ਗੁਜਰਾਤ ਦੇ ਗਾਂਧੀਨਗਰ ਵਿੱਚ ਸਮਰਾਟ ਸੰਪ੍ਰਤੀ ਮਿਊਜ਼ੀਅਮ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 31st, 10:25 am
ਆਚਾਰੀਆ ਭਗਵੰਤਸ਼੍ਰੀ ਪਦਮਸਾਗਰ ਸੂਰੀਸ਼ਵਰ ਜੀ ਮਹਾਰਾਜ ਸਾਹਿਬ, ਗੁਜਰਾਤ ਦੇ ਗਵਰਨਰ ਆਚਾਰੀਆ ਦੇਵਵ੍ਰਤ ਜੀ, ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ, ਰਾਜ ਦੇ ਉਪ-ਮੁੱਖ ਮੰਤਰੀ ਭਾਈ ਹਰਸ਼ ਸੰਘਵੀ ਜੀ, ਪਰਮ ਪੂਜਯ ਆਚਾਰੀਆ ਭਗਵੰਤ, ਪੂਜਯ ਸਾਧੁਭਗਵੰਤ, ਸਾਧਵੀ ਜੀ ਭਗਵੰਤ, ਇਸ ਪਵਿੱਤਰ ਸਭਾ ਵਿੱਚ ਮੌਜੂਦ ਸਮੂਹ ਆਚਾਰੀਆ ਸਾਹਿਬਾਨ ਅਤੇ ਮੁਨਿਭਗਵੰਤ, ਮਾਣਯੋਗ ਦਾਨਵੀਰ, ਵਿਦਵਾਨ ਲੋਕ, ਦੇਵੀਓ ਅਤੇ ਸੱਜਣੋ !ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਵੀਰ ਜਯੰਤੀ ਦੇ ਮੌਕੇ 'ਤੇ ਗਾਂਧੀਨਗਰ ਵਿੱਚ ਕੋਬਾ ਤੀਰਥ ਵਿਖੇ ਸਮਰਾਟ ਸੰਪ੍ਰਤੀ ਅਜਾਇਬ ਘਰ ਦਾ ਉਦਘਾਟਨ ਕੀਤਾ
March 31st, 10:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਗਵਾਨ ਮਹਾਵੀਰ ਜਯੰਤੀ ਦੇ ਸ਼ੁਭ ਮੌਕੇ 'ਤੇ ਗੁਜਰਾਤ ਦੇ ਗਾਂਧੀਨਗਰ ਵਿੱਚ ਕੋਬਾ ਤੀਰਥ ਵਿਖੇ ਸਮਰਾਟ ਸੰਪ੍ਰਤੀ ਅਜਾਇਬ ਘਰ, ਜੈਨ ਵਿਰਾਸਤ ਅਜਾਇਬ ਘਰ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਕਿਹਾ, ਕੋਬਾ ਤੀਰਥ ਅਧਿਆਤਮਿਕ ਸ਼ਾਂਤੀ ਨਾਲ ਭਰਪੂਰ ਹੈ, ਇਹ ਉਹ ਸਥਾਨ ਹੈ ਜਿੱਥੇ ਬਹੁਤ ਸਾਰੇ ਜੈਨ ਭਿਕਸ਼ੂਆਂ ਅਤੇ ਸੰਤਾਂ ਦੀ ਤਪੱਸਿਆ ਪ੍ਰਗਟ ਹੁੰਦੀ ਹੈ, ਅਤੇ ਜਿੱਥੇ ਸਿਰਜਣਾ ਅਤੇ ਸੇਵਾ ਕੁਦਰਤੀ ਰੂਪ ਵਿੱਚ ਖਿੜਦੇ ਹਨ।ਕੇਰਲ ਦੇ ਆਰਿਆ ਵੈਦਿਆ ਸ਼ਾਲਾ ਚੈਰੀਟੇਬਲ ਹਸਪਤਾਲ ਦੇ ਸ਼ਤਾਬਦੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 28th, 02:39 pm
ਅੱਜ ਇਸ ਗੌਰਵਮਈ ਮੌਕੇ ’ਤੇ ਤੁਹਾਡੇ ਸਭ ਨਾਲ ਜੁੜਨਾ ਮੇਰੇ ਲਈ ਖ਼ੁਸ਼ੀ ਅਤੇ ਅਨੰਦ ਦਾ ਵਿਸ਼ਾ ਹੈ। ਆਰਿਆ ਵੈਦਿਆ ਸ਼ਾਲਾ ਨੇ ਆਯੁਰਵੇਦ ਨੂੰ ਸੰਭਾਲਣ, ਸੁਰੱਖਿਅਤ ਰੱਖਣ ਅਤੇ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਆਪਣੇ 125 ਸਾਲਾਂ ਦੇ ਯਾਤਰਾ ਪਥ ਵਿੱਚ, ਇਸ ਸੰਸਥਾ ਨੇ ਆਯੁਰਵੇਦ ਨੂੰ ਇੱਕ ਸ਼ਕਤੀਸ਼ਾਲੀ ਚਕਿਤਸਾ ਪ੍ਰਣਾਲੀ ਵਜੋਂ ਸਥਾਪਿਤ ਕੀਤਾ ਹੈ। ਅੱਜ ਦੇ ਇਸ ਮੌਕੇ ’ਤੇ, ਮੈਂ ਆਰਿਆ ਵੈਦਿਆ ਸ਼ਾਲਾ ਦੇ ਸੰਸਥਾਪਕ ਵੈਦਯਰਤਨਮ ਪੀ.ਐੱਸ. ਵਾਰੀਅਰ ਜੀ ਦੇ ਯੋਗਦਾਨ ਨੂੰ ਯਾਦ ਕਰਦਾ ਹਾਂ। ਆਯੁਰਵੇਦ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਲੋਕ-ਭਲਾਈ ਲਈ ਉਨ੍ਹਾਂ ਦਾ ਨਿਸ਼ਕਾਮ ਸਮਰਪਣ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਰਲ ਵਿੱਚ ਆਰਿਆ ਵੈਦਿਆ ਸ਼ਾਲਾ ਚੈਰੀਟੇਬਲ ਹਸਪਤਾਲ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ
January 28th, 02:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਕੇਰਲ ਦੇ ਆਰਿਆ ਵੈਦਿਆ ਸ਼ਾਲਾ ਚੈਰੀਟੇਬਲ ਹਸਪਤਾਲ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਸਾਰਿਆਂ ਨਾਲ ਜੁੜਨਾ ਉਨ੍ਹਾਂ ਲਈ ਬਹੁਤ ਖ਼ੁਸ਼ੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਆਰੀਆ ਵੈਦਿਆ ਸ਼ਾਲਾ ਨੇ ਆਯੁਰਵੇਦ ਦੀ ਸੰਭਾਲ, ਸੁਰੱਖਿਆ ਅਤੇ ਪ੍ਰੋਤਸਾਹਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ 125 ਸਾਲਾਂ ਦੇ ਸਫ਼ਰ ਵਿੱਚ ਇਸ ਸੰਸਥਾ ਨੇ ਆਯੁਰਵੇਦ ਨੂੰ ਸ਼ਕਤੀਸ਼ਾਲੀ ਇਲਾਜ ਪ੍ਰਣਾਲੀ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਆਰਿਆ ਵੈਦਿਆ ਸ਼ਾਲਾ ਦੇ ਸੰਸਥਾਪਕ ਵੈਦ ਰਤਨ ਪੀ.ਐੱਸ. ਵਾਰੀਅਰ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਆਯੁਰਵੇਦ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਜਨ-ਕਲਿਆਣ ਪ੍ਰਤੀ ਉਨ੍ਹਾਂ ਦਾ ਸਮਰਪਣ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।