ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਭਾਰਤ ਦੁਆਰਾ ਰਿਕਾਰਡ 73 ਮੈਡਲ ਜਿੱਤਣ ਅਤੇ ਇਹ ਸਿਲਸਿਲਾ ਬਰਕਰਾਰ ਰੱਖਣ ਦੀ ਸ਼ਲਾਘਾ ਕੀਤੀ

October 26th, 12:34 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਕਾਰਤਾ 2018 ਏਸ਼ੀਅਨ ਪੈਰਾ ਗੇਮਸ ਦੇ 72 ਮੈਡਲਾਂ ਦੇ ਪਿਛਲੇ ਰਿਕਾਰਡ ਨੂੰ ਪਾਰ ਕਰਦੇ ਹੋਏ ਭਾਰਤ ਦੁਆਰਾ ਵਰਤਮਾਨ ਏਸ਼ੀਅਨ ਪੈਰਾ ਗੇਮਸ ਵਿੱਚ ਰਿਕਾਰਡ 73 ਮੈਡਲ ਜਿੱਤਣ ਅਤੇ ਇਹ ਸਿਲਸਿਲਾ ਬਰਕਰਾਰ ਰੱਖਣ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਪੈਰਾ ਖਿਡਾਰੀਆਂ ਦੇ ਸਮਰਪਣ, ਦ੍ਰਿੜ੍ਹਤਾ ਅਤੇ ਅਟਲ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ।