ਪ੍ਰਧਾਨ ਮੰਤਰੀ 3 ਨਵੰਬਰ ਨੂੰ ਉੱਭਰਦੇ ਵਿਗਿਆਨ ਅਤੇ ਤਕਨਾਲੋਜੀ ਨਵੀਨਤਾ ਸੰਮੇਲਨ 2025 ਦਾ ਉਦਘਾਟਨ ਕਰਨਗੇ
November 02nd, 09:29 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਨਵੰਬਰ ਨੂੰ ਸਵੇਰੇ 9:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਉੱਭਰਦੇ ਵਿਗਿਆਨ ਅਤੇ ਤਕਨਾਲੋਜੀ ਨਵੀਨਤਾ ਸੰਮੇਲਨ (ਈਐੱਸਟੀਆਈਸੀ) 2025 ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।ਕੈਬਨਿਟ ਨੇ ਰਣਨੀਤਕ ਅਤੇ ਉੱਭਰਦੇ ਕਾਰਜ ਖੇਤਰਾਂ ਵਿੱਚ ਰਿਸਰਚ, ਵਿਕਾਸ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਰਿਸਰਚ, ਡਿਵੈਲਪਮੈਂਟ ਅਤੇ ਇਨੋਵੇਸ਼ਨ (ਆਰਡੀਆਈ-RDI) ਯੋਜਨਾ ਨੂੰ ਮਨਜ਼ੂਰੀ ਦਿੱਤੀ
July 01st, 04:59 pm
ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਰਿਸਰਚ ਦੇ ਵਪਾਰੀਕਰਣ ਵਿੱਚ ਪ੍ਰਾਈਵੇਟ ਸੈਕਟਰ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਰਿਸਰਚ, ਡਿਵੈਲਪਮੈਂਟ ਅਤੇ ਇਨੋਵੇਸ਼ਨ (ਆਰਡੀਆਈ-RDI) ਯੋਜਨਾ ਦਾ ਉਦੇਸ਼ ਆਰਡੀਆਈ ਵਿੱਚ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਲਈ ਕੰਮ ਜਾਂ ਜ਼ੀਰੋ ਵਿਆਜ ਦਰਾਂ ‘ਤੇ ਲੰਬੀ ਅਵਧੀ ਦੇ ਲਈ ਦੀਰਘਕਾਲੀ ਵਿੱਤ-ਪੋਸ਼ਣ ਜਾਂ ਪੁਨਰ-ਵਿੱਤ ਪ੍ਰਦਾਨ ਕਰਨਾ ਹੈ। ਇਸ ਯੋਜਨਾ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਤ-ਪੋਸ਼ਣ ਵਿੱਚ ਰੁਕਾਵਟਾਂ ਅਤੇ ਚੁਣੌਤੀਆਂ ਨੂੰ ਦੂਰ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਨੋਵੇਸ਼ਨ ਨੂੰ ਸੁਵਿਧਾਜਨਕ ਬਣਾਉਣ, ਟੈਕਨੋਲੋਜੀ ਦੇ ਅੰਗੀਕਰਣ ਨੂੰ ਹੁਲਾਰਾ ਦੇਣ ਅਤੇ ਮੁਕਾਬਲਾਤਮਕਤਾ ਵਿੱਚ ਵਾਧੇ ਦੇ ਲਈ ਉੱਭਰਦੇ (ਸਨਰਾਇਜ਼) ਅਤੇ ਰਣਨੀਤਕ ਸੈਕਟਰਾਂ ਨੂੰ ਵਿਕਾਸ ਅਤੇ ਜੋਖਮ ਪੂੰਜੀ ਪ੍ਰਦਾਨ ਕਰਨਾ ਹੈ। ਯੋਜਨਾ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ: