ਦਮਨ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ/ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

June 05th, 07:20 pm

ਜਿਵੇਂ ਤੁਸੀਂ ਇੱਥੇ ਇਕੱਠੇ ਹੋਏ ਹੋ, ਉਵੇਂ ਹੀ ਲਕਸ਼ਦੀਪ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਵੀਡੀਓ ਰਾਹੀਂ ਸਾਡੇ ਨਾਲ ਜੁੜੇ ਹੋਏ ਹਨ, ਕਿਉਂਕਿ ਅੱਜ ਲਕਸ਼ਦੀਪ ਦੇ ਵਿਕਾਸ ਦੀ ਵੀ ਨਵੀਂ ਸ਼ੁਰੂਆਤ, ਨਵੇਂ ਪ੍ਰੋਜੈਕਟ, ਜੋ ਪੂਰੇ ਲਕਸ਼ਦੀਪ ਦੇ ਜੀਵਨ ਵਿੱਚ ਇੱਕ ਇਨਕਲਾਬੀ ਕੰਮ ਕਰਨ ਵਾਲਾ ਹੈ, ਉਸ ਲਈ ਵੀ ਕੁਝ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਮਨ ਵਿੱਚ ਲਗਭਗ ₹2,970 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ

June 05th, 07:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਮਨ ਵਿੱਚ ਲਗਭਗ ₹2,970 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਸਥਾਨਕ ਨੇਤਾਵਾਂ ਅਤੇ ਨਾਗਰਿਕਾਂ ਦੀ ਵੱਡੀ ਗਿਣਤੀ ਵਿੱਚ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਜਨਤਾ ਵੱਲੋਂ ਮਿਲੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕੀਤੀ। ਆਪਣੀ ਪਿਛਲੀ ਫੇਰੀ ਨੂੰ ਯਾਦ ਕਰਦੇ ਹੋਏ, ਉਨ੍ਹਾਂ ਗੌਰ ਕੀਤਾ ਕਿ ਕਿਵੇਂ ਪਹਿਲਾਂ ਦੇਖੀਆਂ ਚੀਜ਼ਾਂ ਹਕੀਕਤ ਵਿੱਚ ਬਦਲ ਗਈਆਂ ਹਨ; ਇਹ ਖੇਤਰ ਹੁਣ ਮਾਣ ਨਾਲ ਦੇਸ਼ ਦੀ ਵਿਭਿੰਨਤਾ ਅਤੇ ਜੀਵੰਤਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਦਮਨ ਮਿੰਨੀ ਇੰਡੀਆ ਦੀ ਇੱਕ ਜੀਵੰਤ ਮਿਸਾਲ ਬਣ ਗਿਆ ਹੈ, ਜਿੱਥੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਨਿਵਾਸ ਪੂਰੇ ਦੇਸ਼ ਦੀ ਇੱਕ ਸੁੰਦਰ ਝਲਕ ਪੇਸ਼ ਕਰਦਾ ਹੈ।

ਰਾਮ ਨੌਮੀ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਤਮਿਲ ਨਾਡੂ ਦਾ ਦੌਰਾ ਕਰਨਗੇ ਅਤੇ ਰਾਮੇਸ਼ਵਰਮ ਨੂੰ ਮੁੱਖ ਭੂਮੀ ਨਾਲ ਜੋੜਨ ਵਾਲੇ ਨਵੇਂ ਪੰਬਨ ਰੇਲ ਪੁਲ਼ ਦਾ ਉਦਘਾਟਨ ਕਰਨਗੇ

April 04th, 02:35 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਅਪ੍ਰੈਲ ਨੂੰ ਤਮਿਲ ਨਾਡੂ ਦਾ ਦੌਰਾ ਕਰਨਗੇ। ਰਾਮ ਨੌਮੀ ਦੇ ਅਵਸਰ ‘ਤੇ, ਦੁਪਹਿਰ ਕਰੀਬ 12 ਵਜੇ, ਉਹ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸਮੁੰਦਰੀ ਪੁਲ਼-ਨਵੇਂ ਪੰਬਨ ਰੇਲ ਪੁਲ਼ ਦਾ ਉਦਘਾਟਨ ਕਰਨਗੇ। ਸ਼੍ਰੀ ਮੋਦੀ ਸੜਕ ਪੁਲ਼ ਤੋਂ ਇੱਕ ਟ੍ਰੇਨ ਅਤੇ ਇੱਕ ਜਹਾਜ਼ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਅਤੇ ਪੁਲ਼ ਦਾ ਸੰਚਾਲਨ ਦੇਖਣਗੇ।

ਸਿਲਵਾਸਾ ਦੇ ਵਿਕਾਸ ਕਾਰਜਾਂ ਦੇ ਲਾਂਚ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

March 07th, 03:00 pm

ਸਿਲਵਾਸਾ ਦੀ ਇਹ ਕੁਦਰਤੀ ਸੁੰਦਰਤਾ, ਇੱਥੇ ਦੇ ਲੋਕਾਂ ਦਾ ਪਿਆਰ ਅਤੇ ਦਾਦਰਾ ਨਗਰ ਹਵੇਲੀ, ਦਮਨ ਦਿਉ, ਆਪ ਸਭ ਜਾਣਦੇ ਹੋ, ਮੇਰਾ ਕਿੰਨਾ ਪੁਰਾਣਾ ਨਾਤਾ ਹੈ, ਆਪ ਲੋਕਾਂ ਨਾਲ। ਇਹ ਦਹਾਕਿਆਂ ਪੁਰਾਣਾ ਅਪਣਾਪਣ, ਇੱਥੇ ਆ ਕੇ ਮੈਨੂੰ ਕਿੰਨਾ ਆਨੰਦ ਮਿਲਦਾ ਹੈ, ਇਹ ਕੇਵਲ ਮੈਂ ਅਤੇ ਤੁਸੀਂ ਹੀ ਜਾਣਦੇ ਹੋ। ਬਹੁਤ ਪੁਰਾਣੇ ਸਾਥੀਆਂ ਨੂੰ ਅੱਜ ਮੈਂ ਦੇਖ ਰਿਹਾ ਸੀ। ਵਰ੍ਹਿਆਂ ਪਿਹਲੇ ਮੈਨੂੰ ਇੱਥੇ ਬਹੁਤ ਵਾਰ ਆਉਣ ਦਾ ਅਵਸਰ ਮਿਲਿਆ ਸੀ। ਸਿਲਵਾਸਾ ਅਤੇ ਪੂਰਾ ਦਾਦਰਾ ਨਗਰ ਹਵੇਲੀ, ਦਮਨ-ਦਿਉ, ਉਸ ਸਮੇਂ ਕੀ ਹਾਲਾਤ ਸੀ, ਕਿੰਨਾ ਅਲੱਗ ਸੀ ਅਤੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਸਮੁੰਦਰ ਦੇ ਕਿਨਾਰੇ ਛੋਟੀ ਜਿਹੀ ਜਗ੍ਹਾ, ਉੱਥੇ ਕੀ ਹੋ ਸਕਦਾ ਹੈ? ਲੇਕਿਨ ਮੈਨੂੰ ਇੱਥੇ ਦੇ ਲੋਕ, ਇੱਥੇ ਦੇ ਲੋਕਾਂ ਦੀ ਸਮਰੱਥਾ ‘ਤੇ ਭਰੋਸਾ ਸੀ, ਤੁਹਾਡੇ ‘ਤੇ ਭਰੋਸਾ ਸੀ। 2014 ਵਿੱਚ ਕੇਂਦਰ ਵਿੱਚ ਸਰਕਾਰ ਬਣਨ ਤੋਂ ਬਾਅਦ ਸਾਡੀ ਸਰਕਾਰ ਨੇ ਇਸ ਭਰੋਸੇ ਨੂੰ ਸ਼ਕਤੀ ਵਿੱਚ ਪਰਿਵਰਤਿਤ ਕਰ ਦਿੱਤਾ, ਉਸ ਨੂੰ ਅੱਗੇ ਵਧਾਇਆ ਅਤੇ ਅੱਜ ਸਾਡਾ ਸਿਲਵਾਸਾ, ਇਹ ਪ੍ਰਦੇਸ਼ ਇੱਕ ਆਧੁਨਿਕ ਪਹਿਚਾਣ ਦੇ ਨਾਲ ਉੱਭਰ ਰਿਹਾ ਹੈ। ਸਿਲਵਾਸਾ ਇੱਕ ਅਜਿਹਾ ਸ਼ਹਿਰ ਬਣ ਚੁੱਕਿਆ ਹੈ, ਜਿੱਥੇ ਹਰ ਜਗ੍ਹਾ ਦੇ ਲੋਕ ਰਹਿ ਰਹੇ ਹਨ। ਇੱਥੇ ਦਾ ਇਹ cosmopolitan ਮਿਜਾਜ ਇਹ ਦੱਸਦਾ ਹੈ ਕਿ ਦਾਦਰਾ ਨਗਰ ਹਵੇਲੀ ਵਿੱਚ ਕਿੰਨੀ ਤੇਜ਼ੀ ਨਾਲ ਨਵੇਂ ਮੌਕਿਆਂ ਦਾ ਵਿਕਾਸ ਹੋਇਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਸਿਲਵਾਸਾ ਵਿੱਚ 2580 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਕਾਰਜਾਂ ਨੂੰ ਲਾਂਚ ਅਤੇ ਉਦਘਾਟਨ ਕੀਤਾ

March 07th, 02:45 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਸਿਲਵਾਸਾ ਵਿੱਚ 2580 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਕਾਰਜਾਂ ਨੂੰ ਲਾਂਚ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਤੋਂ ਪਹਿਲਾਂ ਸਿਲਵਾਸਾ ਵਿੱਚ ਨਮੋ ਹਸਪਤਾਲ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ ਸਮਰਪਿਤ ਵਰਕਰਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਖੇਤਰ ਨਾਲ ਮਿਲਣ ਅਤੇ ਜੁੜਨ ਦਾ ਅਵਸਰ ਦਿੱਤਾ। ਉਨ੍ਹਾਂ ਨੇ ਲੋਕਾਂ ਦੇ ਨਾਲ ਆਪਣੀ ਗਰਮਜੋਸ਼ੀ ਅਤੇ ਲੰਬੇ ਸਮੇਂ ਤੋਂ ਚਲੇ ਆ ਰਹੇ ਜੁੜਾਅ ਨੂੰ ਸਵੀਕਾਰ ਕੀਤਾ ਅਤੇ ਦੱਸਿਆ ਕਿ ਇਸ ਖੇਤਰ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਦਹਾਕਿਆਂ ਪੁਰਾਣਾ ਹੈ। ਉਨ੍ਹਾਂ ਨੇ ਵਰ੍ਹੇ 2014 ਵਿੱਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਇਸ ਖੇਤਰ ਵਿੱਚ ਹੋਈ ਪ੍ਰਗਤੀ ‘ਤੇ ਚਾਨਣਾ ਪਾਇਆ, ਜਿਸ ਨੇ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੀ ਸਮਰੱਥਾ ਨੂੰ ਇੱਕ ਆਧੁਨਿਕ ਅਤੇ ਪ੍ਰਗਤੀਸ਼ੀਲ ਪਹਿਚਾਣ ਵਿੱਚ ਬਦਲ ਦਿੱਤਾ ਹੈ।

ਅਯੁੱਧਿਆ ਜੀ ਵਿੱਚ ਸ਼੍ਰੀ ਰਾਮ ਲਲਾ ਦੀ ਪ੍ਰਾਣ-ਪ੍ਰਤਿਸ਼ਠਾ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 22nd, 05:12 pm

ਅੱਜ ਸਾਡੇ ਰਾਮ ਆ ਗਏ ਹਨ! ਸਦੀਆਂ ਦੀ ਪ੍ਰਤੀਖਿਆ ਦੇ ਬਾਅਦ ਸਾਡੇ ਰਾਮ ਆ ਗਏ ਹਨ। ਸਦੀਆਂ ਦਾ ਅਭੂਤਪੂਰਵ ਧੀਰਜ, ਅਣਗਿਣਤ ਬਲੀਦਾਨ, ਤਿਆਗ ਅਤੇ ਤਪੱਸਿਆ ਦੇ ਬਾਅਦ ਸਾਡੇ ਪ੍ਰਭੁ ਰਾਮ ਆ ਗਏ ਹਨ। ਇਸ ਸ਼ੁਭ ਘੜੀ ਦੀ ਆਪ ਸਭ ਨੂੰ, ਸਮਸਤ ਦੇਸ਼ਵਾਸੀਆਂ ਨੂੰ, ਬਹੁਤ-ਬਹੁਤ ਵਧਾਈ।

ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਵਿੱਚ ਸ਼੍ਰੀ ਰਾਮ ਲਲਾ (Shri Ramlalla) ਦੀ ਪ੍ਰਾਣ ਪ੍ਰਤਿਸ਼ਠਾ (Pran Pratishtha) ਸਮਾਰੋਹ ਵਿੱਚ ਹਿੱਸਾ ਲਿਆ

January 22nd, 01:34 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਵਿੱਚ ਸ਼੍ਰੀ ਰਾਮ ਲਲਾ (Shri Ramlalla) ਦੇ ਪ੍ਰਾਣ ਪ੍ਰਤਿਸ਼ਠਾ (Pran Pratishtha -consecration) ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ਸ਼੍ਰਮਜੀਵੀਆਂ (shramjeevi) ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਰਾਮ ਸੇਤੁ ਦੇ ਸ਼ੁਰੂਆਤੀ ਸਥਾਨ-ਅਰਿਚਲ ਮੁਨਾਈ ਦੇ ਦਰਸ਼ਨ ਕੀਤੇ

January 21st, 03:42 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਵਿੱਤਰ ਰਾਮ ਸੇਤੁ (Ram Setu) ਦੇ ਸ਼ੁਰੂਆਤੀ ਸਥਲ-ਅਰਿਚਲ ਮੁਨਾਈ(Arichal Munai) ਦੇ ਦਰਸ਼ਨ ਕੀਤੇ।

ਮਨ ਕੀ ਬਾਤ ਦੀ 102ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (18.06.2023)

June 18th, 11:30 am

ਸਾਥੀਓ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਦੇ ਤੌਰ ’ਤੇ ਮੈਂ ਇਹ ਚੰਗਾ ਕੰਮ ਕੀਤਾ, ਉਹ ਵੱਡਾ ਕੰਮ ਕੀਤਾ। ‘ਮਨ ਕੀ ਬਾਤ’ ਦੇ ਕਿੰਨੇ ਹੀ ਸਰੋਤੇ ਆਪਣੀਆਂ ਚਿੱਠੀਆਂ ਵਿੱਚ ਬਹੁਤ ਸਾਰੀ ਸ਼ਲਾਘਾ ਕਰਦੇ ਹਨ। ਕੋਈ ਕਹਿੰਦਾ ਹੈ ਇਹ ਕੀਤਾ, ਕੋਈ ਕਹਿੰਦਾ ਹੈ ਉਹ ਕੀਤਾ, ਇਹ ਚੰਗਾ ਕੀਤਾ, ਇਹ ਜ਼ਿਆਦਾ ਚੰਗਾ ਕੀਤਾ, ਇਹ ਵਧੀਆ ਕੀਤਾ, ਲੇਕਿਨ ਮੈਂ ਜਦੋਂ ਭਾਰਤ ਦੇ ਆਮ ਲੋਕਾਂ ਦੇ ਯਤਨ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਦੇਖਦਾ ਹਾਂ ਤਾਂ ਖੁਦ ਆਪਣੇ ਆਪ ਗਦ-ਗਦ ਹੋ ਜਾਂਦਾ ਹਾਂ। ਵੱਡੇ ਤੋਂ ਵੱਡਾ ਲਕਸ਼ ਹੋਵੇ, ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀ ਹੋਵੇ, ਭਾਰਤ ਦੇ ਲੋਕਾਂ ਦਾ ਸਮੂਹਿਕ ਬਲ, ਸਮੂਹਿਕ ਸ਼ਕਤੀ ਹਰ ਚੁਣੌਤੀ ਨੂੰ ਹੱਲ ਕਰ ਲੈਂਦੀ ਹੈ। ਅਜੇ ਅਸੀਂ ਦੋ-ਤਿੰਨ ਦਿਨ ਪਹਿਲਾਂ ਦੇਖਿਆ ਕਿ ਦੇਸ਼ ਦੇ ਪੱਛਮੀ ਸਿਰੇ ’ਤੇ ਕਿੰਨਾ ਵੱਡਾ ਸਾਇਕਲੋਨ ਆਇਆ। ਤੇਜ਼ ਚਲਣ ਵਾਲੀਆਂ ਹਵਾਵਾਂ, ਤੇਜ਼ ਬਾਰਿਸ਼ ਸਾਇਕਲੋਨ ‘ਬਿਪਰਜੌਯ’ (Cyclone Biparjoy) ਨੇ ਕੱਛ ਵਿੱਚ ਕਿੰਨਾ ਕੁਝ ਤਹਿਸ-ਨਹਿਸ ਕਰ ਦਿੱਤਾ। ਲੇਕਿਨ ਕੱਛ ਦੇ ਲੋਕਾਂ ਨੇ ਜਿਸ ਹਿੰਮਤ ਤੇ ਤਿਆਰੀ ਨਾਲ ਇੰਨੇ ਖਤਰਨਾਕ ਸਾਇਕਲੋਨ ਦਾ ਮੁਕਾਬਲਾ ਕੀਤਾ, ਉਹ ਵੀ ਓਨਾ ਹੀ ਅਨੋਖਾ ਹੈ। ਦੋ ਦਿਨਾਂ ਬਾਅਦ ਹੀ ਕੱਛ ਦੇ ਲੋਕ ਆਪਣਾ ਨਵਾਂ ਸਾਲ ਯਾਨੀ ਆਸ਼ਾੜੀ ਬੀਜ ਮਨਾਉਣ ਵਾਲੇ ਹਨ। ਇਹ ਵੀ ਸੰਯੋਗ ਦੀ ਗੱਲ ਹੈ ਕਿ ਆਸ਼ਾੜੀ ਬੀਜ ਕੱਛ ਵਿੱਚ ਵਰਖਾ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੈਂ ਇੰਨੇ ਸਾਲ ਕੱਛ ਆਉਂਦਾ-ਜਾਂਦਾ ਰਿਹਾ ਹਾਂ। ਉੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੈਨੂੰ ਸੁਭਾਗ ਵੀ ਮਿਲਿਆ ਹੈ, ਇਸ ਲਈ ਕੱਛ ਦੇ ਲੋਕਾਂ ਦਾ ਹੌਸਲਾ ਅਤੇ ਉਨ੍ਹਾਂ ਦੇ ਪੱਕੇ ਨਿਸ਼ਚੇ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਦੋ ਦਹਾਕੇ ਪਹਿਲਾਂ ਦੇ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਇਸ ਕੱਛ ਦੇ ਬਾਰੇ ਕਿਹਾ ਜਾਂਦਾ ਸੀ, ਉਹ ਹੁਣ ਕਦੇ ਉੱਠ ਨਹੀਂ ਪਾਏਗਾ, ਅੱਜ ਉਹੀ ਜ਼ਿਲ੍ਹਾ ਦੇਸ਼ ਦੇ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਜ਼ਿਲ੍ਹਿਆਂ ’ਚੋਂ ਇੱਕ ਹੈ। ਮੈਨੂੰ ਵਿਸ਼ਵਾਸ ਹੈ ਸਾਇਕਲੋਨ ‘ਬਿਪਰਜੌਯ’ ਨੇ ਜੋ ਤਬਾਹੀ ਮਚਾਈ ਹੈ, ਉਸ ਤੋਂ ਵੀ ਕੱਛ ਦੇ ਲੋਕ ਬਹੁਤ ਤੇਜ਼ੀ ਨਾਲ ਉੱਭਰ ਜਾਣਗੇ।