ਕੈਬਨਿਟ ਨੇ 3,900 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਦੇ ਨਾਲ ਦੋ ਹੋਰ ਸੈਮੀਕੰਡਕਟਰ ਮੈਨੂਫੈਕਚਰਿੰਗ ਯੂਨਿਟਾਂ ਨੂੰ ਪ੍ਰਵਾਨਗੀ ਦਿੱਤੀ
May 05th, 06:54 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਦੇ ਤਹਿਤ ਦੋ ਹੋਰ ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ, ਜਿਸ ਵਿੱਚ ਜੀਏਐੱਨ (ਗੈਲੀਅਮ ਨਾਈਟ੍ਰਾਈਡ) ਤਕਨੀਕ ‘ਤੇ ਅਧਾਰਿਤ ਦੇਸ਼ ਦੀ ਪਹਿਲੀ ਵਪਾਰਕ ਮਿਨੀ/ਮਾਈਕ੍ਰੋ-ਐੱਲਈਡੀ ਡਿਸਪਲੇਅ ਸੁਵਿਧਾ ਅਤੇ ਇੱਕ ਸੈਮੀਕੰਡਕਟਰ ਪੈਕੇਜਿੰਗ ਸੁਵਿਧਾ ਸ਼ਾਮਲ ਹੈ।