ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਚਰਚਾ ਦੌਰਾਨ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
December 08th, 12:30 pm
ਮੈਂ ਤੁਹਾਡਾ ਅਤੇ ਸਦਨ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਅਸੀਂ ਇਸ ਮਹੱਤਵਪੂਰਨ ਮੌਕੇ 'ਤੇ ਇੱਕ ਸਮੂਹਿਕ ਚਰਚਾ ਦਾ ਰਾਹ ਚੁਣਿਆ ਹੈ, ਜਿਸ ਮੰਤਰ ਨੇ, ਜਿਸ ਨਾਅਰੇ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨੂੰ ਊਰਜਾ ਦਿੱਤੀ ਸੀ, ਪ੍ਰੇਰਨਾ ਦਿੱਤੀ ਸੀ, ਕੁਰਬਾਨੀ ਅਤੇ ਤਪੱਸਿਆ ਦਾ ਰਾਹ ਦਿਖਾਇਆ ਸੀ, ਉਸ ਵੰਦੇ ਮਾਤਰਮ ਨੂੰ ਮੁੜ ਯਾਦ ਕਰਨਾ, ਇਸ ਸਦਨ ਵਿੱਚ ਸਾਡਾ ਸਭ ਦਾ ਇਹ ਬਹੁਤ ਵੱਡਾ ਸੁਭਾਗ ਹੈ। ਅਤੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਵੰਦੇ ਮਾਤਰਮ ਦੇ 150 ਸਾਲ, ਅਸੀਂ ਇਸ ਇਤਿਹਾਸਕ ਮੌਕੇ ਦੇ ਗਵਾਹ ਬਣ ਰਹੇ ਹਾਂ। ਇੱਕ ਅਜਿਹਾ ਸਮਾਂ ਜੋ ਸਾਡੇ ਸਾਹਮਣੇ ਇਤਿਹਾਸ ਦੀਆਂ ਅਣਗਿਣਤ ਘਟਨਾਵਾਂ ਨੂੰ ਆਪਣੇ ਸਾਹਮਣੇ ਲੈ ਕੇ ਆਉਂਦਾ ਹੈ। ਇਹ ਚਰਚਾ ਸਦਨ ਦੀ ਵਚਨਬੱਧਤਾ ਨੂੰ ਤਾਂ ਪ੍ਰਗਟ ਕਰੇਗੀ ਹੀ, ਪਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ, ਦਰ ਪੀੜ੍ਹੀ ਦੇ ਲਈ ਵੀ ਇਹ ਸਿੱਖਿਆ ਦਾ ਸਰੋਤ ਬਣ ਸਕਦੀ ਹੈ, ਜੇਕਰ ਅਸੀਂ ਸਾਰੇ ਮਿਲ ਕੇ ਇਸ ਦੀ ਸਮਝਦਾਰੀ ਨਾਲ ਵਰਤੋਂ ਕਰੀਏ ਤਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਵਿੱਚ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲਾਂ ਬਾਰੇ ਵਿਸ਼ੇਸ਼ ਚਰਚਾ ਨੂੰ ਸੰਬੋਧਨ ਕੀਤਾ
December 08th, 12:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲਾਂ 'ਤੇ ਵਿਸ਼ੇਸ਼ ਚਰਚਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਮੌਕੇ 'ਤੇ ਸਮੂਹਿਕ ਚਰਚਾ ਦਾ ਰਸਤਾ ਚੁਣਨ ਲਈ ਸਦਨ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ, ਉਹ ਮੰਤਰ ਅਤੇ ਸੱਦਾ ਹੈ, ਜਿਸ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਊਰਜਾਵਾਨ ਅਤੇ ਪ੍ਰੇਰਿਤ ਕੀਤਾ, ਬਲੀਦਾਨ ਅਤੇ ਤਪੱਸਿਆ ਦਾ ਰਸਤਾ ਦਿਖਾਇਆ ਅਤੇ ਇਹ ਸਦਨ ਵਿੱਚ ਮੌਜੂਦ ਸਾਰਿਆਂ ਲਈ ਇੱਕ ਸਨਮਾਨ ਦੀ ਗੱਲ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਮਾਣ ਦੀ ਗੱਲ ਹੈ ਕਿ ਦੇਸ਼ ਵੰਦੇ ਮਾਤਰਮ ਦੇ 150 ਸਾਲਾਂ ਦੇ ਇਤਿਹਾਸਕ ਮੌਕੇ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਇਤਿਹਾਸ ਦੀਆਂ ਅਣਗਿਣਤ ਘਟਨਾਵਾਂ ਸਾਡੇ ਸਾਹਮਣੇ ਲਿਆਉਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਚਰਚਾ ਨਾ ਸਿਰਫ਼ ਸਦਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਦੇ ਸਰੋਤ ਵਜੋਂ ਵੀ ਕੰਮ ਕਰ ਸਕਦੀ ਹੈ, ਜੇਕਰ ਸਾਰੇ ਸਮੂਹਿਕ ਤੌਰ 'ਤੇ ਇਸ ਦੀ ਚੰਗੀ ਵਰਤੋ ਕਰਦੇ ਹਨ।ਰਾਜ ਸਭਾ ਦੇ ਸਭਾਪਤੀ ਥਿਰੂ ਸੀ ਪੀ ਰਾਧਾਕ੍ਰਿਸ਼ਨਨ ਦੇ ਸਵਾਗਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
December 01st, 11:15 am
ਸਰਦ ਰੁੱਤ ਦਾ ਇਜਲਾਸ ਸ਼ੁਰੂ ਹੋ ਰਿਹਾ ਹੈ। ਅਤੇ ਅੱਜ ਸਦਨ ਦੇ ਅਸੀਂ ਸਾਰੇ ਮਾਣਯੋਗ ਮੈਂਬਰਾਂ ਲਈ ਇਹ ਮਾਣ ਦਾ ਪਲ ਹੈ। ਤੁਹਾਡਾ ਸਵਾਗਤ ਕਰਨਾ ਅਤੇ ਤੁਹਾਡੀ ਅਗਵਾਈ ਹੇਠ ਸਦਨ ਰਾਹੀਂ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਲਈ ਅਹਿਮ ਵਿਸ਼ਿਆਂ 'ਤੇ ਚਰਚਾ, ਅਹਿਮ ਫੈਸਲੇ ਅਤੇ ਉਸ ਵਿੱਚ ਤੁਹਾਡੀ ਬੇਸ਼ਕੀਮਤੀ ਅਗਵਾਈ ਇੱਕ ਬਹੁਤ ਵੱਡਾ ਮੌਕਾ ਸਾਡੇ ਸਾਰਿਆਂ ਲਈ ਹੈ। ਮੈਂ ਸਦਨ ਵੱਲੋਂ, ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ ਅਤੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਂ ਭਰੋਸਾ ਵੀ ਦਿੰਦਾ ਹਾਂ ਕਿ ਸਾਰੇ ਇਸ ਸਦਨ ਵਿੱਚ ਬੈਠੇ ਹੋਏ ਮਾਣਯੋਗ ਮੈਂਬਰ, ਇਹ ਉੱਚ ਸਦਨ ਦੀ ਸ਼ਾਨ ਨੂੰ ਸਾਂਭਦੇ ਹੋਏ, ਤੁਹਾਡੀ ਸ਼ਾਨ ਦੀ ਵੀ ਚਿੰਤਾ ਕਰਨਗੇ, ਮਰਿਆਦਾ ਰੱਖਣਗੇ। ਇਹ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ।ਰਾਜ ਸਭਾ ਦੇ ਚੇਅਰਮੈਨ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਦੇ ਸਨਮਾਨ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ
December 01st, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਦਾ ਪਹਿਲੀ ਵਾਰ ਰਾਜ ਸਭਾ ਦੀ ਪ੍ਰਧਾਨਗੀ ਕਰਨ ’ਤੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦਿਨ ਨੂੰ ਰਾਜ ਸਭਾ ਦੇ ਸਾਰੇ ਮਾਣਯੋਗ ਮੈਂਬਰਾਂ ਲਈ ਮਾਣ ਵਾਲਾ ਪਲ ਦੱਸਿਆ। ਚੇਅਰਮੈਨ ਦਾ ਨਿੱਘਾ ਸਵਾਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, ਇਸ ਸਦਨ ਅਤੇ ਆਪਣੀ ਤਰਫ਼ੋਂ, ਮੈਂ ਤੁਹਾਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਤੁਹਾਨੂੰ ਇਹ ਵੀ ਭਰੋਸਾ ਦਿਵਾਉਂਦਾ ਹਾਂ ਕਿ ਇਸ ਉੱਚ ਸਦਨ ਦੇ ਸਾਰੇ ਮਾਣਯੋਗ ਮੈਂਬਰ ਹਮੇਸ਼ਾ ਇਸ ਮਹਾਨ ਸੰਸਥਾ ਦੀ ਸ਼ਾਨ ਨੂੰ ਬਰਕਰਾਰ ਰੱਖਣਗੇ ਅਤੇ ਆਪਣੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਚੌਕਸ ਰਹਿਣਗੇ। ਇਹ ਮੇਰਾ ਤੁਹਾਨੂੰ ਪੱਕਾ ਭਰੋਸਾ ਹੈ।ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਅਧਿਕਾਰਿਤ ਸਮਾਗਮਾਂ ਦੇ ਦੌਰਾਨ ਪ੍ਰਾਪਤ ਤੋਹਫ਼ਿਆਂ ਦੀ ਆਨਲਾਈਨ ਨਿਲਾਮੀ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ
September 24th, 01:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੱਖ-ਵੱਖ ਅਧਿਕਾਰਿਤ ਸਮਾਗਮਾਂ ਅਤੇ ਮੀਟਿੰਗਾਂ ਦੌਰਾਨ ਪ੍ਰਾਪਤ ਹੋਏ ਤੋਹਫ਼ਿਆਂ ਦੇ ਸੰਗ੍ਰਹਿ ਦੀ ਆਨਲਾਈਨ ਨਿਲਾਮੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਇਸ ਨਿਲਾਮੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਸ ਤੋਂ ਪ੍ਰਾਪਤ ਰਾਸ਼ੀ ਦੀ ਵਰਤੋਂ ਨਮਾਮਿ ਗੰਗੇ ਪਹਿਲਕਦਮੀ ਲਈ ਕੀਤੀ ਜਾਵੇਗੀ, ਜੋ ਕਿ ਗੰਗਾ ਨਦੀ ਦੀ ਸੰਭਾਲ ਅਤੇ ਮੁੜ-ਸੁਰਜੀਤੀ ਲਈ ਕੰਮ ਕਰਨ ਵਾਲਾ ਭਾਰਤ ਦਾ ਪ੍ਰਮੁੱਖ ਪ੍ਰੋਗਰਾਮ ਹੈ।ਅਸਾਮ ਦੇ ਗੁਵਾਹਾਟੀ ਵਿੱਚ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੀ 100ਵੀਂ ਜਯੰਤੀ ਮਨਾਉਣ ਵਾਲੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
September 13th, 08:57 pm
ਮੈਂ ਕਹਾਂਗਾ ਭੂਪੇਨ ਦਾ! ਤੁਸੀਂ ਕਹੋ ਅਮਰ ਰਹੇ! ਅਮਰ ਰਹੇ! ਭੂਪੇਨ ਦਾ, ਅਮਰ ਰਹੇ! ਅਮਰ ਰਹੇ! ਭੂਪੇਨ ਦਾ, ਰਹੇ! ਅਮਰ ਰਹੇ! ਭੂਪੇਨ ਦਾ, ਅਮਰ ਰਹੇ! ਅਮਰ ਰਹੇ! ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰਿਆ ਜੀ, ਇੱਥੋਂ ਦੇ ਲੋਕਪ੍ਰਿਅ ਮੁੱਖ ਮੰਤਰੀ ਹਿੰਮਤ ਬਿਸ਼ਵ ਸ਼ਰਮਾ ਜੀ, ਅਰੁਣਾਚਲ ਪ੍ਰਦੇਸ਼ ਦੇ ਯੁਵਾ ਮੁੱਖ ਮੰਤਰੀ ਪੇਮਾ ਖਾਂਡੂ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ ਸਰਬਾਨੰਦ ਸੋਨੋਵਾਲ ਜੀ, ਮੰਚ ‘ਤੇ ਮੌਜੂਦ ਭੂਪੇਨ ਹਜ਼ਾਰਿਕਾ ਜੀ ਦੇ ਭਾਈ ਸ਼੍ਰੀ ਸਮਰ ਹਜ਼ਾਰਿਕਾ ਜੀ, ਭੂਪੇਨ ਹਜ਼ਾਰਿਕਾ ਜੀ ਦੀ ਭੈਣ ਸ਼੍ਰੀਮਤੀ ਕਵਿਤਾ ਬਰੁਆ ਜੀ, ਭੂਪੇਨ ਦਾ ਦੇ ਪੁੱਤਰ ਸ਼੍ਰੀ ਤੇਜ਼ ਹਜ਼ਾਰਿਕਾ ਜੀ, ਤੇਜ਼ ਨੂੰ ਮੈਂ ਕਹਾਂਗਾ, ਕੇਮ ਛੋ! ਮੌਜੂਦ ਹੋਰ ਮਹਾਨੁਭਾਵ ਅਤੇ ਅਸਾਮ ਦੇ ਮੇਰੇ ਭਰਾਵੋਂ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਵਾਹਾਟੀ , ਅਸਾਮ ਵਿੱਚ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੇ 100ਵੇਂ ਜਨਮ ਸ਼ਤਾਬਦੀ ਵਰ੍ਹੇ ਸਮਾਰੋਹ ਨੂੰ ਸੰਬੋਧਨ ਕੀਤਾ
September 13th, 05:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਵਾਹਾਟੀ ਵਿੱਚ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੀ 100ਵੀਂ ਜਨਮ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਇੱਕ ਸਮਾਗਮ ਵਿੱਚ ਇਕੱਠ ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਕ ਸ਼ਾਨਦਾਰ ਦਿਨ ਹੈ ਅਤੇ ਇਹ ਪਲ ਸੱਚਮੁੱਚ ਹੀ ਅਨਮੋਲ ਹੈ। ਉਨ੍ਹਾਂ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਜੋ ਪੇਸ਼ਕਾਰੀਆਂ ਨੂੰ ਦੇਖਿਆ, ਜੋ ਉਤਸ਼ਾਹ ਅਤੇ ਜੋ ਤਾਲਮੇਲ ਉਨ੍ਹਾਂ ਨੇ ਮਹਿਸੂਸ ਕੀਤਾ, ਉਹ ਬਹੁਤ ਹੀ ਭਾਵੁਕ ਕਰਨ ਵਾਲਾ ਸੀ। ਉਨ੍ਹਾਂ ਨੇ ਭੂਪੇਨ ਦਾ ਦੇ ਸੰਗੀਤ ਦੀ ਲੈਅ ਦਾ ਜ਼ਿਕਰ ਕੀਤਾ ਜੋ ਪੂਰੇ ਸਮਾਗਮ ਦੌਰਾਨ ਗੂੰਜਦੀ ਰਹੀ।ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
September 11th, 12:30 pm
ਸਾਡੀ ਸੰਸਕ੍ਰਿਤੀ ਅਤੇ ਸੰਸਕਾਰ, ਸਦੀਆਂ ਪਹਿਲਾਂ ਭਾਰਤ ਤੋਂ ਮੌਰੀਸ਼ਸ ਪਹੁੰਚੇ, ਅਤੇ ਉੱਥੋਂ ਦੀ ਜੀਵਨ-ਧਾਰਾ ਵਿੱਚ ਰਚ-ਬਸ ਗਏ। ਕਾਸ਼ੀ ਵਿੱਚ ਮਾਂ ਗੰਗਾ ਦੇ ਅਵਿਰਲ ਪ੍ਰਵਾਹ ਦੀ ਤਰ੍ਹਾਂ, ਭਾਰਤੀ ਸੱਭਿਆਚਾਰ ਦਾ ਟਿਕਾਊ ਪ੍ਰਵਾਹ ਮੌਰੀਸ਼ਸ ਨੂੰ ਸਮ੍ਰਿੱਧ ਕਰਦਾ ਰਿਹਾ ਹੈ। ਅਤੇ ਅੱਜ, ਜਦੋਂ ਅਸੀਂ ਮੌਰੀਸ਼ਸ ਦੇ ਦੋਸਤਾਂ ਦਾ ਸੁਆਗਤ ਕਾਸ਼ੀ ਵਿੱਚ ਕਰ ਰਹੇ ਹਾਂ, ਇਹ ਸਿਰਫ਼ ਰਸਮੀ ਨਹੀਂ, ਸਗੋਂ ਇੱਕ ਆਤਮਿਕ ਮਿਲਣ ਹੈ। ਇਸ ਲਈ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਭਾਰਤ ਅਤੇ ਮੌਰੀਸ਼ਸ ਸਿਰਫ਼ partners ਨਹੀਂ, ਸਗੋਂ ਇੱਕ ਪਰਿਵਾਰ ਹਨ।ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 02nd, 01:00 pm
ਬਿਹਾਰ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਨਿਤਿਸ਼ ਕੁਮਾਰ ਜੀ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜੀ, ਵਿਜੈ ਕੁਮਾਰ ਸਿਨਹਾ ਜੀ, ਹੋਰ ਮਹਾਅਨੁਭਾਵ ਅਤੇ ਇਸ ਪ੍ਰੋਗਰਾਮ ਵਿੱਚ ਮੌਜੂਦ ਬਿਹਾਰ ਦੀਆਂ ਮੇਰੀਆਂ ਲੱਖਾਂ ਭੈਣਾਂ, ਤੁਹਾਨੂੰ ਸਾਰਿਆਂ ਨੂੰ ਪ੍ਰਣਾਮ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ' ਲਾਂਚ ਕੀਤਾ
September 02nd, 12:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ' ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੰਗਲਵਾਰ ਨੂੰ ਇੱਕ ਬਹੁਤ ਹੀ ਆਸਵੰਦ ਪਹਿਲਕਦਮੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਬਿਹਾਰ ਵਿੱਚ ਮਾਵਾਂ ਅਤੇ ਭੈਣਾਂ ਨੂੰ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਰਾਹੀਂ ਇੱਕ ਨਵੀਂ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਪਿੰਡਾਂ ਵਿੱਚ ਜੀਵਿਕਾ ਨਾਲ ਜੁੜੀਆਂ ਮਹਿਲਾਵਾਂ ਨੂੰ ਮਾਲੀ ਸਹਾਇਤਾ ਤੱਕ ਸੁਖਾਲ਼ੀ ਪਹੁੰਚ ਕਰਨ ਦੇ ਯੋਗ ਬਣਾਏਗੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕੰਮਾਂ ਅਤੇ ਕਾਰੋਬਾਰਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਜੀਵਿਕਾ ਨਿਧੀ ਪ੍ਰਣਾਲੀ ਪੂਰੀ ਤਰ੍ਹਾਂ ਡਿਜੀਟਲ ਹੈ, ਜਿਸ ਨਾਲ ਸਰੀਰਕ ਤੌਰ 'ਤੇ ਜਾਣ ਦੀ ਜ਼ਰੂਰਤ ਖਤਮ ਹੋ ਗਈ ਹੈ ਅਤੇ ਹੁਣ ਸਭ ਕੁਝ ਮੋਬਾਈਲ ਫੋਨ ਰਾਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਬਿਹਾਰ ਦੀਆਂ ਮਾਵਾਂ ਅਤੇ ਭੈਣਾਂ ਨੂੰ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਦੀ ਸ਼ੁਰੂਆਤ 'ਤੇ ਵਧਾਈ ਦਿੱਤੀ ਅਤੇ ਇਸ ਸ਼ਾਨਦਾਰ ਪਹਿਲਕਦਮੀ ਲਈ ਸ਼੍ਰੀ ਨਿਤੀਸ਼ ਕੁਮਾਰ ਅਤੇ ਬਿਹਾਰ ਸਰਕਾਰ ਦੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ 22 ਅਗਸਤ ਨੂੰ ਬਿਹਾਰ ਅਤੇ ਪੱਛਮ ਬੰਗਾਲ ਦਾ ਦੌਰਾ ਕਰਨਗੇ
August 20th, 03:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਅਗਸਤ ਨੂੰ ਬਿਹਾਰ ਅਤੇ ਪੱਛਮ ਬੰਗਾਲ ਦਾ ਦੌਰਾ ਕਰਨਗੇ। ਉਹ ਸਵੇਰੇ ਲਗਭਗ 11 ਵਜੇ ਬਿਹਾਰ ਦੇ ਗਯਾ ਵਿੱਚ ਲਗਭਗ 13,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਸ਼੍ਰੀ ਮੋਦੀ ਦੋ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ, ਉਹ ਗੰਗਾ ਨਦੀ ‘ਤੇ ਔਂਟਾ-ਸਿਮਰੀਆ ਬ੍ਰਿਜ ਪ੍ਰੋਜੈਕਟ ਦਾ ਦੌਰਾ ਕਰਨਗੇ ਅਤੇ ਉਸ ਦਾ ਉਦਘਾਟਨ ਕਰਨਗੇ।ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 02nd, 11:30 am
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਪਟਨਾ ਤੋਂ ਸਾਡੇ ਨਾਲ ਜੁੜੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ, ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜੁੜੇ ਹੋਏ ਸਾਰੇ ਆਦਰਯੋਗ ਮੁੱਖ ਮੰਤਰੀਗਣ, ਗਵਰਨਰ ਸ਼੍ਰੀ, ਮੰਤਰੀਗਣ, ਯੂਪੀ ਸਰਕਾਰ ਦੇ ਮੰਤਰੀਗਣ, ਯੂਪੀ ਭਾਜਪਾ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ ਜੀ, ਸਾਰੇ ਵਿਧਾਇਕ ਅਤੇ ਜਨਪ੍ਰਤੀਨਿਧੀ ਗਣ ਅਤੇ ਮੇਰੇ ਪਿਆਰੇ ਕਿਸਾਨ ਭਾਈਓ ਅਤੇ ਭੈਣੋਂ, ਅਤੇ ਵਿਸ਼ੇਸ਼ ਤੌਰ ‘ਤੇ ਕਾਸ਼ੀ ਦੇ ਮੇਰੇ ਮਾਲਕ ਜਨਤਾ ਜਨਾਰਦਨ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
August 02nd, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਲਗਭਗ 2,200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ (auspicious month of Sawan) ਵਿੱਚ ਵਾਰਾਣਸੀ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੀਆਂ ਹਾਰਦਿਕ ਭਾਵਨਾਵਾਂ ਵਿਅਕਤ ਕੀਤੀਆਂ। ਵਾਰਾਣਸੀ ਦੇ ਲੋਕਾਂ ਦੇ ਨਾਲ ਆਪਣੇ ਗਹਿਰੇ ਭਾਵਨਾਤਮਕ ਜੁੜਾਅ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼ਹਿਰ ਦੇ ਹਰੇਕ ਪਰਿਵਾਰ ਦੇ ਮੈਂਬਰ ਦੇ ਪ੍ਰਤੀ ਆਪਣਾ ਆਦਰਪੂਰਵਕ ਅਭਿਵਾਦਨ ਕੀਤਾ। ਸ਼੍ਰੀ ਮੋਦੀ ਨੇ ਸਾਵਣ ਦੇ ਪਾਵਨ ਮਹੀਨੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਕਿਸਾਨਾਂ ਨਾਲ ਜੁੜਨ ‘ਤੇ ਵੀ ਸੰਤੋਸ਼ ਵਿਅਕਤ ਕੀਤਾ।ਤਮਿਲ ਨਾਡੂ ਦੇ ਗੰਗਈਕੋਂਡਾ ਚੋਲਾਪੁਰਮ ਮੰਦਿਰ ਵਿੱਚ ਆਦਿ ਤਿਰੂਵਥਿਰਾਈ ਮਹੋਤਸਵ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
July 27th, 12:30 pm
ਪਰਮ ਆਦਰਯੋਗ ਆਧੀਨਮ ਮਠਾਧੀਸ਼ਗਣ, ਚਿਨਮਯਾ ਮਿਸ਼ਨ ਦੇ ਸਵਾਮੀਗਣ, ਤਮਿਲ ਨਾਡੂ ਦੇ ਗਵਰਨਰ R N ਰਵੀ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਡਾ. ਐੱਲਮੁਰੂਗਨ ਜੀ, ਸਥਾਨਕ ਸਾਂਸਦ ਥਿਰੂਮਾ-ਵਲਵਨ ਜੀ, ਮੰਚ ‘ਤੇ ਮੌਜੂਦ ਤਮਿਲ ਨਾਡੂ ਦੇ ਮੰਤਰੀ, ਸੰਸਦ ਵਿੱਚ ਮੇਰੇ ਸਾਥੀ ਮਾਣਯੋਗ ਸ਼੍ਰੀ ਇਲੈਯਾਰਾਜਾ ਜੀ, ਸਾਰੇ ਓਦੁਵਾਰ, ਭਗਤ, ਸਟੂਡੈਂਟਸ, ਕਲਚਰ ਹਿਸਟੋਰਿਯੰਸ (ओदुवार्, भक्त, स्टूडेंट्स, कल्चरल हिस्टोरियन्स) ਅਤੇ ਮੇਰੇ ਭਾਈਓ ਅਤੇ ਭੈਣੋਂ,! ਨਮ: ਸ਼ਿਵਾਏਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਗੰਗਈਕੋਂਡਾ ਚੋਲਪੁਰਮ ਵਿੱਚ ਆਦਿ ਤਿਰੂਵਥਿਰਾਈ ਮਹੋਤਸਵ ਨੂੰ ਸੰਬੋਧਨ ਕੀਤਾ
July 27th, 12:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਗੰਗਈਕੋਂਡਾ ਚੋਲਪੁਰਮ ਮੰਦਿਰ ਵਿੱਚ ਆਦਿ ਤਿਰੂਵਥਿਰਈ ਮਹੋਤਸਵ ਨੂੰ ਸੰਬੋਧਨ ਕੀਤਾ। ਸਰਵਸ਼ਕਤੀਮਾਨ ਭਗਵਾਨ ਸ਼ਿਵ ਨੂੰ ਨਮਨ ਕਰਦੇ ਹੋਏ, ਸ਼੍ਰੀ ਇਲੈਯਾਰਾਜ ਦੇ ਸੰਗੀਤ ਅਤੇ ਓਧੁਵਰਾਂ ਦੇ ਪਵਿੱਤਰ ਜਾਪ ਦੇ ਨਾਲ, ਰਾਜਾਰਾਜ ਚੋਲ ਦੀ ਪਾਵਨ ਭੂਮੀ ਵਿੱਚ ਦਿਵਯ ਦਰਸ਼ਨ ਦੇ ਮਾਧਿਅਮ ਨਾਲ ਅਨੁਭਵ ਕੀਤੀ ਗਈ ਡੂੰਘੀ ਅਧਿਆਤਮਿਕ ਊਰਜਾ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਅਧਿਆਤਮਿਕ ਵਾਤਾਵਰਣ ਨੇ ਆਤਮਾ ਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ ਹੈ।ਮਹਾਕੁੰਭ ‘ਤੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 18th, 01:05 pm
ਮੈਂ ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ‘ਤੇ ਸੰਬੋਧਨ ਦੇਣ ਦੇ ਲਈ ਉਪਸਥਿਤ ਹੋਇਆ ਹਾਂ। ਅੱਜ ਮੈਂ ਇਸ ਸਦਨ ਦੇ ਜ਼ਰੀਏ ਕੋਟਿ-ਕੋਟਿ ਦੇਸ਼ਵਾਸੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਮਹਾਕੁੰਭ ਦਾ ਸਫ਼ਲ ਆਯੋਜਨ ਹੋਇਆ। ਮਹਾਕੁੰਭ ਦੀ ਸਫ਼ਲਤਾ ਵਿੱਚ ਅਨੇਕ ਲੋਕਾਂ ਦਾ ਯੋਗਦਾਨ ਹੈ। ਮੈਂ ਸਰਕਾਰ ਦੇ, ਸਮਾਜ ਦੇ, ਸਾਰੇ ਕਰਮਯੋਗੀਆਂ ਦਾ ਅਭਿਨੰਦਨ ਕਰਦਾ ਹਾਂ। ਮੈਂ ਦੇਸ਼ ਭਰ ਦੇ ਸ਼ਰਧਾਲੂਆਂ ਨੂੰ, ਉੱਤਰ ਪ੍ਰਦੇਸ਼ (ਯੂਪੀ) ਦੀ ਜਨਤਾ ਵਿਸ਼ੇਸ਼ ਤੌਰ ‘ਤੇ ਪ੍ਰਯਾਗਰਾਜ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾ ਕੁੰਭ ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ
March 18th, 12:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾ ਕੁੰਭ ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੇ ਉਨ੍ਹਾਂ ਅਣਗਿਣਤ ਨਾਗਰਿਕਾਂ ਨੂੰ ਹਾਰਦਿਕ ਵਧਾਈ ਦਿੱਤੀ ਜਿਨ੍ਹਾਂ ਦੇ ਪ੍ਰਯਾਸਾਂ ਨਾਲ ਮਹਾ ਕੁੰਭ ਦੀ ਭਵਯ (ਸ਼ਾਨਦਾਰ) ਸਫ਼ਲਤਾ ਸੁਨਿਸ਼ਚਿਤ ਹੋਈ। ਮਹਾ ਕੁੰਭ ਨੂੰ ਸਫ਼ਲ ਬਣਾਉਣ ਵਿੱਚ ਵਿਭਿੰਨ ਵਿਅਕਤੀਆਂ ਅਤੇ ਸਮੂਹਾਂ ਦੇ ਸਮੂਹਿਕ ਯੋਗਦਾਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਸਰਕਾਰ, ਸਮਾਜ ਅਤੇ ਇਸ ਵਿੱਚ ਸ਼ਾਮਲ ਸਾਰੇ ਸਮਰਪਿਤ ਕਾਰਜਕਰਤਾਵਾਂ ਦੇ ਪ੍ਰਯਾਸਾਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਸ਼ਰਧਾਲੂਆਂ, ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਪ੍ਰਯਾਗਰਾਜ ਦੇ ਨਾਗਰਿਕਾਂ ਦਾ ਉਨ੍ਹਾਂ ਦੀਆਂ ਅਮੁੱਲ ਸਮਰਥਨ ਅਤੇ ਭਾਗੀਦਾਰੀ ਦੇ ਲਈ ਵਿਸ਼ੇਸ਼ ਉਲੇਖ ਕਰਦੇ ਹੋਏ ਆਭਾਰ ਵਿਅਕਤ ਕੀਤਾ।ਮਾਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 12th, 06:07 am
ਜਦੋਂ 10 ਵਰ੍ਹੇ ਪਹਿਲਾਂ ਅੱਜ ਦੀ ਹੀ ਮਿਤੀ ਨੂੰ ਮੈਂ ਮਾਰੀਸ਼ਸ ਆਇਆ ਸੀ....ਉਸ ਸਾਲ ਤਦ ਹੋਲੀ ਇੱਕ ਹਫ਼ਤੇ ਪਹਿਲਾਂ ਹੀ ਬੀਤੀ ਸੀ....ਤਦ ਮੈਂ ਭਾਰਤ ਤੋਂ ਫਗੁਆ ਦੀ ਉਮੰਗ ਆਪਣੇ ਨਾਲ ਲਿਆਇਆ ਸੀ..... ਹੁਣ ਇਸ ਵਾਰ ਮਾਰੀਸ਼ਸ ਤੋਂ ਹੋਲੀ ਦੇ ਰੰਗ ਆਪਣੇ ਨਾਲ ਲੈ ਕੇ ਭਾਰਤ ਜਾਵਾਂਗਾ....ਇੱਕ ਦਿਨ ਬਾਅਦ ਹੀ ਉੱਥੇ ਵੀ ਹੋਲੀ ਹੈ....14 ਤਾਰੀਖ ਨੂੰ ਹਰ ਤਰਫ਼ ਰੰਗ ਹੀ ਰੰਗ ਹੋਵੇਗਾ.........ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
March 11th, 07:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਵੀਨਚੰਦਰ ਰਾਮਗੁਲਾਮ ਦੇ ਨਾਲ ਅੱਜ ਟ੍ਰਾਇਨੋਨ ਕਨਵੈਂਨਸ਼ਨ ਸੈਂਟਰ (Trianon Convention Centre) ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਮੌਰੀਸ਼ਸ ਦੇ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਮਿੱਤਰਾਂ ਦੀ ਇੱਕ ਸਭਾ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਪੇਸ਼ੇਵਰਾਂ, ਸਮਾਜਿਕ-ਸੱਭਿਆਚਾਰਕ ਸੰਗਠਨਾਂ ਅਤੇ ਕਾਰੋਬਾਰ ਜਗਤ ਦੇ ਪ੍ਰਮੁੱਖ ਵਿਅਕਤੀਆਂ ਸਮੇਤ ਭਾਰਤੀ ਪ੍ਰਵਾਸੀਆਂ ਦੀ ਉਤਸ਼ਾਹੀ ਭਾਗੀਦਾਰੀ ਰਹੀ। ਇਸ ਵਿੱਚ ਮੌਰੀਸ਼ਸ ਦੇ ਕਈ ਮੰਤਰੀ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।ਉੱਤਰਾਖੰਡ ਦੇ ਹਰਸਿਲ ਵਿਖੇ ਵਿੰਟਰ ਟੂਰਿਜ਼ਮ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ
March 06th, 02:07 pm
ਇੱਥੋਂ ਦੇ ਊਰਜਾਵਾਨ ਮੁੱਖ ਮੰਤਰੀ, ਮੇਰੇ ਛੋਟੇ ਭਰਾ ਪੁਸ਼ਕਰ ਸਿੰਘ ਧਾਮੀ ਜੀ, ਕੇਂਦਰੀ ਮੰਤਰੀ ਸ਼੍ਰੀ ਅਜੈ ਟਮਟਾ ਜੀ, ਰਾਜ ਦੇ ਮੰਤਰੀ ਸਤਪਾਲ ਮਹਾਰਾਜ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਮਹੇਂਦਰ ਭੱਟ ਜੀ, ਸੰਸਦ ਵਿੱਚ ਮੇਰੇ ਸਾਥੀ ਮਾਲਾ ਰਾਜਯ ਲਕਸ਼ਮੀ ਜੀ, ਵਿਧਾਇਕ ਸੁਰੇਸ਼ ਚੌਹਾਨ ਜੀ, ਸਾਰੇ ਪਤਵੰਤੇ ਲੋਕ, ਭਰਾਵੋ ਅਤੇ ਭੈਣੋ।