ਸੰਯੁਕਤ ਬਿਆਨ: ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਕੁਵੈਤ ਦੀ ਸਰਕਾਰੀ ਯਾਤਰਾ (21-22 ਦਸੰਬਰ, 2024)

December 22nd, 07:46 pm

ਕੁਵੈਤ ਰਾਜ ਦੇ ਮਹਾਮਹਿਮ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ਸੱਦੇ ‘ਤੇ, ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 21-22 ਦਸੰਬਰ 2024 ਨੂੰ ਕੁਵੈਤ ਦੀ ਸਰਕਾਰੀ ਯਾਤਰਾ ਕੀਤੀ। ਇਹ ਉਨ੍ਹਾਂ ਦੀ ਕੁਵੈਤ ਦੀ ਪਹਿਲੀ ਯਾਤਰਾ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 21 ਦਸੰਬਰ 2024 ਨੂੰ ਕੁਵੈਤ ਵਿੱਚ 26ਵੇਂ ਅਰੇਬੀਅਨ ਗਲਫ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਮਹਾਮਹਿਮ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ‘ਸਨਮਾਨਿਤ ਮਹਿਮਾਨ’ ਦੇ ਰੂਪ ਵਿੱਚ ਹਿੱਸਾ ਲਿਆ।