ਫਿਜ਼ੀ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਮੂਲ-ਪਾਠ

August 25th, 12:30 pm

ਭਾਰਤ ਅਤੇ ਫਿਜ਼ੀ ਦਰਮਿਆਨ ਆਤਮੀਯਤਾ ਦਾ ਗਹਿਰਾ ਨਾਤਾ ਹੈ। ਉਨਸਵੀਂ ਸਦੀ ਵਿੱਚ, ਭਾਰਤ ਤੋਂ ਗਏ ਸੱਠ ਹਜ਼ਾਰ ਤੋਂ ਵੱਧ ਗਿਰਮਿਟਿਆ ਭਾਈ-ਭੈਣਾਂ ਨੇ ਆਪਣੀ ਮਿਹਨਤ ਅਤੇ ਪਸੀਨੇ ਨਾਲ ਫਿਜ਼ੀ ਦੀ ਸਮ੍ਰਿੱਧੀ ਵਿੱਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਫਿਜ਼ੀ ਦੀ ਸਮਾਜਿਕ ਅਤੇ ਸੱਭਿਆਚਾਰਕ ਵਿਭਿੰਨਤਾ ਵਿੱਚ ਨਵੇਂ ਰੰਗ ਭਰੇ ਹਨ। ਫਿਜ਼ੀ ਦੀ ਏਕਤਾ ਅਤੇ ਅਖੰਡਤਾ ਨੂੰ ਨਿਰਤੰਰ ਮਜ਼ਬੂਤੀ ਪ੍ਰਦਾਨ ਕੀਤੀ ਹੈ।