵਿੱਚ ਇਹ ਸਿਲਸਿਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਾਨਦਾਰ ਬਣਦਾ ਜਾ ਰਿਹਾ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਦੈਨਿਕ ਜੀਵਨ ਵਿੱਚ ਯੋਗ ਨੂੰ ਅਪਣਾ ਰਹੇ ਹਨ। ਅਸੀਂ ਇਸ ਵਾਰੀ ‘ਯੋਗ ਦਿਵਸ’ ਦੀਆਂ ਕਿੰਨੀਆਂ ਹੀ ਆਕਰਸ਼ਕ ਤਸਵੀਰਾਂ ਦੇਖੀਆਂ ਹਨ। ਵਿਸ਼ਾਖਾਪਟਨਮ ਦੇ ਸਮੁੰਦਰ ਤਟ ਦੇ ਤਿੰਨ ਲੱਖ ਲੋਕਾਂ ਨੇ ਇਕੱਠੇ ਯੋਗ ਕੀਤਾ। ਵਿਸ਼ਾਖਾਪਟਨਮ ਤੋਂ ਹੀ ਇਕ ਹੋਰ ਅਨੌਖਾ ਦ੍ਰਿਸ਼ ਸਾਹਮਣੇ ਆਇਆ, 2000 ਤੋਂ ਜ਼ਿਆਦਾ ਆਦਿਵਾਸੀ ਵਿਦਿਆਰਥੀਆਂ ਨੇ 108 ਮਿੰਟ ਤੱਕ 108 ਸੂਰਜ ਨਮਸਕਾਰ ਕੀਤੇ। ਸੋਚੋ, ਕਿੰਨਾ ਅਨੁਸ਼ਾਸਨ, ਕਿੰਨਾ ਸਮਪਰਣ ਰਿਹਾ ਹੋਵੇਗਾ। ਸਾਡੇ ਜਲ ਸੈਨਾ ਦੇ ਜਹਾਜਾਂ ‘ਤੇ ਵੀ ਯੋਗ ਦੀ ਸ਼ਾਨਦਾਰ ਝਲਕ ਦਿਖਾਈ ਦਿਤੀ। ਤੇਲੰਗਾਨਾ ਵਿੱਚ ਤਿੰਨ ਹਜ਼ਾਰ ਦਿਵਯਾਂਗ ਸਾਥੀਆਂ ਨੇ ਇਕੱਠੇ ਯੋਗ ਸ਼ਿਵਰ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਵਿਖਾਈਆ ਕਿ ਯੋਗ ਕਿਸ ਤਰ੍ਹਾਂ ਸਸ਼ਕਤੀਕਰਣ ਦਾ ਮਾਧਿਅਮ ਵੀ ਹੈ। ਦਿੱਲੀ ਦੇ ਲੋਕਾਂ ਨੇ ਯੋਗ ਨੂੰ ਸਵੱਛ ਜਮਨਾ ਦੇ ਸਕੰਲਪ ਨਾਲ ਜੋੜਿਆ ਅਤੇ ਜਮਨਾ ਤਟ ਤੇ ਜਾ ਕੇ ਯੋਗ ਕੀਤਾ। ਜੰਮੂ-ਕਸ਼ਮੀਰ ਵਿੱਚ ਚਿਨਾਬ ਬ੍ਰਿਜ, ਜੋ ਦੁਨੀਆਂ ਦਾ ਸਭ ਤੋਂ ਉੱਚਾ ਬ੍ਰਿਜ ਹੈ, ਉੱਥੇ ਵੀ ਲੋਕਾਂ ਨੇ ਯੋਗ ਕੀਤਾ। ਹਿਮਾਲਿਆ ਦੀਆਂ ਬਰਫਲੀਆਂ ਚੋਟੀਆਂ ਅਤੇ ITBP ਦੇ ਜਵਾਨ, ਉਥੇ ਵੀ ਯੋਗ ਦਿਖਾਈ ਦਿਤਾ, ਸਾਹਸ ਅਤੇ ਸਾਧਨਾ ਨਾਲ-ਨਾਲ ਚਲੇ। ਗੁਜਰਾਤ ਦੇ ਲੋਕਾਂ ਨੇ ਨਵਾਂ ਇਤਿਹਾਸ ਰਚਿਆ। ਵਡ ਨਗਰ ਵਿੱਚ 2121 (ਇੱਕੀ ਸੌ ਇੱਕੀ) ਲੋਕਾਂ ਨੇ ਇਕੱਠੇ ਭੁਜੰਗ ਆਸਨ ਕੀਤਾ ਅਤੇ ਨਵਾਂ ਰਿਕਾਰਡ ਬਣਾ ਦਿਤਾ। ਨਿਊਯਾਰਕ, ਲੰਡਨ, ਟੋਕੀਓ, ਪੈਰਿਸ ਦੁਨੀਆ ਦੇ ਹਰ ਵੱਡੇ ਸ਼ਹਿਰ ਤੋਂ ਯੋਗ ਦੀਆਂ ਤਸਵੀਰਾਂ ਆਈਆਂ ਅਤੇ ਹਰ ਤਸਵੀਰ ਵਿੱਚ ਇਕ ਖਾਸ ਗੱਲ ਰਹੀ, ਸ਼ਾਂਤੀ, ਸਥਿਰਤਾ ਅਤੇ ਸੰਤੁਲਨ। ਇਸ ਵਾਰੀ ਥੀਮ ਵੀ ਬਹੁਤ ਖਾਸ ਸੀ। ‘Yoga for One Earth, One Health’, ਯਾਨਿ, ਇੱਕ ਪ੍ਰਿਥਵੀ-ਇੱਕ ਸਿਹਤ ਇਹ ਸਿਰਫ ਇੱਕ ਨਾਅਰਾ ਹੀ ਨਹੀ ਹੈ, ਇੱਕ ਦਿਸ਼ਾ ਹੈ ਜੋ ਸਾਨੂੰ ‘ਵਸੁਧੈਵ ਕੁਟੁੰਬਕਮ ’ ਦਾ ਅਹਿਸਾਸ ਕਰਾਉਂਦੀ ਹੈ। ਮੈਨੂੰ ਵਿਸ਼ਵਾਸ ਹੈ, ਇਸ ਵਾਰੀ ਦੇ ਯੋਗ ਦਿਵਸ ਦੀ ਅਲੌਕਿਕਤਾ ਜ਼ਿਆਦਾ ਤੋ ਜ਼ਿਆਦਾ ਲੋਕਾਂ ਨੂੰ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ।ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਆਚਾਰੀਆਂ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
June 28th, 11:15 am
ਅੱਜ ਅਸੀਂ ਸਾਰੇ ਭਾਰਤ ਦੀ ਆਧਿਆਤਮ ਪਰੰਪਰਾ ਦੇ ਇੱਕ ਮਹੱਤਵਪੂਰਣ ਮੌਕੇ ਦੇ ਸਾਕਸ਼ੀ ਬਣ ਰਹੇ ਹਾਂ। ਪੂਜਯ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ, ਉਨ੍ਹਾਂ ਦੀ ਜਨਮ ਸ਼ਤਾਬਦੀ ਦਾ ਇਹ ਪੁਣਯ ਪਰਵ, ਉਨ੍ਹਾਂ ਦੀਆਂ ਅਮਰ ਪ੍ਰੇਰਣਾਵਾਂ ਨਾਲ ਭਰਿਆ ਇਹ ਪ੍ਰੋਗਰਾਮ, ਇੱਕ ਅਭੂਤਪੂਰਵ ਪ੍ਰੇਰਕ ਵਾਤਾਵਰਣ ਦਾ ਨਿਰਮਾਣ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ਇਸ ਪ੍ਰਬੰਧ ਵਿੱਚ ਇੱਥੇ ਮੌਜੂਦ ਲੋਕਾਂ ਦੇ ਨਾਲ ਹੀ, ਲੱਖਾਂ ਲੋਕ ਔਨਲਾਈਨ ਵਿਵਸਥਾ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹਨ। ਮੈਂ ਤੁਹਾਡਾ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ, ਮੈਨੂੰ ਇੱਥੇ ਆਉਣ ਦਾ ਮੌਕੇ ਦੇਣ ਲਈ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ
June 28th, 11:01 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਾਰਤ ਦੀ ਅਧਿਆਤਮਿਕ ਪਰੰਪਰਾ ਵਿੱਚ ਇੱਕ ਮਹੱਤਵਪੂਰਨ ਮੌਕੇ ਦਾ ਗਵਾਹ ਬਣ ਰਿਹਾ ਹੈ, ਅਤੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੇ ਸ਼ਤਾਬਦੀ ਸਮਾਰੋਹ ਦੀ ਪਵਿੱਤਰਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਅਚਾਰਿਆ ਦੀ ਅਮਰ ਪ੍ਰੇਰਨਾ ਨਾਲ ਭਰਪੂਰ ਇਹ ਸਮਾਗਮ ਇੱਕ ਅਸਾਧਾਰਣ ਅਤੇ ਉਤਸ਼ਾਹਜਨਕ ਮਾਹੌਲ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੌਜੂਦ ਸਾਰਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਸ੍ਰੀ ਨਾਰਾਇਣ ਗੁਰੂ ਅਤੇ ਗਾਂਧੀ ਜੀ ਦਰਮਿਆਨ ਗੱਲਬਾਤ ਦੀ ਸ਼ਤਾਬਦੀ ਸਮਾਰੋਹ ਬੈਠਕ ਵਿੱਚ ਦਿੱਤੇ ਗਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 24th, 11:30 am
ਬ੍ਰਹਮਰਿਸ਼ੀ ਸਵਾਮੀ ਸੱਚਿਦਾਨੰਦ ਜੀ, ਸ਼੍ਰੀਮਠ ਸਵਾਮੀ ਸ਼ੁਭੰਗਾ-ਨੰਦਾ ਜੀ, ਸਵਾਮੀ ਸ਼ਾਰਦਾਨੰਦ ਜੀ, ਸਾਰੇ ਪੂਜਯ ਸੰਤਗਣ, ਸਰਕਾਰ ਵਿੱਚ ਮੇਰੇ ਸਾਥੀ ਸ਼੍ਰੀ ਜੌਰਜ ਕੁਰੀਅਨ ਜੀ, ਸੰਸਦ ਦੇ ਮੇਰੇ ਸਾਥੀ ਸ਼੍ਰੀ ਅਡੂਰ ਪ੍ਰਕਾਸ਼ ਜੀ, ਹੋਰ ਸਾਰੇ ਸੀਨੀਅਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੇ ਵਿੱਚ ਇਤਿਹਾਸਕ ਗੱਲਬਾਤ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ
June 24th, 11:00 am
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਭਾਰਤ ਦੇ ਦੋ ਮਹਾਨ ਅਧਿਆਤਮਿਕ ਅਤੇ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਨ ਵਾਲੇ ਨੇਤਾਵਾਂ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੇ ਵਿੱਚ ਇਤਿਹਾਸਕ ਗੱਲਬਾਤ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਤਿਕਾਰਯੋਗ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਇਹ ਸਥਾਨ ਦੇਸ਼ ਦੇ ਇਤਿਹਾਸ ਵਿੱਚ ਇੱਕ ਬੇਮਿਸਾਲ ਪਲ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਇੱਕ ਇਤਿਹਾਸਕ ਘਟਨਾ ਸੀ ਜਿਸ ਨੇ ਸਾਡੇ ਆਜ਼ਾਦੀ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ, ਆਜ਼ਾਦੀ ਦੇ ਉਦੇਸ਼ਾਂ ਨੂੰ ਠੋਸ ਅਰਥ ਦਿੱਤਾ ਅਤੇ ਇੱਕ ਸੁਤੰਤਰ ਭਾਰਤ ਦੇ ਸੁਪਨੇ ਨੂੰ ਸਾਕਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੇ ਵਿੱਚ 100 ਸਾਲ ਪਹਿਲਾਂ ਹੋਈ ਮੁਲਾਕਾਤ ਅੱਜ ਵੀ ਪ੍ਰੇਰਨਾਦਾਇਕ ਅਤੇ ਪ੍ਰਾਸੰਗਿਕ ਹੈ ਅਤੇ ਸਮਾਜਿਕ ਸਦਭਾਵਨਾ ਅਤੇ ਵਿਕਸਿਤ ਭਾਰਤ ਦੇ ਸਮੂਹਿਕ ਟੀਚਿਆਂ ਦੇ ਲਈ ਊਰਜਾ ਦੇ ਇੱਕ ਸ਼ਕਤੀਸ਼ਾਲੀ ਸਰੋਤ ਵਜੋਂ ਕੰਮ ਕਰ ਰਹੀ ਹੈ। ਇਸ ਇਤਿਹਾਸਕ ਮੌਕੇ 'ਤੇ ਉਨ੍ਹਾਂ ਨੇ ਸ਼੍ਰੀ ਨਾਰਾਇਣ ਗੁਰੂ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ ਅਤੇ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਦਿੱਤੀ।