ਪ੍ਰਧਾਨ ਮੰਤਰੀ ਨੇ ਸੋਮਨਾਥ ਮੰਦਿਰ ਦਾ ਦੌਰਾ ਕੀਤਾ
May 11th, 12:28 pm
ਪ੍ਰਧਾਨ ਮੰਤਰੀ ਨੇ ਮੁੜ-ਨਿਰਮਿਤ ਸੋਮਨਾਥ ਮੰਦਿਰ ਦੇ ਉਦਘਾਟਨ ਦੀ 75ਵੀਂ ਵਰ੍ਹੇਗੰਢ ‘ਤੇ ਉੱਥੇ ਪਹੁੰਚ ਕੇ ਆਪਣੇ ਬ੍ਰਹਮ ਅਨੁਭਵ ਦਾ ਵਰਣਨ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਿਰ ਦੇ ਮਾਰਗ ‘ਤੇ ਭਗਵਾਨ ਸੋਮਨਾਥ ਦੇ ਭਗਤਾਂ ਦੀ ਅਸੀਮ ਊਰਜਾ ਅਤੇ ਉਤਸ਼ਾਹ ਨੂੰ ਦੇਖ ਕੇ ਉਹ ਪ੍ਰਭਾਵਿਤ ਅਤੇ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਉਸ ਪਲ ਨੂੰ ਮੁੜ ਤੋਂ ਜੀਅ ਰਹੇ ਹਨ ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਜੀ ਨੇ ਮੁੜ-ਸੁਰਜੀਤ ਮੰਦਿਰ ਦੇ ਉਦਘਾਟਨ ਦੌਰਾਨ ਮਹਿਸੂਸ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਦਾ ਭਗਤੀਪੂਰਨ ਵਾਤਾਵਰਣ ਚਾਰੇ ਪਾਸੇ ਇੱਕ ਅਦਭੁੱਤ ਊਰਜਾ ਦਾ ਸੰਚਾਰ ਕਰ ਰਿਹਾ ਹੈ।ਪ੍ਰਭਾਸ ਪਾਟਨ, ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 11th, 10:20 am
ਅੱਜ ਪ੍ਰਭਾਸ ਪਾਟਨ ਦਾ ਪਵਿੱਤਰ ਖੇਤਰ ਇੱਕ ਅਦਭੁੱਤ ਪ੍ਰਭਾ ਨਾਲ ਭਰਿਆ ਹੋਇਆ ਹੈ। ਮਹਾਦੇਵ ਦਾ ਇਹ ਦਰਸ਼ਨ, ਇਹ ਸੁੰਦਰਤਾ, ਧਰਤੀ ਅਤੇ ਅਸਮਾਨ ਤੋਂ ਹੋਈ ਫੁੱਲਾਂ ਦੀ ਵਰਖਾ, ਭਗਵੇ ਝੰਡਿਆਂ ਦੀ ਇਹ ਆਭਾ, ਕਲਾ, ਸੰਗੀਤ ਅਤੇ ਨਾਚ ਦੀਆਂ ਅਦਭੁੱਤ ਪੇਸ਼ਕਾਰੀਆਂ, ਵੇਦਮੰਤਰਾਂ ਦਾ ਉਚਾਰਣ, ਗਰਭ ਗ੍ਰਹਿ ਵਿੱਚ ਹੋ ਰਿਹਾ ਸ਼ਿਵ ਪੰਚਾਕਸ਼ਰੀ ਦਾ ਅਖੰਡ ਪਾਠ ਅਤੇ ਇਸ ਸਭ ਦੇ ਨਾਲ-ਨਾਲ ਸਾਗਰ ਦੀਆਂ ਲਹਿਰਾਂ ਦਾ ਜੈਘੋਸ਼, ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਸ੍ਰਿਸ਼ਟੀ ਇੱਕੋ ਵਾਰ ਬੋਲ ਰਹੀ ਹੈ — ਜੈ ਸੋਮਨਾਥ! ਜੈ-ਜੈ ਸੋਮਨਾਥ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਸੋਮਨਾਥ ਮੰਦਿਰ ਦੇ ਪੁਨਰ-ਨਿਰਮਾਣ ਦੇ 75 ਸਾਲ ਪੂਰੇ ਹੋਣ 'ਤੇ ਆਯੋਜਿਤ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਹਿੱਸਾ ਲਿਆ
May 11th, 10:15 am
ਸੋਮਨਾਥ ਮੰਦਿਰ ਕੰਪਲੈਕਸ ਵਿੱਚ ਇਸ ਦੀ ਪੁਨਰ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਮਾਗਮ ਨੂੰ ਸਿਰਫ਼ ਇੱਕ ਰਸਮੀ ਸਮਾਰੋਹ ਤੋਂ ਵੱਧ, ਸਗੋਂ ਭਾਰਤ ਦੀ ਸਦੀਵੀ ਚੇਤਨਾ ਅਤੇ ਸੱਭਿਅਤਾ ਦੀ ਦ੍ਰਿੜ੍ਹਤਾ ਦਾ ਐਲਾਨ ਦੱਸਿਆ। ਇਸ ਇਤਿਹਾਸਿਕ ਇਕੱਠ ਨੇ ਬ੍ਰਹਮ ਸ਼ਰਧਾ ਅਤੇ ਰਾਸ਼ਟਰੀ ਮਾਣ ਦਾ ਇੱਕ ਸ਼ਾਨਦਾਰ ਸੰਗਮ ਦੇਖਿਆ, ਜਿਸ ਵਿੱਚ ਵੈਦਿਕ ਮੰਤਰ, ਸੱਭਿਆਚਾਰਕ ਪ੍ਰਦਰਸ਼ਨ ਅਤੇ ਸਮੁੰਦਰੀ ਲਹਿਰਾਂ ਦੀ ਗਰਜ ਦੇ ਸੰਗਮ ਨਾਲ ਪਵਿੱਤਰ ਭਗਤੀ ਅਤੇ ਰਾਸ਼ਟਰੀ ਗੌਰਵ ਦਾ ਵਿਲੱਖਣ ਸੰਗਮ ਦੇਖਣ ਨੂੰ ਮਿਲਿਆ, ਜਿਸ ਨੇ ਪਵਿੱਤਰ ਸਥਾਨ ਦੀ ਮੁੜ-ਸੁਰਜੀਤੀ ਦਾ ਜਸ਼ਨ ਮਨਾਇਆ।Today, BJP stands for good governance and last-mile delivery: PM Modi
April 06th, 12:30 pm
PM Modi addressed BJP Karyakartas on the party’s Sthapana Diwas, paying tribute to generations of workers and their dedication, sacrifice and unwavering commitment. He reminisced about the early years when the BJP had neither power nor resources, and karyakartas travelled tirelessly to connect with people. He reiterated their belief in a brighter future for Bharat, which kept them going despite challenges like the Emergency, political isolation and violence.PM Modi addresses Party Karyakartas on BJP Sthapana Diwas
April 06th, 12:00 pm
PM Modi addressed BJP Karyakartas on the party’s Sthapana Diwas, paying tribute to generations of workers and their dedication, sacrifice and unwavering commitment. He reminisced about the early years when the BJP had neither power nor resources, and karyakartas travelled tirelessly to connect with people. He reiterated their belief in a brighter future for Bharat, which kept them going despite challenges like the Emergency, political isolation and violence.ਗੁਜਰਾਤ ਵਿੱਚ ਸੋਮਨਾਥ ਸਵਾਭੀਮਾਨ ਪਰਵ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 11th, 12:00 pm
ਗੁਜਰਾਤ ਦੇ ਹਰਮਨ-ਪਿਆਰੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਊਰਜਾਵਾਨ ਨੌਜਵਾਨ ਉਪ ਮੁੱਖ ਮੰਤਰੀ ਹਰਸ਼ ਸੰਘਵੀ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਜੀਤੂ ਭਾਈ ਵਾਘਾਣੀ, ਅਰਜੁਨ ਭਾਈ ਮੋਢਵਾੜੀਆ, ਡਾ. ਪ੍ਰਦਿਊਮਨ ਵਾਜਾ, ਕੌਸ਼ਿਕ ਭਾਈ ਵੇਕਰੀਆ, ਸੰਸਦ ਮੈਂਬਰ ਰਾਜੇਸ਼ ਭਾਈ ਤੇ ਹੋਰ ਦੇਵੀਓ ਅਤੇ ਸੱਜਣੋ। ਅੱਜ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਲੋਕ ਜੁੜੇ ਸਾਡੇ ਨਾਲ, ਉਨ੍ਹਾਂ ਨੂੰ ਵੀ ਮੇਰੇ ਵੱਲੋਂ ਜੈ ਸੋਮਨਾਥ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸੋਮਨਾਥ ਵਿੱਚ ਸੋਮਨਾਥ ਸਵਾਭੀਮਾਨ ਪਰਵ ਨੂੰ ਸੰਬੋਧਨ ਕੀਤਾ
January 11th, 11:41 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੋਮਨਾਥ ਵਿੱਚ ਸੋਮਨਾਥ ਸਵਾਭੀਮਾਨ ਪਰਵ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਂ ਅਸਾਧਾਰਨ ਹੈ, ਇਹ ਮਾਹੌਲ ਅਸਾਧਾਰਨ ਹੈ ਅਤੇ ਇਹ ਜਸ਼ਨ ਅਸਾਧਾਰਨ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਗਵਾਨ ਮਹਾਦੇਵ ਖ਼ੁਦ ਇੱਥੇ ਬਿਰਾਜਮਾਨ ਹਨ, ਜਦਕਿ ਦੂਜੇ ਪਾਸੇ ਵਿਸ਼ਾਲ ਸਮੁੰਦਰ ਦੀਆਂ ਲਹਿਰਾਂ, ਸੂਰਜ ਦੀਆਂ ਕਿਰਨਾਂ, ਮੰਤਰਾਂ ਦੀ ਗੂੰਜ ਅਤੇ ਭਗਤੀ ਦੇ ਪ੍ਰਵਾਹ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੈਵੀ ਮਾਹੌਲ ਵਿੱਚ ਭਗਵਾਨ ਸੋਮਨਾਥ ਦੇ ਸਾਰੇ ਭਗਤਾਂ ਦੀ ਮੌਜੂਦਗੀ ਇਸ ਮੌਕੇ ਨੂੰ ਦੈਵੀ ਅਤੇ ਸ਼ਾਨਦਾਰ ਬਣਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਰ ਟਰੱਸਟ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਸੋਮਨਾਥ ਸਵਾਭੀਮਾਨ ਪਰਵ ਵਿੱਚ ਸਰਗਰਮੀ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਓਂਕਾਰ ਦੇ ਨਿਰੰਤਰ ਜਾਪ ਅਤੇ 72 ਘੰਟੇ ਮੰਤਰਾਂ ਦੇ ਨਿਰੰਤਰ ਪਾਠ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੱਲ੍ਹ ਸ਼ਾਮ 1,000 ਡਰੋਨਾਂ ਅਤੇ ਵੈਦਿਕ ਗੁਰੂਕੁਲਾਂ ਦੇ 1,000 ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਸੋਮਨਾਥ ਦੇ ਹਜ਼ਾਰ ਸਾਲਾਂ ਦੀ ਗਾਥਾ ਪੇਸ਼ ਕੀਤੀ ਗਈ ਸੀ ਅਤੇ ਅੱਜ, 108 ਘੋੜਿਆਂ ਨਾਲ ਸ਼ੌਰਿਆ ਯਾਤਰਾ ਮੰਦਰ ਪਹੁੰਚੀ। ਉਨ੍ਹਾਂ ਕਿਹਾ ਕਿ ਮੰਤਰਾਂ ਅਤੇ ਭਜਨਾਂ ਦੇ ਮਨਮੋਹਕ ਪ੍ਰਦਰਸ਼ਨ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਸਿਰਫ ਸਮਾਂ ਹੀ ਇਸ ਅਹਿਸਾਸ ਨੂੰ ਪ੍ਰਗਟ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਤਸਵ ਮਾਣ ਅਤੇ ਸਨਮਾਨ, ਸਤਿਕਾਰ ਅਤੇ ਗਿਆਨ, ਮਹਾਨਤਾ ਅਤੇ ਵਿਰਾਸਤ, ਅਧਿਆਤਮਕਤਾ ਅਤੇ ਨੇੜਤਾ, ਅਹਿਸਾਸ, ਖ਼ੁਸ਼ੀ ਅਤੇ ਨੇੜਤਾ ਦਾ ਪ੍ਰਤੀਕ ਹੈ ਅਤੇ ਸਭ ਤੋਂ ਵੱਧ, ਇਹ ਭਗਵਾਨ ਮਹਾਦੇਵ ਦੇ ਆਸ਼ੀਰਵਾਦ ਨੂੰ ਦਰਸਾਉਂਦਾ ਹੈ।'ਵਿਕਸਿਤ ਭਾਰਤ' ਦਾ ਸੰਕਲਪ ਜ਼ਰੂਰ ਪੂਰਾ ਹੋਵੇਗਾ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
December 28th, 11:30 am
ਸਾਲ ਦੇ ਆਖਰੀ ਮਨ ਕੀ ਬਾਤ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਵਿੱਚ, ਭਾਰਤ ਨੇ ਰਾਸ਼ਟਰੀ ਸੁਰੱਖਿਆ, ਖੇਡਾਂ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਗਲੋਬਲ ਪਲੈਟਫਾਰਮਾਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਦੇਸ਼ 2026 ਵਿੱਚ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ, ਕੁਇਜ਼ ਮੁਕਾਬਲਾ, ਸਮਾਰਟ ਇੰਡੀਆ ਹੈਕਾਥੌਨ 2025 ਅਤੇ ਫਿੱਟ ਇੰਡੀਆ ਮੂਵਮੈਂਟ ਵਰਗੀਆਂ ਯੁਵਾ-ਕੇਂਦ੍ਰਿਤ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ।ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 25th, 06:16 pm
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਇੱਥੋਂ ਦੇ ਲੋਕ-ਪ੍ਰਸਿੱਧ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸੀਨੀਅਰ ਸਹਿਯੋਗੀ ਅਤੇ ਲਖਨਊ ਦੇ ਸਾਂਸਦ, ਰੱਖਿਆ ਮੰਤਰੀ ਰਾਜਨਾਥ ਸਿੰਘ ਜੀ, ਯੂਪੀ ਭਾਜਪਾ ਦੇ ਪ੍ਰਧਾਨ ਅਤੇ ਕੇਂਦਰ ਵਿੱਚ ਮੰਤਰੀ ਪ੍ਰੀਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਪੰਕਜ ਚੌਧਰੀ ਜੀ, ਸੂਬਾ ਸਰਕਾਰ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ ਜੀ, ਮੌਜੂਦ ਹੋਰ ਮੰਤਰੀ, ਲੋਕਾਂ ਦੇ ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦਾ ਉਦਘਾਟਨ ਕੀਤਾ
December 25th, 05:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਜੀਵਨ ਅਤੇ ਆਦਰਸ਼ਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਸ਼ਟਰ ਪ੍ਰੇਰਨਾ ਸਥਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ 101ਵੀਂ ਜਯੰਤੀ 'ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਲਖਨਊ ਦੀ ਧਰਤੀ ਇੱਕ ਨਵੀਂ ਪ੍ਰੇਰਨਾ ਦਾ ਗਵਾਹ ਬਣ ਰਹੀ ਹੈ। ਉਨ੍ਹਾਂ ਨੇ ਦੇਸ਼ ਅਤੇ ਪੂਰੀ ਦੁਨੀਆ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਵਿੱਚ ਲੱਖਾਂ ਈਸਾਈ ਪਰਿਵਾਰ ਵੀ ਅੱਜ ਇਸ ਤਿਉਹਾਰ ਨੂੰ ਮਨਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕ੍ਰਿਸਮਸ ਦਾ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖ਼ੁਸ਼ੀਆਂ ਲਿਆਵੇ, ਇਹ ਸਾਡੀ ਸਭ ਦੀ ਇੱਛਾ ਹੈ।'ਮਨ ਕੀ ਬਾਤ' ਲੋਕਾਂ ਦੇ ਸਮੂਹਿਕ ਯਤਨਾਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਇੱਕ ਸ਼ਾਨਦਾਰ ਪਲੈਟਫਾਰਮ ਹੈ: ਪ੍ਰਧਾਨ ਮੰਤਰੀ ਮੋਦੀ
November 30th, 11:30 am
ਇਸ ਮਹੀਨੇ ਦੀ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ ਦੇ ਮੁੱਖ ਸਮਾਗਮਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਸੰਵਿਧਾਨ ਦਿਵਸ ਸਮਾਰੋਹ, ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ, ਅਯੁੱਧਿਆ ਵਿੱਚ ਧਰਮ ਧਵਜ ਲਹਿਰਾਉਣਾ, ਆਈਐੱਨਐੱਸ 'ਮਾਹੇ' ਦੀ ਸ਼ੁਰੂਆਤ ਅਤੇ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਸ਼ਾਮਲ ਹਨ। ਉਨ੍ਹਾਂ ਨੇ ਕਈ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਰਿਕਾਰਡ ਅਨਾਜ ਅਤੇ ਸ਼ਹਿਦ ਉਤਪਾਦਨ, ਭਾਰਤ ਦੀਆਂ ਖੇਡ ਸਫ਼ਲਤਾਵਾਂ, ਅਜਾਇਬ ਘਰ ਅਤੇ ਕੁਦਰਤੀ ਖੇਤੀ 'ਤੇ ਵੀ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਕਾਸ਼ੀ-ਤਮਿਲ ਸੰਗਮ ਦਾ ਹਿੱਸਾ ਬਣਨ ਦੀ ਤਾਕੀਦ ਕੀਤੀ।ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
November 28th, 03:35 pm
ਅੱਜ ਦੇ ਇਸ ਪਵਿੱਤਰ ਮੌਕੇ ਨੇ ਮਨ ਨੂੰ ਡੂੰਘੀ ਸ਼ਾਂਤੀ ਨਾਲ ਭਰ ਦਿੱਤਾ ਹੈ। ਸਾਧੂ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਕ ਅਹਿਸਾਸ ਹੈ। ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਅੱਜ ਇਸ ਸਮਾਗਮ ਵਿੱਚ ਤੁਹਾਡੇ ਦਰਮਿਆਨ ਮੌਜੂਦ ਹਾਂ। ਇੱਥੇ ਆਉਣ ਤੋਂ ਪਹਿਲਾਂ ਮੈਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਉਸ ਸ਼ਾਂਤੀ, ਉਸ ਮਾਹੌਲ ਨੇ ਇਸ ਸਮਾਗਮ ਦੀ ਅਧਿਆਤਮਕਤਾ ਨੂੰ ਹੋਰ ਡੂੰਘਾ ਕਰ ਦਿੱਤਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿੱਚ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ
November 28th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਉਨ੍ਹਾਂ ਦਾ ਮਨ ਡੂੰਘੀ ਸ਼ਾਂਤੀ ਨਾਲ ਭਰ ਗਿਆ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਿਕ ਅਹਿਸਾਸ ਹੈ। ਇਹ ਦੇਖਦੇ ਹੋਏ ਕਿ ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਅੱਜ ਇਸ ਸਮਾਰੋਹ ਵਿੱਚ ਲੋਕਾਂ ਦਰਮਿਆਨ ਮੌਜੂਦ ਹੋ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉੱਥੋਂ ਦੀ ਸ਼ਾਂਤੀ ਅਤੇ ਵਾਤਾਵਰਨ ਨੇ ਇਸ ਸਮਾਰੋਹ ਦੀ ਅਧਿਆਤਮਿਕਤਾ ਨੂੰ ਹੋਰ ਡੂੰਘਾ ਕਰ ਦਿੱਤਾ ਹੈ।ਉਡੁਪੀ, ਕਰਨਾਟਕ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 28th, 11:45 am
ਮੈਂ ਆਪਣੀ ਗੱਲ ਸ਼ੁਰੂ ਕਰਾਂ ਉਸ ਤੋਂ ਪਹਿਲਾਂ, ਇੱਥੇ ਕੁਝ ਬੱਚੇ ਤਸਵੀਰਾਂ ਬਣਾ ਕੇ ਲਿਆਏ ਹਨ, ਕਿਰਪਾ ਕਰਕੇ ਐੱਸਪੀਜੀ ਦੇ ਲੋਕ ਅਤੇ ਸਥਾਨਕ ਪੁਲਿਸ ਦੇ ਲੋਕ ਮਦਦ ਕਰੋ, ਉਨ੍ਹਾਂ ਨੂੰ ਕਲੈਕਟ ਕਰ ਲਓ। ਜੇਕਰ ਤੁਸੀਂ ਉਸਦੇ ਪਿੱਛੇ ਆਪਣਾ ਪਤਾ ਲਿਖਿਆ ਹੋਵੇਗਾ, ਤਾਂ ਮੈਂ ਤੁਹਾਨੂੰ ਜ਼ਰੂਰ ਇੱਕ ਧੰਨਵਾਦ ਪੱਤਰ ਭੇਜਾਂਗਾ। ਜਿਸ ਦੇ ਕੋਲ ਕੁਝ ਨਾ ਕੁਝ ਹੈ, ਦੇ ਦਿਉ, ਉਹ ਕਲੈਕਟ ਕਰ ਲੈਣਗੇ ਅਤੇ ਤੁਸੀਂ ਫਿਰ ਸ਼ਾਂਤੀ ਨਾਲ ਬੈਠ ਜਾਓ। ਇਹ ਬੱਚੇ ਇੰਨੀ ਮਿਹਨਤ ਕਰਦੇ ਹਨ ਅਤੇ ਕਦੇ-ਕਦੇ ਮੈਂ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਦਿੰਦਾ ਹਾਂ ਤਾਂ ਮੈਨੂੰ ਦੁੱਖ ਹੁੰਦਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ ਨੂੰ ਸੰਬੋਧਨ ਕੀਤਾ
November 28th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿਖੇ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ (ਇੱਕ ਲੱਖ ਲੋਕਾਂ ਵੱਲੋਂ ਸ਼੍ਰੀਮਦ ਭਗਵਤ ਗੀਤਾ ਦਾ ਸਮੂਹਿਕ ਪਾਠ) ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬ੍ਰਹਮ ਦਰਸ਼ਨ, ਸ਼੍ਰੀਮਦ ਭਗਵਤ ਗੀਤਾ ਦੇ ਮੰਤਰਾਂ ਦਾ ਅਧਿਆਤਮਿਕ ਅਨੁਭਵ ਅਤੇ ਇੰਨੇ ਸਾਰੇ ਸਤਿਕਾਰਯੋਗ ਸੰਤਾਂ ਅਤੇ ਗੁਰੂਆਂ ਦੀ ਸੰਗਤ ਪ੍ਰਾਪਤ ਕਰਨਾ ਉਨ੍ਹਾਂ ਲਈ ਬਹੁਤ ਸੁਭਾਗ ਦੀ ਗੱਲ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਣਗਿਣਤ ਅਸ਼ੀਰਵਾਦ ਦੇ ਬਰਾਬਰ ਹੈ।ਕੁਰੂਕਸ਼ੇਤਰ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
November 25th, 04:40 pm
ਹਰਿਆਣਾ ਦੇ ਰਾਜਪਾਲ ਅਸੀਮ ਘੋਸ਼ ਜੀ, ਹਰਮਨ ਪਿਆਰੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਮਨੋਹਰ ਲਾਲ ਜੀ, ਰਾਓ ਇੰਦਰਜੀਤ ਸਿੰਘ ਜੀ, ਕ੍ਰਿਸ਼ਨਪਾਲ ਜੀ, ਹਰਿਆਣਾ ਐੱਸਜੀਪੀਸੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਜੀ ਤੇ ਹੋਰ ਪਤਵੰਤੇ ਸੱਜਣੋ।ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ
November 25th, 04:38 pm
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਵਿਰਾਸਤ ਦਾ ਇੱਕ ਬੇਮਿਸਾਲ ਸੰਗਮ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਵੇਰੇ ਉਹ ਰਾਮਾਇਣ ਦੀ ਨਗਰੀ ਅਯੁੱਧਿਆ ਵਿੱਚ ਸਨ ਅਤੇ ਹੁਣ ਗੀਤਾ ਦੀ ਨਗਰੀ ਕੁਰੂਕਸ਼ੇਤਰ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਰੇ ਲੋਕ ਗੁਰੂ ਤੇਗ਼ ਬਹਾਦਰ ਜੀ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸੰਤਾਂ ਅਤੇ ਸਤਿਕਾਰਯੋਗ ਸੰਗਤ ਦੀ ਮੌਜੂਦਗੀ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਸਾਰਿਆਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ।ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 25th, 10:20 am
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਭ ਤੋਂ ਸਤਿਕਾਰਯੋਗ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਸ਼੍ਰੀ ਰਾਮ ਜਨਮ-ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ, ਸਤਿਕਾਰਯੋਗ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ, ਸਤਿਕਾਰਯੋਗ ਸੰਤ ਸਮਾਜ, ਇੱਥੇ ਮੌਜੂਦ ਸਾਰੇ ਭਗਤ, ਦੇਸ਼ ਅਤੇ ਦੁਨੀਆ ਤੋਂ ਇਸ ਇਤਿਹਾਸਕ ਪਲ ਦੇ ਗਵਾਹ ਬਣ ਰਹੇ ਕੋਟਿ-ਕੋਟਿ ਰਾਮ ਭਗਤ, ਭੈਣੋ ਅਤੇ ਭਰਾਵੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਨੂੰ ਸੰਬੋਧਨ ਕੀਤਾ
November 25th, 10:13 am
ਰਾਸ਼ਟਰ ਦੇ ਸਮਾਜਿਕ-ਸਭਿਆਚਾਰਕ ਅਤੇ ਅਧਿਆਤਮਕ ਦ੍ਰਿਸ਼ ਵਿੱਚ ਮਹੱਤਵਪੂਰਨ ਮੌਕੇ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਪਵਿੱਤਰ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਦੇ ਸਿਖਰ 'ਤੇ ਭਗਵਾ ਝੰਡਾ ਲਹਿਰਾਇਆ। ਧਵਜਾਰੋਹਣ ਉਤਸਵ ਮੰਦਿਰ ਨਿਰਮਾਣ ਦੇ ਪੂਰਾ ਹੋਣ ਅਤੇ ਸਭਿਆਚਾਰਕ ਉਤਸਵ ਅਤੇ ਰਾਸ਼ਟਰੀ ਏਕਤਾ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਯੁੱਧਿਆ ਨਗਰੀ ਭਾਰਤ ਦੀ ਸਭਿਆਚਾਰਕ ਚੇਤਨਾ ਦੇ ਇੱਕ ਹੋਰ ਸਿਖਰ-ਬਿੰਦੂ ਦੀ ਗਵਾਹ ਬਣ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, ਅੱਜ ਪੂਰਾ ਭਾਰਤ ਅਤੇ ਪੂਰਾ ਵਿਸ਼ਵ ਭਗਵਾਨ ਸ਼੍ਰੀ ਰਾਮ ਦੀ ਭਾਵਨਾ ਨਾਲ ਭਰਪੂਰ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਹਰ ਰਾਮ ਭਗਤ ਦੇ ਦਿਲ ਵਿੱਚ ਬੇਮਿਸਾਲ ਸੰਤੁਸ਼ਟੀ, ਅਥਾਹ ਸ਼ੁਕਰਗੁਜ਼ਾਰੀ ਅਤੇ ਅਪਾਰ ਦੈਵੀ ਅਨੰਦ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਦੀਆਂ ਪੁਰਾਣੇ ਜ਼ਖ਼ਮ ਭਰ ਰਹੇ ਹਨ, ਸਦੀਆਂ ਦਾ ਦਰਦ ਖ਼ਤਮ ਹੋ ਰਿਹਾ ਹੈ ਅਤੇ ਸਦੀਆਂ ਦਾ ਸੰਕਲਪ ਅੱਜ ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਉਸ ਯੱਗ ਦੀ ਸਮਾਪਤੀ ਹੈ ਜਿਸ ਦੀ ਅਗਨੀ 500 ਸਾਲਾਂ ਤੱਕ ਜਗਦੀ ਰਹੀ, ਇੱਕ ਅਜਿਹਾ ਯੱਗ ਜਿਸ ਦੀ ਆਸਥਾ ਕਦੇ ਡਗਮਗਾਈ ਨਹੀਂ, ਆਸਥਾ ਪਲ ਭਰ ਲਈ ਵੀ ਖੰਡਿਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਭਗਵਾਨ ਸ਼੍ਰੀ ਰਾਮ ਦੇ ਗਰਭਗ੍ਰਹਿ ਦੀ ਅਨੰਤ ਊਰਜਾ ਅਤੇ ਸ਼੍ਰੀ ਰਾਮ ਪਰਿਵਾਰ ਦੀ ਦੈਵੀ ਮਹਿਮਾ ਇਸ ਧਰਮ ਧਵਜਾ ਦੇ ਰੂਪ ਵਿੱਚ, ਇਸ ਅਤਿ-ਦੈਵੀ ਅਤੇ ਵਿਸ਼ਾਲ ਮੰਦਿਰ ਵਿੱਚ ਸਥਾਪਿਤ ਹੋਈ ਹੈ।ਪ੍ਰਧਾਨ ਮੰਤਰੀ 25 ਨਵੰਬਰ ਨੂੰ ਅਯੋਧਿਆ ਵਿੱਚ ਸ਼੍ਰੀ ਰਾਮ ਜਨਮ-ਭੂਮੀ ਮੰਦਰ ਦੇ ਦਰਸ਼ਨ ਕਰਨਗੇ
November 24th, 12:01 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਅਯੋਧਿਆ ਵਿੱਚ ਸ਼੍ਰੀ ਰਾਮ ਜਨਮ-ਭੂਮੀ ਮੰਦਰ ਦੇ ਦਰਸ਼ਨ ਕਰਨਗੇ। ਇਹ ਦੇਸ਼ ਦੇ ਸਮਾਜਿਕ-ਸਭਿਆਚਾਰਕ ਅਤੇ ਅਧਿਆਤਮਕ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਮੌਕਾ ਹੋਵੇਗਾ।