ਕੇਂਦਰੀ ਕੈਬਨਿਟ ਨੇ ਤਮਿਲ ਨਾਡੂ ਵਿੱਚ 1853 ਕਰੋੜ ਰੁਪਏ ਦੀ ਲਾਗਤ ਨਾਲ 4-ਲੇਨ ਪਰਮਕੁਡੀ-ਰਾਮਨਾਥਪੁਰਮ ਸੈਕਸ਼ਨ (ਐੱਨਐੱਚ-87) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ

July 01st, 03:13 pm

ਵਰਤਮਾਨ ਵਿੱਚ, ਮਦੁਰੈ, ਪਰਮਕੁਡੀ, ਰਾਮਨਾਥਪੁਰਮ, ਮੰਡਪਮ, ਰਾਮੇਸ਼ਵਰਮ ਅਤੇ ਧਨੁਸ਼ਕੋਡੀ (Madurai, Paramakudi, Ramanathapuram, Mandapam, Rameshwaram, and Dhanushkodi) ਦੇ ਦਰਮਿਆਨ ਸੰਪਰਕ ਮੌਜੂਦਾ 2-ਲੇਨ ਰਾਸ਼ਟਰੀ ਰਾਜਮਾਰਗ 87 (ਐੱਨਐੱਚ-87) ਅਤੇ ਸਬੰਧਿਤ ਸਟੇਟ ਹਾਈਵੇਜ਼ ‘ਤੇ ਨਿਰਭਰ ਹੈ, ਜੋ ਖਾਸ ਕਰਕੇ ਸੰਘਣੀ ਅਬਾਦੀ ਵਾਲੇ ਇਲਾਕਿਆਂ ਅਤੇ ਕੌਰੀਡੋਰ (ਗਲਿਆਰੇ) ਦੇ ਨਾਲ ਪ੍ਰਮੁੱਖ ਸ਼ਹਿਰਾਂ ਵਿੱਚ ਟ੍ਰੈਫਿਕ ਦੀ ਅਧਿਕਤਾ ਕਾਰਨ ਕਾਫ਼ੀ ਭੀੜਭਾੜ ਦਾ ਸਾਹਮਣਾ ਕਰਦੇ ਹਨ। ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ, ਪ੍ਰੋਜੈਕਟ ਪਰਮਕੁਡੀ ਤੋਂ ਰਾਮਨਾਥਪੁਰਮ ਤੱਕ ਐੱਨਐੱਚ-87 ਦੇ ਲਗਭਗ 46.7 ਕਿਲੋਮੀਟਰ ਹਿੱਸੇ ਨੂੰ 4-ਲੇਨ ਕਨਫਿਗ੍ਰੇਸ਼ਨ ਵਿੱਚ ਅਪਗ੍ਰੇਡ ਕਰੇਗੀ। ਇਸ ਨਾਲ ਮੌਜੂਦਾ ਕੌਰੀਡੋਰ (ਗਲਿਆਰੇ) ਵਿੱਚ ਭੀੜਭਾੜ ਘੱਟ ਹੋਵੇਗੀ, ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਪਰਮਕੁਡੀ, ਸਥਿਰਾਕੁਡੀ, ਅਚੁੰਦਨਵਯਾਲ ਅਤੇ ਰਾਮਨਾਥਪੁਰਮ (Paramakudi, Sathirakudi, Achundanvayal and Ramanathapuram) ਜਿਹੇ ਤੇਜ਼ੀ ਨਾਲ ਵਧਦੇ ਸ਼ਹਿਰਾਂ ਦੀਆਂ ਮੋਬਿਲਿਟੀ ਜ਼ਰੂਰਤਾਂ ਪੂਰੀਆਂ ਹੋਣਗੀਆਂ।