ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ ਕਰਤੱਵਯ ਭਵਨ-2 ਦੇ ਉਦਘਾਟਨ ਦੇ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

February 13th, 06:55 pm

ਕੇਂਦਰ ਸਰਕਾਰ ਦੇ ਸਾਰੇ ਮੰਤਰੀ, ਸਾਰੇ ਸੰਸਦ ਮੈਂਬਰ, ਸਰਕਾਰ ਦੇ ਸਾਰੇ ਕਰਮਚਾਰੀ, ਹੋਰ ਪਤਵੰਤੇ ਅਤੇ ਮੇਰੇ ਪਿਆਰੇ ਸਾਥੀਓ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ 2 ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕੀਤਾ

February 13th, 06:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ 2 ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਰੇ ਇੱਕ ਨਵੇਂ ਇਤਿਹਾਸ ਦੇ ਨਿਰਮਾਣ ਦੇ ਗਵਾਹ ਬਣ ਰਹੇ ਹਨ। ਉਨ੍ਹਾਂ ਉਜਾਗਰ ਕੀਤਾ ਕਿ ਵਿਕਰਮ ਸੰਵਤ 2082, ਫਾਲਗੁਣ ਕ੍ਰਿਸ਼ਨ ਪਕਸ਼ਾ ਦੀ ਵਿਜੈਯਾ ਏਕਾਦਸ਼ੀ, 24 ਮਾਘ, ਸਾਕਾ ਸੰਵਤ 1947, ਜੋ ਕਿ ਮੌਜੂਦਾ ਕਲੰਡਰ ਦੇ ਅਨੁਸਾਰ 13 ਫਰਵਰੀ, 2026 ਹੈ, ਇਹ ਦਿਨ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਗਵਾਹ ਬਣਿਆ ਹੈ । ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਾਸਤਰਾਂ ਵਿੱਚ ਵਿਜੈ ਏਕਾਦਸ਼ੀ ਦਾ ਬਹੁਤ ਮਹੱਤਵ ਹੈ, ਕਿਉਂਕਿ ਇਸ ਦਿਨ ਲਿਆ ਗਿਆ ਸੰਕਲਪ ਹਮੇਸ਼ਾ ਜਿੱਤ ਵੱਲ ਲੈ ਕੇ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਵਿਕਸਤ ਭਾਰਤ ਦੇ ਸੰਕਲਪ ਦੇ ਨਾਲ, ਅਸੀਂ ਸਾਰੇ ਸੇਵਾ ਤੀਰਥ ਅਤੇ ਕਰਤੱਵਯ ਭਵਨ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਟੀਚੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਦੈਵੀ ਅਸ਼ੀਰਵਾਦ ਸਾਡੇ ਨਾਲ ਹੈ। ਪ੍ਰਧਾਨ ਮੰਤਰੀ ਨੇ ਸੇਵਾ ਤੀਰਥ ਅਤੇ ਇਨ੍ਹਾਂ ਨਵੀਂਆਂ ਇਮਾਰਤਾਂ ਲਈ ਪੀਐਮਓ ਟੀਮ, ਕੈਬਨਿਟ ਸਕੱਤਰੇਤ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਸਮੇਤ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਨ੍ਹਾਂ ਦੇ ਨਿਰਮਾਣ ਨਾਲ ਜੁੜੇ ਸਾਰੇ ਇੰਜੀਨੀਅਰਾਂ ਅਤੇ ਕਿਰਤੀ ਸਾਥੀਆਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ।

2030 ਵੱਲ: ਇੱਕ ਸੰਯੁਕਤ ਭਾਰਤ-ਯੂਰਪੀਅਨ ਯੂਨੀਅਨ ਵਿਆਪਕ ਰਣਨੀਤਕ ਏਜੰਡਾ

January 27th, 06:48 pm

27 ਜਨਵਰੀ 2026 ਨੂੰ ਨਵੀਂ ਦਿੱਲੀ ਵਿੱਚ ਹੋਏ 16ਵੇਂ ਭਾਰਤ-ਈਯੂ ਸਮਿਟ ਵਿੱਚ ਸਮਰਥਨ ਕੀਤਾ ਗਿਆ ਸੰਯੁਕਤ ਭਾਰਤ-ਈਯੂ ਵਿਆਪਕ ਰਣਨੀਤਕ ਏਜੰਡਾ, ਦੋਵਾਂ ਭਾਈਵਾਲਾਂ ਅਤੇ ਵਿਆਪਕ ਦੁਨੀਆ ਲਈ ਆਪਸੀ ਲਾਭਦਾਇਕ, ਠੋਸ ਅਤੇ ਪਰਿਵਰਤਨਸ਼ੀਲ ਨਤੀਜੇ ਪ੍ਰਦਾਨ ਕਰਨ ਲਈ ਯੂਰਪੀਅਨ ਯੂਨੀਅਨ-ਭਾਰਤ ਸਹਿਯੋਗ ਨੂੰ ਵਿਸ਼ਾਲ, ਡੂੰਘਾ ਅਤੇ ਬਿਹਤਰ ਤਾਲਮੇਲ ਕਰਕੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਦਾ ਉਦੇਸ਼ ਰੱਖਦਾ ਹੈ।

ਯੂਰਪੀਅਨ ਕੌਂਸਲ ਦੇ ਪ੍ਰਧਾਨ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਦੇ ਭਾਰਤ ਦੇ ਸਰਕਾਰੀ ਦੌਰੇ ਅਤੇ 16ਵੇਂ ਭਾਰਤ-ਈਯੂ ਸਮਿਟ 'ਤੇ ਭਾਰਤ - ਯੂਰਪੀਅਨ ਯੂਨੀਅਨ ਦਾ ਸਾਂਝਾ ਬਿਆਨ

January 27th, 06:15 pm

ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ, ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੌਨ ਡੇਰ ਲੇਯੇਨ ਨੇ ਭਾਰਤ ਦੇ 77ਵੇਂ ਗਣਤੰਤਰ ਦਿਵਸ ਲਈ ਮੁੱਖ ਮਹਿਮਾਨ ਵਜੋਂ ਭਾਰਤ ਦਾ ਸਰਕਾਰੀ ਦੌਰਾ ਕੀਤਾ। ਇਸ ਦੌਰੇ ਦੌਰਾਨ, ਨੇਤਾਵਾਂ ਨੇ ਇਤਿਹਾਸਿਕ ਭਾਰਤ-ਯੂਰਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ 'ਤੇ ਗੱਲਬਾਤ ਦੇ ਸਫ਼ਲ ਸਿੱਟੇ ਦੀ ਸ਼ਲਾਘਾ ਕੀਤੀ ਅਤੇ 2030 ਵੱਲ: ਭਾਰਤ-ਈਯੂ ਸੰਯੁਕਤ ਵਿਆਪਕ ਰਣਨੀਤਕ ਏਜੰਡਾ ਨੂੰ ਅਪਣਾਇਆ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਅਜਿੱਤ ਨਾਇਕਾਂ ਪ੍ਰਤੀ ਸ਼ਰਧਾਂਜਲੀ ਵਜੋਂ ਰਾਸ਼ਟਰਪਤੀ ਭਵਨ ਵਿੱਚ ਪਰਮਵੀਰ ਗੈਲਰੀ ਦਾ ਸਵਾਗਤ ਕੀਤਾ

December 17th, 05:34 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿੱਚ ਪਰਮਵੀਰ ਗੈਲਰੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉੱਥੇ ਪ੍ਰਦਰਸ਼ਿਤ ਚਿੱਤਰ ਦੇਸ਼ ਦੇ ਅਜਿੱਤ ਨਾਇਕਾਂ ਪ੍ਰਤੀ ਦਿਲੋਂ ਸ਼ਰਧਾਂਜਲੀ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਪ੍ਰਤੀ ਰਾਸ਼ਟਰ ਦੀ ਸ਼ੁਕਰਗੁਜ਼ਾਰੀ ਦੇ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਚਿੱਤਰ ਉਨ੍ਹਾਂ ਬਹਾਦਰ ਯੋਧਿਆਂ ਦਾ ਸਨਮਾਨ ਕਰਦੇ ਹਨ, ਜਿਨ੍ਹਾਂ ਨੇ ਆਪਣੀ ਸਰਬ-ਉੱਚ ਕੁਰਬਾਨੀ ਨਾਲ ਮਾਤ ਭੂਮੀ ਦੀ ਰਾਖੀ ਕੀਤੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਰੱਖਿਆ ਅਲੰਕਰਣ ਸਮਾਰੋਹ-2025 (ਪੜਾਅ-1) ਵਿੱਚ ਹਿੱਸਾ ਲਿਆ

May 22nd, 09:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਰੱਖਿਆ ਅਲੰਕਰਣ ਸਮਾਰੋਹ-2025 (ਪੜਾਅ-1) ਵਿੱਚ ਹਿੱਸਾ ਲਿਆ, ਜਿੱਥੇ ਬੀਰਤਾ ਪੁਰਸਕਾਰ ਪ੍ਰਦਾਨ ਕੀਤੇ ਗਏ।

ਭਾਰਤ-ਮਲੇਸ਼ੀਆ ਵਿਆਪਕ ਰਣਨੀਤਕ ਭਾਗੀਦਾਰੀ ‘ਤੇ ਸੰਯੁਕਤ ਬਿਆਨ

August 20th, 08:39 pm

ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਦੇ ਨਾਲ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਸੀ ਜਿਸ ਵਿੱਚ ਵਿਦੇਸ਼ ਮਾਮਲੇ ਮੰਤਰੀ ਦਾਤੋ ਸੇਰੀ ਉਤਾਮਾ ਹਾਜੋ ਮੁਹੰਮਦ ਬਿਨ ਹਾਜ਼ੀ ਹਸਨ, ਨਿਵੇਸ਼, ਵਪਾਰ ਅਤੇ ਉਦਯੋਗ ਮੰਤਰੀ ਤੇਂਗਕੂ ਦਾਤੁਕ ਸੇਰੀ ਜ਼ਫਰੁਲ ਅਬਦੁਲ ਅਜ਼ੀਜ਼, ਟੂਰਿਜ਼ਮ, ਕਲਾ ਅਤੇ ਸੱਭਿਆਚਾਰ ਮੰਤਰੀ ਦਾਤੁਨ ਸੇਰੀ ਟਿਓਂਗ ਕਿੰਗ ਸਿੰਗ, ਡਿਜੀਟਲ ਮੰਤਰੀ ਗੋਬਿੰਦ ਸਿੰਘ ਦੇਵ ਅਤੇ ਮਾਨਵ ਸੰਸਾਧਨ ਮੰਤਰੀ ਸਟੀਵਨ ਸਿਮ ਸ਼ਾਮਲ ਸਨ।

Prime Minister attends Conference of Governors

August 03rd, 11:01 pm

The Prime Minister, Shri Narendra Modi today attended Conference of Governors at Rashtrapati Bhavan.

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਭਵਨ ਵਿੱਚ ਰਾਜਪਾਲਾਂ ਦੀ ਕਾਨਫਰੰਸ ਵਿੱਚ ਹਿੱਸਾ ਲਿਆ

August 02nd, 02:05 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀ ਪ੍ਰਧਾਨਗੀ ਵਿੱਚ ਰਾਜਪਾਲਾਂ ਦੀ ਕਾਨਫਰੰਸ ਵਿੱਚ ਹਿੱਸਾ ਲਿਆ । ਉਨ੍ਹਾਂ ਨੇ ਕਿਹਾ ਕਿ ਇਹ ਚਰਚਾ ਦੇ ਲਈ ਇੱਕ ਮਹੱਤਵਪੂਰਨ ਮੰਚ (forum) ਹੈ ਕਿ ਰਾਜਪਾਲ ਕਿਵੇਂ ਵਿਕਾਸ ਨੂੰ ਹੁਲਾਰਾ ਦੇ ਸਕਦੇ ਹਨ ਅਤੇ ਸਮਾਜ ਦੀ ਸੇਵਾ ਕਰ ਸਕਦੇ ਹਨ।

PM chairs 9th Governing Council Meeting of NITI Aayog

July 27th, 07:12 pm

Prime Minister Narendra Modi chaired the 9th Governing Council Meeting of NITI Aayog, emphasizing the collective efforts needed to realize the vision of Viksit Bharat @ 2047. He highlighted India’s economic progress, advocated for skilling youth, and proposed an 'Investment-friendly Charter' to attract investments.

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਭਵਨ ਵਿੱਚ ਰੱਖਿਆ ਅਲੰਕਰਣ ਸਮਾਰੋਹ -2024 (ਫੇਜ-1) ਵਿੱਚ ਹਿੱਸਾ ਲਿਆ

July 05th, 10:01 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰੱਖਿਆ ਅਲੰਕਰਣ ਸਮਾਰੋਹ -2024 (ਫੇਜ-1) ਵਿੱਚ ਹਿੱਸਾ ਲਿਆ।

ਸ਼੍ਰੀ ਨਰੇਂਦਰ ਮੋਦੀ ਨੇ ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ

June 09th, 11:55 pm

ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਨਿਰੰਤਰ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਸਹੁੰ ਚੁਕਾਈ।

ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਰੋਹ ਵਿੱਚ ਭਾਰਤ ਦੇ ਗੁਆਂਢੀ ਦੇਸ਼ਾਂ ਅਤੇ ਹਿੰਦ ਮਹਾਸਾਗਰ ਖੇਤਰ ਦੇ ਨੇਤਾਵਾਂ ਦੀ ਸਾਂਝੇਦਾਰੀ

June 09th, 11:50 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਰੋਹ 09 ਜੂਨ, 2024 ਨੂੰ ਰਾਸ਼ਟਰਪਤੀ ਭਵਨ ਵਿੱਚ ਹੋਇਆ। ਸਮਾਰੋਹ ਵਿੱਚ ਭਾਰਤ ਦੇ ਗੁਆਂਝੀ ਦੇਸ਼ਾਂ ਅਤੇ ਹਿੰਦ ਮਹਾਸਾਗਰ ਖੇਤਰ ਦੇ ਨੇਤਾਵਾਂ ਨੇ ਸਨਮਾਨਿਤ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਸਹੁੰ ਚੁੱਕਣ ਦੇ ਸਮਾਰੋਹ ਲਈ ਲੀਡਰਸ ਦੀ ਵਿਜ਼ਿਟ

June 08th, 12:24 pm

ਆਮ ਚੋਣਾ- 2024 ਦੇ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੰਤਰੀ ਮੰਡਲ ਦਾ ਸਹੁੰ ਚੁੱਕਣ ਦਾ ਸਮਾਰੋਹ 9 ਜੂਨ, 2024 ਨੂੰ ਨਿਰਧਾਰਿਤ ਹੈ। ਇਸ ਮੌਕੇ ਭਾਰਤ ਦੇ ਗੁਆਂਢੀ ਦੇਸ਼ਾਂ ਅਤੇ ਹਿੰਦ ਮਹਾਸਾਗਰ ਦੇ ਖੇਤਰ ਦੇ ਲੀਡਰਸ ਨੂੰ ਵਿਸ਼ਿਸ਼ਟ ਮਹਿਮਾਨ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਹੈ।

Prime Minister congratulates winners of the National Sports and Adventure Awards 2023

January 09th, 07:23 pm

The Prime Minister, Shri Narendra Modi has congratulated winners of the National Sports and Adventure Awards 2023. Acknowledging the remarkable achievements and unwavering dedication of players, the Prime Minister said that they have not only excelled in their respective fields but also raised India’s flag high on the global stage.

ਸੰਸਦ ਦੇ ਸੈਂਟਰਲ ਹਾਲ ਵਿੱਚ ਸਾਂਸਦਾਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 19th, 11:50 am

ਤੁਹਾਨੂੰ ਅਤੇ ਦੇਸ਼ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਅੱਜ ਨਵੇਂ ਸੰਸਦ ਭਵਨ ਵਿੱਚ ਅਸੀਂ ਸਭ ਮਿਲ ਕੇ ਨਵੇਂ ਭਵਿੱਖ ਦਾ ਸ਼੍ਰੀਗਣੇਸ਼ ਕਰਨ ਜਾ ਰਹੇ ਹਨ। ਅੱਜ ਅਸੀਂ ਇੱਥੇ ਵਿਕਸਿਤ ਭਾਰਤ ਦਾ ਸੰਕਲਪ ਦੁਹਰਾਉਣਾ ਫਿਰ ਇੱਕ ਵਾਰ ਸੰਕਲਪਬੱਧ ਹੋਣਾ ਅਤੇ ਉਸ ਨੂੰ ਪਰਿਪੂਰਣ ਕਰਨ ਦੇ ਲਈ ਜੀ-ਜਾਨ ਨਾਲ ਜੁਟਨ ਦੇ ਇਰਾਦੇ ਨਾਲ ਨਵੇਂ ਭਵਨ ਦੀ ਤਰਫ਼ ਪ੍ਰਸਥਾਨ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਦੇ ਸੈਂਟਰਲ ਹਾਲ ਵਿੱਚ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ

September 19th, 11:30 am

ਪ੍ਰਧਾਨ ਮੰਤਰੀ ਨੇ ਸਦਨ ਵਿੱਚ ਆਪਣੇ ਸੰਬੋਧਨ ਦੀ ਸ਼ੁਰੂਆਤ ਗਣੇਸ਼ ਚਤੁਰਥੀ ਦੇ ਅਵਸਰ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕੀਤੀ। ਉਨ੍ਹਾਂ ਨੇ ਅੱਜ ਦੇ ਉਸ ਅਵਸਰ ਦਾ ਜ਼ਿਕਰ ਕੀਤਾ ਜਦੋਂ ਸੰਸਦ ਦੀ ਕਾਰਵਾਈ ਸੰਸਦ ਦੇ ਨਵੇਂ ਭਵਨ ਵਿੱਚ ਚੱਲ ਰਹੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਲਈ ਦ੍ਰਿੜ੍ਹਤਾ ਅਤੇ ਪ੍ਰਤੀਬੱਧਤਾ ਨਾਲ ਨਵੇਂ ਸੰਸਦ ਭਵਨ ਵਿੱਚ ਜਾ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਰੱਖਿਆ ਅਲੰਕਰਣ ਸਮਾਰੋਹ ਵਿੱਚ ਹਿੱਸਾ ਲਿਆ

June 27th, 10:28 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਰੱਖਿਆ ਅਲੰਕਰਣ ਸਮਾਰੋਹ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਕੰਬੋਡੀਆ ਦੇ ਨਰੇਸ਼ ਸ਼੍ਰੀ ਨੋਰੋਡੋਮ ਸਿਹਮੋਨੀ ਨਾਲ ਮੁਲਾਕਾਤ ਕੀਤੀ

May 30th, 08:50 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਕੰਬੋਡੀਆ ਦੇ ਨਰੇਸ਼ ਸ਼੍ਰੀ ਨੋਰੋਡੋਮ ਸਿਹਮੋਨੀ ਨਾਲ ਮੁਲਾਕਾਤ ਕੀਤੀ, ਜੋ 29-31 ਮਈ, 2023 ਤੱਕ ਭਾਰਤ ਦੇ ਆਪਣੇ ਪਹਿਲੇ ਸਰਕਾਰੀ ਦੌਰੇ ’ਤੇ ਹਨ।

ਪ੍ਰਧਾਨ ਮੰਤਰੀ ਡਿਫੈਂਸ ਇਨਵੈਸਟਚਰ ਸੈਰੇਮਨੀ ਵਿੱਚ ਸ਼ਾਮਲ ਹੋਏ

May 09th, 11:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਡਿਫੈਂਸ ਇਨਵੈਸਟਚਰ ਸੈਰੇਮਨੀ ਵਿੱਚ ਹਿੱਸਾ ਲਿਆ।