ਟੀਵੀ9 ਸਮਿਟ 2026 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
March 23rd, 08:30 pm
ਪਿਛਲੇ ਕੁਝ ਸਮੇਂ ਵਿੱਚ ਮੈਨੂੰ ਇੱਕ-ਦੋ ਵਾਰ ਟੀਵੀ9 ਭਾਰਤਵਰਸ਼ ਦੇਖਣ ਦਾ ਮੌਕਾ ਮਿਲਿਆ ਹੈ। ਆਮ ਤੌਰ ‘ਤੇ ਵੀ ਯੁੱਧਾਂ ਅਤੇ ਮਿਜ਼ਾਈਲਾਂ ‘ਤੇ ਤੁਹਾਡਾ ਬਹੁਤ ਫੋਕਸ ਹੁੰਦਾ ਹੈ ਅਤੇ ਅੱਜਕੱਲ੍ਹ ਤਾਂ ਤੁਹਾਨੂੰ ਕੰਟੈਂਟ ਦੀ ਓਵਰਫੀਡਿੰਗ ਹੋ ਰਹੀ ਹੈ। ਵੱਡੇ-ਵੱਡੇ ਦੇਸ਼ ਟੀਵੀ9 ਨੂੰ ਇੰਨਾ ਸਾਰਾ ਕੰਟੈਂਟ ਦੇਣ ‘ਤੇ ਤੁਲੇ ਹੋਏ ਹਨ, ਪਰ ਗੰਭੀਰਤਾ ਨਾਲ ਗੱਲ ਕਰੀਏ ਤਾਂ, ਅੱਜ ਵਿਸ਼ਵ ਜਿਨ੍ਹਾਂ ਗੰਭੀਰ ਪਰਸਥਿਤੀਆਂ ਵਿੱਚੋਂ ਲੰਘ ਰਿਹਾ ਹੈ, ਉਹ ਬੇਮਿਸਾਲ ਹਨ ਅਤੇ ਬਹੁਤ ਗੰਭੀਰ ਹਨ। ਅਤੇ ਇਨ੍ਹਾਂ ਸਥਿਤੀਆਂ ਦਰਮਿਆਨ, ਅੱਜ ਟੀਵੀ-9 ਨੈੱਟਵਰਕ ਨੇ ਵਿਚਾਰਾਂ ਦਾ ਇੱਕ ਬਹੁਤ ਮਹੱਤਵਪੂਰਨ ਮੰਚ ਬਣਾਇਆ ਹੈ। ਅੱਜ ਇਸ ਸਮਿਟ ਵਿੱਚ ਤੁਸੀਂ ਸਾਰੇ 'ਭਾਰਤ ਅਤੇ ਵਿਸ਼ਵ', ਇਸ ਵਿਸ਼ੇ ‘ਤੇ ਚਰਚਾ ਕਰ ਰਹੇ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਇਸ ਸਮਿਟ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਰੇ ਮਹਿਮਾਨਾਂ ਦਾ ਸਵਾਗਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਵੀ 9 ਨੈੱਟਵਰਕ ਸਮਿਟ ਨੂੰ ਸੰਬੋਧਨ ਕੀਤਾ
March 23rd, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਇੰਡੀਆ ਐਂਡ ਦਿ ਵਰਲਡ’ ਵਿਸ਼ੇ 'ਤੇ ਆਯੋਜਿਤ ਟੀਵੀ 9 ਸਮਿਟ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਵਿਸ਼ਵ ਦੀਆਂ ਬੇਮਿਸਾਲ ਅਤੇ ਗੰਭੀਰ ਪ੍ਰਸਥਿਤੀਆਂ ਦੇ ਦਰਮਿਆਨ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੰਚ ਬਣਾਉਣ ਲਈ ਟੀਵੀ 9 ਨੈੱਟਵਰਕ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਅੱਜ, ਵਿਸ਼ਵ ਜਿਨ੍ਹਾਂ ਗੰਭੀਰ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਹੈ, ਉਹ ਬੇਮਿਸਾਲ ਅਤੇ ਬੇਹੱਦ ਗੰਭੀਰ ਹਨ, ਅਤੇ ਇਨ੍ਹਾਂ ਪ੍ਰਸਥਿਤੀਆਂ ਦੇ ਦਰਮਿਆਨ ਟੀਵੀ 9 ਨੈੱਟਵਰਕ ਨੇ ਵਿਚਾਰਾਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੰਚ ਬਣਾਇਆ ਹੈ।”ਅਸਾਮ ਦੇ ਸਿਲਚਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
March 14th, 11:10 am
ਸੱਭਿਆਚਾਰ, ਹੌਸਲੇ ਅਤੇ ਜੀਵਿਤਤਾ ਨਾਲ ਭਰਪੂਰ ਬਰਾਕ ਘਾਟੀ ਦੇ ਤੁਸੀਂ ਸਾਰੇ ਪਰਿਵਾਰਕ ਮੈਂਬਰਾਂ ਵਿਚਾਲੇ ਆਉਣਾ ਬਹੁਤ ਹੀ ਖ਼ਾਸ ਤਜਰਬਾ ਹੁੰਦਾ ਹੈ। ਸਿਲਚਰ ਨੂੰ ਤਾਂ ਬਰਾਕ ਘਾਟੀ ਦਾ ਮੁੱਖ ਦੁਆਰ (ਗੇਟਵੇਅ) ਕਿਹਾ ਜਾਂਦਾ ਹੈ। ਇਹ ਉਹ ਥਾਂ ਹੈ ਜਿੱਥੇ ਇਤਿਹਾਸ, ਭਾਸ਼ਾ, ਸੱਭਿਆਚਾਰ ਅਤੇ ਉੱਦਮ ਨੇ ਮਿਲ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇੱਥੇ ਬੰਗਾਲੀ ਬੋਲੀ ਜਾਂਦੀ ਹੈ, ਅਸਾਮੀ ਦੀ ਗੂੰਜ ਸੁਣਾਈ ਦਿੰਦੀ ਹੈ ਅਤੇ ਹੋਰ ਕਬਾਇਲੀ ਪਰੰਪਰਾਵਾਂ ਵੀ ਵੱਧਦੀਆਂ-ਫੁੱਲਦੀਆਂ ਹਨ। ਇੱਥੇ ਇੰਨੀ ਵੰਨ-ਸੁਵੰਨਤਾ ਨੂੰ ਆਪਣੀ ਤਾਕਤ ਬਣਾ ਕੇ ਤੁਸੀਂ ਸਾਰੇ ਭਾਈਚਾਰੇ ਨਾਲ, ਪਿਆਰ ਨਾਲ, ਇਸ ਪੂਰੇ ਖੇਤਰ ਦਾ ਵਿਕਾਸ ਕਰ ਰਹੇ ਹੋ। ਇਹ ਬਰਾਕ ਘਾਟੀ ਦੀ ਬਹੁਤ ਵੱਡੀ ਸਮਰੱਥਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਸਿਲਚਰ ਵਿੱਚ 23,550 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
March 14th, 10:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਸਿਲਚਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੱਭਿਆਚਾਰ ਅਤੇ ਜੀਵਿਤਤਾ ਨਾਲ ਭਰਪੂਰ ਬਰਾਕ ਘਾਟੀ ਦਾ ਦੌਰਾ ਕਰਨਾ ਉਨ੍ਹਾਂ ਲਈ ਹਮੇਸ਼ਾ ਇੱਕ ਖ਼ਾਸ ਤਜਰਬਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਲਚਰ ਇਸ ਘਾਟੀ ਦਾ ਮੁੱਖ ਦੁਆਰ ਹੈ, ਜਿੱਥੇ ਇਤਿਹਾਸ ਅਤੇ ਭਾਸ਼ਾ ਦਾ ਸੁਮੇਲ ਇੱਕ ਵਿਲੱਖਣ ਖੇਤਰੀ ਪਛਾਣ ਬਣਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਖੇਤਰ ਦੀ ਤਾਕਤ ਇਸ ਦੀ ਵਿਭਿੰਨਤਾ (ਵੰਨ-ਸੁਵੰਨਤਾ) ਵਿੱਚ ਹੈ, ਜਿੱਥੇ ਬੰਗਾਲੀ, ਅਸਾਮੀ ਅਤੇ ਆਦਿਵਾਸੀ ਪਰੰਪਰਾਵਾਂ ਆਪਸੀ ਪਿਆਰ ਨਾਲ ਵੱਧ-ਫੁੱਲ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, ਬਰਾਕ ਘਾਟੀ ਦੀ ਵਿਭਿੰਨਤਾ ਹੀ ਇਸ ਦੀ ਸਭ ਤੋਂ ਵੱਡੀ ਪੂੰਜੀ ਹੈ, ਜੋ ਇੱਥੋਂ ਦੇ ਨਾਗਰਿਕਾਂ ਵਿੱਚ ਭਾਈਚਾਰੇ ਦੀ ਭਾਵਨਾ ਨੂੰ ਵਧਾਉਂਦੀ ਹੈ।ਪ੍ਰਧਾਨ ਮੰਤਰੀ 13-14 ਮਾਰਚ ਨੂੰ ਅਸਾਮ ਦਾ ਦੌਰਾ ਕਰਨਗੇ
March 12th, 05:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13-14 ਮਾਰਚ, 2026 ਨੂੰ ਅਸਾਮ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਕੋਕਰਾਝਾਰ, ਗੁਹਾਟੀ ਅਤੇ ਸਿਲਚਰ ਵਿੱਚ 47,800 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ, ਨੀਂਹ ਪੱਥਰ ਰੱਖਣਗੇ, ਭੂਮੀ ਪੂਜਨ ਕਰਨਗੇ ਅਤੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।ਪ੍ਰਧਾਨ ਮੰਤਰੀ ਨੇ ਸਿਲਚਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ‘ਈਜ਼ ਆਵ੍ ਲਿਵਿੰਗ’ ਨੂੰ ਹੁਲਾਰਾ ਦੇਣ ਵਾਲੇ ਵਿਕਾਸ ਕਾਰਜਾਂ ’ਤੇ ਪ੍ਰਸੰਨਤਾ ਵਿਅਕਤ ਕੀਤੀ
April 03rd, 09:55 am
ਸੰਸਦ ਮੈਂਬਰ ਡਾ. ਰਾਜਦੀਪ ਰਾਏ ਨੇ ਇੱਕ ਟਵੀਟ ਥ੍ਰੈੱਡ ਵਿੱਚ ਸਿਲਚਰ ਦੀ ਵਿਕਾਸ ਯਾਤਰਾ ਦੇ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਚਾਹੇ ਸਿੱਖਿਆ, ਸਵੱਛਤਾ, ਸਿਹਤ ਸੇਵਾ, ਜਲ ਸਪਲਾਈ, ਵਾਤਾਵਰਣ ਅਤੇ ਟ੍ਰਾਂਸਪੋਰਟ ਹੋਵੇ ਜਾਂ ਫਿਰ ਕਿਫ਼ਾਇਤੀ ਆਵਾਸ ਦੀ ਉਪਲਬਧਤਾ ਅਤੇ ਸੈਫਟੀ ਸਕਿਊਟੀ ਅਤੇ ਜਨਤਕ ਸੇਵਾਵਾਂ ਹੋਣ, ਖੇਤਰ ਦੀ ਆਰਥਿਕ ਸਮਰੱਥਾ ਦੇ ਨਾਲ-ਨਾਲ ਜੀਵਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਨੇ ਸੀਜੀਐੱਚਐੱਸ ਵੈੱਲਨੈੱਸ ਸੈਂਟਰ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ), ਪ੍ਰਧਾਨ ਮੰਤਰੀ ਆਵਾਸ ਯੋਜਨਾ, ਗ੍ਰਾਮੀਣ (ਪੀਐੱਮਏਵਾਈ) ਅਤੇ ਹੋਰ ਵਿਕਾਸ ਪਹਿਲਾਂ ਬਾਰੇ ਵੀ ਗੱਲ ਕੀਤੀ, ਜੋ ਸਿਲਚਰ ਅਤੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾ ਰਹੇ ਹਨ।