ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿੱਚ ਸਾਂਸਦਾਂ ਦੇ ਲਈ ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕਰਨਗੇ
August 10th, 10:44 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਗਸਤ 2025 ਨੂੰ ਸਵੇਰੇ ਲਗਭਗ 10 ਵਜੇ ਬਾਬਾ ਖੜਕ ਸਿੰਘ ਮਾਰਗ, ਨਵੀਂ ਦਿੱਲੀ ਵਿੱਚ ਸੰਸਦ ਮੈਂਬਰਾਂ ਦੇ ਲਈ 184 ਨਵੇਂ ਬਣੇ ਟਾਈਪ-VII ਮਲਟੀ-ਸਟੋਰੀ ਫਲੈਟਾਂ ਦਾ ਉਦਘਾਟਨ ਕਰਨਗੇ।ਪ੍ਰਧਾਨ ਮੰਤਰੀ ਨੇ ਵਿਸ਼ਵ ਵਾਤਾਵਰਣ ਦਿਵਸ ‘ਤੇ ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ਸਿੰਦੂਰ ਦਾ ਪੌਦਾ ਲਗਾਇਆ
June 05th, 11:50 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ਸਿੰਦੂਰ ਦਾ ਪੌਦਾ ਲਗਾਇਆ। ਇਹ ਪੌਦਾ ਉਨ੍ਹਾਂ ਨੂੰ ਗੁਜਰਾਤ ਦੇ ਕੱਛ ਦੀਆਂ ਉਨ੍ਹਾਂ ਵੀਰਾਂਗਣਾਂ ਮਾਤਾਵਾਂ ਅਤੇ ਭੈਣਾਂ ਨੇ ਉਪਹਾਰ ਦੇ ਤੌਰ ‘ਤੇ ਦਿੱਤਾ ਸੀ, ਜਿਨ੍ਹਾਂ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਦੌਰਾਨ ਅਜਿੱਤ ਸਾਹਸ ਅਤੇ ਦੇਸ਼ ਭਗਤੀ ਦਾ ਪਰੀਚੈ ਦਿੱਤਾ ਸੀ।