ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 07th, 10:00 am
ਵੰਦੇ ਮਾਤਰਮ ਦੇ ਸਮੂਹਿਕ ਗਾਇਨ ਦਾ ਇਹ ਸ਼ਾਨਦਾਰ ਤਜਰਬਾ, ਇਹ ਸੱਚਮੁੱਚ ਪ੍ਰਗਟਾਵੇ ਤੋਂ ਪਰੇ ਹੈ। ਇੰਨੀਆਂ ਸਾਰੀਆਂ ਆਵਾਜ਼ਾਂ ਵਿੱਚ ਇੱਕ ਲੈਅ, ਇੱਕ ਸੁਰ, ਇੱਕ ਭਾਵ, ਇੱਕੋ ਜਿਹਾ ਰੋਮਾਂਚ, ਇੱਕੋ ਜਿਹਾ ਪ੍ਰਵਾਹ, ਅਜਿਹਾ ਤਾਲਮੇਲ, ਅਜਿਹੀ ਤਰੰਗ, ਇਸ ਊਰਜਾ ਨੇ ਦਿਲ ਨੂੰ ਧੜਕਾ ਦਿੱਤਾ ਹੈ। ਭਾਵਨਾਵਾਂ ਨਾਲ ਭਰੇ ਇਸੇ ਮਾਹੌਲ ਵਿੱਚ, ਮੈਂ ਆਪਣੀ ਗੱਲ ਨੂੰ ਅੱਗੇ ਵਧਾ ਰਿਹਾ ਹਾਂ। ਮੰਚ 'ਤੇ ਮੌਜੂਦ ਕੈਬਨਿਟ ਦੇ ਮੇਰੇ ਸਹਿਯੋਗੀ ਗਜੇਂਦਰ ਸਿੰਘ ਸ਼ੇਖਾਵਤ, ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ, ਮੁੱਖ ਮੰਤਰੀ ਰੇਖਾ ਗੁਪਤਾ ਜੀ ਤੇ ਹੋਰ ਸਾਰੇ ਪਤਵੰਤੇ ਸੱਜਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਇੱਕ ਸਾਲ ਤੱਕ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕੀਤਾ
November 07th, 09:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਸ਼ਬਦ ਨਹੀਂ ਹੈ - ਇਹ ਇੱਕ ਮੰਤਰ ਹੈ, ਇੱਕ ਊਰਜਾ ਹੈ, ਇੱਕ ਸੁਪਨਾ ਹੈ ਅਤੇ ਇੱਕ ਪਵਿੱਤਰ ਸੰਕਲਪ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੰਦੇ ਮਾਤਰਮ ਮਾਂ ਭਾਰਤੀ ਪ੍ਰਤੀ ਭਗਤੀ ਅਤੇ ਅਧਿਆਤਮਿਕ ਸਮਰਪਣ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਬਦ ਸਾਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈ, ਸਾਡੇ ਵਰਤਮਾਨ ਨੂੰ ਆਤਮ-ਵਿਸ਼ਵਾਸ ਨਾਲ ਭਰ ਦਿੰਦਾ ਹੈ ਅਤੇ ਸਾਡੇ ਭਵਿੱਖ ਨੂੰ ਇਹ ਵਿਸ਼ਵਾਸ ਦਿਵਾਉਣ ਦਾ ਹੌਸਲਾ ਦਿੰਦਾ ਹੈ ਕਿ ਕੋਈ ਵੀ ਸੰਕਲਪ ਪੂਰਾ ਹੋਣ ਤੋਂ ਪਰੇ ਨਹੀਂ ਹੈ, ਕੋਈ ਵੀ ਟੀਚਾ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਕੌਮਾਂਤਰੀ ਆਰੀਆ ਮਹਾਸੰਮੇਲਨ 2025 ਨੂੰ ਸੰਬੋਧਨ ਕੀਤਾ
October 31st, 06:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਰੋਹਿਣੀ ਵਿੱਚ ਕੌਮਾਂਤਰੀ ਆਰੀਆ ਮਹਾਸੰਮੇਲਨ 2025 ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਹੁਣੇ ਸੁਣੇ ਗਏ ਮੰਤਰਾਂ ਦੀ ਊਰਜਾ ਹਾਲੇ ਵੀ ਹਰ ਕੋਈ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਜਦੋਂ ਵੀ ਉਹ ਇਸ ਸਮੂਹ ਦੇ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਇੱਕ ਬ੍ਰਹਮ ਅਤੇ ਅਸਧਾਰਨ ਭਾਵਨਾ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਇਸ ਭਾਵਨਾ ਦਾ ਸਿਹਰਾ ਸਵਾਮੀ ਦਯਾਨੰਦ ਜੀ ਦੇ ਆਸ਼ੀਰਵਾਦ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਸਵਾਮੀ ਦਯਾਨੰਦ ਜੀ ਦੇ ਆਦਰਸ਼ਾਂ ਪ੍ਰਤੀ ਆਪਣੀ ਡੂੰਘੀ ਸ਼ਰਧਾ ਪ੍ਰਗਟ ਕੀਤੀ। ਉਨ੍ਹਾਂ ਨੇ ਮੌਜੂਦ ਸਾਰੇ ਵਿਚਾਰਕਾਂ ਨਾਲ ਆਪਣੇ ਦਹਾਕਿਆਂ ਪੁਰਾਣੇ ਸਬੰਧਾਂ ਦਾ ਜ਼ਿਕਰ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਉਨ੍ਹਾਂ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਉਹ ਉਨ੍ਹਾਂ ਨੂੰ ਮਿਲਦੇ ਹਨ ਅਤੇ ਗੱਲਬਾਤ ਕਰਦੇ ਹਨ ਤਾਂ ਉਹ ਇੱਕ ਖ਼ਾਸ ਊਰਜਾ ਅਤੇ ਵਿਲੱਖਣ ਪ੍ਰੇਰਨਾ ਨਾਲ ਭਰ ਜਾਂਦੇ ਹਨ।22ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ
October 26th, 02:20 pm
ਆਸੀਆਨ ਦੀ ਸਫ਼ਲ ਪ੍ਰਧਾਨਗੀ ਲਈ ਮੈਂ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੂੰ ਵਧਾਈ ਦਿੰਦਾ ਹਾਂ। ਭਾਰਤ ਦੇ ਕੰਟਰੀ ਕੋ-ਆਰਡੀਨੇਟਰ ਦੀ ਭੂਮਿਕਾ ਕੁਸ਼ਲਤਾ ਨਾਲ ਨਿਭਾਉਣ 'ਤੇ ਫਿਲੀਪੀਨਜ਼ ਦੇ ਰਾਸ਼ਟਰਪਤੀ ਮਾਰਕੋਸ ਦਾ ਧੰਨਵਾਦ ਕਰਦਾ ਹਾਂ। ਅਤੇ ਆਸੀਆਨ ਦੇ ਨਵੇਂ ਮੈਂਬਰ ਵਜੋਂ ਤਿਮੋਰ-ਲੇਸਤੇ ਦਾ ਸਵਾਗਤ ਕਰਦਾ ਹਾਂ।ਕੁਆਲਾਲੰਪੁਰ ਵਿੱਚ 22ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ
October 26th, 02:06 pm
22ਵਾਂ ਆਸੀਆਨ-ਭਾਰਤ ਸਿਖਰ ਸੰਮੇਲਨ 26 ਅਕਤੂਬਰ 2024 ਨੂੰ ਕਰਵਾਇਆ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਿਖਰ ਸੰਮੇਲਨ ਵਿੱਚ ਵਰਚੁਅਲ ਮਾਧਿਅਮ ਰਾਹੀਂ ਹਿੱਸਾ ਲਿਆ। ਪ੍ਰਧਾਨ ਮੰਤਰੀ ਅਤੇ ਆਸੀਆਨ ਆਗੂਆਂ ਨੇ ਸਾਂਝੇ ਤੌਰ 'ਤੇ ਆਸੀਆਨ-ਭਾਰਤ ਸਬੰਧਾਂ ਵਿੱਚ ਹੋਈ ਤਰੱਕੀ ਦੀ ਸਮੀਖਿਆ ਕੀਤੀ ਅਤੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀਆਂ ਪਹਿਲਕਦਮੀਆਂ 'ਤੇ ਚਰਚਾ ਕੀਤੀ। ਇਹ ਭਾਰਤ-ਆਸੀਆਨ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀ 12ਵੀਂ ਭਾਗੀਦਾਰੀ ਸੀ।ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
October 16th, 03:00 pm
ਆਂਧਰਾ ਪ੍ਰਦੇਸ਼ ਦੇ ਗਵਰਨਰ ਐੱਸ. ਅਬਦੁਲ ਨਜ਼ੀਰ ਜੀ, ਇੱਥੋਂ ਦੇ ਪ੍ਰਸਿੱਧ ਅਤੇ ਮਿਹਨਤੀ ਮੁੱਖ ਮੰਤਰੀ ਸ਼੍ਰੀ ਚੰਦਰਬਾਬੂ ਨਾਇਡੂ ਜੀ, ਕੇਂਦਰੀ ਮੰਤਰੀ ਕੇ. ਰਾਮਮੋਹਨ ਨਾਇਡੂ ਜੀ, ਚੰਦਰਸ਼ੇਖਰ ਪੇਮਸਾਨੀ ਜੀ, ਭੂਪਤੀ ਰਾਜੂ ਸ਼੍ਰੀਨਿਵਾਸ ਵਰਮਾ ਜੀ, ਉਪ ਮੁੱਖ ਮੰਤਰੀ ਪਵਨ ਕਲਿਆਣ ਜੀ, ਰਾਜ ਸਰਕਾਰ ਵਿੱਚ ਮੰਤਰੀ ਨਾਰਾ ਲੋਕੇਸ਼ ਜੀ, ਹੋਰ ਸਾਰੇ ਮੰਤਰੀਆਂ, ਬੀਜੇਪੀ ਸਟੇਟ ਪ੍ਰੈਜੀਡੈਂਟ ਪੀਵੀਐੱਨ ਮਾਧਵ ਜੀ, ਸਾਰੇ ਸਾਂਸਦ, ਵਿਧਾਇਕ ਅਤੇ ਵੱਡੀ ਗਿਣਤੀ ਵਿੱਚ ਸਾਨੂੰ ਆਸ਼ੀਰਵਾਦ ਦੇਣ ਲਈ ਆਏ ਹੋਏ ਭੈਣੋ ਅਤੇ ਭਰਾਵੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ₹13,430 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
October 16th, 02:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਲਗਭਗ ₹13,430 ਕਰੋੜ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅਹੋਬਿਲਮ ਦੇ ਭਗਵਾਨ ਨਰਸਿਮਹਾ ਸਵਾਮੀ ਅਤੇ ਮਹਾਨੰਦੀ ਦੇ ਸ਼੍ਰੀ ਮਹਾਨੰਦੀਸ਼ਵਰ ਸਵਾਮੀ ਦੀ ਪੂਜਾ ਕੀਤੀ। ਉਨ੍ਹਾਂ ਨੇ ਮੰਤਰਾਲਯਮ ਦੇ ਗੁਰੂ ਸ਼੍ਰੀ ਰਾਘਵੇਂਦਰ ਸਵਾਮੀ ਤੋਂ ਸਾਰਿਆਂ ਦੀ ਭਲਾਈ ਲਈ ਆਸ਼ੀਰਵਾਦ ਵੀ ਮੰਗਿਆ।ਨਵੀਂ ਦਿੱਲੀ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸ਼ਤਾਬਦੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
October 01st, 10:45 am
ਮੰਚ 'ਤੇ ਬਿਰਾਜਮਾਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਕਾਰਯਵਾਹ ਮਾਣਯੋਗ ਦੱਤਾਤ੍ਰੇਯ ਹੋਸਬੋਲੇ ਜੀ, ਕੇਂਦਰੀ ਮੰਤਰੀ ਸ੍ਰੀ ਗਜੇਂਦਰ ਸ਼ੇਖਾਵਤ ਜੀ, ਦਿੱਲੀ ਦੀ ਪ੍ਰਸਿੱਧ ਮੁੱਖ ਮੰਤਰੀ ਰੇਖਾ ਗੁਪਤਾ ਜੀ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਾਰੇ ਸਵੈਮ ਸੇਵਕ, ਹੋਰ ਸਾਰੇ ਸੀਨੀਅਰ ਪਤਵੰਤੇ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ
October 01st, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਸ਼ਤਾਬਦੀ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਮੋਦੀ ਨੇ ਸਾਰੇ ਨਾਗਰਿਕਾਂ ਨੂੰ ਨਰਾਤਿਆਂ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਅੱਜ ਮਹਾਨੌਮੀ ਅਤੇ ਦੇਵੀ ਸਿੱਧਿਦਾਤਰੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਭਲਕੇ ਵਿਜੈ ਦਸ਼ਮੀ ਦਾ ਮਹਾਨ ਤਿਉਹਾਰ ਹੈ, ਜੋ ਭਾਰਤੀ ਸੱਭਿਆਚਾਰ ਦੇ ਸਦੀਵੀ ਐਲਾਨ - ਅਨਿਆਂ 'ਤੇ ਨਿਆਂ, ਝੂਠ 'ਤੇ ਸੱਚ ਅਤੇ ਹਨੇਰੇ 'ਤੇ ਚਾਨਣ ਦੀ ਜਿੱਤ - ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਪਵਿੱਤਰ ਮੌਕੇ 'ਤੇ, ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਸੌ ਵਰ੍ਹੇ ਪਹਿਲਾਂ ਕੀਤੀ ਗਈ ਸੀ ਅਤੇ ਇਹ ਕੋਈ ਸੰਜੋਗ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਹਜ਼ਾਰਾਂ ਸਾਲਾਂ ਦੀ ਇੱਕ ਪੁਰਾਤਨ ਪ੍ਰੰਪਰਾ ਦੀ ਬਹਾਲੀ ਸੀ, ਜਿੱਥੇ ਰਾਸ਼ਟਰੀ ਚੇਤਨਾ ਹਰ ਯੁੱਗ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੇਂ ਰੂਪਾਂ ਵਿੱਚ ਪ੍ਰਗਟ ਹੁੰਦੀ ਰਹੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਸ ਯੁੱਗ ਵਿੱਚ, ਸੰਘ ਉਸ ਸਦੀਵੀ ਰਾਸ਼ਟਰੀ ਚੇਤਨਾ ਦਾ ਇੱਕ ਨੇਕ ਅਵਤਾਰ ਹੈ।ਕੈਬਨਿਟ ਨੇ 2,277.397 ਕਰੋੜ ਰੁਪਏ ਦੇ ਖਰਚ ਨਾਲ ਡੀਐੱਸਆਈਆਰ ਯੋਜਨਾ "ਸਮਰੱਥਾ ਨਿਰਮਾਣ ਅਤੇ ਮਨੁੱਖੀ ਸਰੋਤ ਵਿਕਾਸ" ਨੂੰ ਮਨਜ਼ੂਰੀ ਦਿੱਤੀ
September 24th, 05:38 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ ਪੰਦਰਵੇਂ ਵਿੱਤ ਕਮਿਸ਼ਨ 2021-22 ਤੋਂ 2025-26 ਤੱਕ ਦੀ ਮਿਆਦ ਲਈ ₹2,277.397 ਕਰੋੜ ਦੇ ਕੁੱਲ ਖਰਚ ਨਾਲ ਸਮਰੱਥਾ ਨਿਰਮਾਣ ਅਤੇ ਮਨੁੱਖੀ ਸਰੋਤ ਵਿਕਾਸ ‘ਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ/ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਡੀਐੱਸਆਈਆਰ/ ਸੀਐੱਸਆਈਆਰ) ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।ਪਰਿਣਾਮਾਂ ਦੀ ਸੂਚੀ: ਮੌਰੀਸ਼ਸ ਦੇ ਪ੍ਰਧਾਨ ਮੰਤਰੀ ਦੀ ਭਾਰਤ ਦੀ ਸਰਕਾਰੀ ਯਾਤਰਾ
September 11th, 02:10 pm
ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਮੌਰੀਸ਼ਸ ਦੇ ਤੀਸਰੀ ਸਿੱਖਿਆ, ਵਿਗਿਆਨ ਅਤੇ ਖੋਜ ਮੰਤਰਾਲੇ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
September 11th, 12:30 pm
ਸਾਡੀ ਸੰਸਕ੍ਰਿਤੀ ਅਤੇ ਸੰਸਕਾਰ, ਸਦੀਆਂ ਪਹਿਲਾਂ ਭਾਰਤ ਤੋਂ ਮੌਰੀਸ਼ਸ ਪਹੁੰਚੇ, ਅਤੇ ਉੱਥੋਂ ਦੀ ਜੀਵਨ-ਧਾਰਾ ਵਿੱਚ ਰਚ-ਬਸ ਗਏ। ਕਾਸ਼ੀ ਵਿੱਚ ਮਾਂ ਗੰਗਾ ਦੇ ਅਵਿਰਲ ਪ੍ਰਵਾਹ ਦੀ ਤਰ੍ਹਾਂ, ਭਾਰਤੀ ਸੱਭਿਆਚਾਰ ਦਾ ਟਿਕਾਊ ਪ੍ਰਵਾਹ ਮੌਰੀਸ਼ਸ ਨੂੰ ਸਮ੍ਰਿੱਧ ਕਰਦਾ ਰਿਹਾ ਹੈ। ਅਤੇ ਅੱਜ, ਜਦੋਂ ਅਸੀਂ ਮੌਰੀਸ਼ਸ ਦੇ ਦੋਸਤਾਂ ਦਾ ਸੁਆਗਤ ਕਾਸ਼ੀ ਵਿੱਚ ਕਰ ਰਹੇ ਹਾਂ, ਇਹ ਸਿਰਫ਼ ਰਸਮੀ ਨਹੀਂ, ਸਗੋਂ ਇੱਕ ਆਤਮਿਕ ਮਿਲਣ ਹੈ। ਇਸ ਲਈ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਭਾਰਤ ਅਤੇ ਮੌਰੀਸ਼ਸ ਸਿਰਫ਼ partners ਨਹੀਂ, ਸਗੋਂ ਇੱਕ ਪਰਿਵਾਰ ਹਨ।ਪ੍ਰਧਾਨ ਮੰਤਰੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ (Giorgia Meloni) ਨਾਲ ਫੋਨ ‘ਤੇ ਗੱਲਬਾਤ ਕੀਤੀ
September 10th, 06:20 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਜੌਰਜੀਆ ਮੇਲੋਨੀ (Giorgia Meloni) ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।ਪ੍ਰਧਾਨ ਮੰਤਰੀ 11 ਸਤੰਬਰ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦਾ ਦੌਰਾ ਕਰਨਗੇ
September 10th, 01:01 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਸਤੰਬਰ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦਾ ਦੌਰਾ ਕਰਨਗੇ।7, ਲੋਕ ਕਲਿਆਨ ਮਾਰਗ, ਨਵੀਂ ਦਿੱਲੀ ਵਿੱਚ ਨੈਸ਼ਨਲ ਅਵਾਰਡੀ ਟੀਚਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
September 04th, 05:35 pm
ਸਾਡੇ ਇੱਥੇ ਅਧਿਆਪਕ ਦੇ ਪ੍ਰਤੀ ਇੱਕ ਸੁਭਾਵਿਕ ਸਨਮਾਨ ਹੁੰਦਾ ਹੈ ਅਤੇ ਉਹ ਸਮਾਜ ਦੀ ਇੱਕ ਬਹੁਤ ਵੱਡੀ ਸ਼ਕਤੀ ਵੀ ਹੈ। ਅਤੇ ਅਧਿਆਪਕਾਂ ਨੂੰ ਆਸ਼ੀਰਵਾਦ ਦੇਣ ਲਈ ਖੜ੍ਹੇ ਹੋਣਾ ਇੱਕ ਪਾਪ ਹੈ। ਇਸ ਲਈ ਮੈਂ ਅਜਿਹਾ ਪਾਪ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨਾ ਚਾਹਾਂਗਾ। ਮੈਂ ਤੁਹਾਨੂੰ ਸੰਵਾਦ ਜ਼ਰੂਰ ਕਰਨਾ ਚਾਹਾਂਗਾ । ਮੇਰੇ ਲਈ ਬਹੁਤ ਵਧੀਆ ਇਹ ਐਕਸਪੀਰੀਅੰਸ ਸੀ ਕਿ ਤੁਹਾਨੂੰ ਸਾਰਿਆ ਨੂੰ, ਉਂਜ ਤਾਂ ਸਾਰਿਆ ਨੂੰ ਮੈਨੂੰ, ਕਿਉਂਕਿ ਤੁਹਾਡੀ ਹਰ ਇੱਕ ਦੀ ਸਟੋਰੀ ਹੋਵੇਗੀ , ਹਰ ਇੱਕ ਦੇ ਆਪਣੇ ਜੀਵਨ ਵਿੱਚ ਕਿਉਂਕਿ ਉਸ ਦੇ ਬਿਨਾ ਇੱਥੇ ਤੱਕ ਪਹੁੰਚੇ ਨਹੀਂ ਹੋਵੋਗੇ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਸੰਬੋਧਨ ਕੀਤਾ
September 04th, 05:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਭਾਰਤੀ ਸਮਾਜ ਵਿੱਚ ਅਧਿਆਪਕਾਂ ਦੇ ਪ੍ਰਤੀ ਸੁਭਾਵਿਕ ਸਨਮਾਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਇੱਕ ਸਸ਼ਕਤ ਤਾਕਤ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਧਿਆਪਕਾਂ ਦਾ ਸਨਮਾਨ ਸਿਰਫ਼ ਇੱਕ ਰਿਵਾਜ਼ ਨਹੀਂ, ਸਗੋਂ ਉਨ੍ਹਾਂ ਦੇ ਆਜੀਵਨ ਸਮਰਪਣ ਅਤੇ ਪ੍ਰਭਾਵ ਦਾ ਸਨਮਾਨ ਹੈ।ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
August 12th, 04:34 pm
ਮਾਣਯੋਗ ਮਹਿਮਾਨੋਂ, ਵਿਸ਼ਿਸ਼ਟ ਡੈਲੀਗੇਟਸ, ਅਧਿਆਪਕੋ, ਮਾਰਗਦਰਸ਼ਕੋ ਅਤੇ ਮੇਰੇ ਪ੍ਰਿਅ ਪ੍ਰਤਿਭਾਸ਼ਾਲੀ ਯੁਵਾ ਮਿੱਤਰੋ, ਨਮਸਕਾਰ!( Honourable Guests, Distinguished Delegates, Teachers, Mentors, And my dear Bright Young Friends, Namaskaar!)ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਇੰਟਰਨੈਸ਼ਨਲ ਓਲੰਪਿਆਡ ਨੂੰ ਸੰਬੋਧਨ ਕੀਤਾ
August 12th, 04:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਖਗੋਲ ਵਿਗਿਆਨ ਅਤੇ ਖਗੋਲ ਭੌਤਿਕੀ ‘ਤੇ 18ਵੇਂ ਅੰਤਰਰਾਸ਼ਟਰੀ ਓਲੰਪਿਆਡ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ 64 ਦੇਸ਼ਾਂ ਦੇ 300 ਤੋਂ ਅਧਿਕ ਪ੍ਰਤੀਭਾਗੀਆਂ ਦੇ ਨਾਲ ਜੁੜਨ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਇੰਟਰਨੈਸ਼ਨਲ ਓਲੰਪਿਆਡ ਦੇ ਲਈ ਭਾਰਤ ਵਿੱਚ ਪ੍ਰਤੀਭਾਗੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਰੰਪਰਾ ਦਾ ਮਿਲਣ ਇਨੋਵੇਸ਼ਨ ਨਾਲ ਹੁੰਦਾ ਹੈ, ਅਧਿਆਤਿਮਕਤਾ ਦਾ ਵਿਗਿਆਨ ਨਾਲ ਅਤੇ ਜਗਿਆਸਾ ਦਾ ਸਬੰਧ ਰਚਨਾਤਮਕਤਾ ਨਾਲ ਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਦੀਆਂ ਤੋਂ, ਭਾਰਤੀ ਅਸਮਾਨ ਨੂੰ ਨਿਹਾਰਦੇ ਰਹੇ ਹਨ ਅਤੇ ਬੜੇ ਪ੍ਰਸ਼ਨ ਪੁੱਛਦੇ ਰਹੇ ਹਨ। ਉਨ੍ਹਾਂ ਨੇ ਆਰੀਆਭੱਟ (Aryabhatta) ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ 5ਵੀਂ ਸ਼ਤਾਬਦੀ ਵਿੱਚ ਜ਼ੀਰੋ ਦਾ ਆਵਿਸ਼ਕਾਰ ਕੀਤਾ ਸੀ ਅਤੇ ਇਹ ਦੱਸਣ ਵਾਲੇ ਪਹਿਲੇ ਵਿਅਕਤੀ ਸਨ ਕਿ ਪ੍ਰਿਥਵੀ ਆਪਣੀ ਧੁਰੀ ‘ਤੇ ਘੁੰਮਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਸੱਚਮੁੱਚ, ਉਨ੍ਹਾਂ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਅਤੇ ਇਤਿਹਾਸ ਰਚ ਦਿੱਤਾ!(“Literally, he started from zero and made history!” the Prime Minister noted. )ਫਿਲੀਪੀਨਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
August 05th, 11:06 am
ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਜੀ ਦਾ, ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ, ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਇਸ ਵਰ੍ਹੇ ਭਾਰਤ ਅਤੇ ਫਿਲੀਪੀਨਸ ਆਪਣੇ ਡਿਪਲੋਮੈਟਿਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਤੇ ਇਸ ਸੰਦਰਭ ਵਿੱਚ, ਉਨ੍ਹਾਂ ਦੀ ਇਹ ਯਾਤਰਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਸਾਡੇ ਡਿਪਲੋਮੈਟਿਕ ਸਬੰਧ ਭਲੇ ਹੀ ਨਵੇਂ ਹਨ, ਲੇਕਿਨ ਸਾਡੀਆਂ ਸੱਭਿਅਤਾਵਾਂ ਦੇ ਸੰਪਰਕ ਬਹੁਤ ਪ੍ਰਾਚੀਨ ਕਾਲ ਤੋਂ ਹਨ। ਫਿਲੀਪੀਨਸ ਦੀ ਰਾਮਾਇਣ – “ਮਹਾਰਾਡਿਯਾ ਲਵਾਨਾ” (महाराडिया लवाना”/ Maharadia Lawana”)- ਸਾਡੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਦਾ ਜੀਵੰਤ ਪ੍ਰਮਾਣ ਹੈ। ਹੁਣੇ ਜਾਰੀ ਕੀਤੇ ਗਏ ਡਾਕ ਟਿਕਟ, ਜਿਸ ਵਿੱਚ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਪੁਸ਼ਪ ਹਨ, ਸਾਡੀ ਮਿੱਤਰਤਾ ਦੀ ਮਹਿਕ ਦਰਸਾਉਂਦੇ ਹਨ।ਸੰਸਦ ਦੇ ਮੌਨਸੂਨ ਸੈਸ਼ਨ 2025 ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
July 21st, 10:30 am
ਮੌਨਸੂਨ ਇਨੋਵੇਸ਼ਨ ਅਤੇ ਨਵਸਿਰਜਨ ਦਾ ਪ੍ਰਤੀਕ ਹੈ, ਅਤੇ ਹੁਣ ਤੱਕ ਜੋ ਖ਼ਬਰਾਂ ਮਿਲਿਆ ਹਨ, ਦੇਸ਼ ਵਿੱਚ ਮੌਸਮ ਬਹੁਤ ਹੀ ਚੰਗੇ ਢੰਗ ਨਾਲ ਅੱਗੇ ਵਧ ਰਿਹਾ ਹੈ, ਖੇਤੀਬਾੜੀ ਨੂੰ ਲਾਭਦਾਇਕ ਮੌਸਮ ਦੀਆਂ ਖਬਰਾਂ ਹਨ। ਅਤੇ ਬਾਰਿਸ਼ ਕਿਸਾਨਾਂ ਦੀ ਅਰਥਵਿਵਸਥਾ, ਦੇਸ਼ ਦੀ ਅਰਥਵਿਵਸਥਾ, ਗ੍ਰਾਮੀਣ ਅਰਥਵਿਵਸਥਾ ਅਤੇ ਇਨ੍ਹਾਂ ਹੀ ਨਹੀਂ ਹਰ ਪਰਿਵਾਰ ਦੀ ਅਰਥਵਿਵਸਥਾ ਵਿੱਚ ਇੱਕ ਬਹੁਤ ਮਹੱਤਵਪੂਰਨ ਹੁੰਦੀ ਹੈ। ਹੁਣ ਤੱਕ ਜੋ ਮੈਨੂੰ ਜਾਣਕਾਰੀ ਦਿੱਤੀ ਗਈ ਹੈ, ਉਸ ਹਿਸਾਬ ਨਾਲ ਪਿਛਲੇ 10 ਵਰ੍ਹਿਆਂ ਵਿੱਚ ਜੋ ਪਾਣੀ ਦਾ ਭੰਡਾਰ ਹੋਇਆ ਹੈ ਇਸ ਵਾਰ ਉਹ ਕਰੀਬ-ਕਰੀਬ ਤਿੰਨ ਗੁਣਾ ਹੋਇਆ ਹੈ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਵੀ ਦੇਸ਼ ਦੇ ਅਰਥ ਤੰਤਰ ਨੂੰ ਬਹੁਤ ਲਾਭ ਹੋਵੇਗਾ।