ਪ੍ਰਧਾਨ ਮੰਤਰੀ ਨੇ ਆਨੰਦਕੁਮਾਰ ਵੇਲਕੁਮਾਰ ਨੂੰ ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨਸ਼ਿਪ 2025 ਵਿੱਚ ਸੋਨ ਤਮਗਾ ਜਿੱਤਣ ਅਤੇ ਸਕੇਟਿੰਗ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਨ 'ਤੇ ਵਧਾਈ ਦਿੱਤੀ

September 16th, 08:47 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਨੰਦਕੁਮਾਰ ਵੇਲਕੁਮਾਰ ਨੂੰ ਸਪੀਡ ਸਕੇਟਿੰਗ ਵਿਸ਼ਵ ਚੈਂਪੀਅਨਸ਼ਿਪ 2025 ਵਿੱਚ ਸੀਨੀਅਰ ਪੁਰਸ਼ 1000 ਮੀਟਰ ਸਪ੍ਰਿੰਟ ਵਿੱਚ ਸੋਨ ਤਮਗਾ ਜਿੱਤਣ ਲਈ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ, ਉਨ੍ਹਾਂ ਦੀ ਦ੍ਰਿੜ੍ਹਤਾ, ਰਫ਼ਤਾਰ ਅਤੇ ਜੋਸ਼ ਨੇ ਉਨ੍ਹਾਂ ਨੂੰ ਸਕੇਟਿੰਗ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਚੈਂਪੀਅਨ ਬਣਾਇਆ ਹੈ। ਉਨ੍ਹਾਂ ਦੀ ਪ੍ਰਾਪਤੀ ਅਣਗਿਣਤ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।