ਨਵੀਂ ਦਿੱਲੀ ਵਿੱਚ SOUL ਲੀਡਰਸ਼ਿਪ ਕਨਕਲੇਵ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
February 21st, 11:30 am
ਭੂਟਾਨ ਦੇ ਪ੍ਰਧਾਨ ਮੰਤਰੀ, ਮੇਰੇ Brother ਦਾਸ਼ੋ ਸ਼ੇਰਿੰਗ ਤੋਬਗੇ ਜੀ, ਸੋਲ ਬੋਰਡ ਦੇ ਚੇਅਰਮੈਨ ਸੁਧੀਰ ਮੇਹਤਾ, ਵਾਈਸ ਚੇਅਰਮੈਨ ਹਸਮੁਖ ਅਢਿਆ, ਉਦਯੋਗ ਜਗਤ ਦੇ ਦਿੱਗਜ, ਜੋ ਆਪਣੇ ਜੀਵਨ ਵਿੱਚ, ਆਪਣੇ-ਆਪਣੇ ਖੇਤਰ ਵਿੱਚ ਲੀਡਰਸ਼ਿਪ ਦੇਣ ਵਿੱਚ ਸਫ਼ਲ ਰਹੇ ਹਨ, ਅਜਿਹੇ ਅਨੇਕ ਮਹਾਨੁਭਾਵਾਂ ਨੂੰ ਮੈਂ ਇੱਥੇ ਦੇਖ ਰਿਹਾ ਹਾਂ, ਅਤੇ ਭਵਿੱਖ ਜਿਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ, ਅਜਿਹੇ ਮੇਰੇ ਯੁਵਾ ਸਾਥੀਆ ਨੂੰ ਵੀ ਇੱਥੇ ਦੇਖ ਰਿਹਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਕੂਲ ਆਫ ਅਲਟੀਮੇਟ ਲੀਡਰਸ਼ਿਪ ਕਨਕਲੇਵ ਦੇ ਪਹਿਲੇ ਸੰਸਕਰਣ ਦਾ ਉਦਘਾਟਨ ਕੀਤਾ
February 21st, 11:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸਕੂਲ ਆਫ ਅਲਟੀਮੇਟ ਲੀਡਰਸ਼ਿਪ (ਐੱਸਓਯੂਐੱਲ) ਲੀਡਰਸ਼ਿਪ ਕਨਕਲੇਵ 2025 ਦਾ ਉਦਘਾਟਨ ਕੀਤਾ। ਸਾਰੇ ਵੱਡੇ ਨੇਤਾਵਾਂ ਅਤੇ ਉਭਰਦੇ ਨੇਤਾਵਾਂ ਦਾ ਸੁਆਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਕੁਝ ਪ੍ਰੋਗਰਾਮ ਬਹੁਤ ਖਾਸ ਹੁੰਦੇ ਹਨ ਅਤੇ ਅੱਜ ਦਾ ਪ੍ਰੋਗਰਾਮ ਅਜਿਹਾ ਹੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਰਾਸ਼ਟਰ ਨਿਰਮਾਣ ਦੇ ਲਈ ਬਿਹਤਰ ਨਾਗਰਿਕਾਂ ਦਾ ਵਿਕਾਸ ਜ਼ਰੂਰੀ ਹੈ, ਹਰੇਕ ਖੇਤਰ ਵਿੱਚ ਚੰਗੇ ਨੇਤਾਵਾਂ ਦਾ ਵਿਕਾਸ ਜ਼ਰੂਰੀ ਹੈ।” ਉਨ੍ਹਾਂ ਨੇ ਕਿਹਾ ਕਿ ਹਰੇਕ ਖੇਤਰ ਵਿੱਚ ਚੰਗੇ ਨੇਤਾਵਾਂ ਨੂੰ ਤਿਆਰ ਕਰਨਾ ਜ਼ਰੂਰੀ ਹੈ ਅਤੇ ਇਹ ਸਮੇਂ ਦੀ ਮੰਗ ਹੈ। ਇਸ ਲਈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਕੂਲ ਆਫ ਅਲਟੀਮੇਟ ਲੀਡਰਸ਼ਿਪ ਵਿਕਸਿਤ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ। ਉਨ੍ਹਾਂ ਨੇ ਕਿਹਾ ਕਿ ਐੱਸਓਯੂਐੱਲ ਸਿਰਫ ਸੰਗਠਨ ਦਾ ਨਾਂ ਨਹੀਂ ਹੈ, ਸਗੋਂ ਐੱਸਓਯੂਐੱਲ ਭਾਰਤ ਦੇ ਸਮਾਜਿਕ ਜੀਵਨ ਦੀ ਆਤਮਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੂਸਰੇ ਅਰਥਾਂ ਵਿੱਚ, ਐੱਸਓਯੂਐੱਲ ਅਧਿਆਤਮਿਕ ਅਨੁਭਵ ਦੇ ਸਾਰ ਨੂੰ ਵੀ ਖੂਬਸੂਰਤੀ ਨਾਲ ਦਰਸਾਉਂਦਾ ਹੈ। ਐੱਸਓਯੂਐੱਲ ਦੇ ਸਾਰੇ ਹਿਤਧਾਰਕਾਂ ਨੂੰ ਸੁਭਕਾਮਨਾਵਾਂ ਦਿੰਦੇ ਹੋਏ ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਨੇੜਲੇ ਭਵਿੱਖ ਵਿੱਚ ਗੁਜਰਾਤ ਦੀ ਗਿਫਟ ਸਿਟੀ ਦੇ ਨੇੜੇ ਐੱਸਓਯੂਐੱਲ ਦਾ ਇੱਕ ਨਵਾਂ, ਵਿਸ਼ਾਲ ਕੈਂਪਸ ਬਣ ਕੇ ਤਿਆਰ ਹੋ ਜਾਵੇਗਾ।