80ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦੇ ਮੁੱਖ ਅੰਸ਼
August 15th, 04:44 pm
ਪ੍ਰਧਾਨ ਮੰਤਰੀ ਮੋਦੀ ਨੇ ਅੱਜ 80ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਵਿੱਚ, ਉਨ੍ਹਾਂ ਨੇ ਪਿਛਲੇ 12 ਸਾਲਾਂ ਵਿੱਚ ਮੈਨੂਫੈਕਚਰਿੰਗ, ਡਿਜੀਟਲ ਵਿਕਾਸ ਅਤੇ ਨਾਗਰਿਕ ਡਿਲੀਵਰੀ ਵਿੱਚ ਭਾਰਤ ਦੀ ਪ੍ਰਗਤੀ ਦਾ ਇੱਕ ਵਿਸਤ੍ਰਿਤ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਨੇ ਰਾਸ਼ਟਰੀ ਇੱਛਾਵਾਂ ਨੂੰ ਪ੍ਰਾਪਤ ਕਰਨ ਲਈ ਸੱਤ ਮੁੱਖ ਖੇਤਰਾਂ ਨੂੰ ਸ਼ਾਮਲ ਕਰਦੇ ਹੋਏ ਪਰਿਵਰਤਨਸ਼ੀਲ ਸਪਤ ਧਾਰਾ ਦਾ ਵੀ ਉਦਘਾਟਨ ਕੀਤਾ।ਆਈਆਈਟੀ ਦਿੱਲੀ ਦੇ 57ਵੇਂ ਡਿਗਰੀ ਵੰਡ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
August 08th, 11:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਆਈਟੀ ਦਿੱਲੀ ਦੇ 57ਵੇਂ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕੀਤਾ। ਸਮਾਗਮ ਦੇ ਡੂੰਘੇ ਭਾਵਨਾਤਮਕ ਮਾਹੌਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕੈਂਪਸ ਦੇ ਜੀਵੰਤ ਅਤੇ ਸੁਪਨਮਈ ਵਾਤਾਵਰਣ ’ਤੇ ਚਾਨਣਾ ਪਾਇਆ। ਕੋਵਿਡ ਮਹਾਮਾਰੀ ਦੌਰਾਨ ਆਪਣੀ ਵਰਚੁਅਲ ਮੌਜੂਦਗੀ ਯਾਦ ਕਰਦਿਆਂ, ਉਨ੍ਹਾਂ ਨੇ ਅੱਜ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਵਿਚਾਲੇ ਖੁਦ ਮੌਜੂਦ ਹੋਣ ’ਤੇ ਤਸੱਲੀ ਪ੍ਰਗਟਾਈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਇਸ ਕੈਂਪਸ ਵਿੱਚ ਤੁਹਾਡੇ ਸਾਰਿਆਂ ਨਾਲ ਇਹ ਸ਼ਾਨਦਾਰ ਤਜ਼ਰਬਾ ਸਾਂਝਾ ਕਰਨਾ ਮੇਰੇ ਲਈ ਵੀ ਬਹੁਤ ਖ਼ਾਸ ਹੈ।”ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਆਈਟੀ ਦਿੱਲੀ ਦੇ 57ਵੇਂ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕੀਤਾ
August 08th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਆਈਟੀ ਦਿੱਲੀ ਦੇ 57ਵੇਂ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕੀਤਾ। ਸਮਾਗਮ ਦੇ ਡੂੰਘੇ ਭਾਵਨਾਤਮਕ ਮਾਹੌਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕੈਂਪਸ ਦੇ ਜੀਵੰਤ ਅਤੇ ਸੁਪਨਮਈ ਵਾਤਾਵਰਣ ’ਤੇ ਚਾਨਣਾ ਪਾਇਆ। ਕੋਵਿਡ ਮਹਾਮਾਰੀ ਦੌਰਾਨ ਆਪਣੀ ਵਰਚੁਅਲ ਮੌਜੂਦਗੀ ਯਾਦ ਕਰਦਿਆਂ, ਉਨ੍ਹਾਂ ਨੇ ਅੱਜ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਵਿਚਾਲੇ ਖੁਦ ਮੌਜੂਦ ਹੋਣ ’ਤੇ ਤਸੱਲੀ ਪ੍ਰਗਟਾਈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਇਸ ਕੈਂਪਸ ਵਿੱਚ ਤੁਹਾਡੇ ਸਾਰਿਆਂ ਨਾਲ ਇਹ ਸ਼ਾਨਦਾਰ ਤਜ਼ਰਬਾ ਸਾਂਝਾ ਕਰਨਾ ਮੇਰੇ ਲਈ ਵੀ ਬਹੁਤ ਖ਼ਾਸ ਹੈ।”ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 09th, 03:22 pm
ਮੈਂ ਉਸ ਧਰਤੀ ਦੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਜਿੱਥੇ ਅਸੀਂ ਮਿਲ ਰਹੇ ਹਾਂ ਅਤੇ ਮੈਂ ਉਨ੍ਹਾਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੇ ਦੇ ਵਡੇਰਿਆਂ ਨੂੰ ਸਤਿਕਾਰ ਭੇਟ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
July 09th, 03:00 pm
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਲਬਨੀਜ਼ ਦੀ ਗੌਰਵਮਈ ਮੌਜੂਦਗੀ ਅਤੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਮਜ਼ਬੂਤ ਬਣਾਉਣ, ਖ਼ਾਸ ਤੌਰ ’ਤੇ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਭਲਾਈ ਪ੍ਰਤੀ ਉਨ੍ਹਾਂ ਦੀ ਦ੍ਰਿੜ੍ਹ ਵਚਨਬੱਧਤਾ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ ਇੱਕ ਦਹਾਕੇ ਵਿੱਚ ਦੁਵੱਲੀ ਭਾਈਵਾਲੀ ਵਿੱਚ ਹੋਈ ਜ਼ਿਕਰਯੋਗ ਤਰੱਕੀ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੀਆਂ ਅਰਥ-ਵਿਵਸਥਾਵਾਂ ਦੀ ਆਪਸੀ ਪੂਰਕਤਾ ਦੋਵਾਂ ਦੇਸ਼ਾਂ ਨੂੰ ਇੱਕ ਸੁਰੱਖਿਅਤ, ਖ਼ੁਸ਼ਹਾਲ ਅਤੇ ਮਜ਼ਬੂਤ ਭਾਈਵਾਲੀ ਨੂੰ ਆਕਾਰ ਦੇਣ ਲਈ ਸੁਭਾਵਿਕ ਭਾਈਵਾਲ ਬਣਾਉਂਦੀ ਹੈ।ਇੰਡੋਨੇਸ਼ੀਆ ਵਿੱਚ ਕਮਿਊਨਿਟੀ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 07th, 11:47 pm
ਤੁਸੀਂ ਇੰਨਾ ਸ਼ਾਨਦਾਰ ਆਯੋਜਨ ਕੀਤਾ ਹੈ। ਤੁਸੀਂ ਸ਼ਾਨਦਾਰ ਭਾਰਤ ਦੀ ਜਿਊਂਦੀ-ਜਾਗਦੀ ਤਸਵੀਰ ਬਣੇ ਹੋ। ਇੱਥੇ ਇੰਨੇ ਸਾਰੇ ਲੋਕ ਇਕੱਠੇ ਆਏ ਹਨ। ਅਤੇ ਸਾਥੀਓ, ਇਸ ਵਾਰ ਮੈਂ ਇਕੱਲਾ ਨਹੀਂ ਆਇਆ ਹਾਂ। ਇਸ ਵਾਰ, ਮੇਰੇ ਨਾਲ ਮੇਰੇ ਪੱਕੇ ਮਿੱਤਰ ਪ੍ਰੈਜ਼ੀਡੈਂਟ ਪ੍ਰਬੋਵੋ ਵੀ ਮੇਰੇ ਨਾਲ ਆਏ ਹਨ।ਪ੍ਰਧਾਨ ਮੰਤਰੀ ਨੇ ਜਕਾਰਤਾ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਸੰਬੋਧਨ ਕੀਤਾ
July 07th, 05:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਕਾਰਤਾ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਵਾਗਤੀ ਸਮਾਗਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਉਨ੍ਹਾਂ ਦੇ ਪਹੁੰਚਣ 'ਤੇ, ਭਾਰਤੀ ਪ੍ਰਵਾਸੀਆਂ ਅਤੇ ਭਾਰਤ ਦੇ ਇੰਡੋਨੇਸ਼ੀਆਈ ਦੋਸਤਾਂ ਦੇ ਇੱਕ ਵੱਡੇ ਇਕੱਠ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਉਤਸ਼ਾਹਪੂਰਵਕ ਸਵਾਗਤ ਕੀਤਾ ਗਿਆ। ਵਿਸ਼ੇਸ਼ ਸਨਮਾਨ ਪ੍ਰਗਟ ਕਰਦਿਆਂ ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਵੀ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਸ਼ਾਮਲ ਹੋਏ।ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
July 02nd, 01:30 pm
ਕੁਝ ਹੀ ਦਿਨ ਪਹਿਲਾਂ ਜੀ-7 ਸਿਖਰ ਸੰਮੇਲਨ ਵਿੱਚ ਮੈਂ ਕਿਹਾ ਸੀ ਕਿ ਅੱਜ ਦੇ ਵਿਸ਼ਵ ਪੱਧਰੀ ਉਥਲ-ਪੁਥਲ ਭਰੇ ਮਾਹੌਲ ਵਿੱਚ ਆਪਸੀ ਭਰੋਸਾ ਸਾਡੀ ਸਭ ਤੋਂ ਵੱਡੀ ਰਣਨੀਤਕ ਪੂੰਜੀ ਹੈ। ਅਤੇ ਮੈਨੂੰ ਮਾਣ ਹੈ ਕਿ ਭਾਰਤ-ਜਾਪਾਨ ਦੀ ਭਾਈਵਾਲੀ ਇਸ ਕਸੌਟੀ 'ਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ।ਰੋਜ਼ਗਾਰ ਮੇਲੇ ਤਹਿਤ ਨਿਯੁਕਤੀ ਪੱਤਰ ਵੰਡਣ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
May 23rd, 11:15 am
ਅੱਜ ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ ਲਈ ਬਹੁਤ ਹੀ ਮਹੱਤਵਪੂਰਨ ਦਿਵਸ ਹੈ। ਅੱਜ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਮਿਲਿਆ ਹੈ। ਅੱਜ ਤੁਸੀਂ ਸਭ ਦੇਸ਼ ਦੀ ਵਿਕਾਸ ਯਾਤਰਾ ਵਿੱਚ ਅਹਿਮ ਭਾਗੀਦਾਰ ਬਣ ਰਹੇ ਹੋ, ਜ਼ਿੰਮੇਵਾਰ ਭਾਗੀਦਾਰ ਬਣ ਰਹੇ ਹੋ। ਰੇਲਵੇ, ਬੈਂਕਿੰਗ, ਰੱਖਿਆ, ਸਿਹਤ, ਸਿੱਖਿਆ ਅਤੇ ਹੋਰ ਕਈ ਖੇਤਰਾਂ ਵਿੱਚ ਤੁਸੀਂ ਸਭ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ ਜਾ ਰਹੇ ਹੋ। ਆਉਣ ਵਾਲੇ ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਤੁਸੀਂ ਸਭ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਹੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੁਜ਼ਗਾਰ ਮੇਲੇ ਵਿੱਚ ਸਰਕਾਰੀ ਸੇਵਾਵਾਂ ਲਈ ਨਵੇਂ ਨਿਯੁਕਤ ਕੀਤੇ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ
May 23rd, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ 19ਵੇਂ ਰੁਜ਼ਗਾਰ ਮੇਲੇ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਇਸ ਮੌਕੇ ਨੂੰ ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ ਦੇ ਲਈ ਬਹੁਤ ਮਹੱਤਵਪੂਰਨ ਦਿਨ ਦੱਸਿਆ। ਉਨ੍ਹਾਂ ਨੇ ਸਰਕਾਰੀ ਸੇਵਾ ਵਿੱਚ ਨਵੇਂ ਪ੍ਰਵੇਸ਼ ਕਰਨ ਵਾਲਿਆਂ ਦਾ ਸਵਾਗਤ ਕਰਦੇ ਹੋਏ ਰੇਲਵੇ, ਬੈਂਕਿੰਗ, ਰੱਖਿਆ, ਸਿਹਤ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਭਾਰਤ ਦੇ ਵਿਕਾਸ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਆਉਣ ਵਾਲੇ ਵਰ੍ਹਿਆਂ ਵਿੱਚ ਤੁਸੀਂ ਸਾਰੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਓਗੇ।”ਇਟਲੀ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
May 20th, 05:00 pm
ਅੱਜ ਦੀ ਬੈਠਕ ਵਿੱਚ ਅਸੀਂ ਆਪਣੀ ਭਵਿੱਖ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਸਥਾਰ ਨਾਲ ਚਰਚਾ ਕੀਤੀ। ਭਾਰਤ-ਇਟਲੀ ਸਾਂਝੀ ਰਣਨੀਤਿਕ ਕਾਰਵਾਈ ਯੋਜਨਾ 2025-29 ਸਾਡੀ ਭਾਗੀਦਾਰੀ ਨੂੰ ਇੱਕ ਵਿਵਹਾਰਕ ਅਤੇ ਭਵਿੱਖਮੁਖੀ ਢਾਂਚਾ ਪ੍ਰਦਾਨ ਕਰਦੀ ਹੈ। ਅਸੀਂ ਇਸ 'ਤੇ ਸਮੇਂਬੱਧ ਢੰਗ ਨਾਲ ਅੱਗੇ ਵਧ ਰਹੇ ਹਾਂ। ਸਾਡੇ ਸਾਂਝੇ ਯਤਨਾਂ ਨਾਲ ਦੁਵੱਲਾ ਵਪਾਰ ਵੀਹ ਅਰਬ ਯੂਰੋ ਦੇ ਟੀਚੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ।ਨਾਰਵੇ-ਭਾਰਤ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
May 18th, 11:49 pm
ਮੈਨੂੰ ਬਹੁਤ ਖ਼ੁਸ਼ੀ ਹੈ, ਕਿ ਤੁਹਾਡੇ ਵਿੱਚੋਂ ਕਈ ਸੀਈਓਜ਼, ਭਾਰਤ ਦੇ ਵਾਈਬ੍ਰੈਂਟ ਗੁਜਰਾਤ ਅਤੇ ਹੋਰ ਇਨਵੈਸਟਰ ਸੰਮੇਲਨਾਂ ਵਿੱਚ ਵੀ ਵੱਡੇ ਉਤਸ਼ਾਹ ਨਾਲ ਹਮੇਸ਼ਾ ਹਿੱਸਾ ਲੈਂਦੇ ਰਹੇ ਹਨ। ਹੁਣ ਸਾਨੂੰ ਇਸ ਪਾਰਟਨਰਸ਼ਿਪ ਦੀ ਤੀਬਰਤਾ ਵਧਾ ਕੇ, ਇਸ ਨੂੰ ਨਿਊ ਫਰੰਟੀਅਰਸ ਵੱਲ ਲੈ ਕੇ ਜਾਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਨੇ ਭਾਰਤ-ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ
May 18th, 08:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਸਲੋ ਵਿੱਚ ਆਯੋਜਿਤ ਭਾਰਤ-ਨਾਰਵੇ ਵਪਾਰ ਅਤੇ ਖੋਜ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ। ਇਸ ਸਿਖ਼ਰ ਸੰਮੇਲਨ ਵਿੱਚ ਨਾਰਵੇ ਦੇ ਪ੍ਰਿੰਸ ਹਾਕੋਨ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨੇ ਵੀ ਹਿੱਸਾ ਲਿਆ।ਸਥਿਰਤਾ ਦੇ ਖੇਤਰ ਵਿੱਚ ਸਹਿਯੋਗ ’ਤੇ ਭਾਰਤ-ਕੋਰੀਆ ਗਣਰਾਜ ਦਾ ਸਾਂਝਾ ਬਿਆਨ
April 20th, 10:55 pm
ਭਾਰਤ ਗਣਰਾਜ ਅਤੇ ਕੋਰੀਆ ਗਣਰਾਜ ਜਿਨ੍ਹਾਂ ਨੂੰ ਅੱਗੇ ਦੋਵੇਂ ਪੱਖ ਕਿਹਾ ਗਿਆ ਹੈ, ਨੇ ਜਲਵਾਯੂ ਪਰਿਵਰਤਨ, ਸਮੁੰਦਰੀ ਅਤੇ ਆਰਕਟਿਕ ਮੁੱਦਿਆਂ ਵਿੱਚ ਵਿਹਾਰਕ ਸਹਿਯੋਗ ਰਾਹੀਂ ਵਿਸ਼ਵ-ਵਿਆਪੀ ਸਥਿਰਤਾ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ।ਭਾਰਤ–ਕੋਰੀਆ ਗਣਰਾਜ ਵਿਸ਼ੇਸ਼ ਰਣਨੀਤਕ ਭਾਈਵਾਲੀ ਲਈ ਸਾਂਝਾ ਰਣਨੀਤਕ ਵਿਜ਼ਨ
April 20th, 10:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਕੋਰੀਆ ਗਣਰਾਜ (ਆਰਓਕੇ) ਦੇ ਰਾਸ਼ਟਰਪਤੀ ਮਹਾਮਹਿਮ ਲੀ ਜੇ ਮਿਯੁੰਗ ਨੇ 19 ਤੋਂ 21 ਅਪ੍ਰੈਲ, 2026 ਤੱਕ ਭਾਰਤ ਦਾ ਸਰਕਾਰੀ ਦੌਰਾ ਕੀਤਾ, ਜੋ ਕਿਸੇ ਕੋਰੀਆਈ ਰਾਸ਼ਟਰਪਤੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ ਦਾ ਸਭ ਤੋਂ ਜਲਦੀ ਕੀਤਾ ਗਿਆ ਦੌਰਾ ਹੈ। ਰਾਸ਼ਟਰਪਤੀ ਲੀ ਜੇ ਮਿਯੁੰਗ ਦੇ ਨਾਲ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਕੋਰੀਆਈ ਕੰਪਨੀਆਂ ਦੇ ਪ੍ਰਮੁੱਖ ਮੁੱਖ ਕਾਰਜਕਾਰੀ ਅਧਿਕਾਰੀਆਂ ਸਮੇਤ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਸੀ।