“ਪ੍ਰੀਕਸ਼ਾ ਪੇ ਚਰਚਾ 2026” ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ
February 06th, 10:21 am
ਵਿਦਿਆਰਥੀ- ਮੈਂ ਸਾਨਵੀ ਆਚਾਰੀਆ, ਤੁਹਾਡੇ ਹੀ ਰਾਜ ਭਾਵ ਗੁਜਰਾਤ ਤੋਂ ਹਾਂ। ਮੇਰਾ ਪਹਿਲਾ ਸਵਾਲ ਇਹ ਹੈ ਕਿ ਮਾਤਾ-ਪਿਤਾ ਵੀ ਸਾਡੀ ਚਿੰਤਾ ਕਰਦੇ ਹਨ, ਅਧਿਆਪਕ ਵੀ ਸਾਨੂੰ ਸਪੋਰਟ ਕਰਦੇ ਹਨ। ਪਰ ਮੁਸ਼ਕਿਲ ਓਦੋਂ ਆ ਜਾਂਦੀ ਹੈ ਜਦੋਂ ਟੀਚਰਸ ਸਾਨੂੰ ਪੜ੍ਹਾਈ ਦਾ ਇੱਕ ਵੱਖਰਾ ਤਰੀਕਾ ਦੱਸਦੇ ਹਨ। ਮਾਤਾ-ਪਿਤਾ ਇੱਕ ਵੱਖ ਤਰ੍ਹਾਂ ਨਾਲ ਬੋਲਦੇ ਹਨ ਕਿ ਇਸ ਤਰੀਕੇ ਨਾਲ ਪੜ੍ਹੋ ਅਤੇ ਬੱਚਿਆਂ ਵਿੱਚ ਤਾਂ ਵੱਖਰਾ ਟ੍ਰੈਂਡ ਹੀ ਚੱਲ ਰਿਹਾ ਹੁੰਦਾ ਹੈ, ਤਾਂ ਉਸ ਸਮੇਂ ਅਸੀਂ ਉਲਝ ਜਾਂਦੇ ਹਾਂ ਕਿ ਕਿਹੜਾ ਤਰੀਕਾ ਸਹੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਪ੍ਰੀਕਸ਼ਾ ਪੇ ਚਰਚਾ 2026' ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
February 06th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਪ੍ਰੀਕਸ਼ਾ ਪੇ ਚਰਚਾ' (ਪੀਪੀਸੀ) ਦੇ 9ਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ 'ਤੇ ਐਗਜ਼ਾਮ ਵਾਰੀਅਰਜ਼ (ਪ੍ਰੀਖਿਆ ਯੋਧਿਆਂ) ਨਾਲ ਇੱਕ ਗੈਰ-ਰਸਮੀ ਗੱਲਬਾਤ ਕੀਤੀ।ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ 2026 ਦੇ ਸਮਾਪਤੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
January 12th, 06:45 pm
ਕੇਂਦਰੀ ਕੈਬਨਿਟ ਦੇ ਮੇਰੇ ਸਾਥੀ, ਸਾਰੇ ਸੰਸਦ ਮੈਂਬਰ, ਵਿਕਸਿਤ ਭਾਰਤ ਯੰਗ ਲੀਡਰਜ਼ ਚੈਲੇਂਜ ਦੇ ਜੇਤੂ, ਹੋਰ ਪਤਵੰਤੇ ਅਤੇ ਦੇਸ਼ ਭਰ ਤੋਂ ਇੱਥੇ ਆਏ ਮੇਰੇ ਸਾਰੇ ਨੌਜਵਾਨ ਸਾਥੀ, ਵਿਦੇਸ਼ਾਂ ਤੋਂ ਜੋ ਨੌਜਵਾਨ ਆਏ ਹਨ, ਉਨ੍ਹਾਂ ਨੂੰ ਵੀ ਇੱਥੇ ਇੱਕ ਨਵਾਂ ਤਜਰਬਾ ਮਿਲਿਆ ਹੋਵੇਗਾ। ਕੀ ਤੁਸੀਂ ਲੋਕ ਥੱਕ ਨਹੀਂ ਗਏ? ਦੋ ਦਿਨਾਂ ਤੋਂ ਇਹੀ ਕਰ ਰਹੇ ਹੋ, ਤਾਂ ਹੁਣ ਕੀ-ਕੀ ਸੁਣ ਕੇ ਥੱਕ ਨਹੀਂ ਜਾਓਂਗੇ? ਵੈਸੇ ਤਾਂ ਪਿਛਲੀ ਸੀਟ 'ਤੇ ਮੈਂ ਜਿੰਨਾਂ ਕਹਿਣਾ ਸੀ, ਕਹਿ ਦਿੱਤਾ ਸੀ। ਜਦੋਂ ਮੈਂ ਪਹਿਲੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਮੈਂ ਸਮਝਦਾ ਹਾਂ ਓਦੋਂ ਤੁਹਾਡੇ ਵਿੱਚੋਂ ਬਹੁਤ ਸਾਰੇ ਨੌਜਵਾਨ ਅਜਿਹੇ ਹੋਣਗੇ, ਜਿਨ੍ਹਾਂ ਦਾ ਜਨਮ ਵੀ ਨਹੀਂ ਹੋਇਆ ਹੋਵੇਗਾ। ਅਤੇ ਜਦੋਂ ਮੈਂ 2014 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਤਾਂ ਤੁਹਾਡੇ ਵਿੱਚੋਂ ਜ਼ਿਆਦਾਤਰ ਨੂੰ ਬੱਚੇ ਕਿਹਾ ਜਾਂਦਾ ਹੋਵੇਗਾ। ਪਰ ਪਹਿਲਾਂ ਮੁੱਖ ਮੰਤਰੀ ਵਜੋਂ ਅਤੇ ਹੁਣ ਪ੍ਰਧਾਨ ਮੰਤਰੀ ਵਜੋਂ, ਮੈਨੂੰ ਹਮੇਸ਼ਾ ਨੌਜਵਾਨ ਪੀੜ੍ਹੀ ’ਤੇ ਬਹੁਤ ਜ਼ਿਆਦਾ ਭਰੋਸਾ ਰਿਹਾ ਹੈ। ਤੁਹਾਡੀ ਤਾਕਤ, ਤੁਹਾਡੀ ਪ੍ਰਤਿਭਾ, ਮੈਂ ਹਮੇਸ਼ਾ ਤੁਹਾਡੀ ਊਰਜਾ ਤੋਂ, ਖ਼ੁਦ ਵੀ ਊਰਜਾ ਪਾਉਂਦਾ ਰਿਹਾ ਹਾਂ। ਅਤੇ ਅੱਜ ਦੇਖੋ, ਅੱਜ ਤੁਸੀਂ ਸਾਰਿਆਂ ਨੇ ਵਿਕਸਿਤ ਭਾਰਤ ਦੇ ਟੀਚੇ ਦੀ ਵਾਗਡੋਰ ਸੰਭਾਲੀ ਹੋਈ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਨੂੰ ਸੰਬੋਧਨ ਕੀਤਾ
January 12th, 06:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਅੱਜ ਦੇ ਬਹੁਤ ਸਾਰੇ ਨੌਜਵਾਨ ਨਾਗਰਿਕ ਪੈਦਾ ਵੀ ਨਹੀਂ ਹੋਏ ਸਨ ਅਤੇ ਜਦੋਂ ਉਨ੍ਹਾਂ ਨੇ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਓਦੋਂ ਵੀ ਬੱਚੇ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ, ਨੌਜਵਾਨ ਪੀੜ੍ਹੀ ’ਤੇ ਉਨ੍ਹਾਂ ਦਾ ਵਿਸ਼ਵਾਸ ਅਟੱਲ ਅਤੇ ਅਟੁੱਟ ਬਣਿਆ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, ਮੈਂ ਹਮੇਸ਼ਾ ਤੁਹਾਡੀ ਸਮਰੱਥਾ, ਤੁਹਾਡੀ ਪ੍ਰਤਿਭਾ, ਤੁਹਾਡੀ ਊਰਜਾ ਤੋਂ ਪ੍ਰੇਰਨਾ ਲਈ ਹੈ। ਅਤੇ ਅੱਜ ਦੇਖੋ, ਤੁਹਾਡੇ ਸਾਰਿਆਂ ਦੇ ਹੱਥਾਂ ਵਿੱਚ ਵਿਕਸਿਤ ਭਾਰਤ ਦੇ ਟੀਚੇ ਦੀ ਵਾਗਡੋਰ ਹੈ।ਦਿੱਲੀ ਵਿੱਚ ਵੀਰ ਬਾਲ ਦਿਵਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 26th, 01:30 pm
ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅੰਨਪੂਰਣਾ ਦੇਵੀ, ਸਾਵਿਤਰੀ ਠਾਕੁਰ, ਰਵਨੀਤ ਸਿੰਘ, ਹਰਸ਼ ਮਲਹੋਤਰਾ, ਦਿੱਲੀ ਸਰਕਾਰ ਤੋਂ ਆਏ ਹੋਏ ਮੰਤਰੀ ਸਾਹਿਬਾਨ, ਹੋਰ ਪਤਵੰਤੇ ਸੱਜਣੋਂ, ਦੇਸ਼ ਦੇ ਕੋਨੇ-ਕੋਨੇ ਤੋਂ ਇੱਥੇ ਮੌਜੂਦ ਸਾਰੇ ਮਹਿਮਾਨ ਅਤੇ ਪਿਆਰੇ ਬੱਚਿਓ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਵੀਰ ਬਾਲ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ
December 26th, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵੀਰ ਬਾਲ ਦਿਵਸ ਦੇ ਮੌਕੇ ’ਤੇ ਆਯੋਜਿਤ ਰਾਸ਼ਟਰੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਦੇਸ਼ ਭਰ ਤੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੌਜੂਦ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਵੀਰ ਬਾਲ ਦਿਵਸ ਮਨਾ ਰਿਹਾ ਹੈ। ਉਨ੍ਹਾਂ ਨੇ ਵੰਦੇ ਮਾਤਰਮ ਦੀ ਸੁੰਦਰ ਪੇਸ਼ਕਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਲਾਕਾਰਾਂ ਦਾ ਸਮਰਪਣ ਅਤੇ ਯਤਨ ਸਪਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ।ਨਵੀਂ ਦਿੱਲੀ ਵਿੱਚ ਆਯੋਜਿਤ ਦੂਜੇ ਵਿਸ਼ਵ ਸਿਹਤ ਸੰਗਠਨ ਵਿਸ਼ਵ ਰਵਾਇਤੀ ਚਿਕਿਤਸਾ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 19th, 08:11 pm
ਅੱਜ ਦੂਜੇ ਡਬਲਿਊਐੱਚਓ ਗਲੋਬਲ ਰਵਾਇਤੀ ਚਿਕਿਤਸਾ ਸੰਮੇਲਨ ਦਾ ਸਮਾਪਤੀ ਦਿਨ ਹੈ। ਪਿਛਲੇ ਤਿੰਨ ਦਿਨਾਂ ਵਿੱਚ ਇੱਥੇ ਰਵਾਇਤੀ ਚਿਕਿਤਸਾ ਦੇ ਖੇਤਰ ਨਾਲ ਜੁੜੇ ਦੁਨੀਆ ਭਰ ਦੇ ਮਾਹਰਾਂ ਨੇ ਗੰਭੀਰ ਅਤੇ ਸਾਰਥਕ ਚਰਚਾ ਕੀਤੀ ਹੈ। ਮੈਨੂੰ ਖ਼ੁਸ਼ੀ ਹੈ ਕਿ ਭਾਰਤ ਇਸਦੇ ਲਈ ਇੱਕ ਮਜ਼ਬੂਤ ਪਲੈਟਫਾਰਮ ਦਾ ਕੰਮ ਕਰ ਰਿਹਾ ਹੈ। ਅਤੇ ਇਸ ਵਿੱਚ ਡਬਲਿਊਐੱਚਓ ਦੀ ਵੀ ਸਰਗਰਮ ਭੂਮਿਕਾ ਰਹੀ ਹੈ। ਮੈਂ ਇਸ ਸਫ਼ਲ ਆਯੋਜਨ ਲਈ ਡਬਲਿਊਐੱਚਓ ਦਾ, ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦਾ ਅਤੇ ਇੱਥੇ ਮੌਜੂਦ ਸਾਰੇ ਭਾਗੀਦਾਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੂਜੇ ਡਬਲਿਊਐੱਚਓ ਵਿਸ਼ਵ ਰਵਾਇਤੀ ਚਿਕਿਤਸਾ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕੀਤਾ
December 19th, 07:07 pm
ਪ੍ਰਧਾਨ ਮੰਤਰੀ ਨੇ ਕਿਹਾ, “ਇਹ ਭਾਰਤ ਲਈ ਵੱਡੇ ਭਾਗਾਂ ਵਾਲੀ ਅਤੇ ਮਾਣ ਵਾਲੀ ਗੱਲ ਹੈ ਕਿ ਡਬਲਿਊਐੱਚਓ ਦਾ ਵਿਸ਼ਵ ਰਵਾਇਤੀ ਚਿਕਿਤਸਾ ਕੇਂਦਰ ਜਾਮਨਗਰ ਵਿੱਚ ਸਥਾਪਿਤ ਕੀਤਾ ਗਿਆ ਹੈ।” ਉਨ੍ਹਾਂ ਯਾਦ ਕੀਤਾ ਕਿ 2022 ਵਿੱਚ ਪਹਿਲੇ ਰਵਾਇਤੀ ਚਿਕਿਤਸਾ ਸੰਮੇਲਨ ਦੌਰਾਨ ਦੁਨੀਆ ਨੇ ਵੱਡਾ ਭਰੋਸਾ ਪ੍ਰਗਟਾਉਂਦਿਆਂ ਭਾਰਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਰਿਆਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਕੇਂਦਰ ਦਾ ਮਾਣ ਅਤੇ ਪ੍ਰਭਾਵ ਵਿਸ਼ਵ ਪੱਧਰ 'ਤੇ ਵਧ ਰਿਹਾ ਹੈ ਅਤੇ ਇਸ ਸੰਮੇਲਨ ਦੀ ਸਫਲਤਾ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ਵਿੱਚ ਰਵਾਇਤੀ ਗਿਆਨ ਅਤੇ ਆਧੁਨਿਕ ਤਰੀਕਿਆਂ ਦਾ ਸੁਮੇਲ ਹੋ ਰਿਹਾ ਹੈ ਅਤੇ ਇੱਥੇ ਕਈ ਨਵੀਂਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਮੈਡੀਕਲ ਸਾਇੰਸ ਅਤੇ ਸਮੁੱਚੀ ਸਿਹਤ ਦੇ ਭਵਿੱਖ ਨੂੰ ਬਦਲ ਸਕਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਸੰਮੇਲਨ ਨੇ ਸਿਹਤ ਮੰਤਰੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਨੂੰ ਹੁਲਾਰਾ ਦਿੱਤਾ ਹੈ, ਜਿਸ ਨੇ ਸਾਂਝੀ ਖੋਜ ਉਤਸ਼ਾਹਿਤ ਕਰਨ, ਨਿਯਮ ਸਰਲ ਬਣਾਉਣ ਅਤੇ ਸਿਖਲਾਈ ਦਾ ਪੱਧਰ ਉੱਚਾ ਚੁੱਕਣ ਤੇ ਗਿਆਨ ਸਾਂਝਾ ਕਰਨ ਲਈ ਨਵੇਂ ਰਾਹ ਖੋਲ੍ਹੇ ਹਨ। ਪ੍ਰਧਾਨ ਮੰਤਰੀ ਨੇ ਉਭਾਰਿਆ ਕਿ ਇਸ ਤਰ੍ਹਾਂ ਦਾ ਸਹਿਯੋਗ ਭਵਿੱਖ ਵਿੱਚ ਰਵਾਇਤੀ ਚਿਕਿਤਸਾ ਨੂੰ ਜ਼ਿਆਦਾ ਸੁਰੱਖਿਅਤ ਅਤੇ ਭਰੋਸੇਮੰਦ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।ਪ੍ਰਧਾਨ ਮੰਤਰੀ 2 ਸਤੰਬਰ ਨੂੰ ਯਸ਼ੋਭੂਮੀ, ਨਵੀਂ ਦਿੱਲੀ ਵਿੱਚ ‘ਸੈਮੀਕੌਨ ਇੰਡੀਆ - 2025’ ਦਾ ਉਦਘਾਟਨ ਕਰਨਗੇ
September 01st, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਸਤੰਬਰ ਨੂੰ ਸਵੇਰੇ ਲਗਭਗ 10 ਵਜੇ ਨਵੀਂ ਦਿੱਲੀ ਦੇ ਯਸ਼ੋਭੂਮੀ ਵਿੱਚ ‘ਸੈਮੀਕੌਨ ਇੰਡੀਆ - 2025’ ਦਾ ਉਦਘਾਟਨ ਕਰਨਗੇ। ਇਸ ਦਾ ਉਦੇਸ਼ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਪ੍ਰੇਰਿਤ ਕਰਨਾ ਹੈ। ਪ੍ਰਧਾਨ ਮੰਤਰੀ 3 ਸਤੰਬਰ ਨੂੰ ਸਵੇਰੇ ਲਗਭਗ 9:30 ਵਜੇ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੌਰਾਨ ਸ਼੍ਰੀ ਮੋਦੀ ਸੀਈਓ ਗੋਲਮੇਜ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ।India - Japan Economic Forum ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
August 29th, 11:20 am
ਅਤੇ ਉਸ ਪ੍ਰਕਾਰ ਦੇ ਬਹੁਤ ਲੋਕ ਹਨ ਜਿਨ੍ਹਾਂ ਨਾਲ ਮੇਰੀ ਵਿਅਕਤੀਗਤ ਜਾਣ-ਪਹਿਚਾਣ ਰਹੀ ਹੈ। ਜਦੋਂ ਮੈਂ ਗੁਜਰਾਤ ਵਿੱਚ ਸੀ, ਤੱਦ ਵੀ, ਅਤੇ ਗੁਜਰਾਤ ਤੋਂ ਦਿੱਲੀ ਆਇਆ ਤਾਂ ਤੱਦ ਵੀ। ਤੁਹਾਡੇ ਵਿੱਚੋਂ ਕਈ ਲੋਕਾਂ ਨਾਲ ਨਜ਼ਦੀਕ ਜਾਣ-ਪਹਿਚਾਣ ਮੇਰਾ ਰਿਹਾ ਹੈ।ਮੈਨੂੰ ਖੁਸ਼ੀ ਹੈ ਕੀ ਅੱਜ ਤੁਹਾਨੂੰ ਸਭ ਨੂੰ ਮਿਲਣ ਦਾ ਮੌਕਾ ਮਿਲਿਆ ਹੈ ।ਪ੍ਰਧਾਨ ਮੰਤਰੀ ਨੇ ਭਾਰਤ-ਜਪਾਨ ਆਰਥਿਕ ਫੋਰਮ ਵਿੱਚ ਹਿੱਸਾ ਲਿਆ
August 29th, 11:02 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿਗੇਰੂ ਇਸ਼ਿਬਾ ਨੇ 29 ਅਗਸਤ 2025 ਨੂੰ ਟੋਕੀਓ ਵਿੱਚ ਭਾਰਤੀ ਉਦਯੋਗ ਸੰਘ ਅਤੇ ਕੀਦਾਨਰੇਨ (ਜਪਾਨ ਵਪਾਰ ਸੰਘ) ਦੁਆਰਾ ਆਯੋਜਿਤ ਭਾਰਤ-ਜਪਾਨ ਆਰਥਿਕ ਫੋਰਮ ਵਿੱਚ ਹਿੱਸਾ ਲਿਆ। ਭਾਰਤ-ਜਪਾਨ ਬਿਜ਼ਨਸ ਲੀਡਰਸ ਫੋਰਮ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਸਮੇਤ ਭਾਰਤ ਅਤੇ ਜਪਾਨ ਦੇ ਉਦਯੋਗ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ।ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
April 27th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅੱਜ ਜਦੋਂ ਮੈਂ ਤੁਹਾਡੇ ਨਾਲ ‘ਮਨ ਕੀ ਬਾਤ’ ਕਰ ਰਿਹਾ ਹਾਂ ਤਾਂ ਮਨ ਵਿੱਚ ਡੂੰਘੀ ਪੀੜ ਹੈ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਈ ਅੱਤਵਾਦੀ ਹਮਲੇ ਨੇ ਦੇਸ਼ ਦੇ ਹਰ ਨਾਗਰਿਕ ਨੂੰ ਦੁੱਖ ਪਹੁੰਚਾਇਆ ਹੈ। ਪੀੜ੍ਹਤ ਪਰਿਵਾਰਾਂ ਦੇ ਪ੍ਰਤੀ ਹਰ ਭਾਰਤੀ ਦੇ ਮਨ ਵਿੱਚ ਡੂੰਘੀ ਸੰਵੇਦਨਾ ਹੈ। ਭਾਵੇਂ ਉਹ ਕਿਸੇ ਵੀ ਰਾਜ ਦਾ ਹੋਵੇ, ਉਹ ਕੋਈ ਵੀ ਭਾਸ਼ਾ ਬੋਲਦਾ ਹੋਵੇ, ਲੇਕਿਨ ਉਹ ਉਨ੍ਹਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ, ਜਿਨ੍ਹਾਂ ਨੇ ਇਸ ਹਮਲੇ ਵਿੱਚ ਆਪਣੇ ਅਜ਼ੀਜਾਂ ਨੂੰ ਗੁਆਇਆ ਹੈ। ਮੈਨੂੰ ਅਹਿਸਾਸ ਹੈ ਕਿ ਹਰ ਭਾਰਤੀ ਦਾ ਖੂਨ ਅੱਤਵਾਦੀ ਹਮਲੇ ਦੀਆਂ ਤਸਵੀਰਾਂ ਨੂੰ ਵੇਖ ਕੇ ਖੌਲ ਰਿਹਾ ਹੈ। ਪਹਿਲਗਾਮ ਵਿੱਚ ਹੋਇਆ ਇਹ ਹਮਲਾ ਅੱਤਵਾਦ ਨੂੰ ਸ਼ੈਅ ਦੇਣ ਵਾਲਿਆਂ ਦੀ ਨਿਰਾਸ਼ਾ ਨੂੰ ਦਿਖਾਉਂਦਾ ਹੈ, ਉਨ੍ਹਾਂ ਦੀ ਬੁਜ਼ਦਿਲੀ ਨੂੰ ਦਰਸਾਉਂਦਾ ਹੈ। ਅਜਿਹੇ ਸਮੇਂ ਵਿੱਚ ਜਦੋਂ ਕਸ਼ਮੀਰ ਵਿੱਚ ਸ਼ਾਂਤੀ ਹੋ ਰਹੀ ਸੀ, ਸਕੂਲਾਂ-ਕਾਲਜਾਂ ਵਿੱਚ ਇੱਕ vibrancy ਸੀ, ਨਿਰਮਾਣ ਕਾਰਜਾਂ ਵਿੱਚ ਅਨੋਖੀ ਗਤੀ ਆਈ ਸੀ, ਲੋਕਤੰਤਰ ਮਜ਼ਬੂਤ ਹੋ ਰਿਹਾ ਸੀ, ਸੈਲਾਨੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋ ਰਿਹਾ ਸੀ, ਲੋਕਾਂ ਦੀ ਕਮਾਈ ਵਧ ਰਹੀ ਸੀ, ਨੌਜਵਾਨਾਂ ਦੇ ਲਈ ਨਵੇਂ ਮੌਕੇ ਤਿਆਰ ਹੋ ਰਹੇ ਸਨ। ਦੇਸ਼ ਦੇ ਦੁਸ਼ਮਣਾਂ ਨੂੰ, ਜੰਮੂ-ਕਸ਼ਮੀਰ ਦੇ ਦੁਸ਼ਮਣਾਂ ਨੂੰ ਇਹ ਰਾਸ ਨਹੀਂ ਆਇਆ। ਅੱਤਵਾਦੀ ਅਤੇ ਅੱਤਵਾਦ ਦੇ ਆਕਾ ਚਾਹੁੰਦੇ ਹਨ ਕਿ ਕਸ਼ਮੀਰ ਫਿਰ ਤੋਂ ਤਬਾਹ ਹੋ ਜਾਵੇ, ਇਸ ਲਈ ਇੰਨੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਅੱਤਵਾਦ ਦੇ ਖਿਲਾਫ ਇਸ ਯੁੱਧ ਵਿੱਚ ਦੇਸ਼ ਦੀ ਏਕਤਾ, 140 ਕਰੋੜ ਭਾਰਤੀਆਂ ਦੀ ਇੱਕਜੁੱਟਤਾ, ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹੀ ਏਕਤਾ ਅੱਤਵਾਦ ਦੇ ਖਿਲਾਫ ਸਾਡੀ ਫੈਸਲਾਕੁੰਨ ਲੜਾਈ ਦਾ ਅਧਾਰ ਹੈ। ਅਸੀਂ ਦੇਸ਼ ਦੇ ਸਾਹਮਣੇ ਆਈ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਣੇ ਸੰਕਲਪਾਂ ਨੂੰ ਮਜ਼ਬੂਤ ਕਰਨਾ ਹੈ। ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਹੈ। ਅੱਜ ਦੁਨੀਆ ਵੇਖ ਰਹੀ ਹੈ, ਇਸ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਇੱਕ ਸੁਰ ਵਿੱਚ ਬੋਲ ਰਿਹਾ ਹੈ।"ਪਰੀਕਸ਼ਾ ਪੇ ਚਰਚਾ 2025" ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
February 10th, 11:30 am
ਇਹ ਇੱਕ ਬਹੁਤ Privilege ਦੀ ਬਾਤ ਹੈ ਕਿ ਇਤਨੇ ਸਾਰੇ ਬੱਚਿਆਂ ਨੇ ਇਸ ਵਿੱਚ ਰਜਿਸਟਰ ਕੀਤਾ ਸੀ and we were one of them.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਪਰੀਕਸ਼ਾ ਪੇ ਚਰਚਾ 2025' ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
February 10th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੁੰਦਰ ਨਰਸਰੀ ਵਿਖੇ ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ 8ਵੇਂ ਸੰਸਕਰਣ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਇੱਕ ਗ਼ੈਰ-ਰਸਮੀ ਗੱਲਬਾਤ ਵਿੱਚ ਕਈ ਵਿਸ਼ਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਤਿਲ (sesame) ਤੋਂ ਬਣੀਆਂ ਮਠਿਆਈਆਂ ਵੰਡੀਆਂ, ਜੋ ਰਵਾਇਤੀ ਤੌਰ 'ਤੇ ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਖਾਧੀਆਂ ਜਾਂਦੀਆਂ ਹਨ।ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ’ਤੇ ਹੋਈ ਚਰਚਾ ਦੇ ਜਵਾਬ ਦਾ ਮੂਲ-ਪਾਠ
February 04th, 07:00 pm
ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ’ਤੇ ਆਭਾਰ ਪ੍ਰਗਟ ਕਰਨ ਦੇ ਲਈ ਮੈਂ ਉਪਸਥਿਤ ਹੋਇਆ ਹਾਂ। ਕੱਲ੍ਹ ਅਤੇ ਅੱਜ ਕੱਲ~ ਤਾਂ ਰਾਤ ਦੇਰ ਤੱਕ ਸਾਰੇ ਆਦਰਯੋਗ ਸਾਂਸਦਾਂ ਨੇ ਆਪਣੇ ਵਿਚਾਰਾਂ ਨਾਲ ਇਸ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ। ਕਈ ਆਦਰਯੋਗ ਅਨੁਭਵੀ ਸਾਂਸਦਾਂ ਨੇ ਭੀ ਆਪਣੇ ਵਿਚਾਰ ਪ੍ਰਗਟ ਕੀਤੇ, ਅਤੇ ਸੁਭਾਵਿਕ ਹੈ ਕਿ ਲੋਕਤੰਤਰ ਦੀ ਪਰੰਪਰਾ ਭੀ ਹੈ ਜਿੱਥੇ ਜ਼ਰੂਰਤ ਸੀ ਉੱਥੇ ਪ੍ਰਸ਼ੰਸਾ ਹੋਈ, ਜਿੱਥੇ ਪਰੇਸ਼ਾਨੀ ਸੀ ਉੱਥੇ ਕੁਝ ਨਕਾਰਾਤਮਕ ਬਾਤਾਂ ਭੀ ਹੋਈਆਂ, ਲੇਕਿਨ ਇਹ ਬਹੁਤ ਸੁਭਾਵਿਕ ਹੈ! ਸਪੀਕਰ ਸਾਹਿਬ ਸਾਹਿਬ ਜੀ ਮੇਰੇ ਲਈ ਬਹੁਤ ਬੜਾ ਸੁਭਾਗ ਹੈ ਕਿ ਦੇਸ਼ ਦੀ ਜਨਤਾ ਨੇ ਮੈਨੂੰ 14ਵੀਂ ਵਾਰ ਇਸ ਜਗ੍ਹਾ ’ਤੇ ਬੈਠ ਕੇ ਰਾਸ਼ਟਰਪਤੀ ਜੀ ਦੇ ਸੰਬੋਧਨ ਦਾ ਆਭਾਰ ਪ੍ਰਗਟ ਕਰਨ ਦੇ ਲਈ ਅਵਸਰ ਦਿੱਤਾ ਹੈ ਅਤੇ ਇਸ ਲਈ ਮੈਂ ਅੱਜ ਜਨਤਾ ਜਨਾਰਦਨ ਦਾ ਭੀ ਬੜੇ ਆਦਰ ਦੇ ਨਾਲ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਅਤੇ ਸਦਨ ਵਿੱਚ ਚਰਚਾ ਵਿੱਚ ਜਿਹੜੇ-ਜਿਹੜੇ ਲੋਕਾਂ ਨੇ ਹਿੱਸਾ ਲਿਆ, ਚਰਚਾ ਨੂੰ ਸਮ੍ਰਿੱਧ ਕੀਤਾ, ਸਭ ਦਾ ਭੀ ਮੈਂ ਆਭਾਰ ਵਿਅਕਤ ਕਰਦਾ ਹਾਂ।ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ
February 04th, 06:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੱਲ੍ਹ ਅਤੇ ਅੱਜ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਮਾਣਯੋਗ ਸਾਂਸਦਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਦੀ ਪਰੰਪਰਾ ਵਿੱਚ ਜਿੱਥੇ ਜ਼ਰੂਰੀ ਹੋਵੇ ਉੱਥੇ ਪ੍ਰਸ਼ੰਸਾ ਅਤੇ ਜਿੱਥੇ ਜ਼ਰੂਰੀ ਹੋਵੇ ਉੱਥੇ ਕੁਝ ਨਕਾਰਾਮਤਕ ਟਿੱਪਣੀਆਂ ਦੋਨੋਂ ਹੀ ਸ਼ਾਮਲ ਹਨ, ਜੋ ਸੁਭਾਵਿਕ ਹੈ। ਰਾਸ਼ਟਰਪਤੀ ਦੇ ਸੰਬੋਧਨ ‘ਤੇ ਆਭਾਰ ਵਿਅਕਤ ਕਰਨ ਦਾ 14ਵੀਂ ਵਾਰ ਅਵਸਰ ਮਿਲਣ ਦੇ ਸੁਭਾਗ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਨਾਗਰਿਕਾਂ ਦਾ ਆਪਣੀ ਤਰਫ਼ੋਂ ਸਨਮਾਨਪੂਵਰਕ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਪ੍ਰਸਤਾਵ ਨੂੰ ਸਮ੍ਰਿੱਧ ਕਰਨ ਦੇ ਲਈ ਚਰਚਾ ਵਿੱਚ ਸਾਰੇ ਪ੍ਰਤੀਭਾਗੀਆਂ ਦਾ ਆਭਾਰ ਵਿਅਕਤ ਕੀਤਾ।ਸਮਾਰਟ ਇੰਡੀਆ ਹੈਕਾਥੌਨ 2024 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 11th, 05:00 pm
ਆਪ ਸਭ ਨੂੰ ਯਾਦ ਹੋਵੇਗਾ ਮੈਂ ਹਮੇਸ਼ਾ ਲਾਲ ਕਿਲੇ ਤੋਂ ਇੱਕ ਗੱਲ ਕਹੀ ਹੈ। ਮੈਂ ਕਿਹਾ ਹੈ ਸਭ ਦਾ ਪ੍ਰਯਾਸ ਅੱਜ ਦਾ ਭਾਰਤ ਸਭ ਦੇ ਪ੍ਰਯਾਸ ਨਾਲ ਹੀ ਤੇਜ਼ ਗਤੀ ਨਾਲ ਅੱਗੇ ਵਧ ਸਕਦਾ ਹੈ। ਅੱਜ ਦਾ ਇਹ ਦਿਨ ਇਸੇ ਦਾ ਇੱਕ ਉਦਾਹਰਣ ਹੈ। Smart India Hackathon ਦੇ ਇਸ grand finale ਦਾ ਮੈਨੂੰ ਬਹੁਤ ਇੰਤਜ਼ਾਰ ਸੀ। ਜਦੋਂ ਵੀ ਆਪ ਜਿਹੇ ਯੁਵਾ innovators ਦੇ ਵਿੱਚ ਆਉਣ ਦਾ ਅਵਸਰ ਮਿਲਦਾ ਹੈ। ਮੈਨੂੰ ਵੀ ਬਹੁਤ ਕੁਝ ਜਾਣਨ ਦਾ, ਸਿੱਖਣ ਦਾ ਸਮਝਣ ਦਾ ਮੌਕਾ ਮਿਲਦਾ ਹੈ। ਆਪ ਸਭ ਤੋਂ ਮੇਰੀਆਂ ਉਮੀਦਾਂ ਵੀ ਬਹੁਤ ਹੁੰਦੀਆਂ ਹਨ। ਆਪ ਸਭ ਯੁਵਾ innovators ਦੇ ਕੋਲ 21ਵੀਂ ਸਦੀ ਦੇ ਭਾਰਤ ਨੂੰ ਦੇਖਣ ਦਾ ਨਜ਼ਰੀਆ ਕੁਝ ਅਲੱਗ ਹੈ ਅਤੇ ਇਸ ਲਈ ਤੁਹਾਡੇ solutions ਵੀ ਅਲੱਗ ਹੁੰਦੇ ਹਨ। ਇਸ ਲਈ ਜਦੋਂ ਤੁਹਾਨੂੰ ਨਵੇਂ challenges ਮਿਲਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਨਵੇਂ ਅਤੇ ਅਨੋਖੇ ਸਮਾਧਾਨ ਖੋਜ ਕੇ ਦਿਖਾਉਂਦੇ ਹੋ। ਮੈਂ ਪਹਿਲਾਂ ਵੀ ਕਈ ਹੈਕੇਥੌਨਸ ਦਾ ਹਿੱਸਾ ਰਿਹਾ ਹਾਂ। ਤੁਸੀਂ ਕਦੇ ਨਿਰਾਸ਼ ਨਹੀਂ ਕੀਤਾ। ਹਮੇਸ਼ਾ ਮੇਰਾ ਵਿਸ਼ਵਾਸ ਹੋਰ ਵਧਾਇਆ ਹੈ। ਤੁਹਾਡੇ ਤੋਂ ਪਹਿਲਾਂ ਜੋ ਟੀਮਾਂ ਰਹੀਆਂ ਹਨ। ਉਨ੍ਹਾਂ ਨੇ solutions ਦਿੱਤੇ। ਉਹ ਅੱਜ ਅਲੱਗ-ਅਲੱਗ ਮੰਤਰਾਲਿਆਂ ਵਿੱਚ ਬਹੁਤ ਕੰਮ ਆ ਰਹੇ ਹਨ। ਹੁਣ ਇਸ ਹੈਕਾਥੌਨ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਟੀਮ ਕੀ ਕਰ ਰਹੀ ਹੈ। ਮੈਂ ਤੁਹਾਡੇ innovations ਬਾਰੇ ਜਾਣਨ ਦੇ ਲਈ ਬਹੁਤ ਉਤਸੁਕ ਹਾਂ। ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲਾਂ ਕੌਣ ਸਾਡੇ ਨਾਲ ਗੱਲ ਕਰਨਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਨੇ ਮੋਦੀ ਸਮਾਰਟ ਇੰਡੀਆ ਹੈਕਾਥੌਨ 2024 ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ
December 11th, 04:30 pm
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ‘ਸਮਾਰਟ ਇੰਡੀਆ ਹੈਕਾਥੌਨ 2024’ ਦੇ ਗ੍ਰੈਂਡ ਫ਼ਿਨਾਲੇ ਮੌਕੇ ਨੌਜਵਾਨ ਇਨੋਵੇਟਰਜ਼ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ‘ਸਬਕਾ ਪ੍ਰਯਾਸ’ ਦੇ ਆਪਣੇ ਸੰਬੋਧਨ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ‘ਸਬਕਾ ਪ੍ਰਯਾਸ’ ਜਾਂ ‘ਸਾਰਿਆਂ ਦੇ ਯਤਨਾਂ ਨਾਲ ਤੇਜ਼ ਗਤੀ ਨਾਲ ਪ੍ਰਗਤੀ ਕਰ ਸਕਦਾ ਹੈ ਅਤੇ ਅੱਜ ਦਾ ਇਹ ਅਵਸਰ ਇੱਕ ਉਦਾਹਰਣ ਹੈ। ‘ਸਮਾਰਟ ਇੰਡੀਆ ਹੈਕਾਥੌਨ’ ਦੇ ਗ੍ਰੈਂਡ ਫ਼ਿਨਾਲੇ ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਤੇ ਸਮਝਣ ਦਾ ਮੌਕਾ ਮਿਲਦਾ ਹੈ, ਜਦੋਂ ਉਹ ਨੌਜਵਾਨ ਖੋਜਕਾਰਾਂ ਵਿਚਾਲੇ ਹੁੰਦੇ ਹਨ। ਨੌਜਵਾਨ ਇਨੋਵੇਟਰਜ਼ ਨਾਲ ਆਪਣੀਆਂ ਉੱਚੀਆਂ ਉਮੀਦਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 21ਵੀਂ ਸਦੀ ਦੇ ਭਾਰਤ ਨੂੰ ਵੱਖਰੇ ਢੰਗ ਨਾਲ ਵੇਖਣ ਦਾ ਦ੍ਰਿਸ਼ਟੀਕੋਣ ਹੈ। ਇਸ ਲਈ, ਸ਼੍ਰੀ ਮੋਦੀ ਨੇ ਕਿਹਾ, ਤੁਹਾਡੇ ਹੱਲ ਵੀ ਵੱਖਰੇ ਹਨ ਅਤੇ ਜਦੋਂ ਕੋਈ ਨਵੀਂ ਚੁਣੌਤੀ ਆਉਂਦੀ ਹੈ, ਤੁਸੀਂ ਨਵੇਂ ਅਤੇ ਵਿਲੱਖਣ ਹੱਲ ਲੈ ਕੇ ਆਉਂਦੇ ਹੋ। ਪ੍ਰਧਾਨ ਮੰਤਰੀ ਨੇ ਅਤੀਤ ਵਿੱਚ ਹੈਕਾਥੌਨ ਦਾ ਹਿੱਸਾ ਹੋਣ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਆਊਟਪੁਟ ਤੋਂ ਕਦੇ ਨਿਰਾਸ਼ ਨਹੀਂ ਹੋਏ ਹਨ। “ਤੁਸੀਂ ਮੇਰੇ ਵਿਸ਼ਵਾਸ ਨੂੰ ਸਿਰਫ ਮਜ਼ਬੂਤ ਕੀਤਾ ਹੈ,” ਉਨ੍ਹਾਂ ਨੇ ਕਿਹਾ ਕਿ ਅਤੀਤ ਵਿੱਚ ਪ੍ਰਦਾਨ ਕੀਤੇ ਗਏ ਹੱਲਾਂ ਦੀ ਵਰਤੋਂ ਵੱਖ-ਵੱਖ ਮੰਤਰਾਲਿਆਂ ਵਿੱਚ ਕੀਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਭਾਗੀਦਾਰਾਂ ਬਾਰੇ ਹੋਰ ਜਾਣਨ ਦੀ ਇੱਛਾ ਪ੍ਰਗਟਾਈ ਅਤੇ ਗੱਲਬਾਤ ਸ਼ੁਰੂ ਕੀਤੀ।ਪ੍ਰਧਾਨ ਮੰਤਰੀ 9 ਅਕਤੂਬਰ ਨੂੰ ਮਹਾਰਾਸ਼ਟਰ ਵਿੱਚ 7600 ਕਰੋੜ ਰੁਪਏ ਤੋਂ ਅਧਿਕ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ
October 08th, 07:31 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 9 ਅਕਤੂਬਰ ਨੂੰ ਦੁਪਹਿਰ ਕਰੀਬ 1 ਵਜੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਮਹਾਰਾਸ਼ਟਰ ਵਿੱਚ 7600 ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਭਾਗੀਦਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
December 19th, 11:32 pm
21ਵੀਂ ਸਦੀ ਦਾ ਭਾਰਤ ਅੱਜ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ ਦੇ ਮੰਤਰ ‘ਤੇ ਅੱਗੇ ਵਧ ਰਿਹਾ ਹੈ। ਕੁਝ ਹੋ ਹੀ ਨਹੀਂ ਸਕਦਾ, ਇਹ ਬਦਲ ਹੀ ਨਹੀਂ ਸਕਦਾ, ਇਸ ਸੋਚ ਤੋਂ ਹੁਣ ਹਰ ਭਾਰਤੀ ਬਾਹਰ ਨਿਕਲਿਆ ਹੈ। ਇਸੇ ਨਵੀਂ ਸੋਚ ਦੇ ਚਲਦੇ, ਬੀਤੇ 10 ਵਰ੍ਹਿਆ ਵਿੱਚ ਭਾਰਤ 10ਵੇਂ ਨੰਬਰ ਤੋਂ 5ਵੇਂ ਨੰਬਰ ਦੀ ਈਕੌਨਮੀ ਬਣਿਆ ਹੈ। ਅੱਜ ਭਾਰਤ ਦੇ UPI ਦਾ ਡੰਕਾ ਪੂਰੀ ਦੁਨੀਆ ਵਿੱਚ ਵਜ ਰਿਹਾ ਹੈ। ਕੋਰੋਨਾ ਦੇ ਮਹਾਸੰਕਟ ਦੌਰਾਨ ਭਾਰਤ ਨੇ ਮੇਡ ਇਨ ਇੰਡੀਆ ਵੈਕਸੀਨ ਬਣਾਈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਮੁਫ਼ਤ ਵਿੱਚ ਵੈਕਸੀਨ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਅਤੇ ਦੁਨੀਆ ਦੇ ਦਰਜ਼ਨਾਂ ਦੇਸ਼ਾਂ ਨੂੰ ਵੈਕਸੀਨ ਪਹੁੰਚਾਈ।