ਪ੍ਰਧਾਨ ਮੰਤਰੀ ਨੇ ਸ਼੍ਰੀਮਦ ਸੁਧਿੰਦਰ ਤੀਰਥ ਸਵਾਮੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ

March 31st, 10:58 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀਮਦ ਸੁਧਿੰਦਰ ਤੀਰਥ ਸਵਾਮੀ ਜੀ ਦੀ ਜਨਮ ਸ਼ਤਾਬਦੀ ਦੇ ਵਿਸ਼ੇਸ਼ ਮੌਕੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀਮਦ ਸੁਧਿੰਦਰ ਤੀਰਥ ਸਵਾਮੀ ਜੀ ਨੇ ਸੇਵਾ ਅਤੇ ਅਧਿਆਤਮ ਨੂੰ ਸਮਰਪਿਤ ਜੀਵਨ ਬਤੀਤ ਕੀਤਾ, ਜਿਸ ਨੇ ਸਮਾਜ ’ਤੇ ਸਦੀਵੀ ਪ੍ਰਭਾਵ ਪਾਇਆ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਪੂਜਨੀਕ ਸਵਾਮੀ ਜੀ ਨੇ ਕਈ ਸੰਸਥਾਵਾਂ ਅਤੇ ਖੋਜ ਕੇਂਦਰਾਂ ਦੀ ਸਥਾਪਨਾ ਕੀਤੀ ਸੀ ਅਤੇ ਉਹ ਲੋਕਾਂ ਵਿੱਚ ਸਿੱਖਿਆ ਦੀ ਖ਼ੁਸ਼ੀ ਦਾ ਪ੍ਰਸਾਰ ਕਰਨ ਲਈ ਡੂੰਘਾਈ ਨਾਲ ਵਚਨਬੱਧ ਸਨ।