ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

January 28th, 09:36 pm

ਦੇਵਭੂਮੀ ਅੱਜ ਯੁਵਾ ਊਰਜਾ ਨਾਲ ਹੋਰ ਦਿੱਬ ਹੋ ਉੱਠੀ ਹੈ। ਬਾਬਾ ਕੇਦਾਰ, ਬਦ੍ਰੀਨਾਥ ਜੀ, ਮਾਂ ਗੰਗਾ ਦੇ ਸ਼ੁਭਅਸੀਸ ਦੇ ਨਾਲ, ਅੱਜ ਨੈਸ਼ਨਲ ਗੇਮਸ ਸ਼ੁਰੂ ਹੋ ਰਹੀਆਂ ਹਨ। ਇਹ ਵਰ੍ਹਾ ਉੱਤਰਾਖੰਡ ਦੇ ਨਿਰਮਾਣ ਦਾ 25ਵਾਂ ਵਰ੍ਹਾ ਹੈ। ਇਸ ਯੁਵਾ ਰਾਜ ਵਿੱਚ, ਦੇਸ਼ ਦੇ ਕੋਣੇ-ਕੋਣੇ ਤੋਂ ਆਏ ਹਜ਼ਾਰਾਂ ਯੁਵਾ ਆਪਣੀ ਸਮਰੱਥਾ ਦਿਖਾਉਣ ਵਾਲੇ ਹਨ। ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਸੁੰਦਰ ਤਸਵੀਰ ਇੱਥੇ ਦਿਖ ਰਹੀ ਹੈ। ਨੈਸ਼ਨਲ ਗੇਮਸ ਵਿੱਚ ਇਸ ਵਾਰ ਭੀ ਕਈ ਦੇਸੀ ਪਰੰਪਰਾਗਤ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਦੀਆਂ ਨੈਸ਼ਨਲ ਗੇਮਸ, ਇੱਕ ਪ੍ਰਕਾਰ ਨਾਲ ਗ੍ਰੀਨ ਗੇਮਸ ਭੀ ਹਨ। ਇਸ ਵਿੱਚ environment friendly ਚੀਜ਼ਾਂ ਦਾ ਕਾਫੀ ਇਸਤੇਮਾਲ ਹੋ ਰਿਹਾ ਹੈ। ਨੈਸ਼ਨਲ ਗੇਮਸ ਵਿੱਚ ਮਿਲਣ ਵਾਲੇ ਸਾਰੇ ਮੈਡਲ ਅਤੇ ਟ੍ਰਾਫੀਆਂ ਭੀ ਈ-ਵੇਸਟ ਦੀਆਂ ਬਣੀਆਂ ਹਨ। ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਨਾਮ ‘ਤੇ ਇੱਥੇ ਇੱਕ ਪੌਦਾ ਭੀ ਲਗਾਇਆ ਜਾਵੇਗਾ। ਇਹ ਬਹੁਤ ਹੀ ਅੱਛੀ ਪਹਿਲ ਹੈ। ਮੈਂ ਸਾਰੇ ਖਿਡਾਰੀਆਂ ਨੂੰ, ਬਿਹਤਰੀਨ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਧਾਮੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਉੱਤਰਾਖੰਡ ਦੇ ਹਰ ਨਾਗਰਿਕ ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ

January 28th, 09:02 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਅੱਜ ਨੌਜਵਾਨਾਂ ਦੀ ਊਰਜਾ ਨਾਲ ਜਗਮਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਕੇਦਾਰਨਾਥ, ਬਦਰੀਨਾਥ ਅਤੇ ਮਾਂ ਗੰਗਾ ਦੇ ਅਸ਼ੀਰਵਾਦ ਨਾਲ ਅੱਜ 38ਵੀਆਂ ਰਾਸ਼ਟਰੀ ਖੇਡਾਂ ਸ਼ੁਰੂ ਹੋ ਰਹੀਆਂ ਹਨ। ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਇਹ ਉੱਤਰਾਖੰਡ ਦੇ ਗਠਨ ਦਾ 25ਵਾਂ ਵਰ੍ਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਯੁਵਾ ਇਸ ਯੁਵਾ ਰਾਜ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (‘Ek Bharat, Shrestha Bharat’) ਦੀ ਸੁੰਦਰ ਤਸਵੀਰ ਪ੍ਰਦਰਸ਼ਿਤ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਰਾਸ਼ਟਰੀ ਖੇਡਾਂ ਵਿੱਚ ਕਈ ਸਥਾਨਕ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਥੀਮ ‘ਗ੍ਰੀਨ ਗੇਮਸ’(‘Green Games’) ਹੈ, ਕਿਉਂਕਿ ਇਸ ਵਿੱਚ ਵਾਤਾਵਰਣ ਦੇ ਅਨੁਕੂਲ ਵਸਤਾਂ ਦਾ ਉਪਯੋਗ ਕੀਤਾ ਗਿਆ ਹੈ। ਵਿਸ਼ੇ ਨੂੰ ਹੋਰ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਟਰਾਫੀਆਂ ਅਤੇ ਮੈਡਲ ਭੀ ਈ-ਕਚਰੇ (e-Waste) ਤੋਂ ਬਣੇ ਹਨ ਅਤੇ ਹਰੇਕ ਮੈਡਲ ਜੇਤੂ ਦੇ ਨਾਮ ‘ਤੇ ਇੱਕ ਪੌਦਾ ਲਗਾਇਆ ਜਾਵੇਗਾ ਜੋ ਬੜੀ ਪਹਿਲ ਹੋਵੇਗੀ। ਉਨ੍ਹਾਂ ਨੇ ਸਾਰੇ ਐਥਲੀਟਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਤਨੇ ਸ਼ਾਨਦਾਰ ਆਯੋਜਨ ਦੇ ਲਈ ਉੱਤਰਾਖੰਡ ਸਰਕਾਰ ਅਤੇ ਜਨਤਾ ਨੂੰ ਵਧਾਈਆਂ ਭੀ ਦਿੱਤੀਆਂ।

ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਵਿੱਚ ਵੋਟਰਾਂ ਨੂੰ ਸੰਬੋਧਨ ਕੀਤਾ

May 30th, 02:32 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਵੋਟਰਾਂ ਨਾਲ ਵੀਡੀਓ ਸੰਦੇਸ਼ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸ਼ਹਿਰ ਦੀ ਨੁਮਾਇੰਦਗੀ ਬਾਬਾ ਵਿਸ਼ਵਨਾਥ ਦੀ ਅਪਾਰ ਕਿਰਪਾ ਅਤੇ ਕਾਸ਼ੀਵਾਸੀਆਂ ਦੇ ਅਸ਼ੀਰਵਾਦ ਸਦਕਾ ਹੀ ਸੰਭਵ ਹੈ। ਇਨ੍ਹਾਂ ਚੋਣਾਂ ਨੂੰ ਨਵੀਂ ਕਾਸ਼ੀ ਦੇ ਨਾਲ-ਨਾਲ ਇੱਕ ਨਵੇਂ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਮੌਕੇ ਵਜੋਂ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਵਸਨੀਕਾਂ, ਖਾਸ ਕਰਕੇ ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਨੂੰ 1 ਜੂਨ ਨੂੰ ਰਿਕਾਰਡ ਗਿਣਤੀ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ।

ਅਮੇਠੀ ਸਾਂਸਦ ਖੇਲ ਪ੍ਰਤਿਯੋਗਿਤਾ (Amethi Sansad Khel Pratiyogita) 2023 ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

October 13th, 01:00 pm

ਅਮੇਠੀ ਦੇ ਮੇਰੇ ਪ੍ਰਿਯ ਪਰਿਵਾਰਜਨੋਂ, ਆਪ ਸਭ ਨੂੰ ਮੇਰਾ ਨਮਸਕਾਰ। ਅਮੇਠੀ ਸਾਂਸਦ ਖੇਲ-ਕੂਦ ਪ੍ਰਤਿਯੋਗਿਤਾ ਦੇ ਸਮਾਪਨ ਸੈਸ਼ਨ ਵਿੱਚ ਤੁਹਾਡੇ (ਆਪਕੇ) ਦਰਮਿਆਨ ਆਉਣਾ, ਤੁਹਾਡੇ ਨਾਲ (ਆਪਸੇ) ਜੁੜਨਾ, ਮੇਰੇ ਲਈ ਵਿਸ਼ੇਸ਼ ਹੈ। ਦੇਸ਼ ਵਿੱਚ ਖੇਡਾਂ ਦੇ ਲਈ ਇਹ ਮਹੀਨਾ ਬੜਾ ਸ਼ੁਭ ਹੈ। ਸਾਡੇ ਖਿਡਾਰੀਆਂ ਨੇ ਏਸ਼ੀਅਨ ਗੇਮਸ(ਏਸ਼ਿਆਈ ਖੇਡਾਂ) ਵਿੱਚ ਮੈਡਲ ਦੀ ਸੈਂਚੁਰੀ ਲਗਾ ਦਿੱਤੀ ਹੈ। ਇਨ੍ਹਾਂ ਆਯੋਜਨਾਂ ਦੇ ਦਰਮਿਆਨ ਅਮੇਠੀ ਦੇ ਖਿਡਾਰੀਆਂ ਨੇ ਭੀ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਸਾਂਸਦ ਖੇਲ-ਕੂਦ ਪ੍ਰਤਿਯੋਗਿਤਾ ਵਿੱਚ ਸ਼ਾਮਲ ਹੋਏ ਸਾਰੇ ਖਿਡਾਰੀਆਂ ਨੂੰ ਮੈਂ ਵਧਾਈ ਦਿੰਦਾ ਹਾਂ। ਇਸ ਪ੍ਰਤਿਯੋਗਿਤਾ ਨਾਲ ਤੁਹਾਨੂੰ (ਆਪਕੋ) ਜੋ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਮਿਲਿਆ ਹੈ, ਉਸ ਨੂੰ ਆਪ ਭੀ ਮਹਿਸੂਸ ਕਰਦੇ ਹੋਵੋਗੇ, ਪੂਰੇ ਖੇਤਰ ਦੇ ਭੀ ਲੋਕ ਮਹਿਸੂਸ ਕਰਦੇ ਹੋਣਗੇ, ਅਤੇ ਮੈਂ ਤਾਂ ਸੁਣ ਕੇ ਹੀ ਮਹਿਸੂਸ ਕਰਨ ਲਗ ਜਾਂਦਾ ਹਾਂ।

ਪ੍ਰਧਾਨ ਮੰਤਰੀ ਨੇ ਅਮੇਠੀ ਸਾਂਸਦ ਖੇਲ ਪ੍ਰਤਿਯੋਗਿਤਾ

October 13th, 12:40 pm

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮੇਠੀ ਸਾਂਸਦ ਖੇਲ ਪ੍ਰਤਿਯੋਗਿਤਾ (Amethi Sansad Khel Pratiyogita )2023 ਵਿੱਚ ਹਿੱਸਾ ਲੈਣ ਵਾਲਿਆਂ ਨਾਲ ਜੁੜਨਾ ਇੱਕ ਵਿਸ਼ੇਸ਼ ਅਹਿਸਾਸ ਹੈ। ਇਹ ਮਹੀਨਾ ਦੇਸ਼ ਵਿੱਚ ਖੇਡਾਂ ਦੇ ਲਈ ਸ਼ੁਭ ਹੈ, ਕਿਉਂਕਿ ਭਾਰਤੀ ਖਿਡਾਰੀਆਂ ਨੇ ਏਸ਼ਿਆਈ ਖੇਡਾਂ ਵਿੱਚ ਮੈਡਲਾਂ ਦੀ ਸੈਂਕੜਾ ਬਣਾਇਆ ਹੈ, ਇਸ ਲਈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਆਯੋਜਨਾਂ ਦੇ ਜ਼ਰੀਏ ਅਮੇਠੀ ਦੇ ਅਨੇਕ ਖਿਡਾਰੀਆਂ ਨੇ ਭੀ ਅਮੇਠੀ ਸਾਂਸਦ ਖੇਲ ਪ੍ਰਤਿਯੋਗਿਤਾ (Amethi Sansad Khel Pratiyogita) ਵਿੱਚ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਤਿਯੋਗਿਤਾ ਨਾਲ ਐਥਲੀਟਾਂ ਨੂੰ ਜੋ ਨਵੀਂ ਊਰਜਾ ਅਤੇ ਆਤਮ-ਵਿਸ਼ਵਾਸ ਮਿਲਿਆ ਹੈ, ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਹੁਣ ਇਸ ਜੋਸ਼ ਨੂੰ ਕਾਇਮ ਰੱਖਣ ਅਤੇ ਬਿਹਤਰੀਨ ਨਤੀਜਿਆਂ ਦੇ ਲਈ ਤਿਆਰ ਕਰਨ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 25 ਦਿਨਾਂ ਵਿੱਚ ਤੁਸੀਂ ਜੋ ਅਨੁਭਵ ਪ੍ਰਾਪਤ ਕੀਤਾ ਹੈ, ਉਹ ਤੁਹਾਡੇ ਸਪੋਰਟਿੰਗ ਕਰੀਅਰ ਦੇ ਲਈ ਇੱਕ ਬੜੀ ਵਿਸ਼ੇਸ਼ਤਾ (ਥਾਤੀ) ਹੈ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਹਰ ਉਸ ਵਿਅਕਤੀ ਨੂੰ ਵਧਾਈਆਂ ਦਿੱਤੀਆਂ ਜਿਨ੍ਹਾਂ ਨੇ ਅਧਿਆਪਕ, ਕੋਚ, ਸਕੂਲ ਜਾਂ ਕਾਲਜ ਪ੍ਰਤੀਨਿਧੀ ਦੀ ਭੂਮਿਕਾ ਵਿੱਚ ਇਸ ਮਹਾਨ ਅਭਿਯਾਨ ਵਿੱਚ ਸ਼ਾਮਲ ਹੋ ਕੇ ਇਨ੍ਹਾਂ ਯੁਵਾ ਖਿਡਾਰੀਆਂ ਦਾ ਸਮਰਥਨ ਅਤੇ ਪ੍ਰੋਤਸਾਹਨ ਕੀਤਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇੱਕ ਲੱਖ ਤੋਂ ਅਧਿਕ ਖਿਡਾਰੀਆਂ ਦਾ ਜੁਟਣਾ ਆਪਣੇ ਆਪ ਵਿੱਚ ਇੱਕ ਬੜੀ ਬਾਤ ਹੈ । ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਅਮੇਠੀ ਸਾਂਸਦ ਸਮ੍ਰਿਤੀ ਇਰਾਨੀ ਜੀ (Amethi MP Smriti Irani ji) ਨੂੰ ਵਧਾਈਆਂ ਦਿੱਤੀਆਂ, ਜਿਨ੍ਹਾਂ ਨੇ ਇਸ ਆਯੋਜਨ ਨੂੰ ਇਤਨਾ ਸਫ਼ਲ ਬਣਾਇਆ।