ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 25th, 06:16 pm
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਇੱਥੋਂ ਦੇ ਲੋਕ-ਪ੍ਰਸਿੱਧ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸੀਨੀਅਰ ਸਹਿਯੋਗੀ ਅਤੇ ਲਖਨਊ ਦੇ ਸਾਂਸਦ, ਰੱਖਿਆ ਮੰਤਰੀ ਰਾਜਨਾਥ ਸਿੰਘ ਜੀ, ਯੂਪੀ ਭਾਜਪਾ ਦੇ ਪ੍ਰਧਾਨ ਅਤੇ ਕੇਂਦਰ ਵਿੱਚ ਮੰਤਰੀ ਪ੍ਰੀਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਪੰਕਜ ਚੌਧਰੀ ਜੀ, ਸੂਬਾ ਸਰਕਾਰ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ ਜੀ, ਮੌਜੂਦ ਹੋਰ ਮੰਤਰੀ, ਲੋਕਾਂ ਦੇ ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦਾ ਉਦਘਾਟਨ ਕੀਤਾ
December 25th, 05:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਜੀਵਨ ਅਤੇ ਆਦਰਸ਼ਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਸ਼ਟਰ ਪ੍ਰੇਰਨਾ ਸਥਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ 101ਵੀਂ ਜਯੰਤੀ 'ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਲਖਨਊ ਦੀ ਧਰਤੀ ਇੱਕ ਨਵੀਂ ਪ੍ਰੇਰਨਾ ਦਾ ਗਵਾਹ ਬਣ ਰਹੀ ਹੈ। ਉਨ੍ਹਾਂ ਨੇ ਦੇਸ਼ ਅਤੇ ਪੂਰੀ ਦੁਨੀਆ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਵਿੱਚ ਲੱਖਾਂ ਈਸਾਈ ਪਰਿਵਾਰ ਵੀ ਅੱਜ ਇਸ ਤਿਉਹਾਰ ਨੂੰ ਮਨਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕ੍ਰਿਸਮਸ ਦਾ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖ਼ੁਸ਼ੀਆਂ ਲਿਆਵੇ, ਇਹ ਸਾਡੀ ਸਭ ਦੀ ਇੱਛਾ ਹੈ।ਪ੍ਰਧਾਨ ਮੰਤਰੀ ਨੇ ਪ੍ਰਸਿੱਧ ਮੂਰਤੀਕਾਰ ਸ਼੍ਰੀ ਰਾਮ ਸੁਤਾਰ ਜੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ
December 18th, 12:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਾਮ ਸੁਤਾਰ ਜੀ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ 75ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ
December 15th, 08:44 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ 75ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੇ ਆਪਣਾ ਪੂਰਾ ਜੀਵਨ ਰਾਸ਼ਟਰ ਨੂੰ ਇੱਕਜੁੱਟ ਕਰਨ ਅਤੇ ਭਾਰਤ ਨੂੰ ਏਕਤਾ ਦੇ ਇੱਕ ਧਾਗੇ ਵਿੱਚ ਪਰੋਣ ਲਈ ਸਮਰਪਿਤ ਕਰ ਦਿੱਤਾ।ਨਵੀਂ ਦਿੱਲੀ ਵਿੱਚ ਕੌਮਾਂਤਰੀ ਆਰੀਆ ਮਹਾਸੰਮੇਲਨ 2025 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
October 31st, 07:00 pm
ਗੁਜਰਾਤ ਅਤੇ ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ, ਗਿਆਨ ਜਯੋਤੀ ਮਹੋਤਸਵ ਆਯੋਜਨ ਕਮੇਟੀ ਦੇ ਚੇਅਰਮੈਨ ਸੁਰੇਂਦਰ ਕੁਮਾਰ ਆਰੀਆ ਜੀ, ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰੈਜ਼ੀਡੈਂਟ ਪੂਨਮ ਸੂਰੀ ਜੀ, ਸੀਨੀਅਰ ਆਰੀਆ ਸਨਿਆਸੀ, ਸਵਾਮੀ ਦੇਵਵ੍ਰਤ ਸਰਸਵਤੀ ਜੀ, ਵੱਖ-ਵੱਖ ਆਰੀਆ ਪ੍ਰਤੀਨਿਧੀ ਸਭਾ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ, ਦੇਸ਼ ਅਤੇ ਦੁਨੀਆ ਭਰ ਤੋਂ ਆਏ ਆਰੀਆ ਸਮਾਜ ਦੇ ਸਾਰੇ ਮੈਂਬਰ, ਦੇਵੀਓ ਅਤੇ ਸੱਜਣੋ।ਸਟੈਚੂ ਆਫ਼ ਯੂਨਿਟੀ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਹੈ, ਜਿਸਦਾ ਨਿਰਮਾਣ ਪੂਰੇ ਭਾਰਤ ਦੇ ਲੋਕਾਂ ਨੂੰ ਜੋੜਨ ਵਾਲੇ ਜਨ ਅੰਦੋਲਨ ਰਾਹੀਂ ਹੋਇਆ ਹੈ: ਪ੍ਰਧਾਨ ਮੰਤਰੀ
October 31st, 12:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 'ਸਟੈਚੂ ਆਫ਼ ਯੂਨਿਟੀ' ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਹੈ। ਇਹ ਜਨ ਅੰਦੋਲਨ ਦੀ ਇੱਕ ਸ਼ਾਨਦਾਰ ਉਦਾਹਰਣ ਹੈ, ਜਿੱਥੇ ਭਾਰਤ ਭਰ ਦੇ ਲੋਕਾਂ, ਖ਼ਾਸ ਕਰਕੇ ਗ੍ਰਾਮੀਣ ਖੇਤਰਾਂ ਦੇ ਲੋਕਾਂ ਨੇ ਇਸ ਪ੍ਰਤੀਕ ਬੁੱਤ ਨਾਲ ਡੂੰਘਾ ਸਬੰਧ ਮਹਿਸੂਸ ਕੀਤਾ ਹੈ।Prime Minister pays tributes to Sardar Vallabhbhai Patel at the Statue of Unity in Kevadia
October 31st, 12:41 pm
The Prime Minister, Shri Narendra Modi has paid tributes to Sardar Vallabhbhai Patel at the ‘Statue of Unity’ in Kevadia.ਕੇਵੜੀਆ ਵਿੱਚ ਰਾਸ਼ਟਰੀ ਏਕਤਾ ਦਿਵਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
October 31st, 09:00 am
ਸਰਦਾਰ ਪਟੇਲ ਦੀ 150ਵੀਂ ਜਯੰਤੀ ਦਾ ਇਤਿਹਾਸਕ ਮੌਕਾ ਏਕਤਾਨਗਰ ਦੀ ਇਹ ਰੂਹਾਨੀ ਸਵੇਰ, ਇਹ ਖ਼ੂਬਸੂਰਤ ਦ੍ਰਿਸ਼, ਸਰਦਾਰ ਸਾਹਿਬ ਦੇ ਚਰਨਾਂ ਵਿੱਚ ਸਾਡੀ ਮੌਜੂਦਗੀ, ਅੱਜ ਅਸੀਂ ਸਾਰੇ ਇੱਕ ਮਹਾਨ ਪਲ ਦੇ ਗਵਾਹ ਬਣ ਰਹੇ ਹਾਂ। ਦੇਸ਼ ਭਰ ਵਿੱਚ ਹੋ ਰਹੀ ਏਕਤਾ ਦੌੜ, ਰਨ ਫਾਰ ਯੂਨਿਟੀ, ਕੋਟਿ-ਕੋਟਿ ਭਾਰਤੀਆਂ ਦਾ ਉਤਸ਼ਾਹ, ਅਸੀਂ ਨਵੇਂ ਭਾਰਤ ਦੀ ਸੰਕਲਪ ਸ਼ਕਤੀ ਨੂੰ, ਵਿਅਕਤੀਗਤ ਤੌਰ 'ਤੇ ਮਹਿਸੂਸ ਕਰ ਰਹੇ ਹਾਂ। ਇੱਥੇ ਹੁਣ ਜੋ ਸਮਾਗਮ ਹੋਇਆ, ਕੱਲ੍ਹ ਸ਼ਾਮ ਜੋ ਅਦਭੁਤ ਪੇਸ਼ਕਾਰੀ ਹੋਈ, ਉਨ੍ਹਾਂ ਵਿੱਚ ਵੀ, ਅਤੀਤ ਦੀ ਰਵਾਇਤ ਸੀ, ਵਰਤਮਾਨ ਦੀ ਮਿਹਨਤ ਅਤੇ ਬਹਾਦਰੀ ਸੀ ਅਤੇ ਭਵਿੱਖ ਦੀ ਸਿੱਧੀ ਦੀ ਝਲਕ ਵੀ ਸੀ। ਸਰਦਾਰ ਸਾਹਿਬ ਦੀ 150ਵੀਂ ਜਯੰਤੀ ਦੇ ਮੌਕੇ 'ਤੇ ਯਾਦਗਾਰੀ ਸਿੱਕਾ ਅਤੇ ਖ਼ਾਸ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਹੈ। ਮੈਂ ਸਾਰੇ 140 ਕਰੋੜ ਦੇਸ਼ ਵਾਸੀਆਂ ਨੂੰ, ਸਰਦਾਰ ਸਾਹਿਬ ਦੀ ਜਯੰਤੀ ਦੀ, ਰਾਸ਼ਟਰੀ ਏਕਤਾ ਦਿਵਸ ਦੀ, ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵੜੀਆ ਵਿੱਚ ਰਾਸ਼ਟਰੀ ਏਕਤਾ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ
October 31st, 08:44 am
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਕੇਵੜੀਆ ਵਿੱਚ ਰਾਸ਼ਟਰੀ ਏਕਤਾ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਦੀ 150ਵੀਂ ਜਯੰਤੀ ਇੱਕ ਇਤਿਹਾਸਕ ਮੌਕਾ ਹੈ। ਏਕਤਾ ਨਗਰ ਦੀ ਸਵੇਰ ਨੂੰ ਬ੍ਰਹਮ ਅਤੇ ਮਨਮੋਹਕ ਦੱਸਿਆ ਅਤੇ ਸ਼੍ਰੀ ਮੋਦੀ ਨੇ ਸਰਦਾਰ ਪਟੇਲ ਦੇ ਚਰਨਾਂ ਵਿੱਚ ਸਮੂਹਿਕ ਮੌਜੂਦਗੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਾਸ਼ਟਰ ਇੱਕ ਬਹੁਤ ਅਹਿਮ ਪਲ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਦੇਸ਼ ਵਿਆਪੀ ਏਕਤਾ ਦੌੜ ਅਤੇ ਕਰੋੜਾਂ ਭਾਰਤੀਆਂ ਦੀ ਉਤਸ਼ਾਹੀ ਭਾਗੀਦਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਵੇਂ ਭਾਰਤ ਦਾ ਸੰਕਲਪ ਸਪਸ਼ਟ ਤੌਰ 'ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਸਮਾਗਮਾਂ ਅਤੇ ਪਿਛਲੀ ਸ਼ਾਮ ਦੀ ਜ਼ਿਕਰਯੋਗ ਪੇਸ਼ਕਾਰੀ ’ਤੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚ ਅਤੀਤ ਦੀਆਂ ਪਰੰਪਰਾਵਾਂ, ਵਰਤਮਾਨ ਦੀ ਸਖ਼ਤ ਮਿਹਨਤ ਅਤੇ ਬਹਾਦਰੀ ਅਤੇ ਭਵਿੱਖ ਦੀਆਂ ਉਪਲਬਧੀਆਂ ਦੀ ਝਲਕ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਦਾਰ ਪਟੇਲ ਦੀ 150ਵੀਂ ਜਯੰਤੀ ਦੇ ਮੌਕੇ ’ਤੇ ਇੱਕ ਯਾਦਗਾਰੀ ਸਿੱਕਾ ਅਤੇ ਇੱਕ ਖ਼ਾਸ ਡਾਕ ਟਿਕਟ ਜਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੀ ਜਯੰਤੀ ਅਤੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ 'ਤੇ ਦੇਸ਼ ਦੇ ਸਾਰੇ 140 ਕਰੋੜ ਨਾਗਰਿਕਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।'ਵੰਦੇ ਮਾਤਰਮ' ਦੀ ਭਾਵਨਾ ਭਾਰਤ ਦੀ ਅਮਰ ਚੇਤਨਾ ਨਾਲ ਜੁੜੀ ਹੋਈ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
October 26th, 11:30 am
ਇਸ ਮਹੀਨੇ ਦੇ ਮਨ ਕੀ ਬਾਤ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ 31 ਅਕਤੂਬਰ ਨੂੰ ਸਰਦਾਰ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਛੱਠ ਪੂਜਾ ਤਿਉਹਾਰ, ਵਾਤਾਵਰਣ ਸੁਰੱਖਿਆ, ਭਾਰਤੀ ਕੁੱਤਿਆਂ ਦੀਆਂ ਨਸਲਾਂ, ਭਾਰਤੀ ਕੌਫੀ, ਆਦਿਵਾਸੀ ਭਾਈਚਾਰੇ ਦੇ ਨੇਤਾ ਅਤੇ ਸੰਸਕ੍ਰਿਤ ਭਾਸ਼ਾ ਦੀ ਮਹੱਤਤਾ ਜਿਹੇ ਦਿਲਚਸਪ ਵਿਸ਼ਿਆਂ 'ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ 'ਵੰਦੇ ਮਾਤਰਮ' ਗੀਤ ਦੇ 150ਵੇਂ ਸਾਲ ਦਾ ਵਿਸ਼ੇਸ਼ ਜ਼ਿਕਰ ਕੀਤਾ।ਗੁਜਰਾਤ ਦੇ ਭਾਵਨਗਰ ਵਿੱਚ "ਸਮੁੰਦਰ ਸੇ ਸਮ੍ਰਿੱਧੀ" ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
September 20th, 11:00 am
ਸਾਡੇ ਭਾਵਨਗਰ ਨੇ ਧੂਮ ਮਚਾ ਦਿੱਤੀ ਹੈ, ਹਾਂ ਹੁਣ ਕਰੰਟ ਆਇਆ। ਮੈਂ ਇੱਥੇ ਦੇਖ ਸਕਦਾ ਹਾਂ ਕਿ ਪੰਡਾਲ ਦੇ ਬਾਹਰ ਲੋਕਾਂ ਦਾ ਸਮੁੰਦਰ ਦਿਖਾਈ ਦੇ ਰਿਹਾ ਹੈ। ਏਨੀ ਵੱਡੀ ਗਿਣਤੀ ਵਿੱਚ ਤੁਸੀਂ ਸਾਰੇ ਆਸ਼ੀਰਵਾਦ ਦੇਣ ਲਈ ਆਏ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਭਾਵਨਗਰ ਵਿੱਚ ‘ਸਮੁੰਦਰ ਸੇ ਸਮ੍ਰਿੱਧੀ’ ਸਮਾਗਮ ਨੂੰ ਸੰਬੋਧਨ ਕੀਤਾ, 34,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
September 20th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਭਾਵਨਗਰ ਵਿੱਚ 34,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ‘ਸਮੁੰਦਰ ਸੇ ਸਮ੍ਰਿੱਧੀ’ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਅਤੇ ਲੋਕਾਂ ਦਾ ਸਵਾਗਤ ਕੀਤਾ। 17 ਸਤੰਬਰ ਨੂੰ ਉਨ੍ਹਾਂ ਨੂੰ ਭੇਜੀਆਂ ਗਈਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਤੋਂ ਉਨ੍ਹਾਂ ਨੂੰ ਮਿਲਣ ਵਾਲਾ ਪਿਆਰ ਤਾਕਤ ਦਾ ਇੱਕ ਵੱਡਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰ ਵਿਸ਼ਵਕਰਮਾ ਜਯੰਤੀ ਤੋਂ ਗਾਂਧੀ ਜਯੰਤੀ ਤੱਕ, ਯਾਨੀ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਪਖਵਾੜਾ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 2-3 ਦਿਨਾਂ ਵਿੱਚ ਗੁਜਰਾਤ ਵਿੱਚ ਕਈ ਸੇਵਾ-ਮੁਖੀ ਗਤੀਵਿਧੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਕੜੇ ਥਾਵਾਂ 'ਤੇ ਖੂਨਦਾਨ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹੁਣ ਤੱਕ ਇੱਕ ਲੱਖ ਵਿਅਕਤੀਆਂ ਨੇ ਖੂਨਦਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਸ਼ਹਿਰਾਂ ਵਿੱਚ ਸਫਾਈ ਮੁਹਿੰਮਾਂ ਚਲਾਈਆਂ ਗਈਆਂ ਹਨ, ਜਿਸ ਵਿੱਚ ਲੱਖਾਂ ਨਾਗਰਿਕ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਸੂਬੇ ਭਰ ਵਿੱਚ 30,000 ਤੋਂ ਵੱਧ ਸਿਹਤ ਕੈਂਪ ਲਗਾਏ ਗਏ ਹਨ, ਜਿਸ ਵਿੱਚ ਜਨਤਾ ਅਤੇ ਖ਼ਾਸਕਰ ਔਰਤਾਂ ਨੂੰ ਡਾਕਟਰੀ ਜਾਂਚ ਅਤੇ ਇਲਾਜ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਸੇਵਾ ਗਤੀਵਿਧੀਆਂ ਵਿੱਚ ਸ਼ਾਮਲ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ।ਗੁਜਰਾਤ ਦੇ ਅਹਿਮਦਾਬਾਦ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 06:42 pm
ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸੀਆਰ ਪਾਟਿਲ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਅਹਿਮਦਾਬਾਦ ਦੀ ਮੇਅਰ ਪ੍ਰਤਿਭਾ ਜੀ, ਹੋਰ ਜਨ ਪ੍ਰਤੀਨਿਧੀ ਗਣ ਅਤੇ ਅਹਿਮਦਾਬਾਦ ਦੇ ਮੇਰੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
August 25th, 06:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ। ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਗਣੇਸ਼ਉਤਸਵ ਦੇ ਉਤਸ਼ਾਹ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਣਪਤੀ ਬੱਪਾ ਦੇ ਅਸ਼ੀਰਵਾਦ ਨਾਲ, ਅੱਜ ਗੁਜਰਾਤ ਦੀ ਪ੍ਰਗਤੀ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਦੇ ਚਰਣਾਂ ਵਿੱਚ ਕਈ ਪ੍ਰੋਜੈਕਟ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਦੇ ਲਈ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਕੇਵੜੀਆ ਸਥਿਤ ਪ੍ਰਤਿਸ਼ਠਿਤ ਸਟੈਚਿਊ ਆਫ ਯੂਨਿਟੀ ਦੇ ਸ਼੍ਰੀ ਓਮਰ ਅਬਦੁੱਲ੍ਹਾ (Omar Abdullah) ਦੇ ਦੌਰੇ ਦੀ ਸ਼ਲਾਘਾ ਕੀਤੀ
July 31st, 11:05 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਓਮਰ ਅਬਦੁੱਲ੍ਹਾ (Omar Abdullah) ਦੇ ਅੱਜ ਗੁਜਰਾਤ ਵਿੱਚ ਕੇਵੜੀਆ ਸਥਿਤ ਪ੍ਰਤਿਸ਼ਠਿਤ ਸਟੈਚਿਊ ਆਫ ਯੂਨਿਟੀ ਦੇ ਦੌਰੇ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ।ਗਾਂਧੀਨਗਰ ਵਿੱਚ ਗੁਜਰਾਤ ਸ਼ਹਿਰੀ ਵਿਕਾਸ ਕਹਾਣੀ ਦੇ 20 ਸਾਲਾਂ ਦੇ ਸਮਾਰੋਹ (celebrations of 20 years of Gujarat Urban Growth Story) ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 27th, 11:30 am
ਮੈਂ ਦੋ ਦਿਨ ਤੋਂ ਗੁਜਰਾਤ ਵਿੱਚ ਹਾਂ। ਕੱਲ੍ਹ ਮੈਨੂੰ ਵਡੋਦਰਾ, ਦਾਹੋਦ, ਭੁਜ , ਅਹਿਮਦਾਬਾਦ ਅਤੇ ਅੱਜ ਸੁਬ੍ਹਾ-ਸੁਬ੍ਹਾ ਗਾਂਧੀ ਨਗਰ, ਮੈਂ ਜਿੱਥੇ-ਜਿੱਥੇ ਗਿਆ, ਐਸਾ ਲਗ ਰਿਹਾ ਹੈ, ਦੇਸਭਗਤੀ ਦਾ ਜਵਾਬ ਗਰਜਨਾ ਕਰਦਾ ਸਿੰਦੁਰਿਯਾ ਸਾਗਰ, ਸਿੰਦੁਰਿਯਾ ਸਾਗਰ ਦੀ ਗਰਜਨਾ ਅਤੇ ਲਹਿਰਾਉਂਦਾ ਤਿਰੰਗਾ, ਜਨ-ਮਨ ਦੇ ਹਿਰਦੇ ਵਿੱਚ ਮਾਤਭੂਮੀ ਦੇ ਪ੍ਰਤੀ ਅਪਾਰ ਪ੍ਰੇਮ, ਇੱਕ ਐਸਾ ਨਜ਼ਾਰਾ ਸੀ, ਇੱਕ ਐਸਾ ਦ੍ਰਿਸ਼ ਸੀ ਅਤੇ ਇਹ ਸਿਰਫ਼ ਗੁਜਰਾਤ ਵਿੱਚ ਨਹੀਂ, ਹਿੰਦੁਸਤਾਨ ਦੇ ਕੋਣੇ-ਕੋਣੇ ਵਿੱਚ ਹੈ। ਹਰ ਹਿੰਦੁਸਤਾਨੀ ਦੇ ਦਿਲ ਵਿੱਚ ਹੈ। ਸਰੀਰ ਕਿਤਨਾ ਹੀ ਤੰਦਰੁਸਤ ਕਿਉਂ ਨਾ ਹੋਵੇ, ਲੇਕਿਨ ਅਗਰ ਇੱਕ ਕੰਡਾ ਚੁਭਦਾ ਹੈ, ਤਾਂ ਪੂਰਾ ਸਰੀਰ ਪਰੇਸ਼ਾਨ ਰਹਿੰਦਾ ਹੈ। ਹੁਣ ਅਸੀਂ ਤੈ ਕਰ ਲਿਆ ਹੈ, ਉਸ ਕੰਡੇ ਨੂੰ ਕੱਢ ਕੇ ਰਹਾਂਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 20 ਵਰ੍ਹਿਆਂ ਦੇ ਦੌਰਾਨ ਗੁਜਰਾਤ ਦੇ ਸ਼ਹਿਰੀ ਵਿਕਾਸ ‘ਤੇ ਕੇਂਦ੍ਰਿਤ ਸਮਾਰੋਹ ਨੂੰ ਸੰਬੋਧਨ ਕੀਤਾ
May 27th, 11:09 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ਪਿਛਲੇ 20 ਵਰ੍ਹਿਆਂ ਦੇ ਦੌਰਾਨ ਗੁਜਰਾਤ ਸ਼ਹਿਰੀ ਵਿਕਾਸ ‘ਤੇ ਕੇਂਦ੍ਰਿਤ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਅਵਸਰ 'ਤੇ, ਉਨ੍ਹਾਂ ਨੇ ਸ਼ਹਿਰੀ ਵਿਕਾਸ ਵਰ੍ਹੇ 2005 ਦੇ 20 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸ਼ਹਿਰੀ ਵਿਕਾਸ ਵਰ੍ਹੇ 2025 ਦੀ ਸ਼ੁਰੂਆਤ ਕੀਤੀ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਦਿਨਾਂ ਦੌਰਾਨ ਵਡੋਦਰਾ, ਦਾਹੋਦ, ਭੁਜ, ਅਹਿਮਦਾਬਾਦ ਅਤੇ ਗਾਂਧੀਨਗਰ ਦੀ ਆਪਣੀ ਯਾਤਰਾ ਦੌਰਾਨ, ਉਹ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦੀ ਗਰਜ ਅਤੇ ਤਿਰੰਗੇ ਲਹਿਰਾਉਣ ਦੇ ਨਾਲ ਦੇਸ਼ ਭਗਤੀ ਦੇ ਜੋਸ਼ ਦਾ ਅਨੁਭਵ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਦੇਖਣ ਵਾਲਾ ਦ੍ਰਿਸ਼ ਸੀ ਅਤੇ ਇਹ ਭਾਵਨਾ ਸਿਰਫ਼ ਗੁਜਰਾਤ ਵਿੱਚ ਹੀ ਨਹੀਂ, ਬਲਕਿ ਭਾਰਤ ਦੇ ਹਰ ਕੋਣੇ ਅਤੇ ਹਰ ਭਾਰਤੀ ਦੇ ਦਿਲ ਵਿੱਚ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਨੇ ਆਤੰਕਵਾਦ ਦੇ ਕੰਡੇ ਨੂੰ ਕੱਢਣ ਦਾ ਮਨ ਬਣਾ ਲਿਆ ਸੀ ਅਤੇ ਇਹ ਪੂਰੀ ਦ੍ਰਿੜ੍ਹਤਾ ਨਾਲ ਕੀਤਾ ਗਿਆ।ਮਨ ਕੀ ਬਾਤ ਦੀ 120ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.03.2025)
March 30th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅੱਜ, ਇਸ ਸ਼ੁਭ ਦਿਨ 'ਤੇ, ਮੈਨੂੰ ਤੁਹਾਡੇ ਨਾਲ 'ਮਨ ਕੀ ਬਾਤ' ਸਾਂਝੀ ਕਰਨ ਦਾ ਮੌਕਾ ਮਿਲਿਆ ਹੈ। ਅੱਜ ਚੈਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਾਰੀਖ ਹੈ। ਅੱਜ ਤੋਂ ਚੈਤ ਦੇ ਨਵਰਾਤ੍ਰਿਆਂ ਦੀ ਸ਼ੁਰੂਆਤ ਹੋ ਰਹੀ ਹੈ। ਭਾਰਤੀ ਨਵਾਂ ਸਾਲ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਾਰ ਵਿਕਰਮ ਸੰਵਤ 2082 ਸ਼ੁਰੂ ਹੋ ਰਿਹਾ ਹੈ। ਇਸ ਸਮੇਂ ਮੇਰੇ ਸਾਹਮਣੇ ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ ਪਈਆਂ ਹਨ। ਕੁਝ ਬਿਹਾਰ ਤੋਂ ਹਨ, ਕੁਝ ਬੰਗਾਲ ਤੋਂ ਹਨ, ਕੁਝ ਤਮਿਲ ਨਾਡੂ ਤੋਂ ਹਨ, ਕੁਝ ਗੁਜਰਾਤ ਤੋਂ ਹਨ। ਇਨ੍ਹਾਂ ਵਿੱਚ ਲੋਕਾਂ ਨੇ ਆਪਣੇ ਵਿਚਾਰ ਬਹੁਤ ਹੀ ਦਿਲਚਸਪ ਢੰਗ ਨਾਲ ਲਿਖੇ ਹਨ। ਕਈ ਚਿੱਠੀਆਂ ਵਿੱਚ ਸ਼ੁਭਕਾਮਨਾਵਾਂ ਅਤੇ ਵਧਾਈ ਸੰਦੇਸ਼ ਵੀ ਹੁੰਦੇ ਹਨ। ਪਰ ਅੱਜ ਮੇਰਾ ਮਨ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਕੁਝ ਸੰਦੇਸ਼ ਸਾਂਝੇ ਕਰਾਂ –ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ’ਤੇ ਹੋਈ ਚਰਚਾ ਦੇ ਜਵਾਬ ਦਾ ਮੂਲ-ਪਾਠ
February 04th, 07:00 pm
ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ’ਤੇ ਆਭਾਰ ਪ੍ਰਗਟ ਕਰਨ ਦੇ ਲਈ ਮੈਂ ਉਪਸਥਿਤ ਹੋਇਆ ਹਾਂ। ਕੱਲ੍ਹ ਅਤੇ ਅੱਜ ਕੱਲ~ ਤਾਂ ਰਾਤ ਦੇਰ ਤੱਕ ਸਾਰੇ ਆਦਰਯੋਗ ਸਾਂਸਦਾਂ ਨੇ ਆਪਣੇ ਵਿਚਾਰਾਂ ਨਾਲ ਇਸ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ। ਕਈ ਆਦਰਯੋਗ ਅਨੁਭਵੀ ਸਾਂਸਦਾਂ ਨੇ ਭੀ ਆਪਣੇ ਵਿਚਾਰ ਪ੍ਰਗਟ ਕੀਤੇ, ਅਤੇ ਸੁਭਾਵਿਕ ਹੈ ਕਿ ਲੋਕਤੰਤਰ ਦੀ ਪਰੰਪਰਾ ਭੀ ਹੈ ਜਿੱਥੇ ਜ਼ਰੂਰਤ ਸੀ ਉੱਥੇ ਪ੍ਰਸ਼ੰਸਾ ਹੋਈ, ਜਿੱਥੇ ਪਰੇਸ਼ਾਨੀ ਸੀ ਉੱਥੇ ਕੁਝ ਨਕਾਰਾਤਮਕ ਬਾਤਾਂ ਭੀ ਹੋਈਆਂ, ਲੇਕਿਨ ਇਹ ਬਹੁਤ ਸੁਭਾਵਿਕ ਹੈ! ਸਪੀਕਰ ਸਾਹਿਬ ਸਾਹਿਬ ਜੀ ਮੇਰੇ ਲਈ ਬਹੁਤ ਬੜਾ ਸੁਭਾਗ ਹੈ ਕਿ ਦੇਸ਼ ਦੀ ਜਨਤਾ ਨੇ ਮੈਨੂੰ 14ਵੀਂ ਵਾਰ ਇਸ ਜਗ੍ਹਾ ’ਤੇ ਬੈਠ ਕੇ ਰਾਸ਼ਟਰਪਤੀ ਜੀ ਦੇ ਸੰਬੋਧਨ ਦਾ ਆਭਾਰ ਪ੍ਰਗਟ ਕਰਨ ਦੇ ਲਈ ਅਵਸਰ ਦਿੱਤਾ ਹੈ ਅਤੇ ਇਸ ਲਈ ਮੈਂ ਅੱਜ ਜਨਤਾ ਜਨਾਰਦਨ ਦਾ ਭੀ ਬੜੇ ਆਦਰ ਦੇ ਨਾਲ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਅਤੇ ਸਦਨ ਵਿੱਚ ਚਰਚਾ ਵਿੱਚ ਜਿਹੜੇ-ਜਿਹੜੇ ਲੋਕਾਂ ਨੇ ਹਿੱਸਾ ਲਿਆ, ਚਰਚਾ ਨੂੰ ਸਮ੍ਰਿੱਧ ਕੀਤਾ, ਸਭ ਦਾ ਭੀ ਮੈਂ ਆਭਾਰ ਵਿਅਕਤ ਕਰਦਾ ਹਾਂ।ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ
February 04th, 06:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੱਲ੍ਹ ਅਤੇ ਅੱਜ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਮਾਣਯੋਗ ਸਾਂਸਦਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਦੀ ਪਰੰਪਰਾ ਵਿੱਚ ਜਿੱਥੇ ਜ਼ਰੂਰੀ ਹੋਵੇ ਉੱਥੇ ਪ੍ਰਸ਼ੰਸਾ ਅਤੇ ਜਿੱਥੇ ਜ਼ਰੂਰੀ ਹੋਵੇ ਉੱਥੇ ਕੁਝ ਨਕਾਰਾਮਤਕ ਟਿੱਪਣੀਆਂ ਦੋਨੋਂ ਹੀ ਸ਼ਾਮਲ ਹਨ, ਜੋ ਸੁਭਾਵਿਕ ਹੈ। ਰਾਸ਼ਟਰਪਤੀ ਦੇ ਸੰਬੋਧਨ ‘ਤੇ ਆਭਾਰ ਵਿਅਕਤ ਕਰਨ ਦਾ 14ਵੀਂ ਵਾਰ ਅਵਸਰ ਮਿਲਣ ਦੇ ਸੁਭਾਗ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਨਾਗਰਿਕਾਂ ਦਾ ਆਪਣੀ ਤਰਫ਼ੋਂ ਸਨਮਾਨਪੂਵਰਕ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਪ੍ਰਸਤਾਵ ਨੂੰ ਸਮ੍ਰਿੱਧ ਕਰਨ ਦੇ ਲਈ ਚਰਚਾ ਵਿੱਚ ਸਾਰੇ ਪ੍ਰਤੀਭਾਗੀਆਂ ਦਾ ਆਭਾਰ ਵਿਅਕਤ ਕੀਤਾ।