ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 25th, 02:00 pm

ਉੱਤਰ ਪ੍ਰਦੇਸ਼ ਦੇ ਗਵਰਨਰ ਆਨੰਦੀਬੇਨ ਪਟੇਲ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ-ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਜੀ, ਕੇਂਦਰੀ ਮੰਤਰੀ ਸ਼੍ਰੀ ਵੀ ਕੇ ਸਿੰਘ ਜੀ, ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਭੂਪੇਂਦਰ ਚੌਧਰੀ ਜੀ, ਹੋਰ ਪ੍ਰਤੀਨਿਧੀ ਗਣ, ਅਤੇ ਬੁਲੰਦਸ਼ਹਿਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ 19,100 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

January 25th, 01:33 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ 19,100 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ, ਰੇਲ, ਸੜਕ, ਤੇਲ ਅਤੇ ਗੈਸ ਤੇ ਸ਼ਹਿਰੀ ਵਿਕਾਸ ਅਤੇ ਆਵਾਸ ਜਿਹੇ ਕਈ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।

ਅਯੁੱਧਿਆ ਜੀ ਵਿੱਚ ਸ਼੍ਰੀ ਰਾਮ ਲਲਾ ਦੀ ਪ੍ਰਾਣ-ਪ੍ਰਤਿਸ਼ਠਾ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 22nd, 05:12 pm

ਅੱਜ ਸਾਡੇ ਰਾਮ ਆ ਗਏ ਹਨ! ਸਦੀਆਂ ਦੀ ਪ੍ਰਤੀਖਿਆ ਦੇ ਬਾਅਦ ਸਾਡੇ ਰਾਮ ਆ ਗਏ ਹਨ। ਸਦੀਆਂ ਦਾ ਅਭੂਤਪੂਰਵ ਧੀਰਜ, ਅਣਗਿਣਤ ਬਲੀਦਾਨ, ਤਿਆਗ ਅਤੇ ਤਪੱਸਿਆ ਦੇ ਬਾਅਦ ਸਾਡੇ ਪ੍ਰਭੁ ਰਾਮ ਆ ਗਏ ਹਨ। ਇਸ ਸ਼ੁਭ ਘੜੀ ਦੀ ਆਪ ਸਭ ਨੂੰ, ਸਮਸਤ ਦੇਸ਼ਵਾਸੀਆਂ ਨੂੰ, ਬਹੁਤ-ਬਹੁਤ ਵਧਾਈ।

ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਵਿੱਚ ਸ਼੍ਰੀ ਰਾਮ ਲਲਾ (Shri Ramlalla) ਦੀ ਪ੍ਰਾਣ ਪ੍ਰਤਿਸ਼ਠਾ (Pran Pratishtha) ਸਮਾਰੋਹ ਵਿੱਚ ਹਿੱਸਾ ਲਿਆ

January 22nd, 01:34 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਵਿੱਚ ਸ਼੍ਰੀ ਰਾਮ ਲਲਾ (Shri Ramlalla) ਦੇ ਪ੍ਰਾਣ ਪ੍ਰਤਿਸ਼ਠਾ (Pran Pratishtha -consecration) ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ਸ਼੍ਰਮਜੀਵੀਆਂ (shramjeevi) ਨਾਲ ਗੱਲਬਾਤ ਕੀਤੀ।

ਪੀਐੱਮ-ਜਨਮਨ ਦੇ ਤਹਿਤ ਪੀਐੱਮਏਵਾਈ (ਜੀ) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸਤ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 15th, 12:15 pm

ਜੋਹਾਰ, ਰਾਮ-ਰਾਮ। ਇਸ ਸਮੇਂ ਦੇਸ਼ ਵਿੱਚ ਉਤਸਵ ਦਾ ਮਾਹੌਲ ਹੈ। ਉੱਤਰਾਯਣ, ਮਕਰ ਸੰਕ੍ਰਾਂਤੀ, ਪੋਂਗਲ, ਬੀਹੂ, ਕਿੰਨੇ ਹੀ ਤਿਉਹਾਰਾਂ ਦੀ ਉਮੰਗ ਚਾਰੋਂ ਤਰਫ਼ ਛਾਈ ਹੋਈ ਹੈ। ਇਸ ਉਤਸ਼ਾਹ ਨੂੰ ਅੱਜ ਦੇ ਇਸ ਆਯੋਜਨ ਹੋਰ ਸ਼ਾਨਦਾਰ, ਜਾਨਦਾਰ ਬਣਾ ਦਿੱਤਾ। ਅਤੇ ਤੁਹਾਡੇ ਨਾਲ ਗੱਲ ਕਰਕੇ ਮੇਰਾ ਵੀ ਉਤਸਵ ਬਣ ਗਿਆ। ਅੱਜ ਇੱਕ ਤਰਫ਼ ਜਦੋਂ ਅਯੁੱਧਿਆ ਵਿੱਚ ਦੀਪਾਵਲੀ ਮਨਾਈ ਜਾ ਰਹੀ ਹੈ, ਤਾਂ ਦੂਸਰੀ ਤਰਫ਼ ਇੱਕ ਲੱਖ ਅਤਿ-ਪਿਛੜੇ ਮੇਰੇ ਜਨਜਾਤੀ ਭਾਈ-ਭੈਣ, ਜੋ ਮੇਰੇ ਪਰਿਵਾਰ ਦੇ ਹੀ ਮੈਂਬਰ ਹਨ। ਮੇਰੇ ਇਨ੍ਹਾਂ ਜਨਜਾਤੀ ਪਰਿਵਾਰ, ਅਤਿ-ਪਿਛੜੇ ਜਨਜਾਤੀ ਪਰਿਵਾਰ, ਉਨ੍ਹਾਂ ਦੇ ਘਰ ਦੀਵਾਲੀ ਮਨ ਰਹੀ ਹੈ, ਇਹ ਆਪਣੇ ਆਪ ਵਿੱਚ ਮੇਰੇ ਲਈ ਬਹੁਤ ਵੱਡੀ ਖੁਸ਼ੀ ਹੈ। ਅੱਜ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੱਕੇ ਘਰ ਦੇ ਲਈ ਪੈਸੇ ਟ੍ਰਾਂਸਫਰ ਕੀਤੇ ਜਾ ਰਹੇ ਹਨ। ਮੈਂ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਮਕਰ ਸੰਕ੍ਰਾਂਤੀ ਦੀ ਸ਼ੁਭਕਾਮਨਾਵਾਂ ਦਿੰਦਾ ਹਾਂ, ਅਤੇ ਮੈਨੂੰ ਇਹ ਪੁਣਯ ਕਾਰਜ ਕਰਨ ਦੇ ਲਈ ਨਿਮਿਤ ਬਨਣ ਦਾ ਅਵਸਰ ਮਿਲਦਾ ਹੈ, ਇਹ ਵੀ ਮੇਰੇ ਜੀਵਨ ਵਿੱਚ ਬਹੁਤ ਆਨੰਦ ਦੀ ਗੱਲ ਹੈ।

ਪ੍ਰਧਾਨ ਮੰਤਰੀ ਨੇ ਪੀਐੱਮ-ਜਨਮਨ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸਤ ਜਾਰੀ ਕੀਤੀ

January 15th, 12:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਯ ਮਹਾ ਅਭਿਯਾਨ (ਪੀਐੱਮ-ਜਨਮਨ) ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸਤ ਜਾਰੀ ਕੀਤੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਪੀਐੱਮ-ਜਨਮਨ ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ।

ਸ਼੍ਰੀ ਰਾਮ ਲਾਲਾ ਦੇ ਸੁਆਗਤ ਵਿੱਚ ਸਵਾਤੀ ਮਿਸ਼ਰਾ ਦਾ ਭਗਤੀਮਈ ਭਜਨ ਮੰਤਰ ਮੁੰਗਧ ਕਰ ਦੇਣ ਵਾਲਾ ਹੈ: ਪ੍ਰਧਾਨ ਮੰਤਰੀ

January 03rd, 08:07 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਾਮ ਲਾਲਾ ਦੇ ਸੁਆਗਤ ਵਿੱਚ ਸਵਾਤੀ ਮਿਸ਼ਰਾ ਦਾ ਗਾਇਆ ਭਗਤੀ ਭਜਨ ਸਾਂਝਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਜਨ ਮੰਤਰ ਮੁੰਗਧ ਕਰ ਦੇਣ ਵਾਲਾ ਹੈ।

ਅਯੁੱਧਿਆ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ, ਉਦਘਾਟਨ ਅਤੇ ਲੋਕਅਰਪਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 30th, 02:15 pm

ਅਯੁੱਧਿਆ ਜੀ ਦੇ ਸਾਰੇ ਲੋਕਾਂ ਨੂੰ ਮੇਰਾ ਪ੍ਰਣਾਮ! ਅੱਜ ਪੂਰੀ ਦੁਨੀਆ ਉਤਸੁਕਤਾ ਦੇ ਨਾਲ 22 ਜਨਵਰੀ ਦੇ ਇਤਿਹਾਸਕ ਪਲ ਦਾ ਇੰਤਜ਼ਾਰ ਕਰ ਰਹੀ ਹੈ। ਅਜਿਹੇ ਵਿੱਚ ਅਯੁੱਧਿਆਵਾਸੀਆਂ ਵਿੱਚ ਇਹ ਉਤਸ਼ਾਹ, ਇਹ ਉਮੰਗ ਬਹੁਤ ਸੁਭਾਵਿਕ ਹੈ। ਭਾਰਤ ਦੀ ਮਿੱਟੀ ਦੇ ਕਣ-ਕਣ ਅਤੇ ਭਾਰਤ ਦੇ ਜਨ-ਜਨ ਦਾ ਮੈਂ ਪੁਜਾਰੀ ਹਾਂ ਅਤੇ ਮੈਂ ਵੀ ਤੁਹਾਡੀ ਤਰ੍ਹਾਂ ਉਤਨਾ ਹੀ ਉਤਸੁਕ ਹਾਂ। ਅਸੀਂ ਸਾਰਿਆਂ ਦਾ ਇਹ ਉਤਸ਼ਾਹ, ਇਹ ਉਮੰਗ, ਥੋੜ੍ਹੀ ਦੇਰ ਪਹਿਲਾਂ ਅਯੁੱਧਿਆਜੀ ਦੀਆਂ ਸੜਕਾਂ ‘ਤੇ ਵੀ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਸੀ। ਅਜਿਹਾ ਲੱਗਦਾ ਸੀ ਕਿ ਪੂਰੀ ਅਯੁੱਧਿਆ ਨਗਰੀ ਹੀ ਸੜਕ ‘ਤੇ ਉਤਰ ਆਈ ਹੋਵੇ. ਇਸ ਪਿਆਰ, ਇਸ ਅਸ਼ੀਰਵਾਦ ਦੇ ਲਈ ਮੈਂ ਆਪ ਸਾਰਿਆਂ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਮੇਰੇ ਨਾਲ ਬੋਲੋ- ਸਿਯਾਵਰ ਰਾਮ ਚੰਦਰ ਕੀ ....ਜੈ। ਸਿਯਾਵਰ ਰਾਮ ਚੰਦਰ ਕੀ.... ਜੈ। ਸਿਯਾਵਰ ਰਾਮ ਚੰਦਰ ਕੀ .... ਜੈ।

ਪ੍ਰਧਾਨ ਮੰਤਰੀ ਨੇ 15,700 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ

December 30th, 02:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਯੁੱਧਿਆ ਧਾਮ ਵਿੱਚ 15,700 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਅਯੁੱਧਿਆ ਅਤੇ ਉਸ ਦੇ ਆਸਪਾਸ ਦੇ ਖੇਤਰਾਂ ਦੀ 11,100 ਕਰੋੜ ਰੁਪਏ ਤੋਂ ਅਧਿਕ ਰੁਪਏ ਦੇ ਵਿਕਾਸ ਪ੍ਰੋਜੈਕਟਸ ਅਤੇ ਪੂਰੇ ਉੱਤਰ ਪ੍ਰਦੇਸ਼ ਵਿੱਚ ਹੋਰ ਪ੍ਰੋਜੈਕਟਸ ਨਾਲ ਸੰਬੰਧਿਤ ਲਗਭਗ 4600 ਕਰੋੜ ਰੁਪਏ ਦੇ ਪ੍ਰੋਜੈਕਟਸ ਸ਼ਾਮਲ ਹਨ।

140 ਕਰੋੜ ਲੋਕ ਅਨੇਕ ਪਰਿਵਰਤਨ ਲਿਆ ਰਹੇ ਹਨ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ

November 26th, 11:30 am

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ, ‘ਮਨ ਕੀ ਬਾਤ’ ਵਿੱਚ ਤੁਹਾਡਾ ਸੁਆਗਤ ਹੈ, ਲੇਕਿਨ ਅੱਜ 26 ਨਵੰਬਰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਹਾਂ। ਅੱਜ ਦੇ ਹੀ ਦਿਨ ਦੇਸ਼ ’ਤੇ ਸਭ ਤੋਂ ਭਿਆਨਕ ਆਤੰਕਵਾਦੀ ਹਮਲਾ ਹੋਇਆ ਸੀ। ਆਤੰਕਵਾਦੀਆਂ ਨੇ ਮੁੰਬਈ ਨੂੰ, ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੇਕਿਨ ਇਹ ਭਾਰਤ ਦੀ ਸਮਰੱਥਾ ਹੈ ਕਿ ਅਸੀਂ ਉਸ ਹਮਲੇ ਤੋਂ ਉੱਭਰੇ ਅਤੇ ਹੁਣ ਪੂਰੇ ਹੌਂਸਲੇ ਦੇ ਨਾਲ ਆਤੰਕ ਨੂੰ ਕੁਚਲ ਭੀ ਰਹੇ ਹਾਂ। ਮੁੰਬਈ ਹਮਲੇ ਵਿੱਚ ਆਪਣਾ ਜੀਵਨ ਗਵਾਉਣ ਵਾਲੇ ਸਾਰੇ ਲੋਕਾਂ ਨੂੰ, ਮੈਂ ਸ਼ਰਧਾਂਜਲੀ ਦਿੰਦਾ ਹਾਂ। ਇਸ ਹਮਲੇ ਵਿੱਚ ਸਾਡੇ ਜੋ ਜਾਂਬਾਜ਼ ਵੀਰਗਤੀ ਨੂੰ ਪ੍ਰਾਪਤ ਹੋਏ, ਦੇਸ਼ ਅੱਜ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।