ਪ੍ਰਧਾਨ ਮੰਤਰੀ ਨੇ ਮਦੀਨਾ ਵਿੱਚ ਭਾਰਤੀ ਨਾਗਰਿਕਾਂ ਨਾਲ ਵਾਪਰੇ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ 'ਤੇ ਸੋਗ ਪ੍ਰਗਟ ਕੀਤਾ

November 17th, 12:34 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਊਦੀ ਅਰਬ ਦੇ ਮਦੀਨਾ ਵਿੱਚ ਵਾਪਰੇ ਹਾਦਸੇ ਵਿੱਚ ਭਾਰਤੀ ਨਾਗਰਿਕਾਂ ਨਾਲ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੀ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ।

ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੇ ਗ੍ਰੈਂਡ ਮੁਫ਼ਤੀ ਸ਼ੇਖ਼ ਅਬਦੁਲਅਜ਼ੀਜ਼ ਬਿਨ ਅਬਦੁੱਲਾ ਬਿਨ ਮੁਹੰਮਦ ਅਲ ਅਲਸ਼ੇਖ਼ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

September 24th, 08:49 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਊਦੀ ਅਰਬ ਦੇ ਗ੍ਰੈਂਡ ਮੁਫ਼ਤੀ ਸ਼ੇਖ਼ ਅਬਦੁਲਅਜ਼ੀਜ਼ ਬਿਨ ਅਬਦੁੱਲਾ ਬਿਨ ਮੁਹੰਮਦ ਅਲ ਅਲਸ਼ੇਖ਼ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਪ੍ਰਧਾਨ ਮੰਤਰੀ ਦੀ ਸਊਦੀ ਅਰਬ ਦੀ ਸਰਕਾਰੀ ਯਾਤਰਾ ਦੀ ਸਮਾਪਤੀ ‘ਤੇ ਜੁਆਇੰਟ ਸਟੇਟਮੈਂਟ

April 23rd, 12:44 pm

ਕ੍ਰਾਊਨ ਪ੍ਰਿੰਸ ਅਤੇ ਸਊਦੀ ਅਰਬ ਸਾਮਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਿੰਸ ਮੋਹੰਮਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਾਊਦ ਦੇ ਸੱਦੇ ‘ਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 22 ਅਪ੍ਰੈਲ, 2025 ਨੂੰ ਸਊਦੀ ਅਰਬ ਸਾਮਰਾਜ ਦਾ ਸਰਕਾਰੀ ਦੌਰਾ ਕੀਤਾ।

ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਸਾਊਦੀ ਅਰਬ ਦੀ ਸਰਕਾਰੀ ਯਾਤਰਾ

April 23rd, 02:25 am

ਭਾਰਤ-ਸਾਊਦੀ ਅਰਬ ਰਣਨੀਤਕ ਸਾਂਝੇਦਾਰੀ ਪਰਿਸ਼ਦ (ਐੱਸਪੀਸੀ) ਦੀ ਨੇਤਾਵਾਂ ਦੀ ਦੂਸਰੀ ਮੀਟਿੰਗ ਦੀ ਸਹਿ-ਪ੍ਰਧਾਨਗੀ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ 22 ਅਪ੍ਰੈਲ 2025 ਨੂੰ ਜੇਦਹਾ ਵਿੱਚ ਕੀਤੀ।

ਮੁਸਲਿਮ ਵਰਲਡ ਲੀਗ ਦੇ ਸਕੱਤਰ ਜਨਰਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

April 23rd, 02:23 am

ਮੁਸਲਿਮ ਵਰਲਡ ਲੀਗ ਦੇ ਸਕੱਤਰ ਜਨਰਲ ਸ਼ੇਖ ਡਾ. ਮੁਹੰਮਦ ਬਿਨ ਅਬਦੁਲਕਰੀਮ ਅਲ-ਇਸਾ ਨੇ ਅੱਜ ਜੇਦਹਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਘਟਨਾ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੇ ਪ੍ਰਤੀ ਗਹਿਰੀ ਸੰਵੇਦਨਾ ਵਿਅਕਤ ਕੀਤੀ।

ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੇ ਮਹਾਮਹਿਮ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਸਾਊਦੀ ਅਰਬ ਰਣਨੀਤਕ ਭਾਗੀਦਾਰੀ ਪਰਿਸ਼ਦ ਦੀ ਸਹਿ-ਪ੍ਰਧਾਨਗੀ ਕੀਤੀ

April 23rd, 02:20 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 22 ਅਪ੍ਰੈਲ, 2025 ਨੂੰ ਸਾਊਦੀ ਅਰਬ ਦੀ ਸਰਕਾਰੀ ਯਾਤਰਾ ਕੀਤੀ। ਪ੍ਰਧਾਨ ਮੰਤਰੀ ਦਾ ਸੁਆਗਤ ਜੇਦਾਹ ਦੇ ਰਾਇਲ ਪੈਲੇਸ ਵਿੱਚ ਮਹਾਮਹਿਮ ਪ੍ਰਿੰਸ ਮੁਹੰਮਦ ਬਿਨ ਸਲਮਾਨ, ਕ੍ਰਾਊਨ ਪ੍ਰਿੰਸ ਅਤੇ ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਨੇ ਕੀਤਾ ਅਤੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ।

ਪ੍ਰਧਾਨ ਮੰਤਰੀ ਮੋਦੀ ਸਾਊਦੀ ਅਰਬ ਦੇ ਜੇਦਾਹ ਪਹੁੰਚੇ

April 22nd, 04:29 pm

ਪ੍ਰਧਾਨ ਮੰਤਰੀ ਮੋਦੀ ਮਹਾਮਹਿਮ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਦੇ 'ਤੇ ਸਾਊਦੀ ਅਰਬ ਦੇ ਜੇਦਾਹ ਪਹੁੰਚੇ। ਇੱਕ ਸਪੈਸ਼ਲ ਜੈਸਚਰ ਵਿੱਚ, ਸਾਊਦੀ ਵਾਯੂ ਸੈਨਾ ਦੇ ਜੈੱਟਾਂ ਨੇ ਸਾਊਦੀ ਹਵਾਈ ਖੇਤਰ ਵਿੱਚ ਦਾਖਲ ਹੋਣ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਐਸਕੌਰਟ ਕੀਤਾ ਅਤੇ ਜੇਦਾਹ ਤੱਕ ਪਹੁੰਚਾਇਆ। ਪ੍ਰਧਾਨ ਮੰਤਰੀ ਮੋਦੀ ਦਾ ਜੇਦਾਹ ਵਿੱਚ ਸ਼ਾਨਦਾਰ ਸੁਆਗਤ ਕੀਤਾ ਗਿਆ। ਉਹ ਸਾਊਦੀ ਅਰਬ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।

ਸਾਊਦੀ ਅਰਬ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ

April 22nd, 08:30 am

ਅੱਜ, ਮੈਂ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੇ ਸੱਦੇ 'ਤੇ ਸਾਊਦੀ ਅਰਬ ਦੇ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਜਾ ਰਿਹਾ ਹਾਂ।

ਰਣਨੀਤਕ ਰੀਸੈੱਟ: ਪੱਛਮ ਏਸ਼ੀਆ ਵਿੱਚ ਭਾਰਤ ਦੀ ਭੂਮਿਕਾ ਨੂੰ ਗਹਿਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਸਾਊਦੀ ਯਾਤਰਾ

April 21st, 04:51 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 22-23 ਅਪ੍ਰੈਲ, 2025 ਦੀ ਸਾਊਦੀ ਅਰਬ ਯਾਤਰਾ ਇੱਕ ਮਹੱਤਵਪੂਰਨ ਪੜਾਅ 'ਤੇ ਆ ਰਹੀ ਹੈ - ਇਹ ਯਾਤਰਾ ਵਿਸ਼ਵ ਸ਼ਕਤੀ ਦੀ ਗਤੀਸ਼ੀਲਤਾ ਵਿੱਚ ਤਬਦੀਲੀ ਅਤੇ ਤੇਜ਼ੀ ਨਾਲ ਬਦਲਦੇ ਪੱਛਮ ਏਸ਼ੀਆ ਦੁਆਰਾ ਆਕਾਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ 22-23 ਅਪ੍ਰੈਲ, 2025 ਤੱਕ ਸਾਊਦੀ ਅਰਬ ਦਾ ਦੌਰਾ ਕਰਨਗੇ

April 19th, 01:55 pm

ਪ੍ਰਧਾਨ ਮੰਤਰੀ ਮੋਦੀ ਮਹਾਮਹਿਮ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਦੇ 'ਤੇ ਸਾਊਦੀ ਅਰਬ ਦਾ ਦੌਰਾ ਕਰਨਗੇ। ਭਾਰਤ ਅਤੇ ਸਾਊਦੀ ਅਰਬ ਨਜ਼ਦੀਕੀ ਅਤੇ ਦੋਸਤਾਨਾ ਸਬੰਧ ਸਾਂਝੇ ਕਰਦੇ ਹਨ। ਇਹ ਦੌਰਾ ਸਾਡੀ ਬਹੁ-ਪੱਖੀ ਭਾਈਵਾਲੀ ਨੂੰ ਹੋਰ ਗਹਿਰਾ ਅਤੇ ਮਜ਼ਬੂਤ ਕਰਨ ਦੇ ਨਾਲ-ਨਾਲ ਆਪਸੀ ਹਿਤਾਂ ਦੇ ਵੱਖ-ਵੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰੇਗਾ।

ਸਾਡੀ ਸਰਕਾਰ ਸ਼ਰਧਾਲੂਆਂ ਲਈ ਬਿਹਤਰ ਤੀਰਥ ਯਾਤਰਾ ਅਨੁਭਵ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀ

January 13th, 06:17 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਊਦੀ ਅਰਬ ਦੇ ਹੱਜ ਅਤੇ ਉਮਰਾ (Umrah) ਮੰਤਰੀ ਤੌਫੀਕ ਬਿਨ ਫਵਜ਼ਾਨ ਅਲ-ਰਬਿਆ (Tawfiq Bin Fawzan Al-Rabiah) ਨਾਲ ਕੀਤੇ ਗਏ ਹੱਜ ਸਮਝੌਤੇ 2025 ਦਾ ਸੁਆਗਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਤੋਂ ਹੱਜ ਕਰਨ ਵਾਲੇ ਸ਼ਰਧਾਲੂਆਂ ਲਈ ਇੱਕ ਸ਼ਾਨਦਾਰ ਸਮਾਚਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਸ਼ਰਧਾਲੂਆਂ ਲਈ ਬਿਹਤਰ ਤੀਰਥ ਯਾਤਰਾ ਅਨੁਭਵ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ।”

ਭਾਰਤ ਅਤੇ ਸਾਊਦੀ ਅਰਬ ਦੁਆਰਾ ਨਿਵੇਸ਼ ‘ਤੇ ਉੱਚ-ਪੱਧਰੀ ਟਾਸਕ ਫੋਰਸ ਦੀ ਪਹਿਲੀ ਮੀਟਿੰਗ ਦਾ ਆਯੋਜਨ

July 28th, 11:37 pm

ਨਿਵੇਸ਼ ਬਾਰੇ ਭਾਰਤ ਅਤੇ ਸਾਊਦੀ ਅਰਬ ਉੱਚ-ਪੱਧਰੀ ਟਾਸਕ ਫੋਰਸ (India-Saudi Arabia High Level Task Force on Investments) ਦੀ ਪਹਿਲੀ ਮੀਟਿੰਗ ਅੱਜ ਵਰਚੁਅਲੀ ਆਯੋਜਿਤ ਕੀਤੀ ਗਈ। ਇਸ ਦੀ ਸਹਿ-ਪ੍ਰਧਾਨਗੀ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ. ਕੇ. ਮਿਸ਼ਰਾ ਅਤੇ ਸਾਊਦੀ ਊਰਜਾ ਮੰਤਰੀ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਅਬਦੁਲ ਅਜ਼ੀਜ਼ ਅਲ ਸਾਊਦ (Saudi Energy Minister His Royal Highness Prince Abdulaziz bin Salman bin Abdulaziz Al Saud) ਨੇ ਵਰਚੁਅਲ ਮੋਡ ਵਿੱਚ ਕੀਤੀ।

ਸੰਵਿਧਾਨ ਅਤੇ ਲੋਕਤੰਤਰੀ ਪ੍ਰਣਾਲੀਆਂ ਵਿੱਚ ਅਟੁੱਟ ਵਿਸ਼ਵਾਸ ਦੀ ਪੁਸ਼ਟੀ ਕਰਨ ਲਈ ਦੇਸ਼ਵਾਸੀਆਂ ਦਾ ਧੰਨਵਾਦ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

June 30th, 11:00 am

ਸਾਥੀਓ, ਮੈਂ ਅੱਜ ਦੇਸ਼ਵਾਸੀਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਸੰਵਿਧਾਨ ਅਤੇ ਦੇਸ਼ ਦੀਆਂ ਲੋਕਤਾਂਤਰਿਕ ਵਿਵਸਥਾਵਾਂ ’ਤੇ ਆਪਣਾ ਅਟੁੱਟ ਵਿਸ਼ਵਾਸ ਦੁਹਰਾਇਆ ਹੈ। 24 ਦੀਆਂ ਚੋਣਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ। ਦੁਨੀਆ ਦੇ ਕਿਸੇ ਵੀ ਦੇਸ਼ ’ਚ ਇੰਨੀਆਂ ਵੱਡੀਆਂ ਚੋਣਾਂ ਕਦੇ ਨਹੀਂ ਹੋਈਆਂ, ਜਿਸ ’ਚ 65 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਹਨ। ਮੈਂ ਚੋਣ ਕਮਿਸ਼ਨ ਅਤੇ ਵੋਟਾਂ ਦੀ ਪ੍ਰਕਿਰਿਆ ਨਾਲ ਜੁੜੇ ਹਰ ਵਿਅਕਤੀ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ।

ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

June 21st, 06:31 am

ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੈਨੂੰ ਯੋਗ ਅਤੇ ਸਾਧਨਾ ਦੀ ਭੂਮੀ ਕਸ਼ਮੀਰ ਵਿੱਚ ਆਉਣ ਦਾ ਸੁਭਾਗ ਮਿਲਿਆ ਹੈ। ਕਸ਼ਮੀਰ ਅਤੇ ਸ੍ਰੀਨਗਰ ਦਾ ਇਹ ਵਾਤਾਵਰਣ, ਇਹ ਊਰਜਾ ਅਤੇ ਅਨੁਭੂਤੀ ਯੋਗ ਤੋਂ ਸਾਨੂੰ ਜੋ ਸ਼ਕਤੀ ਮਿਲਦੀ ਹੈ, ਸ੍ਰੀਨਗਰ ਵਿੱਚ ਅਸੀਂ ਉਸ ਨੂੰ ਮਹਿਸੂਸ ਕਰ ਰਹੇ ਹਾਂ। ਮੈਂ ਦੇਸ਼ ਦੇ ਸਾਰੇ ਲੋਕਾਂ ਨੂੰ, ਦੁਨੀਆ ਦੇ ਕੋਣੇ-ਕੋਣੇ ਵਿੱਚ ਯੋਗ ਕਰ ਰਹੇ ਲੋਕਾਂ ਨੂੰ ਕਸ਼ਮੀਰ ਦੀ ਧਰਤੀ ਤੋਂ ਯੋਗ ਦਿਵਸ ਦੀ ਵਧਾਈ ਦਿੰਦਾ ਹਾਂ।

ਅੰਤਰਰਾਸ਼ਟਰੀ ਯੋਗ ਦਿਵਸ 2024 ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦਾ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਸੰਬੋਧਨ”

June 21st, 06:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ (IYD-ਆਈਵਾਈਡੀ) ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਮਾਰੋਹ ਦੀ ਅਗਵਾਈ ਕਰਦੇ ਹੋਏ ਯੋਗ ਸੈਸ਼ਨ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ

December 26th, 08:06 pm

ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ, ਮਹਾਮਹਿਮ ਪ੍ਰਿੰਸ ਮੋਹਮਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਊਦ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।

140 ਕਰੋੜ ਲੋਕ ਅਨੇਕ ਪਰਿਵਰਤਨ ਲਿਆ ਰਹੇ ਹਨ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ

November 26th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ, ‘ਮਨ ਕੀ ਬਾਤ’ ਵਿੱਚ ਤੁਹਾਡਾ ਸੁਆਗਤ ਹੈ, ਲੇਕਿਨ ਅੱਜ 26 ਨਵੰਬਰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਹਾਂ। ਅੱਜ ਦੇ ਹੀ ਦਿਨ ਦੇਸ਼ ’ਤੇ ਸਭ ਤੋਂ ਭਿਆਨਕ ਆਤੰਕਵਾਦੀ ਹਮਲਾ ਹੋਇਆ ਸੀ। ਆਤੰਕਵਾਦੀਆਂ ਨੇ ਮੁੰਬਈ ਨੂੰ, ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੇਕਿਨ ਇਹ ਭਾਰਤ ਦੀ ਸਮਰੱਥਾ ਹੈ ਕਿ ਅਸੀਂ ਉਸ ਹਮਲੇ ਤੋਂ ਉੱਭਰੇ ਅਤੇ ਹੁਣ ਪੂਰੇ ਹੌਂਸਲੇ ਦੇ ਨਾਲ ਆਤੰਕ ਨੂੰ ਕੁਚਲ ਭੀ ਰਹੇ ਹਾਂ। ਮੁੰਬਈ ਹਮਲੇ ਵਿੱਚ ਆਪਣਾ ਜੀਵਨ ਗਵਾਉਣ ਵਾਲੇ ਸਾਰੇ ਲੋਕਾਂ ਨੂੰ, ਮੈਂ ਸ਼ਰਧਾਂਜਲੀ ਦਿੰਦਾ ਹਾਂ। ਇਸ ਹਮਲੇ ਵਿੱਚ ਸਾਡੇ ਜੋ ਜਾਂਬਾਜ਼ ਵੀਰਗਤੀ ਨੂੰ ਪ੍ਰਾਪਤ ਹੋਏ, ਦੇਸ਼ ਅੱਜ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।

ਜੀ20 ਯੂਨੀਵਰਸਿਟੀ ਕਨੈਕਟ ਫਾਈਨਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 26th, 04:12 pm

ਦੇਸ਼ ਦੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ, ਪ੍ਰੋਫੈਸਰਸ, ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਗਣ ਅਤੇ ਮੇਰੇ ਯੁਵਾ ਸਾਥੀਓ ! ਅੱਜ ਜਿੰਨ੍ਹੇ ਲੋਕ ਇਹ ਭਾਰਤ ਮੰਡਪਮ ਵਿੱਚ ਹਨ, ਉਸ ਤੋਂ ਕਿਤੇ ਜ਼ਿਆਦਾ ਸਾਡੇ ਨਾਲ Online ਜੁੜੇ ਹੋਏ ਹਨ। ਮੈਂ ਸਾਰੀਆਂ ਦਾ ਜੀ-20 ਯੂਨੀਵਰਸਿਟੀ ਕਨੈਕਟ, ਇਸ ਪ੍ਰੋਗਰਾਮ ਵਿੱਚ ਸੁਆਗਤ ਕਰਦਾ ਹਾਂ, ਅਤੇ ਆਪ ਸਭ ਨੌਜਵਾਨਾਂ ਦਾ ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਨੂੰ ਸੰਬੋਧਨ ਕੀਤਾ

September 26th, 04:11 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਜੀ20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਭਾਰਤ ਦੇ ਨੌਜਵਾਨਾਂ ਵਿੱਚ ਭਾਰਤ ਦੇ ਜੀ20 ਪ੍ਰਧਾਨਗੀ ਬਾਰੇ ਸਮਝ ਬਣਾਉਣ ਅਤੇ ਵੱਖ-ਵੱਖ ਜੀ20 ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ 4 ਪ੍ਰਕਾਸ਼ਨ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚ ਜੀ20 ਭਾਰਤ ਪ੍ਰਧਾਨਗੀ ਦੀ ਮਹਾਨ ਸਫਲਤਾ: ਦੂਰਅੰਦੇਸ਼ੀ ਲੀਡਰਸ਼ਿਪ, ਸਮਾਵੇਸ਼ੀ ਪਹੁੰਚ; ਭਾਰਤ ਦੀ ਜੀ20 ਪ੍ਰਧਾਨਗੀ: ਵਸੁਧੈਵ ਕੁਟੁੰਬਕਮ; ਜੀ20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਦਾ ਸੰਗ੍ਰਹਿ; ਅਤੇ ਜੀ20 ਵਿਖੇ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਸ਼ਾਮਲ ਹਨ।

ਭਾਰਤ-ਸਾਊਦੀ ਅਰਬ ਸਟ੍ਰੈਟੇਜਿਕ ਪਾਰਟਨਰਸ਼ਿਪ ਕੌਂਸਲ ਦੀ ਪਹਿਲੀ ਬੈਠਕ ਵਿੱਚ ਪ੍ਰਧਾਨ ਮੰਤਰੀ ਦਾ ਉਦਘਾਟਨੀ ਬਿਆਨ

September 11th, 03:51 pm

ਅੱਜ ਭਾਰਤ-ਸਾਊਦੀ ਅਰਬ ਸਟ੍ਰੈਟੇਜਿਕ ਪਾਰਟਨਰਸ਼ਿਪ ਕੌਂਸਲ ਦੀ ਪਹਿਲੀ ਲੀਡਰਸ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸੰਨ 2019 ਦੀ ਮੇਰੀ ਸਾਊਦੀ ਅਰਬ ਯਾਤਰਾ ਦੇ ਦੌਰਾਨ ਅਸੀਂ ਇਸ ਕੌਂਸਲ ਦਾ ਐਲਾਨ ਕੀਤਾ ਸੀ।