ਪ੍ਰਧਾਨ ਮੰਤਰੀ ਨੇ ਜੈ ਪ੍ਰਕਾਸ਼ ਨਾਰਾਇਣ ਬਰਡ ਸੈਂਚੁਰੀ ਨੂੰ ਭਾਰਤ ਦੀ 100ਵੀਂ ਰਾਮਸਰ ਸਾਈਟ ਵਜੋਂ ਨਾਮਜ਼ਦ ਕੀਤੇ ਜਾਣ ਦੀ ਸ਼ਲਾਘਾ ਕੀਤੀ
June 05th, 11:58 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਵੱਲੋਂ ਰਾਮਸਰ ਸਾਈਟ ਦੀ ਸੈਂਚੁਰੀ ਪੂਰੀ ਕਰਨ ’ਤੇ ਅਥਾਹ ਖ਼ੁਸ਼ੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬਲੀਆ ਵਿਖੇ ਜੈ ਪ੍ਰਕਾਸ਼ ਨਾਰਾਇਣ ਬਰਡ ਸੈਂਚੁਰੀ (ਸੁਰਹਾ ਤਾਲ) ਨੂੰ ਦੇਸ਼ ਦੀ 100ਵੀਂ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਨੇ ਪਟਨਾ ਬਰਡ ਸੈਂਕਚੁਰੀ ਅਤੇ ਛਾੜੀ-ਢੰਡ ਵਿਖੇ ਨਵੀਆਂ ਰਾਮਸਰ ਥਾਵਾਂ ਦਾ ਸਵਾਗਤ ਕੀਤਾ
January 31st, 10:52 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਟਾ (ਉੱਤਰ ਪ੍ਰਦੇਸ਼) ਵਿੱਚ ਪਟਨਾ ਬਰਡ ਸੈਂਕਚੁਰੀ ਅਤੇ ਕੱਛ (ਗੁਜਰਾਤ) ਵਿੱਚ ਛਾੜੀ-ਢੰਡ ਨੂੰ ਰਾਮਸਰ ਥਾਵਾਂ ਵਜੋਂ ਸ਼ਾਮਲ ਕਰਨ ਦਾ ਸਵਾਗਤ ਕੀਤਾ ਹੈ। ਸਥਾਨਕ ਲੋਕਾਂ ਅਤੇ ਵੈਟਲੈਂਡ ਦੀ ਸੰਭਾਲ ਪ੍ਰਤੀ ਸਮਰਪਿਤ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮਾਨਤਾ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਮਹੱਤਵਪੂਰਨ ਵਾਤਾਵਰਨ ਪ੍ਰਣਾਲੀਆਂ ਦੀ ਰਾਖੀ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।ਪ੍ਰਧਾਨ ਮੰਤਰੀ ਨੇ ਬਿਹਾਰ ਦੇ ਨਵੇਂ ਰਾਮਸਰ ਸਥਾਨਾਂ ਨੂੰ ਵੈੱਟਲੈਂਡਜ਼ ਸੰਭਾਲ ਮੁਹਿੰਮ ਵਿੱਚ ਇੱਕ ਵੱਡੀ ਪ੍ਰਾਪਤੀ ਦੱਸਿਆ
September 27th, 06:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਦੋ ਨਵੇਂ ਰਾਮਸਰ ਸਥਾਨਾਂ - ਬਕਸਰ ਜ਼ਿਲ੍ਹੇ ਵਿੱਚ ਗੋਕੁਲ ਜਲਾਸ਼ਯ (448 ਹੈਕਟੇਅਰ) ਅਤੇ ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਉਦੈਪੁਰ ਝੀਲ (319 ਹੈਕਟੇਅਰ) ਨੂੰ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਭਾਰਤ ਦੀ ਵਾਤਾਵਰਣ ਸੰਭਾਲ ਲਈ ਇੱਕ ਮਾਣ ਵਾਲਾ ਪਲ ਦੱਸਿਆ।