79ਵੇਂ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦੇ ਮੁੱਖ ਅੰਸ਼

August 15th, 03:52 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲੇ ਦੀ ਫ਼ਸੀਲ ਤੋਂ 79ਵੇਂ ਸੁਤੰਤਰਤਾ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ ਲਾਲ ਕਿਲੇ ਤੋਂ ਸਭ ਤੋਂ ਲੰਬਾ ਅਤੇ ਸਭ ਤੋਂ ਨਿਰਣਾਇਕ ਭਾਸ਼ਣ ਸੀ, ਜੋ 103 ਮਿੰਟ ਚਲਿਆ, ਜਿਸ ਵਿੱਚ 2047 ਤੱਕ ਵਿਕਸਿਤ ਭਾਰਤ ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦਾ ਸੰਬੋਧਨ ਆਤਮਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਕੇਂਦ੍ਰਿਤ ਸੀ, ਜਿਸ ਵਿੱਚ ਦੂਸਰਿਆਂ 'ਤੇ ਇੱਕ ਨਿਰਭਰ ਰਾਸ਼ਟਰ ਦੇ ਆਲਮੀ ਰੂਪ ਤੋਂ ਇੱਕ ਆਤਮ-ਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਲਚੀਲੇ ਦੇਸ਼ ਬਣਨ ਦੀ ਭਾਰਤ ਦੀ ਯਾਤਰਾ 'ਤੇ ਪ੍ਰਕਾਸ਼ ਪਾਇਆ ਗਿਆ।

79ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

August 15th, 07:00 am

ਆਜ਼ਾਦੀ ਦਾ ਇਹ ਮਹਾਪੁਰਬ 140 ਕਰੋੜ ਸੰਕਲਪਾਂ ਦਾ ਪੁਰਬ ਹੈ। ਆਜ਼ਾਦੀ ਦਾ ਇਹ ਪੁਰਬ ਸਮੂਹਿਕ ਸਿੱਧੀਆਂ ਦਾ, ਗੌਰਵ ਦਾ ਪਲ ਹੈ ਅਤੇ ਹਿਰਦਾ ਉਮੰਗ ਨਾਲ ਭਰਿਆ ਹੋਇਆ ਹੈ। ਦੇਸ਼ ਏਕਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤੀ ਦੇ ਰਿਹਾ ਹੈ। 140 ਕਰੋੜ ਦੇਸ਼ਵਾਸੀ ਅੱਜ ਤਿਰੰਗੇ ਦੇ ਰੰਗ ਵਿੱਚ ਰੰਗੇ ਹੋਏ ਹਨ। ਹਰ ਘਰ ਤਿਰੰਗਾ, ਭਾਰਤ ਦੇ ਹਰ ਕੋਣੇ ਤੋਂ, ਚਾਹੇ ਰੇਗਿਸਤਾਨ ਹੋਵੇ, ਜਾਂ ਹਿਮਾਲਿਆ ਦੀਆਂ ਚੋਟੀਆਂ, ਸਮੁੰਦਰ ਦੇ ਤਟ ਹੋਣ ਜਾਂ ਸੰਘਣੀ ਅਬਾਦੀ ਵਾਲੇ ਖੇਤਰ, ਹਰ ਤਰਫ਼ ਤੋਂ ਇੱਕ ਹੀ ਗੂੰਜ ਹੈ, ਇੱਕ ਹੀ ਜੈਕਾਰਾ ਹੈ, ਸਾਡੇ ਪ੍ਰਾਣ ਤੋਂ ਵੀ ਪਿਆਰੀ ਮਾਤਭੂਮੀ ਦਾ ਜੈਗਾਨ ਹੈ।

India celebrates 79th Independence Day

August 15th, 06:45 am

PM Modi, in his address to the nation on the 79th Independence day paid tribute to the Constituent Assembly, freedom fighters, and Constitution makers. He reiterated that India will always protect the interests of its farmers, livestock keepers and fishermen. He highlighted key initiatives—GST reforms, Pradhan Mantri Viksit Bharat Rozgar Yojana, National Sports Policy, and Sudharshan Chakra Mission—aimed at achieving a Viksit Bharat by 2047. Special guests like Panchayat members and “Drone Didis” graced the Red Fort celebrations.

ਵੀਡੀਓ ਸੰਦੇਸ਼ ਰਾਹੀਂ ਪੁਲਾੜ ਖੋਜ 'ਤੇ ਗਲੋਬਲ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 07th, 12:00 pm

ਆਲਮੀ ਪੁਲਾੜ ਖੋਜ ਕਾਨਫਰੰਸ 2025 ਵਿੱਚ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਪੁਲਾੜ ਸਿਰਫ਼ ਇੱਕ ਮੰਜਿਲ ਨਹੀਂ ਹੈ। ਇਹ ਜਗਿਆਸਾ, ਸਾਹਸ ਅਤੇ ਸਾਹਸੀ ਪ੍ਰਗਤੀ ਦੀ ਘੋਸ਼ਣਾ ਹੈ। ਭਾਰਤ ਦੀ ਪੁਲਾੜ ਯਾਤਰਾ ਇਸੇ ਭਾਵਨਾ ਨੂੰ ਪ੍ਰਦਰਸ਼ਿਤ ਕਰਦੀ ਹੈ। ਸਾਲ 1963 ਵਿੱਚ ਇੱਕ ਛੋਟੇ ਰਾਕੇਟ ਨੂੰ ਲਾਂਚ ਕਰਨ ਤੋਂ ਲੈ ਕੇ, ਚੰਦ੍ਰਮਾ ਦੇ ਦੱਖਣੀ ਧਰੁਵ ਕੋਲ ਉਤਰਨ ਵਾਲਾ ਪਹਿਲਾ ਦੇਸ਼ ਬਣਨ ਤੱਕ, ਸਾਡੀ ਯਾਤਰਾ ਜ਼ਿਕਰਯੋਗ ਰਹੀ ਹੈ। ਸਾਡੇ ਰਾਕੇਟ ਪੇਲੋਡ ਤੋਂ ਵੱਧ ਵਜ਼ਨ ਲੈ ਜਾਂਦੇ ਹਨ। ਉਹ ਇੱਕ ਅਰਬ ਚਾਲ੍ਹੀ ਕਰੋੜ ਭਾਰਤੀਆਂ ਦੇ ਸੁਪਨੇ ਲੈ ਕੇ ਚੱਲਦੇ ਹਨ। ਭਾਰਤ ਦੀਆਂ ਉਪਲਬਧੀਆਂ ਮਹੱਤਵਪੂਰਨ ਵਿਗਿਆਨਿਕ ਉਪਲਬਧੀਆਂ ਹਨ। ਇਸ ਤੋਂ ਇਲਾਵਾ, ਉਹ ਇਸ ਗੱਲ ਦਾ ਸਬੂਤ ਹਨ ਕਿ ਮਾਨਵੀ ਭਾਵਨਾ ਗੁਰੂਤਾ ਸ਼ਕਤੀ ਦਾ ਮੁਕਾਬਲਾ ਕਰ ਸਕਦੀ ਹੈ। ਭਾਰਤ ਨੇ ਸਾਲ 2014 ਵਿੱਚ ਆਪਣੇ ਪਹਿਲੇ ਯਤਨ ਵਿੱਚ ਮੰਗਲ ਗ੍ਰਹਿ ‘ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ। ਚੰਦ੍ਰਯਾਨ-1 ਨੇ ਚੰਦ੍ਰਮਾ ‘ਤੇ ਪਾਣੀ ਦੀ ਖੋਜ ਵਿੱਚ ਸਹਾਇਤਾ ਕੀਤੀ। ਚੰਦ੍ਰਯਾਨ-2 ਨੇ ਸਾਨੂੰ ਚੰਦ੍ਰਮਾ ਦੀ ਉੱਚਤਮ-ਰੈਜੋਲਿਊਸ਼ਨ ਵਾਲੀਆਂ ਤਸਵੀਰਾਂ ਭੇਜੀਆਂ। ਚੰਦ੍ਰਯਾਨ-3 ਨੇ ਚੰਦ੍ਰਮਾ ਦੇ ਦੱਖਣੀ ਧਰੁਵ ਬਾਰੇ ਸਾਡੀ ਸਮਝ ਨੂੰ ਵਧਾਇਆ। ਅਸੀਂ ਰਿਕਾਰਡ ਸਮੇਂ ਵਿੱਚ ਕ੍ਰਾਯੋਜੈਨਿਕ ਇੰਜਣ ਤਿਆਰ ਕੀਤੇ। ਅਸੀਂ ਇੱਕ ਹੀ ਮਿਸ਼ਨ ਵਿੱਚ 100 ਸੈਟੇਲਾਈਟ ਲਾਂਚ ਕੀਤੇ। ਅਸੀਂ ਆਪਣੇ ਲਾਂਚ ਵ੍ਹੀਕਲਸ ‘ਤੇ 34 ਦੇਸ਼ਾਂ ਦੇ 400 ਤੋਂ ਵੱਧ ਸੈਟੇਲਾਈਟਸ ਲਾਂਚ ਕੀਤੇ ਹਨ। ਇਸ ਵਰ੍ਹੇ ਅਸੀਂ ਦੋ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਸਥਾਪਿਤ ਕੀਤਾ, ਜੋ ਇੱਕ ਵੱਡਾ ਕਦਮ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਲਮੀ ਪੁਲਾੜ ਖੋਜ ਸਮਿਟ (ਗਲੇਕਸ) 2025 ਨੂੰ ਸੰਬੋਧਨ ਕੀਤਾ

May 07th, 11:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਆਲਮੀ ਪੁਲਾੜ ਖੋਜ ਕਾਨਫਰੰਸ (ਗਲੇਕਸ) 2025 ਨੂੰ ਸੰਬੋਧਨ ਕੀਤਾ। ਦੁਨੀਆ ਭਰ ਤੋਂ ਆਏ ਵਿਸ਼ਿਸ਼ਟ ਡੈਲੀਗੇਟਸ, ਵਿਗਿਆਨੀਆਂ ਅਤੇ ਪੁਲਾੜ ਯਾਤਰੀਆਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੇ ਭਾਰਤ ਦੀ ਜ਼ਿਕਰਯੋਗ ਪੁਲਾੜ ਪ੍ਰਗਤੀ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਸਿਰਫ਼ ਇੱਕ ਮੰਜ਼ਿਲ ਨਹੀਂ ਹੈ, ਸਗੋਂ ਜਗਿਆਸਾ, ਸਾਹਸ ਅਤੇ ਸਮੂਹਿਕ ਪ੍ਰਗਤੀ ਦੀ ਘੋਸ਼ਣਾ ਹੈ। ਉਨ੍ਹਾਂ ਨੇ ਕਿਹਾ ਕਿ 1963 ਵਿੱਚ ਇੱਕ ਛੋਟੇ ਰਾਕੇਟ ਨੂੰ ਲਾਂਚ ਕਰਨ ਤੋਂ ਲੈ ਕੇ, ਚੰਦ੍ਰਮਾ ਦੇ ਦੱਖਣੀ ਧਰੁਵ ਕੋਲ ਉਤਰਨ ਵਾਲਾ ਪਹਿਲਾ ਦੇਸ਼ ਬਣਨ ਤੱਕ, ਭਾਰਤ ਦੀਆਂ ਪੁਲਾੜ ਉਪਲਬਧੀਆਂ ਇਸੇ ਭਾਵਨਾ ਨੂੰ ਦਰਸਾਉਂਦੀਆਂ ਹਨ। ਉਨ੍ਹਾੰ ਨੇ ਕਿਹਾ ਕਿ ਭਾਰਤ ਦੇ ਰਾਕੇਟ ਸਿਰਫ਼ ਪੇਲੋਡ ਨਹੀਂ ਲੈ ਜਾਂਦੇ ਸਗੋਂ 140 ਅਰਬ ਭਾਰਤੀਆਂ ਦੇ ਸੁਪਨੇ ਨੂੰ ਵੀ ਲੈ ਕੇ ਚੱਲਦੇ ਹਨ।

ਦ ਵਰਲਡ ਦਿਸ ਵੀਕ ਔਨ ਇੰਡੀਆ

April 22nd, 12:27 pm

ਕੂਟਨੀਤਕ ਫੋਨ ਕਾਲਾਂ ਤੋਂ ਲੈ ਕੇ ਸ਼ਾਨਦਾਰ ਵਿਗਿਆਨਕ ਖੋਜਾਂ ਤੱਕ, ਇਸ ਹਫ਼ਤੇ ਆਲਮੀ ਮੰਚ 'ਤੇ ਭਾਰਤ ਦੀ ਮੌਜੂਦਗੀ ਸਹਿਯੋਗ, ਇਨੋਵੇਸ਼ਨ ਅਤੇ ਸੱਭਿਆਚਾਰਕ ਮਾਣ ਨਾਲ ਚਿੰਨ੍ਹਿਤ ਸੀ।

ਕੈਬਨਿਟ ਨੇ “ਤੀਸਰੇ ਲਾਂਚ ਪੈਡ” ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ

January 16th, 03:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਆਂਧਰ ਪ੍ਰਦੇਸ਼ ਦੇ ਸ੍ਰੀਹਰਿਕੋਟਾ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ -ISRO) ਦੇ ਸਤੀਸ਼ ਧਵਨ ਸਪੇਸ ਸੈਂਟਰ ਵਿੱਚ ਤੀਸਰੇ ਲਾਂਚ ਪੈਡ (ਟੀਐੱਲਪੀ-TLP) ਨੂੰ ਮਨਜ਼ੂਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਸੈਟੇਲਾਇਟਾਂ ਦੀ ਸਪੇਸ ਡੌਕਿੰਗ ਦੇ ਸਫ਼ਲ ਪ੍ਰਦਰਸ਼ਨ ਦੇ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ-ISRO) ਨੂੰ ਵਧਾਈਆਂ ਦਿੱਤੀਆਂ

January 16th, 01:36 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੈਟਾਲਾਈਟਾਂ ਦੇ ਸਪੇਸ ਡੌਕਿੰਗ ਦੇ ਸਫ਼ਲ ਪ੍ਰਦਰਸ਼ਨ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ-ISRO) ਅਤੇ ਸੰਪੂਰਨ ਪੁਲਾੜ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੇ ਖ਼ਾਹਿਸ਼ੀ ਪੁਲਾੜ ਮਿਸ਼ਨਾਂ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ।

ਕੇਰਲ ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ

February 27th, 12:24 pm

ਕੇਰਲ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਮੁੱਖ ਮੰਤਰੀ ਸ਼੍ਰੀ ਪਿਨਰਾਈ ਵਿਜਯਨ ਜੀ, ਰਾਜ ਮੰਤਰੀ, ਮੇਰੇ ਸਾਥੀ ਸ਼੍ਰੀ ਵੀ. ਮੁਰਲੀਧਰਨ ਜੀ, ਇਸਰੋ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਮਸਕਾਰ!

ਪ੍ਰਧਾਨ ਮੰਤਰੀ ਨੇ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦਾ ਦੌਰਾ ਕੀਤਾ

February 27th, 12:02 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਿਰੂਵਨੰਤਪੁਰਮ, ਕੇਰਲ ਵਿਖੇ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦਾ ਦੌਰਾ ਕੀਤਾ ਅਤੇ ਲਗਭਗ 1,800 ਕਰੋੜ ਰੁਪਏ ਦੇ ਪੁਲਾੜ ਬੁਨਿਆਦੀ ਢਾਂਚੇ ਦੇ ਤਿੰਨ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਵਿੱਚ SLV ਏਕੀਕਰਣ ਸਹੂਲਤ (PIF); ਮਹਿੰਦਰਗਿਰੀ ਵਿਖੇ ISRO ਪ੍ਰੋਪਲਸ਼ਨ ਕੰਪਲੈਕਸ ਵਿਖੇ ਨਵੀਂ 'ਸੈਮੀ-ਕ੍ਰਾਇਓਜੇਨਿਕਸ ਏਕੀਕ੍ਰਿਤ ਇੰਜਣ ਅਤੇ ਪੜਾਅ ਟੈਸਟ ਸਹੂਲਤ'; ਅਤੇ VSSC, ਤਿਰੂਵਨੰਤਪੁਰਮ ਵਿਖੇ 'ਟ੍ਰਾਈਸੋਨਿਕ ਵਿੰਡ ਟਨਲ' ਸ਼ਾਮਲ ਹਨ। ਸ਼੍ਰੀ ਮੋਦੀ ਨੇ ਗਗਨਯਾਨ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਅਤੇ ਚਾਰ ਮਨੋਨੀਤ ਪੁਲਾੜ ਯਾਤਰੀਆਂ ਨੂੰ 'ਐਸਟ੍ਰੋਨੌਟ ਵਿੰਗਜ਼' ਪ੍ਰਦਾਨ ਕੀਤੇ। ਇਹ ਮਨੋਨੀਤ ਪੁਲਾੜ ਯਾਤਰੀ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਹਨ।

15ਵੇਂ ਬ੍ਰਿਕਸ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ

August 23rd, 03:30 pm

ਪੰਦਰ੍ਹਵੇਂ (15ਵੇਂ) ਬ੍ਰਿਕਸ ਸਮਿਟ ਦੇ ਸ਼ਾਨਦਾਰ ਆਯੋਜਨ ਅਤੇ ਸਾਡੀ ਆਤਿਥਯ ਸਤਿਕਾਰ (ਪ੍ਰਾਹੁਣਚਾਰੀ/ਮਹਿਮਾਨ-ਨਿਵਾਜ਼ੀ) ਦੇ ਲਈ ਮੈਂ ਮੇਰੇ ਪ੍ਰਿਯ ਮਿੱਤਰ ਰਾਸ਼ਟਰਪਤੀ ਰਾਮਾਫੋਸਾ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ (ਉਨ੍ਹਾਂ ਦਾ) ਧੰਨਵਾਦ ਕਰਦਾ ਹਾਂ।

PM Modi interacts with the Indian community in Paris

July 13th, 11:05 pm

PM Modi interacted with the Indian diaspora in France. He highlighted the multi-faceted linkages between India and France. He appreciated the role of Indian community in bolstering the ties between both the countries.The PM also mentioned the strides being made by India in different domains and invited the diaspora members to explore opportunities of investing in India.

ਕੇਂਦਰ-ਰਾਜ ਵਿਗਿਆਨ ਸੰਮੇਲਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 10th, 10:31 am

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ ਜੀ, ਵਿਭਿੰਨ ਰਾਜ ਸਰਕਾਰਾਂ ਦੇ ਮੰਤਰੀਗਣ, ਸਟਾਰਟਅੱਪ ਦੀ ਦੁਨੀਆ ਨਾਲ ਜੁੜੇ ਸਾਰੇ ਸਾਥੀਓ, ਵਿਦਿਆਰਥੀ ਮਿੱਤਰੋ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

PM inaugurates ‘Centre-State Science Conclave’ in Ahmedabad via video conferencing

September 10th, 10:30 am

PM Modi inaugurated the ‘Centre-State Science Conclave’ in Ahmedabad. The Prime Minister remarked, Science is like that energy in the development of 21st century India, which has the power to accelerate the development of every region and the development of every state.

ਪ੍ਰਧਾਨ ਮੰਤਰੀ 10 ਜੂਨ ਨੂੰ ਗੁਜਰਾਤ ਦੇ ਦੌਰੇ ’ਤੇ ਜਾਣਗੇ

June 08th, 07:23 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਜੂਨ ਨੂੰ ਗੁਜਰਾਤ ਦੇ ਦੌਰੇ ’ਤੇ ਜਾਣਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 10:15 ਵਜੇ ਨਵਸਾਰੀ ਵਿੱਚ ‘ਗੁਜਰਾਤ ਗੌਰਵ ਅਭਿਯਾਨ’ ਦੇ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਰਨਗੇ। ਦੁਪਹਿਰ ਕਰੀਬ 12:15 ਵਜੇ ਉਹ ਨਵਸਾਰੀ ਵਿੱਚ ਏ. ਐੱਮ. ਨਾਇਕ ਹੈਲਥਕੇਅਰ ਕੰਪਲੈਕਸ ਅਤੇ ਨਿਰਾਲੀ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ,ਦੁਪਹਿਰ ਲਗਭਗ 3:45 ਵਜੇ,ਉਹ ਅਹਿਮਦਾਬਾਦ ਦੇ ਬੋਪਲ ਵਿੱਚ ਭਾਰਤੀ ਰਾਸ਼ਟਰੀ ਅੰਤਰਿਕਸ਼ ਸੰਵਰਧਨ ਅਤੇ ਅਥਾਰਟੀ ਕੇਂਦਰ (ਇਨ-ਸਪੇਸ) ਦੇ ਹੈੱਡਕੁਆਟਰ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਨੇ ਨੈਸ਼ਨਲ ਟੈਕਨੋਲੋਜੀ ਦਿਵਸ ਉੱਤੇ ਭਾਰਤੀ ਵਿਗਿਆਨੀਆਂ ਦਾ ਆਭਾਰ ਵਿਅਕਤ ਕੀਤਾ

May 11th, 09:29 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਪ੍ਰਤਿਭਾਵਾਨ ਵਿਗਿਆਨੀਆਂ ਅਤੇ ਉਨ੍ਹਾਂ ਦੇ ਪ੍ਰਯਤਨਾਂ ਦਾ ਆਭਾਰ ਵਿਅਕਤ ਕੀਤਾ ਹੈ, ਜਿਨ੍ਹਾਂ ਦੀ ਬਦੌਲਤ 1998 ਵਿੱਚ ਸਫਲ ਪੋਖਰਣ ਪਰੀਖਣ ਸੰਭਵ ਹੋਇਆ ਸੀ।

ਗੁਜਰਾਤ ਵਿੱਚ 11ਵੇਂ ਖੇਲ ਮਹਾਕੁੰਭ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 12th, 06:40 pm

ਗੁਜਰਾਤ ਦੇ ਗਵਰਨਰ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਪਟੇਲ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਪ੍ਰਦੇਸ਼ ਭਾਰਤੀਯ ਜਨਤਾ ਪਾਰਟੀ ਦੇ ਪ੍ਰਧਾਨ ਸੀ ਆਰ ਪਾਟਿਲ ਜੀ, ਗੁਜਰਾਤ ਸਰਕਾਰ ਵਿੱਚ ਖੇਡ ਰਾਜ ਮੰਤਰੀ ਸ਼੍ਰੀ ਹਰਸ਼ ਸਾਂਘਵੀ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਹੰਸਮੁਖ ਭਾਈ ਪਟੇਲ, ਸ਼੍ਰੀ ਨਰਹਰਿ ਅਮੀਨ ਅਤੇ ਅਹਿਮਦਾਬਾਦ ਦੇ ਮੇਅਰ ਭਾਈ ਸ਼੍ਰੀ ਕਿਰੀਟ ਕੁਮਾਰ ਪਰਮਾਰ ਜੀ, ਹੋਰ ਮਹਾਨੁਭਾਵ ਅਤੇ ਗੁਜਰਾਤ ਦੇ ਕੋਨੇ-ਕੋਨੇ ਤੋਂ ਆਏ ਮੇਰੇ ਯੁਵਾ ਦੋਸਤੋ!

ਪ੍ਰਧਾਨ ਮੰਤਰੀ ਨੇ 11ਵੇਂ ਖੇਲ ਮਹਾਕੁੰਭ ਦੀ ਸ਼ੁਰੂਆਤ ਦਾ ਐਲਾਨ ਕੀਤਾ

March 12th, 06:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿਖੇ 11ਵੇਂ ਖੇਲ ਮਹਾਕੁੰਭ ਦਾ ਉਦਘਾਟਨ ਕਰਨ ਦਾ ਐਲਾਨ ਕੀਤਾ। ਗੁਜਰਾਤ ਦੇ ਰਾਜਪਾਲ, ਆਚਾਰੀਆ ਦੇਵਵ੍ਰੱਤ ਅਤੇ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰਭਾਈ ਪਟੇਲ ਇਸ ਮੌਕੇ 'ਤੇ ਮੌਜੂਦ ਸਨ।

India's youth wants to do something new and at a large scale: PM Modi during Mann Ki Baat

August 29th, 11:30 am

During Mann Ki Baat, PM Narendra Modi paid tribute to Major Dhyanchand and spoke about our Olympians, who have made the country proud on the world stage. He applauded the country’s youth for their ability to take risks and move ahead. The PM highlighted the efforts of our skilled manpower and paid tributes to Bhagwaan Vishwakarma.

Where convention fails, innovation helps: PM Modi

June 16th, 04:00 pm

PM Modi delivered the keynote address at the 5th edition of VivaTech. The PM said that India is home to one of the world's largest start-up eco systems. He invited the world to invest in India based on the five pillars of: Talent, Market, Capital, Eco-system and, Culture of openness.