ਪ੍ਰਧਾਨ ਮੰਤਰੀ ਨੇ ਜੀਐੱਸਟੀ ਸੁਧਾਰਾਂ ਨੂੰ ਐੱਮਐੱਸਐੱਮਈ ਵਿਕਾਸ ਅਤੇ ਮੈਨੂਫੈਕਚਰਿੰਗ ਵਿਸਤਾਰ ਲਈ ਉਤਪ੍ਰੇਰਿਕ ਦੱਸਿਆ

September 04th, 08:51 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਸੂਖਮ, ਛੋਟੇ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਨੂੰ ਸਸ਼ਕਤ ਬਣਾਉਣ ਦੀ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਦੁਹਰਾਇਆ, ਜੋ ਰੋਜ਼ਗਾਰ ਸਿਰਜਣ, ਇਨੋਵੇਸ਼ਨ ਅਤੇ ਆਰਥਿਕ ਵਿਸਤਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਸਰਕਾਰ ਨੇ ਐੱਮਐੱਸਐੱਮਈ ਦੇ ਲਈ ਲੋਨ ਤੱਕ ਪਹੁੰਚ ਨੂੰ ਅਸਾਨ ਬਣਾਉਣ, ਬਜ਼ਾਰ ਸਬੰਧਾਂ ਦਾ ਵਿਸਤਾਰ ਕਰਨ ਅਤੇ ਸੰਚਾਲਨ ਬੋਝ ਨੂੰ ਘੱਟ ਕਰਨ ਦੇ ਲਈ ਕਈ ਸੁਧਾਰ ਲਾਗੂ ਕੀਤੇ ਹਨ। #NextGenGST ਪਹਿਲਕਦਮੀ ਦੇ ਤਹਿਤ ਨਵੀਨਤਮ ਜੀਐੱਸਟੀ ਸੁਧਾਰ ਇਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।