Prime Minister extends his gratitude to world leaders and citizens for their warm wishes
June 10th, 11:50 pm
The Prime Minister expressed his profound gratitude to world leaders and people from all walks of life for their warm wishes and congratulatory messages. Deeply touched by the greetings, he stated that it is a privilege to serve Bharat and contribute to the nation's development journey. Emphasizing that the trust of the people is his greatest source of strength, the Prime Minister reaffirmed his full commitment to working with even greater dedication to realize the vision of a Viksit Bharat, fulfill the aspirations of 140 crore Indians, and further strengthen India's global partnerships.World leaders congratulate PM Modi on becoming India’s longest serving democratically elected PM in consecutive terms
June 10th, 02:08 pm
World leaders from across the globe congratulated PM Modi on becoming India’s longest continuously serving democratically elected PM in consecutive terms. Leaders from Bhutan, Sri Lanka, Malaysia, Nigeria, the Malpes, Kenya, South Korea, Italy, Denmark, Cyprus and Greece praised his leadership, public service and contribution to India’s progress, while reaffirming their commitment to strengthening bilateral ties and cooperation with India.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਲੋਕਤੰਤਰੀ ਢੰਗ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਬਣਨ ’ਤੇ ਦੁਨੀਆ ਭਰ ਦੇ ਨੇਤਾਵਾਂ ਨੇ ਵਧਾਈ ਦਿੱਤੀ
June 09th, 07:32 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਲੋਕਤੰਤਰੀ ਢੰਗ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਦੀ ਪੂਰਵ ਸੰਧਿਆ ’ਤੇ ਦੁਨੀਆ ਭਰ ਦੇ ਨੇਤਾਵਾਂ ਵੱਲੋਂ ਦਿਲੋਂ ਵਧਾਈ ਸੁਨੇਹੇ ਪ੍ਰਾਪਤ ਹੋਏ ਹਨ। ਆਲਮੀ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਏ ਪਰਿਵਰਤਨਕਾਰੀ ਸ਼ਾਸਨ, ‘ਗਲੋਬਲ ਸਾਊਥ’ ਦੇ ਸਪਸ਼ਟ ਸਮਰਥਨ ਅਤੇ ਇੱਕ ਸੰਮਲਿਤ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਭਾਰਤ ਲਈ ਉਨ੍ਹਾਂ ਦੇ ਵਿਜ਼ਨ ਦੀ ਸ਼ਲਾਘਾ ਕੀਤੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਦਾ ਫੋਨ ਆਇਆ
March 24th, 09:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਸ਼੍ਰੀ ਅਨੁਰਾ ਕੁਮਾਰਾ ਦਿਸਾਨਾਯਕਾ ਦਾ ਫੋਨ ਆਇਆ।President of Sri Lanka, Anura Kumara Dissanayake meets Prime Minister
February 20th, 09:49 pm
PM Modi met Sri Lankan President Anura Kumara Dissanayake, reaffirming the strong friendship between India and Sri Lanka. The two leaders reviewed the progress in India–Sri Lanka relations in recent times and discussed avenues of cooperation in multiple areas..ਪ੍ਰਧਾਨ ਮੰਤਰੀ ਨੇ ਦੇਵਨੀਮੋਰੀ ਦੇ ਪਵਿੱਤਰ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਸ੍ਰੀਲੰਕਾ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ
February 05th, 10:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲੰਬੋ ਦੇ ਪਵਿੱਤਰ ਗੰਗਾਰਾਮਾਇਆ ਮੰਦਿਰ ਵਿੱਚ ਪਵਿੱਤਰ ਦੇਵਨੀਮੋਰੀ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਨੁਰਾ ਕੁਮਾਰਾ ਦੀਸਾਨਾਇਕੇ ਦਾ ਧੰਨਵਾਦ ਕੀਤਾ।ਭਗਵਾਨ ਬੁੱਧ ਨਾਲ ਸਬੰਧਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰਰਾਸ਼ਟਰੀ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 03rd, 12:00 pm
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਗਜੇਂਦਰ ਸਿੰਘ ਸ਼ੇਖਾਵਤ ਜੀ, ਕਿਰਨ ਰਿਜਿਜੂ ਜੀ, ਰਾਮਦਾਸ ਅਠਾਵਲੇ ਜੀ, ਰਾਓ ਇੰਦਰਜੀਤ ਜੀ, ਦਿੱਲੀ ਦੇ ਮੁੱਖ ਮੰਤਰੀ ਦਾ ਪ੍ਰੋਗਰਾਮ ਸੀ, ਉਨ੍ਹਾਂ ਨੂੰ ਨਿਕਲਣਾ ਪਿਆ ਅਤੇ ਸਾਰੇ ਮੰਤਰੀ ਸਾਥੀ ਦਿੱਲੀ ਦੇ, ਦਿੱਲੀ ਦੇ ਲੈਫਟੀਨੈਂਟ ਗਵਰਨਰ ਸਕਸੈਨਾ ਜੀ, ਕੂਟਨੀਤਕ ਭਾਈਚਾਰੇ ਦੇ ਸਾਰੇ ਮਾਣਯੋਗ ਮੈਂਬਰ, ਬੋਧੀ ਵਿਦਵਾਨ, ਧੰਮ ਦੇ ਪੈਰੋਕਾਰ, ਦੇਵੀਓ ਅਤੇ ਸੱਜਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਭਗਵਾਨ ਬੁੱਧ ਨਾਲ ਸਬੰਧਿਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰ-ਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
January 03rd, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਰਾਏ ਪਿਥੌਰਾ ਕਲਚਰਲ ਕੰਪਲੈਕਸ ਵਿੱਚ ਭਗਵਾਨ ਬੁੱਧ ਨਾਲ ਸਬੰਧਿਤ ਪਿਪਰਾਹਵਾ ਦੇ ਪਵਿੱਤਰ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰ-ਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜਿਸਦਾ ਸਿਰਲੇਖ ਹੈ, “ਦਿ ਲਾਈਟ ਐਂਡ ਦਿ ਲੋਟਸ: ਰੈਲਿਕਸ ਆਫ਼ ਦਿ ਅਵੇਕਨਡ ਵਨ।” ਇਸ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 125 ਸਾਲਾਂ ਦੀ ਉਡੀਕ ਤੋਂ ਬਾਅਦ ਭਾਰਤ ਦੀ ਧਰੋਹਰ ਵਾਪਸ ਪਰਤ ਆਈ ਹੈ, ਭਾਰਤ ਦੀ ਵਿਰਾਸਤ ਵਾਪਸ ਆ ਗਈ ਹੈ। ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਅੱਜ ਤੋਂ ਭਾਰਤ ਦੇ ਲੋਕ ਭਗਵਾਨ ਬੁੱਧ ਦੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਦੇਖ ਸਕਣਗੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਣਗੇ। ਸ਼੍ਰੀ ਮੋਦੀ ਨੇ ਇਸ ਸ਼ੁਭ ਮੌਕੇ 'ਤੇ ਮੌਜੂਦ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬੋਧੀ ਰਵਾਇਤ ਨਾਲ ਜੁੜੇ ਸੰਤ ਅਤੇ ਧਾਰਮਿਕ ਆਚਾਰਿਆ ਵੀ ਮੌਜੂਦ ਹਨ। ਉਨ੍ਹਾਂ ਨੇ ਉਨ੍ਹਾਂ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਇਸ ਸਮਾਗਮ ਨੂੰ ਨਵੀਂ ਊਰਜਾ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਉਜਾਗਰ ਕੀਤਾ ਕਿ 2026 ਦੀ ਸ਼ੁਰੂਆਤ ਵਿੱਚ ਇਹ ਸ਼ੁਭ ਜਸ਼ਨ ਬੇਹੱਦ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਇੱਛਾ ਪ੍ਰਗਟ ਕੀਤੀ ਕਿ ਭਗਵਾਨ ਬੁੱਧ ਦੇ ਅਸ਼ੀਰਵਾਦ ਨਾਲ ਸਾਲ 2026 ਦੁਨੀਆ ਲਈ ਸ਼ਾਂਤੀ, ਖ਼ੁਸ਼ਹਾਲੀ ਅਤੇ ਸਦਭਾਵਨਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ
December 01st, 08:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀਲੰਕਾ ਦੇ ਲੋਕਤੰਤਰੀ ਸਮਾਜਵਾਦੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਅਨੁਰਾ ਕੁਮਾਰ ਦਿਸਨਾਯਕੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਚੱਕਰਵਾਤ ਦਿਤਵਾਹ ਤੋਂ ਬਾਅਦ ਸ੍ਰੀਲੰਕਾ ਵਿੱਚ ਹੋਏ ਜਾਨ- ਮਾਲ ਦੇ ਨੁਕਸਾਨ 'ਤੇ ਸੋਗ ਪ੍ਰਗਟ ਕੀਤਾ
November 28th, 03:37 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀਲੰਕਾ ਦੇ ਉਨ੍ਹਾਂ ਲੋਕਾਂ ਦੇ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਜਿਨ੍ਹਾਂ ਨੇ ਚੱਕਰਵਾਤ ਦਿਤਵਾਹ ਕਾਰਨ ਹੋਈ ਤਬਾਹੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਸਾਰੇ ਪ੍ਰਭਾਵਿਤ ਪਰਿਵਾਰਾਂ ਦੀ ਸੁਰੱਖਿਆ, ਭਲਾਈ ਅਤੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ।ਆਈਐੱਨਐੱਸ ਵਿਕਰਾਂਤ ‘ਤੇ ਹਥਿਆਰਬੰਦ ਫ਼ੌਜਾਂ ਨਾਲ ਦੀਵਾਲੀ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
October 20th, 10:30 am
ਅੱਜ ਦਾ ਇਹ ਦਿਨ ਸ਼ਾਨਦਾਰ ਹੈ, ਇਹ ਪਲ ਯਾਦਗਾਰੀ ਹੈ, ਇਹ ਦ੍ਰਿਸ਼ ਸ਼ਾਨਦਾਰ ਹੈ। ਅੱਜ ਮੇਰੇ ਇੱਕ ਪਾਸੇ ਅਥਾਹ ਸਮੁੰਦਰ ਹੈ, ਤਾਂ ਦੂਜੇ ਪਾਸੇ ਮਾਂ ਭਾਰਤੀ ਦੇ ਵੀਰ ਸਿਪਾਹੀਆਂ ਦੀ ਅਥਾਹ ਤਾਕਤ ਹੈ। ਅੱਜ ਮੇਰੇ ਇੱਕ ਪਾਸੇ ਅਨੰਤ ਦਿਸਹੱਦਾ ਹੈ, ਅਨੰਤ ਆਕਾਸ਼ ਹੈ, ਤਾਂ ਦੂਜੇ ਪਾਸੇ ਅਨੰਤ ਸ਼ਕਤੀਆਂ ਵਾਲਾ ਇਹ ਵਿਸ਼ਾਲ, ਵਿਰਾਟ ਆਈਐੱਨਐੱਸ ਵਿਕਰਾਂਤ ਹੈ। ਸਮੁੰਦਰ ਦੇ ਪਾਣੀ ‘ਤੇ ਸੂਰਜ ਦੀਆਂ ਕਿਰਨਾਂ ਦੀ ਇਹ ਚਮਕ ਇੱਕ ਤਰੀਕੇ ਨਾਲ ਬਹਾਦਰ ਜਵਾਨਾਂ ਵੱਲੋਂ ਜਗਾਏ ਦੀਵਾਲੀ ਦੇ ਦੀਵੇ ਹਨ। ਇਹ ਸਾਡੀਆਂ ਅਲੌਕਿਕ ਦੀਪ ਮਾਲਾਵਾਂ ਹਨ, ਮੇਰਾ ਸੁਭਾਗ ਹੈ ਕਿ ਇਸ ਵਾਰ ਮੈਂ ਨੌ-ਸੈਨਾ ਦੇ ਸਭ ਵੀਰ ਜਵਾਨਾਂ ਦਰਮਿਆਨ ਇਹ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾ ਰਿਹਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਐੱਨਐੱਸ ਵਿਕਰਾਂਤ 'ਤੇ ਦੀਵਾਲੀ ਮਨਾਈ
October 20th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਐੱਨਐੱਸ ਵਿਕਰਾਂਤ 'ਤੇ ਦੀਵਾਲੀ ਸਮਾਗਮ ਦੌਰਾਨ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸੰਬੋਧਨ ਕੀਤਾ। ਅੱਜ ਦੇ ਦਿਨ ਨੂੰ ਇੱਕ ਸ਼ਾਨਦਾਰ ਦਿਨ, ਇੱਕ ਸ਼ਾਨਦਾਰ ਪਲ ਅਤੇ ਇੱਕ ਸ਼ਾਨਦਾਰ ਦ੍ਰਿਸ਼ ਦਸਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇੱਕ ਪਾਸੇ ਵੱਡਾ ਸਮੁੰਦਰ ਹੈ ਤਾਂ ਦੂਜੇ ਪਾਸੇ ਭਾਰਤ ਮਾਤਾ ਦੇ ਬਹਾਦਰ ਸੈਨਿਕਾਂ ਦੀ ਅਥਾਹ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਅਨੰਤ ਦੂਰੀ ਅਤੇ ਬੇਅੰਤ ਅਸਮਾਨ ਹੈ, ਉੱਥੇ ਦੂਜੇ ਪਾਸੇ ਆਈਐੱਨਐੱਸ ਵਿਕਰਾਂਤ ਦੀ ਅਥਾਹ ਤਾਕਤ ਹੈ, ਜੋ ਅਨੰਤ ਤਾਕਤ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰ 'ਤੇ ਸੂਰਜ ਦੀ ਰੌਸ਼ਨੀ ਦੀ ਚਮਕ, ਦੀਵਾਲੀ ਦੌਰਾਨ ਬਹਾਦਰ ਫ਼ੌਜੀਆਂ ਵੱਲੋਂ ਜਗਾਏ ਗਏ ਦੀਵਿਆਂ ਦੀ ਤਰ੍ਹਾਂ ਹੈ, ਜੋ ਦੀਵਿਆਂ ਦੀ ਇੱਕ ਬ੍ਰਹਮ ਮਾਲਾ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਭਾਰਤੀ ਜਲ ਸੈਨਾ ਦੇ ਬਹਾਦਰ ਜਵਾਨਾਂ ਦੇ ਵਿੱਚ ਇਹ ਦੀਵਾਲੀ ਮਨਾ ਰਿਹਾ ਹਾਂ।ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਿਸ਼ਵ ਸੰਮੇਲਨ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
October 17th, 11:09 pm
Her Excellency Prime Minister of Sri Lanka, ਹਰਿਨੀ ਅਮਰਸੂਰਿਆ ਜੀ, His Excellency Former Prime Minister of Australia, My Friend ਟੋਨੀ ਐਬੋਟ ਜੀ, His Excellency Former Prime Minister of UK ਰਿਸ਼ੀ ਸੁਨਕ ਜੀ, ਖ਼ਾਸ ਮਹਿਮਾਨੋਂ, ਦੇਵੀਓ ਅਤੇ ਸੱਜਣੋ, ਨਮਸਕਾਰ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ 2025 ਨੂੰ ਸੰਬੋਧਨ ਕੀਤਾ
October 17th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ 2025 ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਸਾਰੇ ਨਾਗਰਿਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਐੱਨਡੀਟੀਵੀ ਵਰਲਡ ਸਮਿਟ ਤਿਉਹਾਰਾਂ ਵਿਚਾਲੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸੈਸ਼ਨ ਦੇ ਥੀਮ “ਅਨਸਟੋਪੇਬਲ ਇੰਡੀਆ” ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸੱਚਮੁੱਚ ਢੁਕਵਾਂ ਹੈ, ਕਿਉਂਕਿ ਅੱਜ ਭਾਰਤ ਰੁਕਣ ਦੇ ਮੂਡ ਵਿੱਚ ਨਹੀਂ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਨਾ ਤਾਂ ਰੁਕੇਗਾ ਅਤੇ ਨਾ ਹੀ ਹੌਲ਼ੀ ਹੋਵੇਗਾ, 140 ਕਰੋੜ ਭਾਰਤੀ ਤੇਜ਼ੀ ਨਾਲ ਇਕਜੁੱਟ ਹੋ ਕੇ ਅੱਗੇ ਵੱਧ ਰਹੇ ਹਨ”।ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ
October 17th, 04:26 pm
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਡਾ. ਹਰੀਨੀ ਅਮਰਸੂਰੀਆ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।স্বদেশী সামগ্ৰী, ‘ভ’কেল ফৰ লোকেল’: ‘মন কী বাত’ত প্ৰধানমন্ত্ৰী মোদীৰ উৎসৱকালীন আহ্বান
September 28th, 11:00 am
ਇਸ ਮਹੀਨੇ ਦੇ 'ਮਨ ਕੀ ਬਾਤ' ਭਾਸ਼ਣ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਭਗਤ ਸਿੰਘ ਅਤੇ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਭਾਰਤੀ ਸੱਭਿਆਚਾਰ, ਮਹਿਲਾ ਸਸ਼ਕਤੀਕਰਣ, ਦੇਸ਼ ਭਰ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਤਿਉਹਾਰਾਂ, ਆਈਐੱਸਐੱਸ ਦੀ 100 ਸਾਲਾ ਯਾਤਰਾ, ਸਫ਼ਾਈ ਅਤੇ ਖਾਦੀ ਦੀ ਵਿਕਰੀ ਵਿੱਚ ਵਾਧੇ ਜਿਹੇ ਮਹੱਤਵਪੂਰਨ ਵਿਸ਼ਿਆਂ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਰਸਤਾ ਸਵਦੇਸ਼ੀ ਨੂੰ ਅਪਣਾਉਣ ਵਿੱਚ ਹੈ।ਤਮਿਲ ਨਾਡੂ ਦੇ ਗੰਗਈਕੋਂਡਾ ਚੋਲਾਪੁਰਮ ਮੰਦਿਰ ਵਿੱਚ ਆਦਿ ਤਿਰੂਵਥਿਰਾਈ ਮਹੋਤਸਵ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
July 27th, 12:30 pm
ਪਰਮ ਆਦਰਯੋਗ ਆਧੀਨਮ ਮਠਾਧੀਸ਼ਗਣ, ਚਿਨਮਯਾ ਮਿਸ਼ਨ ਦੇ ਸਵਾਮੀਗਣ, ਤਮਿਲ ਨਾਡੂ ਦੇ ਗਵਰਨਰ R N ਰਵੀ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਡਾ. ਐੱਲਮੁਰੂਗਨ ਜੀ, ਸਥਾਨਕ ਸਾਂਸਦ ਥਿਰੂਮਾ-ਵਲਵਨ ਜੀ, ਮੰਚ ‘ਤੇ ਮੌਜੂਦ ਤਮਿਲ ਨਾਡੂ ਦੇ ਮੰਤਰੀ, ਸੰਸਦ ਵਿੱਚ ਮੇਰੇ ਸਾਥੀ ਮਾਣਯੋਗ ਸ਼੍ਰੀ ਇਲੈਯਾਰਾਜਾ ਜੀ, ਸਾਰੇ ਓਦੁਵਾਰ, ਭਗਤ, ਸਟੂਡੈਂਟਸ, ਕਲਚਰ ਹਿਸਟੋਰਿਯੰਸ (ओदुवार्, भक्त, स्टूडेंट्स, कल्चरल हिस्टोरियन्स) ਅਤੇ ਮੇਰੇ ਭਾਈਓ ਅਤੇ ਭੈਣੋਂ,! ਨਮ: ਸ਼ਿਵਾਏਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਗੰਗਈਕੋਂਡਾ ਚੋਲਪੁਰਮ ਵਿੱਚ ਆਦਿ ਤਿਰੂਵਥਿਰਾਈ ਮਹੋਤਸਵ ਨੂੰ ਸੰਬੋਧਨ ਕੀਤਾ
July 27th, 12:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਗੰਗਈਕੋਂਡਾ ਚੋਲਪੁਰਮ ਮੰਦਿਰ ਵਿੱਚ ਆਦਿ ਤਿਰੂਵਥਿਰਈ ਮਹੋਤਸਵ ਨੂੰ ਸੰਬੋਧਨ ਕੀਤਾ। ਸਰਵਸ਼ਕਤੀਮਾਨ ਭਗਵਾਨ ਸ਼ਿਵ ਨੂੰ ਨਮਨ ਕਰਦੇ ਹੋਏ, ਸ਼੍ਰੀ ਇਲੈਯਾਰਾਜ ਦੇ ਸੰਗੀਤ ਅਤੇ ਓਧੁਵਰਾਂ ਦੇ ਪਵਿੱਤਰ ਜਾਪ ਦੇ ਨਾਲ, ਰਾਜਾਰਾਜ ਚੋਲ ਦੀ ਪਾਵਨ ਭੂਮੀ ਵਿੱਚ ਦਿਵਯ ਦਰਸ਼ਨ ਦੇ ਮਾਧਿਅਮ ਨਾਲ ਅਨੁਭਵ ਕੀਤੀ ਗਈ ਡੂੰਘੀ ਅਧਿਆਤਮਿਕ ਊਰਜਾ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਅਧਿਆਤਮਿਕ ਵਾਤਾਵਰਣ ਨੇ ਆਤਮਾ ਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ ਹੈ।ਦੁਨੀਆ ਨੇ ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਆਤੰਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ
April 24th, 03:29 pm
22 ਅਪ੍ਰੈਲ, 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਆਤੰਕਵਾਦੀ ਹਮਲੇ, ਜਿਸ ਵਿੱਚ ਮਾਸੂਮ ਜਾਨਾਂ ਗਈਆਂ, ਨੇ ਵਿਸ਼ਵ ਨੇਤਾਵਾਂ ਤੋਂ ਏਕਤਾ ਦੀ ਇੱਕ ਮਜ਼ਬੂਤ ਲਹਿਰ ਪੈਦਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ, ਇਹ ਪ੍ਰਣ ਲਿਆ ਕਿ ਭਾਰਤ ਆਤੰਕਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਧਰਤੀ ਦੇ ਕੋਣੇ-ਕੋਣੇ ਤੱਕ ਪਿੱਛਾ ਕਰੇਗਾ।ਤਮਿਲ ਨਾਡੂ ਦੇ ਰਾਮੇਸ਼ਵਰਮ ਵਿੱਚ ਵਿਭਿੰਨ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
April 06th, 02:00 pm
ਤਮਿਲ ਨਾਡੂ ਦੇ ਰਾਜਪਾਲ ਐੱਨ ਰਵੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਡਾਕਟਰ ਐੱਲ ਮੁਰੂਗਨ ਜੀ, ਤਮਿਲ ਨਾਡੂ ਸਰਕਾਰ ਦੇ ਮੰਤਰੀ ਗਣ, ਸਾਂਸਦ, ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!