ਫਿਨਲੈਂਡ ਗਣਰਾਜ ਦੇ ਰਾਸ਼ਟਰਪਤੀ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਫਿਨਲੈਂਡ ਦਾ ਸਾਂਝਾ ਬਿਆਨ
March 05th, 08:03 pm
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਫਿਨਲੈਂਡ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਅਲੈਗਜ਼ੈਂਡਰ ਸਟੱਬ 4-7 ਮਾਰਚ, 2026 ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ। ਰਾਸ਼ਟਰਪਤੀ ਸਟੱਬ, ਜੋ ਆਪਣੀ ਮੌਜੂਦਾ ਸਮਰੱਥਾ ਵਿੱਚ ਭਾਰਤ ਦੇ ਪਹਿਲੇ ਦੌਰੇ 'ਤੇ ਹਨ, ਨਵੀਂ ਦਿੱਲੀ ਅਤੇ ਮੁੰਬਈ ਦਾ ਦੌਰਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਫਿਨਲੈਂਡ ਦੀ ਜਲਵਾਯੂ ਅਤੇ ਵਾਤਾਵਰਨ ਮੰਤਰੀ ਮਿਸ ਸਾਰੀ ਮੁਲਤਾਲਾ, ਫਿਨਲੈਂਡ ਦੇ ਰੁਜ਼ਗਾਰ ਮੰਤਰੀ ਮਿਸਟਰ ਮੈਟਿਆਸ ਮਾਰਟੀਨੇਨ ਅਤੇ ਅਧਿਕਾਰੀਆਂ ਅਤੇ ਵਪਾਰਕ ਨੇਤਾਵਾਂ ਵਾਲਾ ਇੱਕ ਉੱਚ-ਪੱਧਰੀ ਵਫ਼ਦ ਵੀ ਹੈ। ਪ੍ਰਧਾਨ ਮੰਤਰੀ ਮੋਦੀ ਨੇ 5 ਮਾਰਚ, 2026 ਨੂੰ ਨਵੀਂ ਦਿੱਲੀ ਵਿੱਚ ਰਾਏਸੀਨਾ ਵਾਰਤਾ ਦੇ 11ਵੇਂ ਐਡੀਸ਼ਨ ਦਾ ਉਦਘਾਟਨ ਕੀਤਾ, ਜਿਸ ਵਿੱਚ ਰਾਸ਼ਟਰਪਤੀ ਸਟੱਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਦਘਾਟਨੀ ਭਾਸ਼ਣ ਦਿੱਤਾ। ਰਾਸ਼ਟਰਪਤੀ ਸਟੱਬ ਦੀ ਇਹ ਫੇਰੀ ਫਰਵਰੀ, 2026 ਵਿੱਚ ਫਿਨਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਪੇਟੇਰੀ ਓਰਪੋ ਦੇ ਏਆਈ ਪ੍ਰਭਾਵ ਸੰਮੇਲਨ ਲਈ ਦੌਰੇ ਤੋਂ ਬਾਅਦ ਹੈ।ਨਤੀਜਿਆਂ ਦੀ ਸੂਚੀ: ਫਿਨਲੈਂਡ ਦੇ ਰਾਸ਼ਟਰਪਤੀ ਦਾ ਦੌਰਾ
March 05th, 04:36 pm
ਫਿਨਲੈਂਡ ਭਾਰਤੀ ਪੇਸ਼ੇਵਰਾਂ ਲਈ, ਖਾਸ ਕਰਕੇ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿੱਚ, ਅਹਿਮ ਮੰਜ਼ਿਲ ਵਜੋਂ ਉੱਭਰਿਆ ਹੈ। ‘ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ’ ਬਾਰੇ ਸਮਝੌਤਾ ਪ੍ਰਤਿਭਾਸ਼ਾਲੀ ਲੋਕਾਂ ਦੀ ਆਵਾਜਾਈ ਨੂੰ ਸੌਖਾ ਬਣਾਵੇਗਾ।ਨਵੀਂ ਦਿੱਲੀ ਵਿੱਚ, ਭਾਰਤ ਮੰਡਪਮ ਵਿਖੇ ਸਟਾਰਟ-ਅੱਪ ਮਹਾਂਕੁੰਭ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
March 20th, 10:40 am
ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਪੀਯੂਸ਼ ਗੋਇਲ ਜੀ, ਅਨੁਪ੍ਰਿਯਾ ਪਟੇਲ ਜੀ, ਸੋਮ ਪ੍ਰਕਾਸ਼ ਜੀ, ਹੋਰ ਮਹਾਨੁਭਾਵ ਅਤੇ ਦੇਸ਼ ਭਰ ਤੋਂ ਸਾਡੇ ਨਾਲ ਜੁੜੇ ਹੋਰ ਸਟਾਰਟਅੱਪ ਈਕੋਸਿਸਟਮ ਦੇ ਸਾਰੇ ਸਾਥੀਓ, ਆਪ ਸਾਰਿਆਂ ਨੂੰ ਸਟਾਰਟ-ਅੱਪ ਮਹਾਂਕੁੰਭ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸਟਾਰਟ-ਅੱਪ ਮਹਾਂਕੁੰਭ ਦਾ ਉਦਘਾਟਨ ਕੀਤਾ
March 20th, 10:36 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸਟਾਰਟ-ਅੱਪ ਮਹਾਂਕੁੰਭ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਯੋਜਿਤ ਪ੍ਰਦਰਸ਼ਨੀ ਦੀ ਸੰਖੇਪ ਜਾਣਕਾਰੀ ਵੀ ਲਈ।