ਪ੍ਰਧਾਨ ਮੰਤਰੀ ਨੇ ਹੱਥ-ਲਿਖਤਾਂ ਦੀ ਸੰਭਾਲ ਲਈ ਆਚਾਰੀਆ ਸ਼੍ਰੀ ਕੈਲਾਸ਼ ਸਾਗਰ ਸੂਰੀ ਗਿਆਨ ਮੰਦਰ ਦੇ ਯਤਨਾਂ ਦੀ ਸ਼ਲਾਘਾ ਕੀਤੀ

March 31st, 01:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹੱਥ-ਲਿਖਤਾਂ ਦੀ ਸੰਭਾਲ ਲਈ ਆਚਾਰੀਆ ਸ਼੍ਰੀ ਕੈਲਾਸ਼ ਸਾਗਰ ਸੂਰੀ ਗਿਆਨ ਮੰਦਰ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, ਮੈਨੂੰ ਮਾਣ ਹੈ ਕਿ ਸਾਡੇ ਦੇਸ਼ ਵਿੱਚ ਅਜਿਹੀਆਂ ਕਈ ਸਮਰਪਿਤ ਟੀਮਾਂ ਹਨ ਜੋ ਇਸ ਕਾਰਜ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ ਅਤੇ ਇਹ ਯਕੀਨੀ ਬਣਾਉਂਦੀਆਂ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਅਮੀਰ ਇਤਿਹਾਸ ਨਾਲ ਜੁੜੀਆਂ ਰਹਿਣ।