PM Modi interacts with IAS Officer Trainees of 2024 Batch posted as Assistant Secretaries
June 23rd, 02:13 pm
Addressing the Officer Trainees of the IAS 2024 batch, PM Modi urged the young civil servants to dedicate themselves to nation-building. He highlighted the growing role of digital governance and emphasised the officers' role in advancing the government's “Nagrik Devo Bhava” and Viksit Bharat 2047 visions for a developed India. He also spoke of the need to ensure that policies are translating into outcomes on the ground.Yoga session held at Seva Teerth marks International Day of Yoga
June 21st, 03:51 pm
A Yoga session was held at Seva Teerth today in New Delhi on the occasion of the International Day of Yoga.PM Modi chairs 51st PRAGATI Meeting
May 27th, 10:01 pm
PM Modi chaired the 51st meeting of PRAGATI and reviewed seven critical infrastructure projects across nine States worth around ₹30,000 crore. He emphasised the need for effective implementation of Swachh Bharat Mission 2.0 and lauded the Ken-Betwa River Inter-linking Project as a model initiative. A system of monthly review of social sector schemes at the State level had been operationalised, with Swachh Bharat Mission taken up for review.'ਕਰਮਯੋਗੀ ਸਾਧਨਾ ਸਪਤਾਹ' ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ
April 02nd, 10:40 am
ਪ੍ਰਿੰਸੀਪਲ ਸੈਕਟਰੀ ਸ਼੍ਰੀ ਪੀ. ਕੇ. ਮਿਸ਼ਰਾ ਜੀ, ਕਰਮਯੋਗੀ ਭਾਰਤ ਦੇ ਚੇਅਰਮੈਨ ਸ਼੍ਰੀ ਐੱਸ. ਰਾਮਾਦੋਰਾਈ ਜੀ, ਕਪੈਸਿਟੀ ਬਿਲਡਿੰਗ ਕਮਿਸ਼ਨ ਦੀ ਚੇਅਰਪਰਸਨ ਐੱਸ. ਰਾਧਾ ਚੌਹਾਨ ਜੀ, ਹੋਰ ਵਿਸ਼ੇਸ਼ ਮਹਿਮਾਨੋਂ, ਦੇਵੀਆਂ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਮਯੋਗੀ ਸਾਧਨਾ ਸਪਤਾਹ ਨੂੰ ਸੰਬੋਧਨ ਕੀਤਾ
April 02nd, 10:31 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਕਰਮਯੋਗੀ ਸਾਧਨਾ ਸਪਤਾਹ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ।ਦਿੱਲੀ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
March 08th, 03:54 pm
ਦਿੱਲੀ ਮੁੱਖ ਮੰਤਰੀ ਰੇਖਾ ਗੁਪਤਾ ਜੀ, ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵਿਨੇਯ ਸਕਸੈਨਾ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਮਨੋਹਰ ਲਾਲ ਜੀ, ਹਰਸ਼ ਮਲਹੋਤਰਾ ਜੀ, ਤੋਖਨ ਸਾਹੂ ਜੀ, ਸੂਬਾ ਸਰਕਾਰ ਦੇ ਸਾਰੇ ਮੰਤਰੀ, ਸਾਰੇ ਮਾਣਯੋਗ ਸਾਂਸਦ, ਮਾਣਯੋਗ ਵਿਧਾਇਕ ਅਤੇ ਦਿੱਲੀ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਲਗਭਗ 33,500 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
March 08th, 10:26 am
ਇਨ੍ਹਾਂ ਪ੍ਰੋਜੈਕਟਾਂ ਦਾ ਘੇਰਾ ਵਿਸ਼ਾਲ ਹੈ, ਜਿਸ ਵਿੱਚ ਮੈਟਰੋ ਨੈੱਟਵਰਕ ਦੇ ਵਾਧੇ ਤੋਂ ਲੈ ਕੇ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਲਈ ਆਧੁਨਿਕ ਰਿਹਾਇਸ਼ੀ ਕੰਪਲੈਕਸਾਂ ਦੀ ਸਥਾਪਨਾ ਸ਼ਾਮਲ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, ਦਿੱਲੀ ਦੇ ਲੋਕਾਂ ਨੇ ਇੱਕ ਸਾਲ ਪਹਿਲਾਂ ਨਵੀਂ ਉਮੀਦ ਅਤੇ ਨਵੇਂ ਇਰਾਦੇ ਨਾਲ ਇੱਥੇ ਇੱਕ ਡਬਲ-ਇੰਜਣ ਸਰਕਾਰ ਬਣਾਈ ਸੀ ਅਤੇ ਨਤੀਜੇ ਅੱਜ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਦਿਖਾਈ ਦੇ ਰਹੇ ਹਨ।ਸੇਵਾ ਸੰਕਲਪ ਪ੍ਰਸਤਾਵ
February 24th, 04:53 pm
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰਧਾਨਗੀ ਵਿੱਚ, ਨਵੇਂ ਪ੍ਰਧਾਨ ਮੰਤਰੀ ਦਫ਼ਤਰ ‘ਸੇਵਾ ਤੀਰਥ’ ਵਿੱਚ ਕੇਂਦਰੀ ਕੈਬਨਿਟ ਦੀ ਇਤਿਹਾਸਿਕ ਪਹਿਲੀ ਮੀਟਿੰਗ ਆਯੋਜਿਤ ਹੋ ਰਹੀ ਹੈ।ਪ੍ਰਧਾਨ ਮੰਤਰੀ ਨੇ ਸੇਵਾ ਤੀਰਥ ਵਿੱਚ ਏਆਈ ਅਤੇ ਡੀਪਟੈਕ ਸਟਾਰਟਅੱਪਸ ਦੇ ਸੀਈਓ ਨਾਲ ਗੋਲਮੇਜ਼ ਸੰਮੇਲਨ ਕੀਤਾ
February 20th, 12:27 pm
ਇਸ ਗੋਲਮੇਜ਼ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਸਟਾਰਟਅੱਪਸ ਮੁੱਖ ਸੈਕਟਰਾਂ ਵਿੱਚ ਆਬਾਦੀ-ਪੱਧਰੀ ਚੁਣੌਤੀਆਂ ਦਾ ਹੱਲ ਕਰ ਰਹੇ ਹਨ। ਸਿਹਤ ਸੰਭਾਲ ਵਿੱਚ, ਉਹ ਅਡਵਾਂਸ ਡਾਇਗਨੌਸਟਿਕਸ, ਜੀਨ ਥੈਰੇਪੀ ਅਤੇ ਕੁਸ਼ਲ ਰੋਗੀ ਰਿਕਾਰਡ ਪ੍ਰਬੰਧਨ ਲਈ ਏਆਈ ਦੀ ਵਰਤੋਂ ਕਰਦੇ ਹਨ ਤਾਂ ਕਿ ਆਖਰੀ ਮੀਲ ਤੱਕ ਗੁਣਵੱਤਾਪੂਰਨ ਦੇਖਭਾਲ ਪਹੁੰਚਾਈ ਜਾ ਸਕੇ। ਖੇਤੀਬਾੜੀ ਵਿੱਚ, ਉਹ ਉਤਪਾਦਕਤਾ ਵਧਾਉਣ ਅਤੇ ਜਲਵਾਯੂ ਜੋਖ਼ਮਾਂ ਦੇ ਪ੍ਰਬੰਧਨ ਵਿੱਚ ਮਦਦ ਕਰਨ ਲਈ ਭੂ-ਸਥਾਨਕ ਅਤੇ ਅੰਡਰਵਾਟਰ ਇੰਟੈਲੀਜੈਂਸ ਦਾ ਲਾਭ ਉਠਾਉਂਦੇ ਹਨ। ਇਸ ਸਮੂਹ ਵਿੱਚ ਸਾਈਬਰ ਸੁਰੱਖਿਆ, ਨੈਤਿਕ ਏਆਈ, ਪੁਲਾੜ, ਨਿਆਂ ਅਤੇ ਸਿੱਖਿਆ ਤੱਕ ਸਥਾਨਕ ਬੋਲੀ ਵਿੱਚ ਪਹੁੰਚ ਜ਼ਰੀਏ ਸਮਾਜਿਕ ਸਸ਼ਕਤੀਕਰਨ ਅਤੇ ਉੱਦਮ ਉਤਪਾਦਕਤਾ ਨੂੰ ਮਜ਼ਬੂਤ ਕਰਨ ਲਈ ਪੁਰਾਣੀਆਂ ਪ੍ਰਣਾਲੀਆਂ ਦੇ ਆਧੁਨਿਕੀਕਰਨ 'ਤੇ ਕੇਂਦ੍ਰਿਤ ਉੱਦਮ ਵੀ ਸ਼ਾਮਲ ਹਨ। ਇਹ ਸਾਰੇ ਮਿਲ ਕੇ ਇੱਕ ਅਜਿਹੇ ਈਕੋਸਿਸਟਮ ਦੀ ਨੁਮਾਇੰਦਗੀ ਕਰਦੇ ਹਨ ਜੋ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਏਆਈ-ਸੰਚਾਲਿਤ ਇਨੋਵੇਸ਼ਨ ਵਿੱਚ ਵਿਸ਼ਵ ਅਗਵਾਈ ਦਾ ਨਿਰਮਾਣ ਕਰਦਾ ਹੈ।ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ ਕਰਤੱਵਯ ਭਵਨ-2 ਦੇ ਉਦਘਾਟਨ ਦੇ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
February 13th, 06:55 pm
ਕੇਂਦਰ ਸਰਕਾਰ ਦੇ ਸਾਰੇ ਮੰਤਰੀ, ਸਾਰੇ ਸੰਸਦ ਮੈਂਬਰ, ਸਰਕਾਰ ਦੇ ਸਾਰੇ ਕਰਮਚਾਰੀ, ਹੋਰ ਪਤਵੰਤੇ ਅਤੇ ਮੇਰੇ ਪਿਆਰੇ ਸਾਥੀਓ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ 2 ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕੀਤਾ
February 13th, 06:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ 2 ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਰੇ ਇੱਕ ਨਵੇਂ ਇਤਿਹਾਸ ਦੇ ਨਿਰਮਾਣ ਦੇ ਗਵਾਹ ਬਣ ਰਹੇ ਹਨ। ਉਨ੍ਹਾਂ ਉਜਾਗਰ ਕੀਤਾ ਕਿ ਵਿਕਰਮ ਸੰਵਤ 2082, ਫਾਲਗੁਣ ਕ੍ਰਿਸ਼ਨ ਪਕਸ਼ਾ ਦੀ ਵਿਜੈਯਾ ਏਕਾਦਸ਼ੀ, 24 ਮਾਘ, ਸਾਕਾ ਸੰਵਤ 1947, ਜੋ ਕਿ ਮੌਜੂਦਾ ਕਲੰਡਰ ਦੇ ਅਨੁਸਾਰ 13 ਫਰਵਰੀ, 2026 ਹੈ, ਇਹ ਦਿਨ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਗਵਾਹ ਬਣਿਆ ਹੈ । ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਾਸਤਰਾਂ ਵਿੱਚ ਵਿਜੈ ਏਕਾਦਸ਼ੀ ਦਾ ਬਹੁਤ ਮਹੱਤਵ ਹੈ, ਕਿਉਂਕਿ ਇਸ ਦਿਨ ਲਿਆ ਗਿਆ ਸੰਕਲਪ ਹਮੇਸ਼ਾ ਜਿੱਤ ਵੱਲ ਲੈ ਕੇ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਵਿਕਸਤ ਭਾਰਤ ਦੇ ਸੰਕਲਪ ਦੇ ਨਾਲ, ਅਸੀਂ ਸਾਰੇ ਸੇਵਾ ਤੀਰਥ ਅਤੇ ਕਰਤੱਵਯ ਭਵਨ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਟੀਚੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਦੈਵੀ ਅਸ਼ੀਰਵਾਦ ਸਾਡੇ ਨਾਲ ਹੈ। ਪ੍ਰਧਾਨ ਮੰਤਰੀ ਨੇ ਸੇਵਾ ਤੀਰਥ ਅਤੇ ਇਨ੍ਹਾਂ ਨਵੀਂਆਂ ਇਮਾਰਤਾਂ ਲਈ ਪੀਐਮਓ ਟੀਮ, ਕੈਬਨਿਟ ਸਕੱਤਰੇਤ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਸਮੇਤ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਨ੍ਹਾਂ ਦੇ ਨਿਰਮਾਣ ਨਾਲ ਜੁੜੇ ਸਾਰੇ ਇੰਜੀਨੀਅਰਾਂ ਅਤੇ ਕਿਰਤੀ ਸਾਥੀਆਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ।ਪ੍ਰਧਾਨ ਮੰਤਰੀ ਨੇ ‘ਨਾਗਰਿਕਦੇਵੋ ਭਵ’ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ‘ਸੇਵਾ ਤੀਰਥ’ ਰਾਸ਼ਟਰ ਨੂੰ ਸਮਰਪਿਤ ਕੀਤਾ
February 13th, 05:12 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੇਵਾ ਤੀਰਥ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਭਾਰਤ ਦੇ ਲੋਕਾਂ ਦੀ ਸੇਵਾ ਕਰਨ ਦੇ ਆਪਣੇ ਅਟੁੱਟ ਸੰਕਲਪ ਨੂੰ ਦੁਹਰਾਇਆ ਅਤੇ 'ਨਾਗਰਿਕਦੇਵੋ ਭਵ' ਦੀ ਪਵਿੱਤਰ ਭਾਵਨਾ ਨੂੰ ਇਸ ਦੀ ਮਾਰਗ-ਦਰਸ਼ਕ ਸ਼ਕਤੀ ਦੱਸਿਆ।ਸੇਵਾ ਤੀਰਥ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਪਹਿਲੇ ਫ਼ੈਸਲਿਆਂ ਵਿੱਚ ਸੇਵਾ ਦਾ ਸੰਕਲਪ ਅਤੇ ਸਮਾਜ ਦੇ ਹਰ ਵਰਗ ਤੱਕ ਪਹੁੰਚ ਦਾ ਧਿਆਨ ਰੱਖਿਆ ਗਿਆ
February 13th, 04:16 pm
ਸੇਵਾ ਤੀਰਥ ਵਿੱਚ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਫ਼ੈਸਲਿਆਂ ਦੀ ਪਹਿਲੀ ਲੜੀ ਵਿੱਚ ਉਨ੍ਹਾਂ ਅਹਿਮ ਫਾਈਲਾਂ 'ਤੇ ਦਸਤਖ਼ਤ ਕੀਤੇ, ਜੋ ਸੇਵਾ ਦੀ ਭਾਵਨਾ ਨੂੰ ਦਰਸਾਉਂਦੇ ਹਨ। ਇਹ ਫ਼ੈਸਲੇ ਸਮਾਜ ਦੇ ਹਰੇਕ ਵਰਗ ਨੂੰ ਛੂੰਹਦੇ ਹਨ: ਕਿਸਾਨ, ਮਹਿਲਾਵਾਂ, ਨੌਜਵਾਨ ਅਤੇ ਪਛੜੇ ਨਾਗਰਿਕ।