ਪ੍ਰਧਾਨ ਮੰਤਰੀ ਨੇ ਪ੍ਰਸਿੱਧ ਫ਼ੋਟੋਗ੍ਰਾਫਰ ਸ਼੍ਰੀ ਰਘੂ ਰਾਏ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ
April 26th, 08:34 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਫ਼ੋਟੋਗ੍ਰਾਫਰ ਰਘੂ ਰਾਏ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਨੂੰ ਕਲਾ ਦਾ ਅਜਿਹਾ ਪ੍ਰਤੀਕ ਦੱਸਿਆ ਹੈ, ਜਿਨ੍ਹਾਂ ਨੇ ਆਪਣੇ ਲੈਂਜ਼ ਰਾਹੀਂ ਭਾਰਤ ਦੀ ਜੀਵੰਤਤਾ ਨੂੰ ਅਮਰ ਕਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਰਘੂ ਰਾਏ ਦਾ ਕੰਮ ਡੂੰਘੀ ਸੰਵੇਦਨਸ਼ੀਲਤਾ, ਡੂੰਘਾਈ ਅਤੇ ਵਿਭਿੰਨਤਾ ਨਾਲ ਭਰਪੂਰ ਸੀ, ਜਿਸ ਨੇ ਭਾਰਤੀ ਜਨ-ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਪਰੋਇਆ ਅਤੇ ਉਨ੍ਹਾਂ ਨੂੰ ਲੋਕਾਂ ਦੇ ਨੇੜੇ ਲਿਆਂਦਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਫੋਟੋਗ੍ਰਾਫੀ ਅਤੇ ਸੱਭਿਆਚਾਰ ਦੀ ਦੁਨੀਆ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ ਅਤੇ ਉਨ੍ਹਾਂ ਦਾ ਦੇਹਾਂਤ ਕਲਾ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।