ਅਹਿਮਦਾਬਾਦ ਵਿੱਚ ਭਾਰਤ-ਜਰਮਨੀ ਸੀਈਓ ਫੋਰਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

January 12th, 01:35 pm

ਭਾਰਤ-ਜਰਮਨੀ ਸੀਈਓ ਫੋਰਮ ਵਿੱਚ ਸ਼ਾਮਲ ਹੋ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇਸ ਫੋਰਮ ਦੀ ਬੈਠਕ ਬਹੁਤ ਹੀ ਮਹੱਤਵਪੂਰਨ ਸਮੇਂ 'ਤੇ ਹੋ ਰਹੀ ਹੈ, ਜਦੋਂ ਅਸੀਂ ਭਾਰਤ-ਜਰਮਨੀ ਰਿਸ਼ਤਿਆਂ ਦੀ ਪਲੈਟੀਨਮ ਜੁਬਲੀ ਅਤੇ ਭਾਰਤ-ਜਰਮਨੀ ਰਣਨੀਤਕ ਭਾਈਵਾਲੀ ਦੀ ਸਿਲਵਰ ਜੁਬਲੀ ਮਨਾ ਰਹੇ ਹਾਂ। ਭਾਵ, ਸਾਡੇ ਰਿਸ਼ਤਿਆਂ ਵਿੱਚ ਪਲੈਟੀਨਮ ਵਰਗੀ ਸਥਿਰਤਾ (ਪੱਕਾਪਣ) ਅਤੇ ਚਾਂਦੀ ਵਰਗੀ ਚਮਕ ਵੀ ਹੈ।

ਅਗਲੇ ਦਹਾਕੇ ਲਈ ਭਾਰਤ-ਜਾਪਾਨ ਸੰਯੁਕਤ ਦ੍ਰਿਸ਼ਟੀਕੋਣ : ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਅੱਠ ਸੂਤਰੀ ਦਿਸ਼ਾਵਾਂ

August 29th, 07:11 pm

ਭਾਰਤ ਅਤੇ ਜਾਪਾਨ, ਦੋ ਦੇਸ਼ ਜੋ ਵਿਧੀ ਦੇ ਸ਼ਾਸਨ ‘ਤੇ ਅਧਾਰਿਤ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ, ਸਮ੍ਰਿੱਧ ਅਤੇ ਦਬਾਅ-ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੰਯੁਕਤ ਦ੍ਰਿਸ਼ਟੀਕੋਣ ਰੱਖਦੇ ਹਨ, ਦੋ ਅਰਥਵਿਵਸਥਾਵਾਂ ਜਿਨ੍ਹਾਂ ਦੇ ਕੋਲ ਪੂਰਕ ਸੰਸਾਧਨ ਸੰਪੰਨਤਾ, ਤਕਨੀਕੀ ਸਮਰੱਥਾਵਾਂ ਅਤੇ ਲਾਗਤ ਮੁਕਾਬਲੇਬਾਜ਼ੀ ਹੈ ਅਤੇ ਦੋ ਦੇਸ਼ ਜਿਨ੍ਹਾਂ ਦੇ ਕੋਲ ਮੈਤਰੀ ਅਤੇ ਆਪਸੀ ਸਦਭਾਵਨਾ ਦੀ ਲੰਬੀ ਪਰੰਪਰਾ ਹੈ, ਅਗਲੇ ਦਹਾਕੇ ਵਿੱਚ ਆਪਣੇ ਦੇਸ਼ਾਂ ਅਤੇ ਵਿਸ਼ਵ ਵਿੱਚ ਹੋਣ ਵਾਲੇ ਪਰਿਵਰਤਨਾਂ ਅਤੇ ਮੌਕਿਆਂ ਦਾ ਸੰਯੁਕਤ ਤੌਰ ‘ਤੇ ਲਾਭ ਉਠਾਉਣ, ਸਾਡੇ ਸਬੰਧਿਤ ਘਰੇਲੂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਅਤੇ ਸਾਡੇ ਦੇਸ਼ਾਂ ਅਤੇ ਅਗਲੀ ਪੀੜ੍ਹੀ ਦੇ ਲੋਕਾਂ ਨੂੰ ਪਹਿਲਾਂ ਤੋਂ ਕਿਤੇ ਵੱਧ ਕਰੀਬ ਲਿਆਉਣ ਦੀ ਆਪਣੀ ਅਭਿਲਾਸ਼ਾ ਵਿਅਕਤ ਕਰਦੇ ਹਨ।

ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 23rd, 10:10 pm

ਮੈਂ World Leaders Forum ਵਿੱਚ ਆਏ ਸਾਰੇ ਮਹਿਮਾਨਾਂ ਦਾ ਅਭਿਨੰਦਨ ਕਰਦਾ ਹਾਂ। ਇਹ ਫੋਰਮ ਦੀ ਟਾਈਮਿੰਗ ਬਹੁਤ perfect ਹੈ, ਅਤੇ ਇਸ ਲਈ ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ। ਅਜੇ ਪਿਛਲੇ ਹਫ਼ਤੇ ਹੀ ਲਾਲ ਕਿਲ੍ਹੇ ਤੋਂ ਮੈਂ ਨੈਕਸਟ ਜੈਨਰੇਸ਼ਨ ਰਿਫੌਰਮਸ ਦੀ ਗੱਲ ਕਹੀ ਹੈ, ਅਤੇ ਹੁਣ ਇਹ ਫੋਰਮ ਇਸ ਸਪਿਰਿਟ ਦੇ ਫੋਰਸ ਮਲਟੀਪਲਾਇਰ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਇਕੌਨਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕੀਤਾ

August 23rd, 05:43 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇਕੌਨਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਨੇ ਵਰਲਡ ਲੀਡਰ ਫੋਰਮ ਵਿੱਚ ਮੌਜੂਦ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਫੋਰਮ ਦੇ ਆਯੋਜਨ ਦੇ ਸਮੇਂ ਨੂੰ “ਬੇਹੱਦ ਉਪਯੁਕਤ” ਦੱਸਦੇ ਹੋਏ, ਸ਼੍ਰੀ ਮੋਦੀ ਨੇ ਇਸ ਸਮੇਂ ਸਿਰ ਪਹਿਲਕਦਮੀ ਦੇ ਲਈ ਆਯੋਜਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪਿਛਲੇ ਹਫਤੇ ਹੀ ਉਨ੍ਹਾਂ ਨੇ ਲਾਲ ਕਿਲੇ ਤੋਂ ਅਗਲੀ ਪੀੜ੍ਹੀ ਦੇ ਸੁਧਾਰਾਂ ਬਾਰੇ ਗੱਲ ਕੀਤੀ ਸੀ ਅਤੇ ਅੱਗੇ ਕਿਹਾ ਕਿ ਇਹ ਫੋਰਮ ਹੁਣ ਉਸੇ ਭਾਵਨਾ ਨੂੰ ਗੁਣਾਤਮਕ ਬਲ ਪ੍ਰਦਾਨ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜੀ7 ਸਮਿਟ ਦੌਰਾਨ ਮੈਕਸਿਕੋ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

June 17th, 11:54 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੈਨੇਡਾ ਦੇ ਕਨਾਨਸਕਿਸ (Kananaskis) ਵਿੱਚ ਜੀ7 ਸਮਿਟ ਦੌਰਾਨ ਮੈਕਸਿਕੋ ਦੇ ਰਾਸ਼ਟਰਪਤੀ ਮਹਾਮਹਿਮ ਡਾ. ਕਲਾਉਡੀਆ ਸ਼ੀਨਬੌਮ ਪਾਰਡੋ (Dr. Claudia Sheinbaum Pardo) ਨਾਲ ਮੁਲਾਕਾਤ ਕੀਤੀ। ਇਹ ਦੋਵੇਂ ਨੇਤਾਵਾਂ ਦਰਮਿਆਨ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮਤਰੀ ਨੇ ਮੈਕਸਿਕੋ ਦੀ ਰਾਸ਼ਟਰਪਤੀ ਨੂੰ ਇਤਿਹਾਸਕ ਜਿੱਤ ‘ਤੇ ਵਧਾਈ ਦਿੱਤੀ।

ਸਾਇਪ੍ਰਸ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ

June 16th, 02:17 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਇਪ੍ਰਸ ਦੇ ਰਾਸ਼ਟਰਪਤੀ ਮਹਾਮਹਿਮ ਨਿਕੋਸ ਕ੍ਰਿਸਟੋਡੌਲਿਡੇਸ ਦੇ ਨਾਲ ਅੱਜ ਲਿਮਾਸੋਲ ਵਿੱਚ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਰਾਉਂਡ ਟੇਬਲ ਗੱਲਬਾਤ ਕੀਤੀ। ਪ੍ਰਤੀਭਾਗੀਆਂ ਵਿੱਚ ਬੈਂਕਿੰਗ, ਵਿੱਤੀ ਸੰਸਥਾਵਾਂ, ਮੈਨੂਫੈਕਚਰਿੰਗ, ਰੱਖਿਆ, ਲੌਜਿਸਟਿਕਸ, ਸਮੁੰਦਰੀ, ਸ਼ਿਪਿੰਗ, ਟੈਕਨੋਲੋਜੀ, ਇਨੋਵੇਸ਼ਨ, ਡਿਜੀਟਲ ਟੈਕਨੋਲੋਜੀ, ਏਆਈ, ਆਈਟੀ ਸੇਵਾਵਾਂ, ਟੂਰਿਜ਼ਮ ਅਤੇ ਗਤੀਸ਼ੀਲਤਾ ਜਿਹੇ ਵਿਵਿਧ ਖੇਤਰਾਂ ਦੇ ਪ੍ਰਤੀਨਿਧੀ ਸ਼ਾਮਲ ਸਨ।

ਸਾਇਪ੍ਰਸ ਵਿੱਚ ਭਾਰਤ-ਸਾਇਪ੍ਰਸ ਬਿਜ਼ਨਸ ਰਾਊਂਡਟੇਬਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

June 15th, 11:10 pm

ਸਭ ਤੋਂ ਪਹਿਲੇ ਮੈਂ ਰਾਸ਼ਟਰਪਤੀ ਜੀ ਦਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ ਕਿ ਅੱਜ ਉਹ ਖ਼ੁਦ ਏਅਰਪੋਰਟ ‘ਤੇ ਮੈਨੂੰ ਰਿਸੀਵ ਕਰਨ ਦੇ ਲਈ ਆਏ ਸਨ। ਬਿਜ਼ਨਸ ਲੀਡਰਸ ਦੇ ਨਾਲ ਇਤਨਾ ਬੜਾ ਰਾਊਂਡਟੇਬਲ ਉਨ੍ਹਾਂ ਨੇ ਆਰਗੇਨਾਇਜ਼ ਕੀਤਾ, ਮੈਂ ਇਸ ਦੇ ਲਈ ਬਹੁਤ ਆਭਾਰੀ ਹਾਂ। ਉਨ੍ਹਾਂ ਨੇ ਮੇਰੇ ਲਈ ਅਤੇ ਸਾਡੀ ਪਾਰਟਨਰਸ਼ਿਪ ਦੇ ਲਈ ਜੋ ਸਕਾਰਾਤਮਕ ਵਿਚਾਰ ਰੱਖੇ ਹਨ, ਮੈਂ ਇਸ ਦੇ ਲਈ ਭੀ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਿਨਲੈਂਡ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਲੈਕਜ਼ੈਂਡਰ ਸਟੱਬ (H.E. Mr. Alexander Stubb) ਨਾਲ ਟੈਲੀਫੋਨ ‘ਤੇ ਗੱਲਾਬਾਤ ਕੀਤੀ

April 16th, 05:45 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਿਨਲੈਂਡ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਲੈਕਜ਼ੈਂਡਰ ਸਟੱਬ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।