India - Japan Economic Forum ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
August 29th, 11:20 am
ਅਤੇ ਉਸ ਪ੍ਰਕਾਰ ਦੇ ਬਹੁਤ ਲੋਕ ਹਨ ਜਿਨ੍ਹਾਂ ਨਾਲ ਮੇਰੀ ਵਿਅਕਤੀਗਤ ਜਾਣ-ਪਹਿਚਾਣ ਰਹੀ ਹੈ। ਜਦੋਂ ਮੈਂ ਗੁਜਰਾਤ ਵਿੱਚ ਸੀ, ਤੱਦ ਵੀ, ਅਤੇ ਗੁਜਰਾਤ ਤੋਂ ਦਿੱਲੀ ਆਇਆ ਤਾਂ ਤੱਦ ਵੀ। ਤੁਹਾਡੇ ਵਿੱਚੋਂ ਕਈ ਲੋਕਾਂ ਨਾਲ ਨਜ਼ਦੀਕ ਜਾਣ-ਪਹਿਚਾਣ ਮੇਰਾ ਰਿਹਾ ਹੈ।ਮੈਨੂੰ ਖੁਸ਼ੀ ਹੈ ਕੀ ਅੱਜ ਤੁਹਾਨੂੰ ਸਭ ਨੂੰ ਮਿਲਣ ਦਾ ਮੌਕਾ ਮਿਲਿਆ ਹੈ ।ਪ੍ਰਧਾਨ ਮੰਤਰੀ ਨੇ ਭਾਰਤ-ਜਪਾਨ ਆਰਥਿਕ ਫੋਰਮ ਵਿੱਚ ਹਿੱਸਾ ਲਿਆ
August 29th, 11:02 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿਗੇਰੂ ਇਸ਼ਿਬਾ ਨੇ 29 ਅਗਸਤ 2025 ਨੂੰ ਟੋਕੀਓ ਵਿੱਚ ਭਾਰਤੀ ਉਦਯੋਗ ਸੰਘ ਅਤੇ ਕੀਦਾਨਰੇਨ (ਜਪਾਨ ਵਪਾਰ ਸੰਘ) ਦੁਆਰਾ ਆਯੋਜਿਤ ਭਾਰਤ-ਜਪਾਨ ਆਰਥਿਕ ਫੋਰਮ ਵਿੱਚ ਹਿੱਸਾ ਲਿਆ। ਭਾਰਤ-ਜਪਾਨ ਬਿਜ਼ਨਸ ਲੀਡਰਸ ਫੋਰਮ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਸਮੇਤ ਭਾਰਤ ਅਤੇ ਜਪਾਨ ਦੇ ਉਦਯੋਗ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ।ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਗੁਜਰਾਤ ਦੇ ਹੰਸਲਪੁਰ ਵਿਖੇ ਗ੍ਰੀਨ ਮੋਬਿਲਿਟੀ ਪਹਿਲਕਦਮੀਆਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 26th, 11:00 am
ਗਣੇਸ਼ਉਤਸਵ ਦੇ ਇਸ ਉਲਾਸ ਵਿੱਚ ਅੱਜ ਭਾਰਤ ਦੀ 'ਮੇਕ ਇਨ ਇੰਡੀਆ' ਇਸ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ। ਇਹ Make in India, Make for the World ਸਾਡੇ ਇਸ ਟੀਚੇ ਵੱਲ ਇੱਕ ਵੱਡੀ ਛਾਲ ਹੈ। ਅੱਜ ਤੋਂ ਭਾਰਤ ਵਿੱਚ ਬਣੇ ਇਲੈਕਟ੍ਰਿਕ ਵਾਹਨ 100 ਦੇਸ਼ਾਂ ਨੂੰ ਐਕਸਪੋਰਟ ਕੀਤੇ ਜਾਣਗੇ। ਨਾਲ ਹੀ, ਅੱਜ Hybrid Battery Electrode Manufacturing ਵੀ ਸਟਾਰਟ ਹੋ ਰਹੀ ਹੈ। ਅੱਜ ਦਾ ਇਹ ਦਿਨ ਭਾਰਤ ਅਤੇ ਜਪਾਨ ਦੀ ਫਰੈਂਡਸ਼ਿਪ ਨੂੰ ਵੀ ਨਵਾਂ ਆਯਾਮ ਦੇ ਰਿਹਾ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ, ਜਪਾਨ ਨੂੰ, ਸੁਜ਼ੂਕੀ ਕੰਪਨੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਕ ਤਰ੍ਹਾਂ ਨਾਲ thirteen, teen age ਦੀ ਸ਼ੁਰੂਆਤ ਹੁੰਦੀ ਹੈ, ਅਤੇ teen age ਖੰਭ ਫੈਲਾਉਣ ਦਾ ਕਾਲਖੰਡ ਹੁੰਦਾ ਹੈ। ਅਤੇ teen age ਵਿੱਚ ਬਹੁਤ ਸਾਰੇ ਸੁਪਨੇ ਉੱਭਰਦੇ ਹਨ। ਇੱਕ ਤਰ੍ਹਾਂ ਨਾਲ ਪੈਰ ਜ਼ਮੀਨ 'ਤੇ ਨਹੀਂ ਹੁੰਦੇ teen age ਵਿੱਚ। ਮੈਨੂੰ ਖੁਸ਼ੀ ਹੈ ਕਿ ਅੱਜ ਮਾਰੂਤੀ teen age ਵਿੱਚ enter ਕਰ ਰਿਹਾ ਹੈ। ਗੁਜਰਾਤ ਦੀ ਮਾਰੂਤੀ ਦਾ teen age ਵਿੱਚ ਪ੍ਰਵੇਸ਼, ਯਾਨੀ ਆਉਣ ਵਾਲੇ ਦਿਨਾਂ ਵਿੱਚ ਮਾਰੂਤੀ ਇੱਕ ਨਵੇਂ ਖੰਭ ਫੈਲਾਏਗਾ, ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਅੱਗੇ ਵਧੇਗਾ, ਅਜਿਹਾ ਮੇਰਾ ਪੂਰਾ ਵਿਸ਼ਵਾਸ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਹੰਸਲਪੁਰ ਵਿਖੇ ਗ੍ਰੀਨ ਮੋਬੀਲਿਟੀ ਪਹਿਲਕਦਮੀ ਦਾ ਉਦਘਾਟਨ ਕੀਤਾ
August 26th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਹੰਸਲਪੁਰ ਵਿਖੇ ਗ੍ਰੀਨ ਮੋਬੀਲਿਟੀ ਪਹਿਲ ਦਾ ਉਦਘਾਟਨ ਕੀਤਾ। ਇਹ ਗ੍ਰੀਨ ਐਨਰਜੀ ਦੇ ਖੇਤਰ ਵਿੱਚ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗਣੇਸ਼ ਉਤਸਵ ਦੇ ਦਰਮਿਆਨ, ਭਾਰਤ ਦੀ 'ਮੇਕ ਇਨ ਇੰਡੀਆ' ਯਾਤਰਾ ਵਿੱਚ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ 'ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ' ਦੇ ਸਾਂਝੇ ਟੀਚੇ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਛਾਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਤੋਂ, ਭਾਰਤ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਦਾ ਨਿਰਯਾਤ 100 ਦੇਸ਼ਾਂ ਵਿੱਚ ਕੀਤਾ ਜਾਏਗਾ। ਉਨ੍ਹਾਂ ਨੇ ਦੇਸ਼ ਵਿੱਚ ਹਾਈਬ੍ਰਿਡ ਬੈਟਰੀ ਇਲੈਕਟ੍ਰੋਡ ਨਿਰਮਾਣ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ-ਜਾਪਾਨ ਮਿਤੱਰਤਾ ਨੂੰ ਇੱਕ ਨਵਾਂ ਆਯਾਮ ਦੇਵੇਗਾ। ਉਨ੍ਹਾਂ ਨੇ ਭਾਰਤ ਦੇ ਸਾਰੇ ਨਾਗਰਿਕਾਂ, ਜਾਪਾਨ ਅਤੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੂੰ ਹਾਰਦਿਕ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ 25-26 ਅਗਸਤ ਨੂੰ ਗੁਜਰਾਤ ਦਾ ਦੌਰਾ ਕਰਨਗੇ
August 24th, 01:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25-26 ਅਗਸਤ ਨੂੰ ਗੁਜਰਾਤ ਦਾ ਦੌਰਾ ਕਰਨਗੇ। ਉਹ 25 ਅਗਸਤ ਨੂੰ ਸ਼ਾਮ ਲਗਭਗ 6 ਵਜੇ ਅਹਿਮਦਾਬਾਦ ਦੇ ਖੋਡਲਧਾਮ ਮੈਦਾਨ ਵਿੱਚ 5,400 ਕਰੋੜ ਰੁਪਏ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ।Chairman of Suzuki Motor Corp Mr. Osamu Suzuki meets CM
August 24th, 12:57 pm
Chairman of Suzuki Motor Corp Mr. Osamu Suzuki meets CMChief Minister Narendra Modi’s meeting with Mitsui-India CMD Suzuki
December 05th, 09:53 am
Chief Minister Narendra Modi’s meeting with Mitsui-India CMD Suzuki