
ਮੁੰਬਈ ਵਿੱਚ ਵੇਵਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 01st, 03:35 pm
ਅੱਜ ਮਹਾਰਾਸ਼ਟਰ ਦਾ ਸਥਾਪਨਾ ਦਿਵਸ ਹੈ। ਮਹਾਰਾਸ਼ਟਰ ਦਿਵਸ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਜਾਂ ਧਰਤੀ ਦੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਸ਼ੁਭਕਾਮਨਾਵਾਂ! (छत्रपती शिवाजी महाराजांच्या या भूमीतील सर्व बंधू-भगिनींना महाराष्ट्र दिनाच्या खूप खूप शुभेच्छा!)
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਵਸ 2025 ਦਾ ਉਦਘਾਟਨ ਕੀਤਾ
May 01st, 11:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਦੇ ਜਿਓ ਵਰਲਡ ਸੈਂਟਰ ਵਿੱਚ ਭਾਰਤ ਦੇ ਆਪਣੀ ਤਰ੍ਹਾਂ ਦੇ ਪਹਿਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਵੇਵਸ-2025 ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਅੱਜ ਮਨਾਏ ਜਾ ਰਹੇ ਮਹਾਰਾਸ਼ਟਰ ਦਿਵਸ ਅਤੇ ਗੁਜਰਾਤ ਰਾਜ ਸਥਾਪਨਾ ਦਿਵਸ ਦੇ ਅਵਸਰ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਰਚਨਾਤਮਕ ਉਦਯੋਗ ਨਾਲ ਜੁੜੇ ਸਾਰੇ ਅੰਤਰਰਾਸ਼ਟਰੀ ਪਤਵੰਤਿਆਂ, ਰਾਜਦੂਤਾਂ ਅਤੇ ਪ੍ਰਮੁਖਾਂ ਦੀ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਆਯੋਜਨ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 100 ਤੋਂ ਵੱਧ ਦੇਸ਼ਾਂ ਦੇ ਕਲਾਕਾਰ, ਇਨੋਵੇਟਰਸ, ਇਨਵੈਸਟਰਸ ਅਤੇ ਨੀਤੀ ਨਿਰਮਾਤਾ ਪ੍ਰਤਿਭਾ ਅਤੇ ਰਚਨਾਤਮਕਤਾ ਦੇ ਗਲੋਬਲ ਈਕੋਸਿਸਟਮ ਦੀ ਨੀਂਹ ਰੱਖਣ ਦੇ ਲਈ ਇਕੱਠੇ ਇੱਕ ਮੰਚ ‘ਤੇ ਆਏ ਹਨ।
ਸੰਵਿਧਾਨ ਸਾਡਾ ਮਾਰਗਦਰਸ਼ਕ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
December 29th, 11:30 am
'ਮਨ ਕੀ ਬਾਤ' ਦੇ ਨਵੇਂ ਅੰਕ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਅਤੇ ਪ੍ਰਯਾਗਰਾਜ ਵਿੱਚ ਮਹਾਕੁੰਭ ਦੀਆਂ ਤਿਆਰੀਆਂ ਸਮੇਤ ਭਾਰਤ ਦੀਆਂ ਉਪਲਬਧੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਬਸਤਰ ਓਲੰਪਿਕਸ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ ਅਤੇ ਮਲੇਰੀਆ ਦੇ ਖ਼ਾਤਮੇ ਅਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੈਂਸਰ ਦੇ ਇਲਾਜ ਵਿੱਚ ਹੋਈ ਪ੍ਰਗਤੀ ਜਿਹੀਆਂ ਮਹੱਤਵਪੂਰਨ ਸਿਹਤ ਉਪਲਬਧੀਆਂ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਓਡੀਸ਼ਾ ਦੇ ਕਾਲਾਹਾਂਡੀ ਵਿੱਚ ਖੇਤੀਬਾੜੀ ਖੇਤਰ ਵਿੱਚ ਹੋਏ ਸਕਾਰਾਤਮਕ ਬਦਲਾਅ ਦੀ ਵੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ ਨੇ ਮਹਾਨ ਅਭਿਨੇਤਾ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ
December 14th, 11:17 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਨ ਅਭਿਨੇਤਾ ਸ਼੍ਰੀ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ (ਪ੍ਰਧਾਨ ਮੰਤਰੀ ਨੇ) ਉਨ੍ਹਾਂ ਨੂੰ ਇੱਕ ਦੂਰਦਰਸ਼ੀ ਫਿਲਮ ਨਿਰਮਾਤਾ, ਅਭਿਨੇਤਾ ਅਤੇ ਸਦਾਬਹਾਰ ਸ਼ੋਅਮੈਨ ਦੱਸਿਆ। ਸ਼੍ਰੀ ਰਾਜ ਕਪੂਰ ਨੂੰ ਸਿਰਫ ਇੱਕ ਫਿਲਮ ਨਿਰਮਾਤਾ ਹੀ ਨਹੀਂ ਬਲਕਿ ਇੱਕ ਸੱਭਿਆਚਾਰਕ ਰਾਜਦੂਤ ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਆਲਮੀ ਮੰਚ ‘ਤੇ ਪਹੁੰਚਾਇਆ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਫਿਲਮ ਨਿਰਮਾਤਾਵਾਂ ਅਤੇ ਅਭਿਨੇਤਾਵਾਂ ਦੀਆਂ ਪੀੜ੍ਹੀਆਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੀਆਂ ਹਨ।ਸਿਨੇਮਾ ਦੇ ਦਿੱਗਜ਼ ਰਾਜ ਕਪੂਰ ਦੇ 100 ਸਾਲ ਪੂਰੇ ਹੋਣ ‘ਤੇ ਕਪੂਰ ਫੈਮਿਲੀ ਦੇ ਨਾਲ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
December 11th, 09:00 pm
ਪਿਛਲੇ ਹਫ਼ਤੇ ਜੋ ਸਾਡਾ ਵ੍ਹਾਟਸਐਪ ਫੈਮਿਲੀ ਗਰੁੱਪ ਹੈ, ਅਸੀਂ ਇੱਕ ਹਫ਼ਤੇ ਤੋਂ ਸਿਰਫ਼ ਇਹੀ ਡਿਸਾਈਡ ਕਰ ਰਹੇ ਹਾਂ ਕਿ ਅਸੀਂ ਕਿਵੇਂ ਤੁਹਾਨੂੰ ਕਹਾਂਗੇ, ਪ੍ਰਾਈਮ ਮਿਨੀਸਟਰ ਜੀ ਜਾਂ, ਪ੍ਰਧਾਨ ਮੰਤਰੀ ਜੀ! ਰੀਮਾ ਬੁਆ ਮੈਨੂੰ ਰੋਜ਼ ਫੋਨ ਕਰਕੇ ਪੁੱਛ ਰਹੇ ਹਨ, ਕੀ ਮੈਂ ਇਹ ਬੋਲ ਸਕਦੀ ਹਾਂ, ਕੀ ਮੈਂ ਉਹ ਬੋਲ ਸਕਦੀ ਹਾਂ?ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਅਭਿਨੇਤਾ ਰਾਜ ਕਪੂਰ ਦੇ ਸ਼ਤਾਬਦੀ ਸਮਾਰੋਹ ਦੇ ਅਵਸਰ ’ਤੇ ਕਪੂਰ ਪਰਿਵਾਰ ਨਾਲ ਗੱਲਬਾਤ ਕੀਤੀ
December 11th, 08:47 pm
ਮਹਾਨ ਰਾਜ ਕਪੂਰ ਦੀ 100ਵੀਂ ਜਯੰਤੀ ਦੇ ਅਵਸਰ ’ਤੇ ਕਪੂਰ ਪਰਿਵਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਇੱਕ ਭਾਵੁਕ ਗੱਲਬਾਤ ਕੀਤੀ। ਇਸ ਵਿਸ਼ੇਸ਼ ਮੁਲਾਕਾਤ ਵਿੱਚ ਭਾਰਤੀ ਸਿਨੇਮਾ ਵਿੱਚ ਰਾਜ ਕਪੂਰ ਦੇ ਵਿਲੱਖਣ ਯੋਗਦਾਨ ਅਤੇ ਉਨ੍ਹਾਂ ਦੀ ਸਦੀਵੀ ਵਿਰਾਸਤ ਨੂੰ ਸਨਮਾਨਿਤ ਕੀਤਾ ਗਿਆ। ਇਸ ਅਵਸਰ ’ਤੇ, ਪ੍ਰਧਾਨ ਮੰਤਰੀ ਨੇ ਕਪੂਰ ਪਰਿਵਾਰ ਦੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ।