ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਜੀ20 ਸਿਖਰ ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

November 23rd, 09:41 pm

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੋਹੈੱਨਸਬਰਗ ਵਿੱਚ ਜੀ20 ਲੀਡਰਜ਼ ਦੇ ਸਿਖਰ ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ-ਕੈਨੇਡਾ ਭਾਈਵਾਲੀ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਵੀ ਲਿਆ।

ਜੀ20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ: ਸੈਸ਼ਨ 3

November 23rd, 04:05 pm

ਜਿਵੇਂ-ਜਿਵੇਂ ਟੈਕਨਾਲੋਜੀ ਅੱਗੇ ਵਧ ਰਹੀ ਹੈ, ਮੌਕੇ ਅਤੇ ਸਰੋਤ, ਦੋਵੇਂ ਕੁਝ ਕੁ ਹੀ ਹੱਥਾਂ ਵਿੱਚ ਕੇਂਦ੍ਰਿਤ ਹੋ ਰਹੇ ਹਨ। ਦੁਨੀਆਂ ਵਿੱਚ ਕ੍ਰਿਟਿਕਲ ਟੈਕਨਾਲੋਜੀ ’ਤੇ ਸੰਘਰਸ਼ ਵਧ ਰਿਹਾ ਹੈ। ਇਹ ਮਨੁੱਖਤਾ ਦੇ ਲਈ ਤਾਂ ਚਿੰਤਾ ਦਾ ਵਿਸ਼ਾ ਹੈ, ਨਾਲ ਹੀ ਇਹ ਇਨੋਵੇਸ਼ਨ ਦੇ ਰਾਹ ਵਿੱਚ ਵੀ ਰੁਕਾਵਟ ਹੈ। ਇਸ ਦੇ ਹੱਲ ਲਈ ਸਾਨੂੰ ਆਪਣੀ ਸੋਚ ਵਿੱਚ ਬੁਨਿਆਦੀ ਬਦਲਾਅ ਲਿਆਉਣਾ ਹੋਵੇਗਾ।

ਪ੍ਰਧਾਨ ਮੰਤਰੀ ਨੇ “ਸਾਰਿਆਂ ਲਈ ਨਿਰਪੱਖ ਅਤੇ ਨਿਆਂਪੂਰਨ ਭਵਿੱਖ” ਵਿਸ਼ੇ ’ਤੇ ਜੀ-20 ਦੇ ਸੈਸ਼ਨ ਨੂੰ ਸੰਬੋਧਨ ਕੀਤਾ

November 23rd, 04:02 pm

ਪ੍ਰਧਾਨ ਮੰਤਰੀ ਨੇ ਅੱਜ ਜੀ-20 ਸਿਖਰ ਸੰਮੇਲਨ ਦੇ ਤੀਜੇ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਸੈਸ਼ਨ ਦਾ ਵਿਸ਼ਾ “ਸਾਰਿਆਂ ਲਈ ਨਿਰਪੱਖ ਅਤੇ ਨਿਆਂਪੂਰਨ ਭਵਿੱਖ - ਮਹੱਤਵਪੂਰਨ ਖਣਿਜ; ਉੱਤਮ ਕਾਰਜ; ਆਰਟੀਫਿਸ਼ਲ ਇੰਟੈਲੀਜੈਂਸ” ਸੀ। ਪ੍ਰਧਾਨ ਮੰਤਰੀ ਨੇ ਮਹੱਤਵਪੂਰਨ ਟੈਕਨਾਲੋਜੀ ਨੂੰ ਹੁਲਾਰਾ ਦੇਣ ਦੇ ਤਰੀਕੇ ਵਿੱਚ ਮੌਲਿਕ ਬਦਲਾਅ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਦੀ ਅਜਿਹੀ ਵਰਤੋਂ ‘ਵਿੱਤ-ਕੇਂਦਰਿਤ’ ਹੋਣ ਦੀ ਬਜਾਏ ‘ਮਨੁੱਖ-ਕੇਂਦਰਿਤ’, ‘ਰਾਸ਼ਟਰੀ’ ਦੀ ਬਜਾਏ ‘ਵਿਸ਼ਵ-ਵਿਆਪੀ’ ਅਤੇ ‘ਖ਼ਾਸ ਮਾਡਲ’ ਦੀ ਬਜਾਏ ‘ਓਪਨ ਸੋਰਸ’ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਇਸ ਦ੍ਰਿਸ਼ਟੀਕੋਣ ਨੂੰ ਭਾਰਤ ਦੇ ਤਕਨੀਕੀ ਈਕੋਸਿਸਟਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਜ਼ਿਕਰਯੋਗ ਲਾਭ ਹੋਏ ਹਨ, ਭਾਵੇਂ ਉਹ ਪੁਲਾੜ ਨਾਲ ਜੁੜੇ ਕੰਮ ਹੋਣ, ਏਆਈ ਜਾਂ ਡਿਜੀਟਲ ਭੁਗਤਾਨ ਹੋਣ, ਜਿੱਥੇ ਭਾਰਤ ਦੁਨੀਆ ਵਿੱਚ ਮੋਹਰੀ ਹੈ।

ਪ੍ਰਧਾਨ ਮੰਤਰੀ 3 ਨਵੰਬਰ ਨੂੰ ਉੱਭਰਦੇ ਵਿਗਿਆਨ ਅਤੇ ਤਕਨਾਲੋਜੀ ਨਵੀਨਤਾ ਸੰਮੇਲਨ 2025 ਦਾ ਉਦਘਾਟਨ ਕਰਨਗੇ

November 02nd, 09:29 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਨਵੰਬਰ ਨੂੰ ਸਵੇਰੇ 9:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਉੱਭਰਦੇ ਵਿਗਿਆਨ ਅਤੇ ਤਕਨਾਲੋਜੀ ਨਵੀਨਤਾ ਸੰਮੇਲਨ (ਈਐੱਸਟੀਆਈਸੀ) 2025 ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਭਾਰਤ-ਯੂਕੇ ਸੀਈਓ ਫੋਰਮ ਦੌਰਾਨ ਪ੍ਰਧਾਨ ਮੰਤਰੀ ਦਾ ਸੰਬੋਧਨ

October 09th, 04:41 pm

ਮੌਜੂਦਾ ਆਲਮੀ ਅਸਥਿਰਤਾ ਵਿਚਾਲੇ ਇਹ ਵਰ੍ਹਾ ਭਾਰਤ-ਯੂਕੇ ਸਬੰਧਾਂ ਦੀ ਸਥਿਰਤਾ ਨੂੰ ਵਧਾਉਣ ਵਾਲਾ ਰਿਹਾ ਹੈ... ਬੇਮਿਸਾਲ ਰਿਹਾ ਹੈ। ਇਸ ਵਰ੍ਹੇ ਜੁਲਾਈ ਵਿੱਚ ਮੇਰੀ ਯੂਕੇ ਯਾਤਰਾ ਦੌਰਾਨ ਅਸੀਂ ਕੋਮਪ੍ਰੇਹੇਂਸਿਵ ਇਕਨਾਮਿਕ ਐਂਡ ਟਰੇਡ ਐਗਰੀਮੈਂਟ, ਸੀਟਾ (ਸੀਈਟੀਏ), ’ਤੇ ਦਸਤਖ਼ਤ ਕੀਤੇ ਸਨ। ਇਸ ਇਤਿਹਾਸਕ ਪ੍ਰਾਪਤੀ ਲਈ ਮੈਂ ਆਪਣੇ ਮਿੱਤਰ ਪ੍ਰਧਾਨ ਮੰਤਰੀ ਸਟਾਰਮਰ ਦੀ ਪ੍ਰਤੀਬੱਧਤਾ ਅਤੇ ਉਨ੍ਹਾਂ ਦੀ ਦੂਰਅੰਦੇਸ਼ੀ ਦੀ ਦਿਲੋਂ ਸ਼ਲਾਘਾ ਕਰਦਾ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਸਿਰਫ਼ ਇੱਕ ਵਪਾਰਕ ਸਮਝੌਤਾ ਨਹੀਂ, ਸਗੋਂ ਵਿਸ਼ਵ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਸਾਂਝੀ ਤਰੱਕੀ, ਸਾਂਝੀ ਖ਼ੁਸ਼ਹਾਲੀ ਅਤੇ ਸਾਂਝੇ ਲੋਕਾਂ ਦਾ ਰੋਡਮੈਪ ਹੈ। ਮਾਰਕੀਟ ਪਹੁੰਚ ਦੇ ਨਾਲ-ਨਾਲ ਇਹ ਸਮਝੌਤਾ ਦੋਵਾਂ ਦੇਸ਼ਾਂ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਨੂੰ ਤਾਕਤ ਦੇਵੇਗਾ। ਇਸ ਨਾਲ ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਖੁੱਲ੍ਹਣਗੇ।

ਸ਼ੁਭਾਂਸ਼ੂ ਸ਼ੁਕਲਾ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

August 19th, 09:43 am

ਹਾਂ ਸਰ, ਲੇਕਿਨ ਇੱਕ ਵਾਰ ਜਦੋਂ ਤੁਸੀਂ ਪੁਲਾੜ ਵਿੱਚ ਪਹੁੰਚ ਜਾਂਦੇ ਹੋ, ਤਾਂ ਤੁਸੀਂ ਆਪਣਾ ਸੀਟ ਖੋਲ੍ਹ ਕੇ, ਆਪਣਾ harness ਖੋਲ੍ਹ ਕੇ ਤੁਸੀਂ ਉਸੇ ਕੈਪਸੂਲ ਵਿੱਚ ਤੁਸੀਂ ਨੋ ਗ੍ਰਾਊਂਡ ਤੁਸੀਂ ਜਾ ਸਕਦੇ ਹੋ, ਇੱਧਰ-ਉਧਰ ਚੀਜ਼ਾਂ ਕਰ ਸਕਦੇ ਹੋ।

ਪ੍ਰਧਾਨ ਮੰਤਰੀ ਨੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਮੁਲਾਕਾਤ ਕੀਤੀ

August 19th, 09:42 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪੁਲਾੜ ਯਾਤਰਾ ਦੇ ਪਰਿਵਰਤਨਕਾਰੀ ਅਨੁਭਵ ਦੇ ਸਬੰਧ ਵਿੱਚ ਚਰਚਾ ਕਰਦੇ ਹੋਏ ਕਿਹਾ ਕਿ ਇੰਨੀ ਮਹੱਤਵਪੂਰਣ ਯਾਤਰਾ ਕਰਨ ਤੋਂ ਬਾਅਦ, ਵਿਅਕਤੀ ਨੂੰ ਵੱਡਾ ਬਦਲਾਅ ਮਹਿਸੂਸ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਸਮਝਣ ਦਾ ਯਤਨ ਕੀਤਾ ਕਿ ਪੁਲਾੜ ਯਾਤਰੀ ਇਸ ਪਰਿਵਰਤਨ ਨੂੰ ਕਿਵੇਂ ਸਮਝਦੇ ਹਨ ਅਤੇ ਕਿਸ ਤਰ੍ਹਾਂ ਉਨ੍ਹਾਂ ਦਾ ਅਨੁਭਵ ਕਰਦੇ ਹਨ। ਪ੍ਰਧਾਨ ਮੰਤਰੀ ਦੇ ਸਵਾਲਾਂ ਦੇ ਜਵਾਬ ਵਿੱਚ ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ ਪੁਲਾੜ ਦਾ ਵਾਤਾਵਰਣ ਬਿਲਕੁਲ ਅਲਗ ਹੁੰਦਾ ਹੈ, ਜਿਸ ਵਿੱਚ ਗ੍ਰੈਵਿਟੀ ਦਾ ਅਭਾਵ ਇੱਕ ਪ੍ਰਮੁੱਖ ਕਾਰਕ ਹੈ।

ਫਿਲੀਪੀਨਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

August 05th, 11:06 am

ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਜੀ ਦਾ, ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ, ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਇਸ ਵਰ੍ਹੇ ਭਾਰਤ ਅਤੇ ਫਿਲੀਪੀਨਸ ਆਪਣੇ ਡਿਪਲੋਮੈਟਿਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਤੇ ਇਸ ਸੰਦਰਭ ਵਿੱਚ, ਉਨ੍ਹਾਂ ਦੀ ਇਹ ਯਾਤਰਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਸਾਡੇ ਡਿਪਲੋਮੈਟਿਕ ਸਬੰਧ ਭਲੇ ਹੀ ਨਵੇਂ ਹਨ, ਲੇਕਿਨ ਸਾਡੀਆਂ ਸੱਭਿਅਤਾਵਾਂ ਦੇ ਸੰਪਰਕ ਬਹੁਤ ਪ੍ਰਾਚੀਨ ਕਾਲ ਤੋਂ ਹਨ। ਫਿਲੀਪੀਨਸ ਦੀ ਰਾਮਾਇਣ – “ਮਹਾਰਾਡਿਯਾ ਲਵਾਨਾ” (महाराडिया लवाना”/ Maharadia Lawana”)- ਸਾਡੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਦਾ ਜੀਵੰਤ ਪ੍ਰਮਾਣ ਹੈ। ਹੁਣੇ ਜਾਰੀ ਕੀਤੇ ਗਏ ਡਾਕ ਟਿਕਟ, ਜਿਸ ਵਿੱਚ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਪੁਸ਼ਪ ਹਨ, ਸਾਡੀ ਮਿੱਤਰਤਾ ਦੀ ਮਹਿਕ ਦਰਸਾਉਂਦੇ ਹਨ।

2047 ਵਿੱਚ ਵਿਕਸਿਤ ਭਾਰਤ ਦਾ ਰਾਹ ਆਤਮ-ਨਿਰਭਰਤਾ ਵਿੱਚੋਂ ਹੋ ਕੇ ਗੁਜਰਦਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

July 27th, 11:30 am

ਮੇਰੇ ਪਿਆਰੇ ਦੇਸਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਗੱਲ ਹੋਵੇਗੀ ਦੇਸ਼ ਦੀਆਂ ਸਫਲਤਾਵਾਂ ਦੀ, ਦੇਸ਼ ਵਾਸੀਆਂ ਦੀਆਂ ਪ੍ਰਾਪਤੀਆਂ ਦੀ। ਪਿਛਲੇ ਕੁਝ ਹਫਤਿਆਂ ਵਿੱਚ, ਸਪੋਰਟਸ ਹੋਵੇ, ਸਾਇੰਸ ਹੋਵੇ ਜਾਂ ਸੰਸਕ੍ਰਿਤੀ, ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜਿਸ ’ਤੇ ਹਰ ਭਾਰਤ ਵਾਸੀ ਨੂੰ ਮਾਣ ਹੈ। ਹੁਣੇ ਜਿਹੇ ਹੀ ਸ਼ੁਭਾਂਸ਼ੂ ਸ਼ੁਕਲਾ ਦੀ ਸਪੇਸ ਤੋਂ ਵਾਪਸੀ ਨੂੰ ਲੈ ਕੇ ਦੇਸ਼ ਵਿੱਚ ਬਹੁਤ ਚਰਚਾ ਹੋਈ। ਜਿਵੇਂ ਹੀ ਸ਼ੁਭਾਂਸ਼ੂ ਧਰਤੀ ’ਤੇ ਸੁਰੱਖਿਅਤ ਉੱਤਰੇ, ਲੋਕ ਉਛਲ ਪਏ, ਹਰ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪੂਰਾ ਦੇਸ਼ ਮਾਣ ਨਾਲ ਭਰ ਗਿਆ। ਮੈਨੂੰ ਯਾਦ ਹੈ ਜਦੋਂ ਅਗਸਤ 2023 ਵਿੱਚ ਚੰਦਰਯਾਨ-3 ਦੀ ਸਫਲ ਲੈਂਡਿੰਗ ਹੋਈ ਸੀ, ਉਦੋਂ ਦੇਸ਼ ਵਿੱਚ ਇਕ ਨਵਾਂ ਮਾਹੌਲ ਬਣਿਆ। ਸਾਇੰਸ ਨੂੰ ਲੈ ਕੇ, ਸਪੇਸ ਨੂੰ ਲੈ ਕੇ ਬੱਚਿਆਂ ਵਿੱਚ ਇਕ ਨਵੀਂ ਜਿਗਿਆਸਾ ਵੀ ਜਾਗੀ। ਹੁਣ ਛੋਟੇ-ਛੋਟੇ ਬੱਚੇ ਕਹਿੰਦੇ ਹਨ ਅਸੀਂ ਵੀ ਸਪੇਸ ਵਿੱਚ ਜਾਵਾਂਗੇ, ਅਸੀਂ ਵੀ ਚੰਨ ’ਤੇ ਉੱਤਰਾਂਗੇ - ਸਪੇਸ ਸਾਇੰਟਿਸਟ ਬਣਾਂਗੇ।

ਸੰਸਦ ਦੇ ਮੌਨਸੂਨ ਸੈਸ਼ਨ 2025 ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

July 21st, 10:30 am

ਮੌਨਸੂਨ ਇਨੋਵੇਸ਼ਨ ਅਤੇ ਨਵਸਿਰਜਨ ਦਾ ਪ੍ਰਤੀਕ ਹੈ, ਅਤੇ ਹੁਣ ਤੱਕ ਜੋ ਖ਼ਬਰਾਂ ਮਿਲਿਆ ਹਨ, ਦੇਸ਼ ਵਿੱਚ ਮੌਸਮ ਬਹੁਤ ਹੀ ਚੰਗੇ ਢੰਗ ਨਾਲ ਅੱਗੇ ਵਧ ਰਿਹਾ ਹੈ, ਖੇਤੀਬਾੜੀ ਨੂੰ ਲਾਭਦਾਇਕ ਮੌਸਮ ਦੀਆਂ ਖਬਰਾਂ ਹਨ। ਅਤੇ ਬਾਰਿਸ਼ ਕਿਸਾਨਾਂ ਦੀ ਅਰਥਵਿਵਸਥਾ, ਦੇਸ਼ ਦੀ ਅਰਥਵਿਵਸਥਾ, ਗ੍ਰਾਮੀਣ ਅਰਥਵਿਵਸਥਾ ਅਤੇ ਇਨ੍ਹਾਂ ਹੀ ਨਹੀਂ ਹਰ ਪਰਿਵਾਰ ਦੀ ਅਰਥਵਿਵਸਥਾ ਵਿੱਚ ਇੱਕ ਬਹੁਤ ਮਹੱਤਵਪੂਰਨ ਹੁੰਦੀ ਹੈ। ਹੁਣ ਤੱਕ ਜੋ ਮੈਨੂੰ ਜਾਣਕਾਰੀ ਦਿੱਤੀ ਗਈ ਹੈ, ਉਸ ਹਿਸਾਬ ਨਾਲ ਪਿਛਲੇ 10 ਵਰ੍ਹਿਆਂ ਵਿੱਚ ਜੋ ਪਾਣੀ ਦਾ ਭੰਡਾਰ ਹੋਇਆ ਹੈ ਇਸ ਵਾਰ ਉਹ ਕਰੀਬ-ਕਰੀਬ ਤਿੰਨ ਗੁਣਾ ਹੋਇਆ ਹੈ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਵੀ ਦੇਸ਼ ਦੇ ਅਰਥ ਤੰਤਰ ਨੂੰ ਬਹੁਤ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਸਮੇਂ ਸੰਬੋਧਨ ਕੀਤਾ

July 21st, 09:54 am

ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਦੌਰਾਨ ਮੀਡੀਆ ਨੂੰ ਸੰਬੋਧਨ ਕੀਤਾ ਹੈ। ਆਪਣੀਆਂ ਟਿੱਪਣੀਆਂ ਵਿੱਚ, ਉਨ੍ਹਾਂ ਨੇ ਭਿਆਨਕ ਪਹਿਲਗਾਮ ਕਤਲੇਆਮ ਦਾ ਜ਼ਿਕਰ ਕੀਤਾ ਅਤੇ ਪਾਕਿਸਤਾਨ ਦੀ ਭੂਮਿਕਾ ਨੂੰ ਉਜਾਗਰ ਕਰਨ ਵਿੱਚ ਭਾਰਤ ਦੀ ਰਾਜਨੀਤਕ ਲੀਡਰਸ਼ਿਪ ਦੀ ਇਕਜੁੱਟ ਆਵਾਜ਼ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ, ਖਾਸ ਕਰਕੇ ਯੂਪੀਆਈ ਦੀ ਆਲਮੀ ਮਾਨਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਨਕਸਲਵਾਦ ਅਤੇ ਮਾਓਵਾਦ ਵਿੱਚ ਕਮੀ ਆ ਰਹੀ ਹੈ ਅਤੇ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦੀ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਇਤਿਹਾਸਿਕ ਪੁਲਾੜ ਮਿਸ਼ਨ ਤੋਂ ਧਰਤੀ 'ਤੇ ਪਰਤਣ 'ਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਸੁਆਗਤ ਕੀਤਾ

July 15th, 03:36 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਆਪਣੇ ਇਤਿਹਾਸਿਕ ਮਿਸ਼ਨ ਤੋਂ ਧਰਤੀ 'ਤੇ ਪਰਤਣ 'ਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐੱਸਐੱਸ-ISS) ਦੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਦੇ ਰੂਪ ਵਿੱਚ ਗਰੁੱਪ ਕੈਪਟਨ ਸ਼ੁਕਲਾ ਦੀ ਇਹ ਉਪਲਬਧੀ ਦੇਸ਼ ਦੀ ਪੁਲਾੜ ਖੋਜ ਯਾਤਰਾ ਵਿੱਚ ਇੱਕ ਨਿਰਣਾਇਕ ਪਲ ਹੈ।

ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

July 09th, 06:02 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬ੍ਰਾਸੀਲੀਆ ਦੀ ਸਰਕਾਰੀ ਯਾਤਰਾ ‘ਤੇ ਹਨ। ਸ਼੍ਰੀ ਮੋਦੀ ਨੇ ਅੱਜ ਬ੍ਰਾਸੀਲੀਆ ਦੇ ਅਲਵੋਰਾਡਾ ਪੈਲੇਸ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਲੂਲਾ ਨੇ ਸ਼੍ਰੀ ਮੋਦੀ ਦੀ ਉਨ੍ਹਾਂ ਦੇ ਆਗਮਨ ‘ਤੇ ਗਰਮਜੋਸ਼ੀ ਨਾਲ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਦਾ ਸ਼ਾਨਦਾਰ ਅਤੇ ਰੰਗਾਰੰਗ ਰਸਮੀ ਸੁਆਗਤ ਕੀਤਾ ਗਿਆ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

July 08th, 08:30 pm

“ਰੀਓ” ਅਤੇ “ਬ੍ਰਾਸੀਲੀਆ” ਵਿੱਚ ਸਾਡੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ, ਮੇਰੇ ਮਿੱਤਰ ਦਾ, ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਐਮਾਜ਼ਨ ਦੀ ਕੁਦਰਤੀ ਸੁੰਦਰਤਾ, ਅਤੇ ਤੁਹਾਡੀ ਆਤਮੀਅਤਾ, ਦੋਹਾਂ ਨੇ ਸਾਨੂੰ ਮੰਤਰ-ਮੁੰਗਧ ਕਰ ਦਿੱਤਾ ਹੈ।

ਬ੍ਰਿਕਸ ਸੈਸ਼ਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ : ਗਲੋਬਲ ਗਵਰਨੈਂਸ ਦਾ ਸੁਧਾਰ

July 06th, 09:41 pm

17ਵੇਂ ਬ੍ਰਿਕਸ ਸਮਿਟ (17th BRICS Summit) ਦੇ ਸ਼ਾਨਦਾਰ ਆਯੋਜਨ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਬ੍ਰਿਕਸ ਦੇ ਤਹਿਤ ਸਾਡੇ ਸਹਿਯੋਗ ਨੂੰ ਨਵੀਂ ਗਤੀ ਅਤੇ ਊਰਜਾ ਮਿਲੀ ਹੈ। ਜੋ ਨਵੀਂ ਊਰਜਾ ਮਿਲੀ ਹੈ –ਉਹ espresso ਨਹੀਂ, double espresso shot ਹੈ! ਇਸ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦੀ ਦੂਰਦਰਸ਼ਤਾ ਅਤੇ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਾ ਹਾਂ। ਇੰਡੋਨੇਸ਼ੀਆ ਦੇ ਬ੍ਰਿਕਸ ਪਰਿਵਾਰ (BRICS family) ਨਾਲ ਜੁੜਨ ‘ਤੇ ਮੈਂ ਆਪਣੇ ਮਿੱਤਰ, ਰਾਸ਼ਟਰਪਤੀ ਪ੍ਰਬੋਵੋ (President Prabowo) ਨੂੰ ਭਾਰਤ ਦੀ ਤਰਫ਼ੋਂ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਟ੍ਰੈਂਥਨਿੰਗ ਮਲਟੀਲੇਟਰਲਿਜ਼ਮ, ਆਰਥਿਕ-ਵਿੱਤੀ ਮਾਮਲਿਆਂ ਅਤੇ ਆਰਟਿਫਿਸ਼ਲ ਇੰਟੈਲੀਜੈਂਸ ‘ਤੇ ਬ੍ਰਿਕਸ ਸੈਸ਼ਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ

July 06th, 09:40 pm

ਬ੍ਰਿਕਸ ਦੇ extended ਪਰਿਵਾਰ ਦੀ ਇਸ ਬੈਠਕ ਵਿੱਚ, ਆਪ ਸਭ ਮਿੱਤਰਾਂ ਦੇ ਨਾਲ ਹਿੱਸਾ ਲੈਂਦੇ ਹੋਏ ਮੈਨੂੰ ਬਹੁਤ ਖੁਸ਼ੀ ਹੈ। BRICS ਆਊਟਰੀਚ ਸਮਿਟ ਵਿੱਚ ਲੈਟਿਨ ਅਮਰੀਕਾ, ਅਫਰੀਕਾ, ਏਸ਼ੀਆ ਦੇ ਮਿੱਤਰ ਦੇਸ਼ਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਅਵਸਰ ਦੇਣ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ ਵਿੱਚ 17ਵੇਂ ਬ੍ਰਿਕਸ ਸਮਿਟ ਵਿੱਚ ਹਿੱਸਾ ਲਿਆ

July 06th, 09:39 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ ਵਿੱਚ ਅੱਜ 6-7 ਜੁਲਾਈ 2025 ਨੂੰ ਆਯੋਜਿਤ 17ਵੇਂ ਬ੍ਰਿਕਸ ਸਮਿਟ ਵਿੱਚ ਹਿੱਸਾ ਲਿਆ। ਨੇਤਾਵਾਂ ਨੇ ਬ੍ਰਿਕਸ ਏਜੰਡਾ ਦੇ ਵਿਭਿੰਨ ਮੁੱਦਿਆਂ ‘ਤੇ ਉਪਯੋਗੀ ਚਰਚਾ ਕੀਤੀ, ਜਿਸ ਵਿੱਚ ਆਲਮੀ ਸ਼ਾਸਨ ਵਿੱਚ ਸੁਧਾਰ, ਗਲੋਬਲ ਸਾਊਥ ਦੀ ਆਵਾਜ਼ ਨੂੰ ਬੁਲੰਦ ਕਰਨਾ, ਸ਼ਾਂਤੀ ਅਤੇ ਸੁਰੱਖਿਆ, ਬਹੁਪੱਖਵਾਦ ਨੂੰ ਮਜ਼ਬੂਤ ਕਰਨਾ, ਵਿਕਾਸ ਦੇ ਮੁੱਦੇ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਗਰਮਜੋਸ਼ੀ ਨਾਲ ਭਰੀ ਮਹਿਮਾਨ ਨਿਵਾਜ਼ੀ ਅਤੇ ਸਮਿਟ ਦੇ ਸਫ਼ਲ ਆਯੋਜਨ ਦੇ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਆਲਮੀ ਸ਼ਾਸਨ ਵਿੱਚ ਸੁਧਾਰ ਅਤੇ ਸ਼ਾਂਤੀ ਅਤੇ ਸੁਰੱਖਿਆ” (Reform of Global Governance and Peace and Security”) ਵਿਸ਼ੇ ‘ਤੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕੀਤਾ। ਬਾਅਦ ਵਿੱਚ, ਪ੍ਰਧਾਨ ਮੰਤਰੀ ਨੇ ਬਹੁਪੱਖੀ, ਆਰਥਿਕ-ਵਿੱਤੀ ਮਾਮਲਿਆਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਮਜ਼ਬੂਤ ਬਣਾਉਣ(Strengthening Multilateral, Economic-Financial Affairs and Artificial Intelligence) ਸਬੰਧੀ ਵਿਸ਼ੇ ‘ਤੇ ਇੱਕ ਸੈਸ਼ਨ ਨੂੰ ਭੀ ਸੰਬੋਧਨ ਕੀਤਾ। ਇਸ ਸੈਸ਼ਨ ਵਿੱਚ ਬ੍ਰਿਕਸ ਭਾਗੀਦਾਰ ਅਤੇ ਸੱਦੇ ਗਏ ਦੇਸ਼ਾਂ ਨੇ ਹਿੱਸਾ ਲਿਆ।

ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ ਨੂੰ ਦਿੱਤੇ ਗਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 04th, 05:56 am

ਅੱਜ ਸ਼ਾਮ ਆਪ ਸਭ ਦੇ ਦਰਮਿਆਨ ਹੋਣਾ ਮੇਰੇ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਬਾਤ ਹੈ। ਮੈਂ ਪ੍ਰਧਾਨ ਮੰਤਰੀ ਕਮਲਾ ਜੀ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਸੱਜਨਤਾਪੂਰਨ ਸ਼ਬਦਾਂ (kind words) ਦੇ ਲਈ ਧੰਨਵਾਦ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਸਮੁਦਾਇਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ

July 04th, 04:40 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ ਦੇ ਇੱਕ ਬੜੇ ਸਮੂਹ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਤੀ ਕਮਲਾ ਪ੍ਰਸਾਦ-ਬਿਸੇਸਰ, ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ, ਸੰਸਦ ਮੈਂਬਰ ਅਤੇ ਕਈ ਹੋਰ ਪਤਵੰਤੇ ਉਪਸਥਿਤ ਸਨ। ਇਸ ਸਮਾਗਮ ਵਿੱਚ, ਪ੍ਰਧਾਨ ਮੰਤਰੀ ਦਾ ਪ੍ਰਵਾਸੀ ਸਮੁਦਾਇ ਦੁਆਰਾ ਅਸਾਧਾਰਣ ਗਰਮਜੋਸ਼ੀ ਦੇ ਨਾਲ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਰੰਗਾਰੰਗ ਪਰੰਪਰਾਗਤ ਭਾਰਤੀ-ਤ੍ਰਿਨੀਦਾਦੀਅਨ (Indo-Trinidadian) ਸੁਆਗਤ ਕੀਤਾ ਗਿਆ।

ਪ੍ਰਧਾਨ ਮੰਤਰੀ ਦੇ ਘਾਨਾ ਗਣਰਾਜ ਦੀ ਸੰਸਦ ਨੂੰ ਸੰਬੋਧਨ ਦਾ ਮੂਲ-ਪਾਠ

July 03rd, 03:45 pm

ਘਾਨਾ ਵਿੱਚ ਹੋਣਾ ਮੇਰੇ ਲਈ ਸੁਭਾਗ ਦੀ ਬਾਤ ਹੈ- ਇੱਕ ਐਸੀ ਭੂਮੀ ਜੋ ਲੋਕਤੰਤਰ, ਗਰਿਮਾ ਅਤੇ ਲਚੀਲੇਪਣ ਦੀ ਭਾਵਨਾ ਫੈਲਾਉਂਦੀ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ, ਮੈਂ ਆਪਣੇ ਨਾਲ 1.4 ਬਿਲੀਅਨ ਭਾਰਤੀਆਂ ਦੀ ਸਦਭਾਵਨਾ ਅਤੇ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।