ਪ੍ਰਧਾਨ ਮੰਤਰੀ ਨੇ ਸਿੱਕਮ ਦੇ ਰਾਜ ਸਥਾਪਨਾ ਦਿਵਸ ’ਤੇ ਉੱਥੋਂ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

May 16th, 01:32 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਕਮ ਦੇ ਰਾਜ ਸਥਾਪਨਾ ਦਿਵਸ ਦੇ ਮੌਕੇ ’ਤੇ ਸਿੱਕਮ ਦੇ ਲੋਕਾਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਇੱਕ ਇਤਿਹਾਸਕ ਪ੍ਰਾਪਤੀ ਹੈ ਕਿਉਂਕਿ ਸਿੱਕਮ ਇਸ ਸਾਲ ਆਪਣਾ 50ਵਾਂ ਰਾਜ ਸਥਾਪਨਾ ਦਿਵਸ ਮਨਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਵਿੱਚ ਸਿੱਕਮ ਦੇ ਯੋਗਦਾਨ ਦਾ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਇਸਦੀ ਸ਼ਲਾਘਾ ਕਰਦੇ ਹਾਂ। ਪ੍ਰਧਾਨ ਮੰਤਰੀ ਨੇ 50ਵੇਂ ਰਾਜ ਸਥਾਪਨਾ ਦਿਵਸ ਸਮਾਰੋਹ ਦੌਰਾਨ ਸਿੱਕਮ ਦੀ ਆਪਣੀ ਹਾਲੀਆ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਰਾਜ ਦੇ ਲੋਕਾਂ ਦੇ ਸਨੇਹ ਅਤੇ ਪਿਆਰ ਤੋਂ ਬਹੁਤ ਪ੍ਰਭਾਵਿਤ ਹੋਏ।

Prime Minister praises Sikkim’s extraordinary biodiversity during visit to Gangtok Orchidarium

April 28th, 03:15 pm

During his visit to the Orchidarium in Gangtok, PM Modi admired Sikkim’s extraordinary biopersity and described the experience as mesmerising, noting that such conservation efforts reflect India’s deep-rooted harmony with nature and inspire citizens towards environmental protection and sustainable living.

ਗੰਗਟੋਕ ਵਿੱਚ ਸਿੱਕਮ ਦੇ 50ਵੇਂ ਰਾਜ ਸਥਾਪਨਾ ਦਿਵਸ ਸਮਾਰੋਹ ਦੇ ਸਮਾਪਤੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

April 28th, 10:25 am

ਸਿੱਕਮ ਦੇ ਰਾਜਪਾਲ ਸ੍ਰੀ ਓਮ ਮਾਥੁਰ ਜੀ, ਇੱਥੋਂ ਦੇ ਹਰਮਨ-ਪਿਆਰੇ, ਊਰਜਾਵਾਨ ਨੌਜਵਾਨ ਅਤੇ ਮੇਰੇ ਪਰਮ ਮਿੱਤਰ ਸ੍ਰੀ ਪ੍ਰੇਮ ਸਿੰਘ ਤਮਾਂਗ ਜੀ, ਸੰਸਦ ਵਿੱਚ ਮੇਰੇ ਸਾਥੀ ਸ੍ਰੀ ਦੋਰਜੀ ਸ਼ੇਰਿੰਗ ਲੇਪਚਾ ਜੀ, ਡਾ. ਇੰਦਰ ਹਾਂਗ ਸੁੱਬਾ ਜੀ, ਸ੍ਰੀ ਦਿਲੀ ਰਾਮ ਥਾਪਾ ਜੀ ਅਤੇ ਸਿੱਕਮ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੱਕਮ ਦੇ ਗੰਗਟੋਕ ਵਿੱਚ ਸਿੱਕਮ ਦੇ 50ਵੇਂ ਸੂਬਾ ਸਥਾਪਨਾ ਸਮਾਗਮ ਦੇ ਸਮਾਪਤੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ

April 28th, 10:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਕਮ ਦੇ ਗੰਗਟੋਕ ਵਿੱਚ ਇੱਕ ਸ਼ਾਨਦਾਰ ਜਸ਼ਨ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ 30 ਤੋਂ ਵੱਧ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਸ਼ੁਰੂਆਤ ਦੇ ਨਾਲ ਸਿੱਕਮ ਦੇ 50ਵੇਂ ਸੂਬਾ ਸਥਾਪਨਾ ਦਿਵਸ ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਪ੍ਰਧਾਨ ਮੰਤਰੀ ਨੇ ਸਿੱਕਮ ਦੇ ਗੰਗਟੋਕ ਵਿੱਚ ਨੌਜਵਾਨਾਂ ਨਾਲ ਇੱਕ ਉਤਸ਼ਾਹਪੂਰਨ ਫੁੱਟਬਾਲ ਸੈਸ਼ਨ ਵਿੱਚ ਹਿੱਸਾ ਲਿਆ

April 28th, 09:46 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਕਮ ਦੇ ਗੰਗਟੋਕ ਵਿੱਚ ਸੁਹਾਵਣੀ ਸਵੇਰ ਦੌਰਾਨ ਨੌਜਵਾਨਾਂ ਨਾਲ ਇੱਕ ਉਤਸ਼ਾਹ ਭਰਪੂਰ ਫੁੱਟਬਾਲ ਸੈਸ਼ਨ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੰਗਟੋਕ ਵਿੱਚ ਪਦਮ ਪੁਰਸਕਾਰ ਜੇਤੂਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ

April 28th, 07:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਸ਼ਾਮ ਗੰਗਟੋਕ ਦੀ ਆਪਣੀ ਫੇਰੀ ਦੌਰਾਨ ਪਦਮ ਪੁਰਸਕਾਰ ਜੇਤੂਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਸ਼ਾਨਦਾਰ ਕੰਮਾਂ ਰਾਹੀਂ ਵਿਲੱਖਣ ਪਛਾਣ ਬਣਾਉਣ ਵਾਲੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ 27–28 ਅਪ੍ਰੈਲ ਨੂੰ ਸਿੱਕਮ ਦਾ ਦੌਰਾ ਕਰਨਗੇ

April 26th, 03:47 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27–28 ਅਪ੍ਰੈਲ, 2026 ਨੂੰ ਸਿੱਕਮ ਦਾ ਦੌਰਾ ਕਰਨਗੇ। ਉਹ 27 ਅਪ੍ਰੈਲ ਨੂੰ ਲਗਭਗ 3 ਵਜੇ ਗੈਂਗਟੋਕ ਪਹੁੰਚਣਗੇ। 28 ਅਪ੍ਰੈਲ ਨੂੰ ਲਗਭਗ 9:30 ਵਜੇ ਸਵੇਰੇ, ਪ੍ਰਧਾਨ ਮੰਤਰੀ ਗੰਗਟੋਕ ਵਿੱਚ ਆਰਕੀਡੇਰੀਅਮ ਦਾ ਦੌਰਾ ਕਰਨਗੇ। ਸੂਬੇ ਦੀ ਵਾਤਾਵਰਨ ਅਤੇ ਫੁੱਲਾਂ ਦੀ ਵਿਰਾਸਤ ਨੂੰ ਦਰਸਾਉਣ ਲਈ, ਸਵਰਣ ਜਯੰਤੀ ਮੈਤਰੀ ਮੰਜਰੀ ਪਾਰਕ ਨੂੰ ਇੱਕ ਆਧੁਨਿਕ, ਵਿਸ਼ਵ-ਪੱਧਰੀ ਓਰਕਿਡ ਅਨੁਭਵ ਕੇਂਦਰ ਵਜੋਂ ਵਿਕਸਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ 'ਮਨ ਕੀ ਬਾਤ' ਵਿੱਚ ਡਿਜੀਟਲ ਜਨਗਣਨਾ 2027 ਨੂੰ ਸਫ਼ਲ ਬਣਾਉਣ ਅਤੇ ਹਿੱਸਾ ਲੈਣ ਦੀ ਤਾਕੀਦ ਕੀਤੀ

April 26th, 11:30 am

ਇਸ ਮਹੀਨੇ ਦੇ 'ਮਨ ਕੀ ਬਾਤ' ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਮਾਣੂ ਅਤੇ ਪਵਨ ਊਰਜਾ ਖੇਤਰਾਂ ਵਿੱਚ ਭਾਰਤ ਦੀਆਂ ਤਰੱਕੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ, ਬੀਟਿੰਗ ਰਿਟਰੀਟ ਸਮਾਰੋਹ, ਕੁਦਰਤ ਸੰਭਾਲ਼, ਬਾਂਸ ਖੇਤਰ, ਪ੍ਰਾਚੀਨ ਗ੍ਰੰਥਾਂ ਅਤੇ ਗਣਿਤ ਓਲੰਪੀਆਡ ਪ੍ਰੋਗਰਾਮ ਸਮੇਤ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਚੱਲ ਰਹੀ ਡਿਜੀਟਲ ਜਨਗਣਨਾ ਮੁਹਿੰਮ ਬਾਰੇ ਵੀ ਗੱਲ ਕੀਤੀ ਅਤੇ ਸਾਰਿਆਂ ਨੂੰ ਇਸ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

ਸਿੱਕਮ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

April 08th, 06:43 pm

ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ (ਗੋਲੇ) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

“ਪ੍ਰੀਕਸ਼ਾ ਪੇ ਚਰਚਾ 2026” ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ

February 06th, 10:21 am

ਵਿਦਿਆਰਥੀ- ਮੈਂ ਸਾਨਵੀ ਆਚਾਰੀਆ, ਤੁਹਾਡੇ ਹੀ ਰਾਜ ਭਾਵ ਗੁਜਰਾਤ ਤੋਂ ਹਾਂ। ਮੇਰਾ ਪਹਿਲਾ ਸਵਾਲ ਇਹ ਹੈ ਕਿ ਮਾਤਾ-ਪਿਤਾ ਵੀ ਸਾਡੀ ਚਿੰਤਾ ਕਰਦੇ ਹਨ, ਅਧਿਆਪਕ ਵੀ ਸਾਨੂੰ ਸਪੋਰਟ ਕਰਦੇ ਹਨ। ਪਰ ਮੁਸ਼ਕਿਲ ਓਦੋਂ ਆ ਜਾਂਦੀ ਹੈ ਜਦੋਂ ਟੀਚਰਸ ਸਾਨੂੰ ਪੜ੍ਹਾਈ ਦਾ ਇੱਕ ਵੱਖਰਾ ਤਰੀਕਾ ਦੱਸਦੇ ਹਨ। ਮਾਤਾ-ਪਿਤਾ ਇੱਕ ਵੱਖ ਤਰ੍ਹਾਂ ਨਾਲ ਬੋਲਦੇ ਹਨ ਕਿ ਇਸ ਤਰੀਕੇ ਨਾਲ ਪੜ੍ਹੋ ਅਤੇ ਬੱਚਿਆਂ ਵਿੱਚ ਤਾਂ ਵੱਖਰਾ ਟ੍ਰੈਂਡ ਹੀ ਚੱਲ ਰਿਹਾ ਹੁੰਦਾ ਹੈ, ਤਾਂ ਉਸ ਸਮੇਂ ਅਸੀਂ ਉਲਝ ਜਾਂਦੇ ਹਾਂ ਕਿ ਕਿਹੜਾ ਤਰੀਕਾ ਸਹੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਪ੍ਰੀਕਸ਼ਾ ਪੇ ਚਰਚਾ 2026' ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ

February 06th, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਪ੍ਰੀਕਸ਼ਾ ਪੇ ਚਰਚਾ' (ਪੀਪੀਸੀ) ਦੇ 9ਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ 'ਤੇ ਐਗਜ਼ਾਮ ਵਾਰੀਅਰਜ਼ (ਪ੍ਰੀਖਿਆ ਯੋਧਿਆਂ) ਨਾਲ ਇੱਕ ਗੈਰ-ਰਸਮੀ ਗੱਲਬਾਤ ਕੀਤੀ।

ਸਿੱਕਮ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

November 04th, 01:33 pm

ਸਿੱਕਮ ਦੇ ਰਾਜਪਾਲ ਸ਼੍ਰੀ ਓਮ ਪ੍ਰਕਾਸ਼ ਮਾਥੁਰ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਸਿੱਕਮ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

October 06th, 05:41 pm

ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਸਿੱਕਿਮ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

June 13th, 09:21 pm

ਸਿੱਕਿਮ ਦੇ ਰਾਜਪਾਲ, ਸ਼੍ਰੀ ਓਮ ਪ੍ਰਕਾਸ਼ ਮਾਥੁਰ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਸਿੱਕਿਮ@50 ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 29th, 10:00 am

ਸਿੱਕਿਮ ਦੇ ਰਾਜਪਾਲ ਸ਼੍ਰੀ ਓਮ ਪ੍ਰਕਾਸ਼ ਮਾਥੁਰ ਜੀ, ਰਾਜ ਦੇ ਲੋਕਪ੍ਰਿਯ ਮੁੱਖ ਮੰਤਰੀ, ਮੇਰੇ ਮਿੱਤਰ ਪ੍ਰੇਮ ਸਿੰਘ ਤਮਾਂਗ ਜੀ, ਸੰਸਦ ਵਿੱਚ ਮੇਰੇ ਸਾਥੀ ਦੋਰਜੀ ਸ਼ੇਰਿੰਗ ਲੇਪਚਾ ਜੀ, ਡਾ. ਇੰਦਰਾ ਹਾਂਗ ਸੁੱਬਾ ਜੀ, ਉਪਸਥਿਤ ਹੋਰ ਜਨਪ੍ਰਤੀਨਿਧੀਗਣ, ਦੇਵੀਓ ਅਤੇ ਸੱਜਣੋਂ,

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਸਿੱਕਿਮ@50’ ਸਮਾਰੋਹ ਨੂੰ ਸੰਬੋਧਨ ਕੀਤਾ

May 29th, 09:45 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਿੱਕਿਮ ਦੀ ਰਾਜਧਾਨੀ ਗੰਗਟੋਕ ਵਿੱਚ ‘ਸਿੱਕਿਮ@50’ ਪ੍ਰੋਗਰਾਮ ਨੂੰ ਸਬੰਧੋਨ ਕੀਤਾ। ਪ੍ਰੋਗਰਾਮ ਦਾ ਵਿਸ਼ਾ ਸੀ ‘ਪ੍ਰਗਤੀ ਦੇ ਨਾਲ ਉਦੇਸ਼ ਜੁੜਿਆ ਹੋਵੇ ਤਾਂ ਪ੍ਰਕਿਰਤੀ ਵਿਕਾਸ ਦਾ ਦੁਆਰ ਖੋਲ੍ਹ ਦਿੰਦੀ ਹੈ’। ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸਿੱਕਿਮ ਨਿਵਾਸੀਆਂ ਨੂੰ ਸਿੱਕਿਮ ਰਾਜ ਬਣਨ ਦੀ 50ਵੀਂ ਵਰ੍ਹੇਗੰਢ ਦੇ ਇਸ ਵਿਸ਼ੇਸ਼ ਦਿਨ ‘ਤੇ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਲੋਕਾਂ ਦੇ ਜ਼ੋਸ਼, ਊਰਜਾ ਅਤੇ ਉਤਸ਼ਾਹ ਨੂੰ ਵਿਅਕਤੀਗਤ ਤੌਰ ‘ਤੇ ਦੇਖਣਾ ਚਾਹੁੰਦੇ ਸਨ, ਲੇਕਿਨ ਖਰਾਬ ਮੌਸਮ ਦੇ ਕਾਰਨ ਉਹ ਉਪਸਥਿਤ ਨਹੀਂ ਹੋ ਸਕੇ। ਉਨ੍ਹਾਂ ਨੇ ਨਿਕਟ ਭਵਿੱਖ ਵਿੱਚ ਸਿੱਕਿਮ ਆਉਣ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਸਮਾਰੋਹਾਂ ਵਿੱਚ ਸ਼ਾਮਲ ਹੋਣ ਦਾ ਵਾਅਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪਿਛਲੇ 50 ਵਰ੍ਹਿਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਦਾ ਦਿਨ ਹੈ। ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਦੇ ਲਈ ਸਿੱਕਿਮ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇੱਕ ਵਾਰ ਫਿਰ ਸਿੱਕਿਮ ਨਿਵਾਸੀਆਂ ਨੂੰ ਉਨ੍ਹਾਂ ਦੇ ਰਾਜ ਬਣਨ ਦੇ ਗੋਲਡਨ ਜੁਬਲੀ ਸਮਾਰੋਹ ‘ਤੇ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ 29 ਅਤੇ 30 ਮਈ ਨੂੰ ਸਿੱਕਿਮ, ਪੱਛਮ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ

May 28th, 12:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਤੇ 30 ਮਈ ਨੂੰ ਸਿੱਕਿਮ, ਪੱਛਮ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ।

ਮਨ ਕੀ ਬਾਤ ਦੇ 122ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.05.2025)

May 25th, 11:30 am

ਸਾਥੀਓ, ‘ਅਪ੍ਰੇਸ਼ਨ ਸਿੰਦੂਰ’ ਸਿਰਫ਼ ਇੱਕ ਫ਼ੌਜੀ ਮਿਸ਼ਨ ਨਹੀਂ ਹੈ, ਇਹ ਸਾਡੇ ਸੰਕਲਪ, ਹੌਸਲੇ ਅਤੇ ਬਦਲਦੇ ਭਾਰਤ ਦੀ ਤਸਵੀਰ ਹੈ ਅਤੇ ਇਸ ਤਸਵੀਰ ਨੂੰ ਪੂਰੇ ਦੇਸ਼ ਨੂੰ ਦੇਸ਼ ਭਗਤੀ ਦੇ ਭਾਵਾਂ ਨਾਲ ਭਰ ਦਿੱਤਾ ਹੈ, ਤਿਰੰਗੇ ਵਿੱਚ ਰੰਗ ਦਿੱਤਾ ਹੈ। ਤੁਸੀਂ ਦੇਖਿਆ ਹੋਵੇਗਾ ਦੇਸ਼ ਦੇ ਕਈ ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਛੋਟੇ-ਛੋਟੇ ਕਸਬਿਆਂ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ, ਹਜ਼ਾਰਾਂ ਲੋਕ ਹੱਥਾਂ ’ਚ ਤਿਰੰਗਾ ਲੈ ਕੇ ਦੇਸ਼ ਦੀ ਸੈਨਾ, ਉਸ ਦੇ ਪ੍ਰਤੀ ਨਮਨ ਕਰਦੇ ਹੋਏ, ਵਧਾਈ ਦਿੰਦੇ ਹੋਏ ਨਿਕਲ ਪਏ। ਕਿੰਨੇ ਹੀ ਸ਼ਹਿਰਾਂ ਵਿੱਚ Civil Defence Volunteer ਬਣਨ ਦੇ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋ ਗਏ ਅਤੇ ਅਸੀਂ ਦੇਖਿਆ ਕਿ ਚੰਡੀਗੜ੍ਹ ਦੇ ਵੀਡੀਓ ਤਾਂ ਕਾਫੀ ਵਾਇਰਲ ਹੋਏ ਸਨ। ਸੋਸ਼ਲ ਮੀਡੀਆ ’ਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ ਸਨ, ਸੰਕਲਪ ਗੀਤ ਗਾਏ ਜਾ ਰਹੇ ਸਨ, ਛੋਟੇ-ਛੋਟੇ ਬੱਚੇ ਪੇਂਟਿੰਗ ਬਣਾ ਰਹੇ ਸਨ, ਜਿਨ੍ਹਾਂ ਵਿੱਚ ਵੱਡੇ ਸੰਦੇਸ਼ ਲੁਕੇ ਸਨ। ਮੈਂ ਅਜੇ 3 ਦਿਨ ਪਹਿਲਾਂ ਬੀਕਾਨੇਰ ਗਿਆ ਸੀ, ਉੱਥੇ ਬੱਚਿਆਂ ਨੇ ਮੈਨੂੰ ਅਜਿਹੀ ਹੀ ਇੱਕ ਪੇਂਟਿੰਗ ਭੇਂਟ ਕੀਤੀ ਸੀ। ‘ਅਪ੍ਰੇਸ਼ਨ ਸਿੰਦੂਰ’ ਨੇ ਦੇਸ਼ ਦੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਕਈ ਪਰਿਵਾਰਾਂ ਨੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ। ਬਿਹਾਰ ਦੇ ਕਟਿਹਾਰ ਵਿੱਚ, ਯੂ. ਪੀ. ਦੇ ਕੁਸ਼ੀਨਗਰ ਵਿੱਚ ਅਤੇ ਹੋਰ ਵੀ ਕਈ ਸ਼ਹਿਰਾਂ ਵਿੱਚ ਉਸ ਦੌਰਾਨ ਜਨਮ ਲੈਣ ਵਾਲੇ ਬੱਚਿਆਂ ਦਾ ਨਾਮ ‘ਸਿੰਦੂਰ’ ਰੱਖਿਆ ਗਿਆ ਹੈ।

ਸਿੱਕਿਮ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

May 20th, 06:19 pm

ਸਿੱਕਿਮ ਦੇ ਮੁੱਖ ਮੰਤਰੀ, ਸ਼੍ਰੀ ਪ੍ਰੇਮ ਸਿੰਘ ਤਮਾਂਗ (Shri Prem Singh Tamang) ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਸਿੱਕਿਮ ਦੇ ਲੋਕਾਂ ਨੂੰ ਰਾਜ ਦੀ 50ਵੀਂ ਵਰ੍ਹੇਗੰਢ ‘ਤੇ ਵਧਾਈਆਂ ਦਿੱਤੀਆਂ

May 16th, 10:13 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਕਿਮ ਦੇ ਲੋਕਾਂ ਨੂੰ ਰਾਜ ਦਿਵਸ ‘ਤੇ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਵਰ੍ਹੇ ਇਹ ਅਵਸਰ ਹੋਰ ਵੀ ਖਾਸ ਹੈ, ਕਿਉਂਕਿ ਅਸੀਂ ਸਿੱਕਿਮ ਦੇ ਰਾਜ ਬਣਨ ਦੀ 50ਵੀਂ ਵਰ੍ਹੇਗੰਢ ਮਨਾ ਰਹੇ ਹਾਂ! ਸਿੱਕਿਮ ਸ਼ਾਂਤ ਸੁੰਦਰਤਾ, ਸਮ੍ਰਿੱਧ ਸੱਭਿਆਚਾਰਕ ਪਰੰਪਰਾਵਾਂ ਅਤੇ ਮਿਹਨਤੀ ਲੋਕਾਂ ਦਾ ਸਥਾਨ ਹੈ।”