ਭਾਰਤ-ਮੌਰੀਸ਼ਸ ਸੰਯੁਕਤ ਐਲਾਨ: ਵਿਸ਼ੇਸ਼ ਆਰਥਿਕ ਪੈਕੇਜ
September 11th, 01:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਡਾ. ਨਵੀਨਚੰਦਰ ਰਾਮਗੁਲਾਮ ਭਾਰਤ ਦੇ ਸਰਕਾਰੀ ਦੌਰੇ ‘ਤੇ ਆਏ। ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਮੁੱਦਿਆਂ ਦੀ ਇੱਕ ਵਿਸਤ੍ਰਿਤ ਲੜੀ 'ਤੇ ਅਤਿਅੰਤ ਲਾਭਦਾਇਕ ਚਰਚਾ ਕੀਤੀ। ਮੌਰੀਸ਼ਸ ਸਰਕਾਰ ਦੀ ਬੇਨਤੀ 'ਤੇ ਹੇਠਾਂ ਲਿਖੇ ਪ੍ਰੋਜੈਕਟਾਂ 'ਤੇ ਸਿਧਾਂਤਕ ਤੌਰ 'ਤੇ ਭਾਰਤ ਅਤੇ ਮੌਰੀਸ਼ਸ ਦੁਆਰਾ ਸੰਯੁਕਤ ਤੌਰ 'ਤੇ ਲਾਗੂ ਕਰਨ ਲਈ ਸਹਿਮਤੀ ਵਿਅਕਤ ਕੀਤੀ ਗਈ ਹੈ।