Prime Minister Pays Tribute to the Martyrs of the 2001 Parliament Attack
December 13th, 11:46 am
In line with his commitment to the security forces, PM Modi today paid solemn tribute to the brave security personnel who sacrificed their lives while defending the Parliament of India during the heinous terrorist attack on 13 December 2001. He noted that their courage, alertness, and unwavering sense of responsibility continue to serve as an enduring inspiration for every citizen.Visit of Prime Minister Narendra Modi to Jordan, Ethiopia, and Oman
December 11th, 08:43 pm
PM Modi will visit Jordan, Ethiopia and Oman from December 15 – 18, 2025. In Jordan, the PM will meet His Majesty King Abdullah II bin Al Hussein to review the India-Jordan relations. In Ethiopia, the PM will hold discussions with Ethiopian PM Abiy Ahmed Ali on all aspects of India – Ethiopia bilateral ties. During the PM's visit to Oman, both sides will comprehensively review the bilateral partnership and exchange views on various issues.PM Underscores Wisdom, Restraint and Timely Action as pillars of national strength through a Sanskrit shloka
December 11th, 10:38 am
The Prime Minister, Shri Narendra Modi, today highlighted the enduring value of strategic wisdom, calibrated restraint, and decisive action in safeguarding national interests and advancing India’s long‑term security and development goals.List of Outcomes: State Visit of the President of the Russian Federation to India
December 05th, 05:53 pm
The state visit of Russian President Putin to India resulted in several key MoUs and agreements covering Migration & Mobility, Health & Food safety, Maritime Cooperation & Polar waters, Fertilizers, Customs & Commerce and Academic & Media collaborations. Programme for the Development of Strategic Areas of India - Russia Economic Cooperation till 2030 is also announced.Joint Statement following the 23rd India - Russia Annual Summit
December 05th, 05:43 pm
At the invitation of PM Modi, Russian President Putin paid a State Visit to India for the 23rd India–Russia Annual Summit. The Leaders positively assessed the multifaceted and mutually beneficial India–Russia relations that span all areas of cooperation. As this year marks the 25th anniversary of the Declaration on Strategic Partnership between India and Russia, the two Leaders reaffirmed their support for further strengthening the Special and Privileged Strategic Partnership.ਪ੍ਰਧਾਨ ਮੰਤਰੀ ਨੇ ਰਾਏਪੁਰ ਵਿੱਚ ਡਾਇਰੈਕਟਰ ਜਨਰਲ/ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ 60ਵੇਂ ਆਲ ਇੰਡੀਆ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ
November 30th, 05:17 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਏਪੁਰ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿਖੇ ਡਾਇਰੈਕਟਰ ਜਨਰਲ/ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ 60ਵੇਂ ਆਲ ਇੰਡੀਆ ਕਾਨਫ਼ਰੰਸ ਵਿੱਚ ਸ਼ਿਰਕਤ ਕੀਤੀ। ਤਿੰਨ ਦਿਨਾਂ ਕਾਨਫ਼ਰੰਸ ਦਾ ਵਿਸ਼ਾ 'ਵਿਕਸਿਤ ਭਾਰਤ: ਸੁਰੱਖਿਆ ਮਾਪ ਹੈ।ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਜੀ20 ਆਗੂਆਂ ਦੇ ਸਿਖਰ ਸੰਮੇਲਨ ਦੌਰਾਨ ਜਾਪਾਨ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
November 23rd, 09:46 pm
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣੀ ਅਫ਼ਰੀਕਾ ਦੇ ਜੋਹੈੱਨਸਬਰਗ ਵਿੱਚ ਹੋ ਰਹੇ ਜੀ20 ਆਗੂਆਂ ਦੇ ਸਿਖਰ ਸਮੇਲਨ ਦੇ ਮੌਕੇ ’ਤੇ ਜਾਪਾਨ ਦੀ ਪ੍ਰਧਾਨ ਮੰਤਰੀ ਮਹਾਮਹਿਮ ਸਾਨੇ ਤਾਕਾਇਚੀ ਨਾਲ ਦੁਵੱਲੀ ਮੀਟਿੰਗ ਕੀਤੀ। 29 ਅਕਤੂਬਰ, 2025 ਨੂੰ ਟੈਲੀਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨ ਮੰਤਰੀ ਤਾਕਾਇਚੀ ਨਾਲ ਇਹ ਪਹਿਲੀ ਮੁਲਾਕਾਤ ਸੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ20 ਸਿਖਰ ਸੰਮੇਲਨ 2025 ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
November 23rd, 09:44 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣੀ ਅਫ਼ਰੀਕਾ ਦੇ ਜੋਹੈੱਨਸਬਰਗ ਵਿੱਚ ਆਯੋਜਿਤ ਜੀ20 ਸਿਖਰ ਸੰਮੇਲਨ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਜੌਰਜੀਆ ਮੇਲੋਨੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਦੀ ਇਸ ਸਾਲ ਜੂਨ ਵਿੱਚ ਕੈਨੇਡਾ ਦੇ ਕਨਾਨਾਸਕਿਸ ਵਿੱਚ ਹੋਏ ਜੀ7 ਸਿਖਰ ਸੰਮੇਲਨ ਦੌਰਾਨ ਵੀ ਸੰਖੇਪ ਗੱਲਬਾਤ ਹੋਈ ਸੀ।ਪ੍ਰਧਾਨ ਮੰਤਰੀ ਨੇ ਜੀ20 ਆਗੂਆਂ ਦੇ ਸਿਖਰ ਸੰਮੇਲਨ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
November 21st, 10:43 pm
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਐਂਥਨੀ ਅਲਬਨੀਜ਼ ਨੇ ਅੱਜ ਜੋਹੈੱਨਸਬਰਗ , ਦੱਖਣੀ ਅਫ਼ਰੀਕਾ ਵਿੱਚ ਜੀ20 ਆਗੂਆਂ ਦੇ ਸਿਖਰ ਸੰਮੇਲਨ ਦੌਰਾਨ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ 2020 ਵਿੱਚ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲਿਜਾਣ ਤੋਂ ਬਾਅਦ, ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਆਪਸੀ ਸਹਿਯੋਗ ਵਿੱਚ ਆਈ ਮਜ਼ਬੂਤੀ ਅਤੇ ਵਿਸਤਾਰ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਅਲਬਨੀਜ਼ ਨੇ ਭਾਰਤ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਸੰਵੇਦਨਾ ਅਤੇ ਇੱਕਜੁੱਟਤਾ ਪ੍ਰਗਟ ਕੀਤੀ। ਦੋਵਾਂ ਨੇਤਾਵਾਂ ਨੇ ਅੱਤਵਾਦ ਵਿਰੁੱਧ ਵਿਸ਼ਵ-ਵਿਆਪੀ ਜੰਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।ਪ੍ਰਧਾਨ ਮੰਤਰੀ ਵੱਲੋਂ ਨਵੀਂ ਦਿੱਲੀ ਵਿਖੇ ਛੇਵੇਂ ਰਾਮਨਾਥ ਗੋਇਨਕਾ ਲੈਕਚਰ ਵਿੱਚ ਦਿੱਤੇ ਗਏ ਭਾਸ਼ਣ ਦਾ ਪੰਜਾਬੀ ਅਨੁਵਾਦ
November 17th, 08:30 pm
ਵਿਵੇਕ ਗੋਇਨਕਾ ਜੀ, ਭਾਈ ਅਨੰਤ, ਜੌਰਜ ਵਰਗੀਜ਼ ਜੀ, ਰਾਜਕਮਲ ਝਾਅ, ਇੰਡੀਅਨ ਐਕਸਪ੍ਰੈੱਸ ਗਰੁੱਪ ਦੇ ਸਾਰੇ ਹੋਰ ਸਾਥੀ, ਮਹਾਮਹਿਮ, ਇੱਥੇ ਮੌਜੂਦ ਹੋਰ ਸੱਜਣ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੇਵਾਂ ਰਾਮਨਾਥ ਗੋਇਨਕਾ ਭਾਸ਼ਣ ਦਿੱਤਾ
November 17th, 08:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇੰਡੀਅਨ ਐਕਸਪ੍ਰੈੱਸ ਵੱਲੋਂ ਆਯੋਜਿਤ ਛੇਵਾਂ ਰਾਮਨਾਥ ਗੋਇਨਕਾ ਭਾਸ਼ਣ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, ਅੱਜ ਅਸੀਂ ਇੱਕ ਅਜਿਹੇ ਵਿਲੱਖਣ ਸ਼ਖ਼ਸੀਅਤ ਦਾ ਸਨਮਾਨ ਕਰਨ ਲਈ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਭਾਰਤ ਵਿੱਚ ਲੋਕਤੰਤਰ, ਪੱਤਰਕਾਰੀ, ਪ੍ਰਗਟਾਵੇ ਅਤੇ ਜਨ ਅੰਦੋਲਨਾਂ ਦੀ ਸ਼ਕਤੀ ਨੂੰ ਵਧਾਇਆ। ਉਨ੍ਹਾਂ ਨੇ ਕਿਹਾ ਕਿ ਇੱਕ ਦੂਰ-ਦਰਸ਼ੀ, ਸੰਸਥਾ ਨਿਰਮਾਤਾ, ਰਾਸ਼ਟਰਵਾਦੀ ਅਤੇ ਮੀਡੀਆ ਨੇਤਾ ਦੇ ਰੂਪ ਵਿੱਚ, ਸ਼੍ਰੀ ਰਾਮਨਾਥ ਗੋਇਨਕਾ ਨੇ ਇੰਡੀਅਨ ਐਕਸਪ੍ਰੈੱਸ ਸਮੂਹ ਨੂੰ ਸਿਰਫ਼ ਇੱਕ ਅਖ਼ਬਾਰ ਵਜੋਂ ਹੀ ਨਹੀਂ, ਸਗੋਂ ਭਾਰਤ ਦੇ ਲੋਕਾਂ ਵਿੱਚ ਇੱਕ ਮਿਸ਼ਨ ਵਜੋਂ ਸਥਾਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ, ਸਮੂਹ ਭਾਰਤ ਦੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਹਿੱਤਾਂ ਦੀ ਆਵਾਜ਼ ਬਣ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 21ਵੀਂ ਸਦੀ ਦੇ ਇਸ ਯੁੱਗ ਵਿੱਚ, ਜਦੋਂ ਭਾਰਤ ਵਿਕਾਸ ਦੇ ਇਰਾਦੇ ਨਾਲ ਅੱਗੇ ਵਧ ਰਿਹਾ ਹੈ, ਸ਼੍ਰੀ ਰਾਮਨਾਥ ਗੋਇਨਕਾ ਦੀ ਵਚਨਬੱਧਤਾ, ਯਤਨ ਅਤੇ ਦ੍ਰਿਸ਼ਟੀ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਇੰਡੀਅਨ ਐਕਸਪ੍ਰੈੱਸ ਸਮੂਹ ਦਾ ਇਸ ਭਾਸ਼ਣ ਵਿੱਚ ਸੱਦਾ ਦੇਣ ਲਈ ਧੰਨਵਾਦ ਕੀਤਾ ਅਤੇ ਮੌਜੂਦ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 07th, 10:00 am
ਵੰਦੇ ਮਾਤਰਮ ਦੇ ਸਮੂਹਿਕ ਗਾਇਨ ਦਾ ਇਹ ਸ਼ਾਨਦਾਰ ਤਜਰਬਾ, ਇਹ ਸੱਚਮੁੱਚ ਪ੍ਰਗਟਾਵੇ ਤੋਂ ਪਰੇ ਹੈ। ਇੰਨੀਆਂ ਸਾਰੀਆਂ ਆਵਾਜ਼ਾਂ ਵਿੱਚ ਇੱਕ ਲੈਅ, ਇੱਕ ਸੁਰ, ਇੱਕ ਭਾਵ, ਇੱਕੋ ਜਿਹਾ ਰੋਮਾਂਚ, ਇੱਕੋ ਜਿਹਾ ਪ੍ਰਵਾਹ, ਅਜਿਹਾ ਤਾਲਮੇਲ, ਅਜਿਹੀ ਤਰੰਗ, ਇਸ ਊਰਜਾ ਨੇ ਦਿਲ ਨੂੰ ਧੜਕਾ ਦਿੱਤਾ ਹੈ। ਭਾਵਨਾਵਾਂ ਨਾਲ ਭਰੇ ਇਸੇ ਮਾਹੌਲ ਵਿੱਚ, ਮੈਂ ਆਪਣੀ ਗੱਲ ਨੂੰ ਅੱਗੇ ਵਧਾ ਰਿਹਾ ਹਾਂ। ਮੰਚ 'ਤੇ ਮੌਜੂਦ ਕੈਬਨਿਟ ਦੇ ਮੇਰੇ ਸਹਿਯੋਗੀ ਗਜੇਂਦਰ ਸਿੰਘ ਸ਼ੇਖਾਵਤ, ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ, ਮੁੱਖ ਮੰਤਰੀ ਰੇਖਾ ਗੁਪਤਾ ਜੀ ਤੇ ਹੋਰ ਸਾਰੇ ਪਤਵੰਤੇ ਸੱਜਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਇੱਕ ਸਾਲ ਤੱਕ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕੀਤਾ
November 07th, 09:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਸ਼ਬਦ ਨਹੀਂ ਹੈ - ਇਹ ਇੱਕ ਮੰਤਰ ਹੈ, ਇੱਕ ਊਰਜਾ ਹੈ, ਇੱਕ ਸੁਪਨਾ ਹੈ ਅਤੇ ਇੱਕ ਪਵਿੱਤਰ ਸੰਕਲਪ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੰਦੇ ਮਾਤਰਮ ਮਾਂ ਭਾਰਤੀ ਪ੍ਰਤੀ ਭਗਤੀ ਅਤੇ ਅਧਿਆਤਮਿਕ ਸਮਰਪਣ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਬਦ ਸਾਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈ, ਸਾਡੇ ਵਰਤਮਾਨ ਨੂੰ ਆਤਮ-ਵਿਸ਼ਵਾਸ ਨਾਲ ਭਰ ਦਿੰਦਾ ਹੈ ਅਤੇ ਸਾਡੇ ਭਵਿੱਖ ਨੂੰ ਇਹ ਵਿਸ਼ਵਾਸ ਦਿਵਾਉਣ ਦਾ ਹੌਸਲਾ ਦਿੰਦਾ ਹੈ ਕਿ ਕੋਈ ਵੀ ਸੰਕਲਪ ਪੂਰਾ ਹੋਣ ਤੋਂ ਪਰੇ ਨਹੀਂ ਹੈ, ਕੋਈ ਵੀ ਟੀਚਾ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈ।ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੇ ਨਵੇਂ ਭਵਨ ਦੇ ਉਦਘਾਟਨ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 01st, 01:30 pm
ਛੱਤੀਸਗੜ੍ਹ ਦੇ ਰਾਜਪਾਲ ਰਮਨ ਡੇਕਾ ਜੀ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜੀ, ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ, ਮੇਰੇ ਦੋਸਤ ਰਮਨ ਸਿੰਘ ਜੀ, ਰਾਜ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਜੀ, ਕੇਂਦਰ ਸਰਕਾਰ ਵਿੱਚ ਮੇਰੇ ਸਹਿਯੋਗੀ ਮੰਤਰੀ ਤੋਖਨ ਸਾਹੂ ਜੀ, ਉਪ ਮੁੱਖ ਮੰਤਰੀ ਵਿਜੇ ਸ਼ਰਮਾ ਜੀ, ਅਰੁਣ ਸਾਵ ਜੀ, ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਚਰਨ ਦਾਸ ਮਹੰਤ ਜੀ, ਮੌਜੂਦ ਹੋਰ ਮੰਤਰੀ, ਜਨ ਪ੍ਰਤੀਨਿਧੀ ਅਤੇ ਮੌਜੂਦ ਭੈਣੋਂ ਅਤੇ ਭਰਾਵੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ
November 01st, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਮੌਜੂਦ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਛੱਤੀਸਗੜ੍ਹ ਦੀ ਵਿਕਾਸ ਯਾਤਰਾ ਦੀ ਸੁਨਹਿਰੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਨਿੱਜੀ ਤੌਰ 'ਤੇ ਬਹੁਤ ਖ਼ੁਸ਼ੀ ਦਾ ਅਤੇ ਮਹੱਤਵਪੂਰਨ ਦਿਨ ਹੈ। ਉਨ੍ਹਾਂ ਨੇ ਇਸ ਧਰਤੀ ਨਾਲ ਆਪਣੇ ਡੂੰਘੇ ਭਾਵਨਾਤਮਕ ਸਬੰਧ ਦਾ ਜ਼ਿਕਰ ਕੀਤਾ ਜੋ ਕਈ ਦਹਾਕਿਆਂ ਦਾ ਸਬੰਧ ਹੈ। ਇੱਕ ਪਾਰਟੀ ਵਰਕਰ ਵਜੋਂ ਇੱਥੇ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਛੱਤੀਸਗੜ੍ਹ ਵਿੱਚ ਬਹੁਤ ਸਮਾਂ ਬਿਤਾਇਆ ਅਤੇ ਬਹੁਤ ਕੁਝ ਸਿੱਖਿਆ। ਉਨ੍ਹਾਂ ਨੇ ਛੱਤੀਸਗੜ੍ਹ ਦੇ ਦ੍ਰਿਸ਼ਟੀਕੋਣ, ਇਸ ਨੂੰ ਬਣਾਉਣ ਦੇ ਸੰਕਲਪ ਅਤੇ ਉਸ ਸੰਕਲਪ ਦੀ ਪੂਰਤੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਛੱਤੀਸਗੜ੍ਹ ਦੇ ਪਰਿਵਰਤਨ ਦੇ ਹਰ ਪਲ ਦੇ ਗਵਾਹ ਰਹੇ ਹੈ। ਛੱਤੀਸਗੜ੍ਹ ਦੇ ਗਠਨ ਦੀ 25 ਸਾਲਾਂ ਦੀ ਯਾਤਰਾ ਦੇ ਇੱਕ ਮਹੱਤਵਪੂਰਨ ਪੜਾਅ ਅਤੇ ਇਸ ਪਲ ਦਾ ਹਿੱਸਾ ਬਣਨ ਦੇ ਮੌਕੇ ਲਈ ਉਨ੍ਹਾਂ ਨੇ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਸਿਲਵਰ ਜੁਬਲੀ ਸਮਾਗਮ ਦੇ ਮੌਕੇ 'ਤੇ ਕਿਹਾ ਕਿ ਸੂਬੇ ਦੇ ਲੋਕਾਂ ਲਈ ਨਵੀਂ ਵਿਧਾਨ ਸਭਾ ਇਮਾਰਤ ਦਾ ਉਦਘਾਟਨ ਕਰਨਾ ਉਨ੍ਹਾਂ ਲਈ ਇੱਕ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਇਸ ਮੌਕੇ 'ਤੇ ਛੱਤੀਸਗੜ੍ਹ ਦੇ ਲੋਕਾਂ ਅਤੇ ਸੂਬਾ ਸਰਕਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਸਾਨੇ ਤਕਾਇਚੀ ਨੂੰ ਵਧਾਈ ਦਿੱਤੀ; ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ 'ਤੇ ਚਰਚਾ ਕੀਤੀ
October 29th, 01:14 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਪਾਨ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਸਾਨੇ ਤਾਕਾਇਚੀ ਨਾਲ ਸੁਹਿਰਦ ਗੱਲਬਾਤ ਕੀਤੀ।ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
October 16th, 03:00 pm
ਆਂਧਰਾ ਪ੍ਰਦੇਸ਼ ਦੇ ਗਵਰਨਰ ਐੱਸ. ਅਬਦੁਲ ਨਜ਼ੀਰ ਜੀ, ਇੱਥੋਂ ਦੇ ਪ੍ਰਸਿੱਧ ਅਤੇ ਮਿਹਨਤੀ ਮੁੱਖ ਮੰਤਰੀ ਸ਼੍ਰੀ ਚੰਦਰਬਾਬੂ ਨਾਇਡੂ ਜੀ, ਕੇਂਦਰੀ ਮੰਤਰੀ ਕੇ. ਰਾਮਮੋਹਨ ਨਾਇਡੂ ਜੀ, ਚੰਦਰਸ਼ੇਖਰ ਪੇਮਸਾਨੀ ਜੀ, ਭੂਪਤੀ ਰਾਜੂ ਸ਼੍ਰੀਨਿਵਾਸ ਵਰਮਾ ਜੀ, ਉਪ ਮੁੱਖ ਮੰਤਰੀ ਪਵਨ ਕਲਿਆਣ ਜੀ, ਰਾਜ ਸਰਕਾਰ ਵਿੱਚ ਮੰਤਰੀ ਨਾਰਾ ਲੋਕੇਸ਼ ਜੀ, ਹੋਰ ਸਾਰੇ ਮੰਤਰੀਆਂ, ਬੀਜੇਪੀ ਸਟੇਟ ਪ੍ਰੈਜੀਡੈਂਟ ਪੀਵੀਐੱਨ ਮਾਧਵ ਜੀ, ਸਾਰੇ ਸਾਂਸਦ, ਵਿਧਾਇਕ ਅਤੇ ਵੱਡੀ ਗਿਣਤੀ ਵਿੱਚ ਸਾਨੂੰ ਆਸ਼ੀਰਵਾਦ ਦੇਣ ਲਈ ਆਏ ਹੋਏ ਭੈਣੋ ਅਤੇ ਭਰਾਵੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ₹13,430 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
October 16th, 02:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਲਗਭਗ ₹13,430 ਕਰੋੜ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅਹੋਬਿਲਮ ਦੇ ਭਗਵਾਨ ਨਰਸਿਮਹਾ ਸਵਾਮੀ ਅਤੇ ਮਹਾਨੰਦੀ ਦੇ ਸ਼੍ਰੀ ਮਹਾਨੰਦੀਸ਼ਵਰ ਸਵਾਮੀ ਦੀ ਪੂਜਾ ਕੀਤੀ। ਉਨ੍ਹਾਂ ਨੇ ਮੰਤਰਾਲਯਮ ਦੇ ਗੁਰੂ ਸ਼੍ਰੀ ਰਾਘਵੇਂਦਰ ਸਵਾਮੀ ਤੋਂ ਸਾਰਿਆਂ ਦੀ ਭਲਾਈ ਲਈ ਆਸ਼ੀਰਵਾਦ ਵੀ ਮੰਗਿਆ।ਮੰਗੋਲੀਆ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
October 14th, 01:15 pm
ਛੇ ਵਰ੍ਹਿਆਂ ਬਾਅਦ ਮੰਗੋਲੀਆ ਦੇ ਰਾਸ਼ਟਰਪਤੀ ਦਾ ਭਾਰਤ ਆਉਣਾ ਆਪਣੇ ਆਪ ਵਿੱਚ ਇੱਕ ਬਹੁਤ ਖ਼ਾਸ ਮੌਕਾ ਹੈ। ਅਤੇ ਇਹ ਦੌਰਾ ਓਦੋਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਮੰਗੋਲੀਆ ਆਪਣੇ ਕੂਟਨੀਤਕ ਸਬੰਧਾਂ ਦੇ 70 ਸਾਲ ਅਤੇ ਰਣਨੀਤਕ ਸਾਂਝੇਦਾਰੀ ਦੇ 10 ਸਾਲ ਮਨਾ ਰਹੇ ਹਨ। ਇਸ ਮੌਕੇ ’ਤੇ ਅੱਜ ਅਸੀਂ ਸਾਂਝੀ ਡਾਕ ਟਿਕਟ ਜਾਰੀ ਕੀਤੀ ਹੈ, ਜੋ ਸਾਡੀ ਸਾਂਝੀ ਵਿਰਾਸਤ, ਵਿਭਿੰਨਤਾ ਅਤੇ ਡੂੰਘੇ ਸੱਭਿਅਤਾ ਸਬੰਧਾਂ ਦਾ ਪ੍ਰਤੀਕ ਹੈ।ਪ੍ਰਧਾਨ ਮੰਤਰੀ 8-9 ਅਕਤੂਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ
October 07th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8-9 ਅਕਤੂਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਵੀਂ ਮੁੰਬਈ ਪਹੁੰਚਣਗੇ ਅਤੇ ਦੁਪਹਿਰ 3 ਵਜੇ ਦੇ ਕਰੀਬ ਉਹ ਨਵੇਂ ਬਣੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ, ਦੁਪਹਿਰ 3:30 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਅਤੇ ਮੁੰਬਈ ਵਿੱਚ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਂਚ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।