ਸੇਸ਼ੇਲਸ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ

June 28th, 02:02 pm

ਉਨ੍ਹਾਂ ਵੱਲੋਂ “ਗਾਰਡੀਅਨ ਆਫ਼ ਦਿ ਬਲੂ ਹੋਰਾਈਜ਼ਨ” ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਅਤੇ 140 ਕਰੋੜ ਭਾਰਤੀਆਂ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ। ਮੈਂ ਇਸ ਸਨਮਾਨ ਨੂੰ ਨਿਮਰਤਾ ਨਾਲ ਪ੍ਰਵਾਨ ਕਰਦਿਆਂ, ਉਨ੍ਹਾਂ ਸਾਰੇ ਦੇਸ਼ਾਂ ਨੂੰ ਸਮਰਪਿਤ ਕਰਦਾ ਹਾਂ, ਜੋ ਜਲਵਾਯੂ ਤਬਦੀਲੀ ਦੀ ਚੁਣੌਤੀ ਨਾਲ ਲੜ ਰਹੇ ਹਨ, ਅਤੇ ਵਾਤਾਵਰਨ ਦੀ ਸੰਭਾਲ ਨੂੰ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣਾ ਫ਼ਰਜ਼ ਮੰਨਦੇ ਹਨ।

ਪ੍ਰਧਾਨ ਮੰਤਰੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਬਲੀਦਾਨ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

June 23rd, 03:39 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਯਾਦ ਕੀਤਾ।

ਨਵੀਂ ਦਿੱਲੀ ਵਿੱਚ ਰਿਪਬਲਿਕ ਸਮਿਟ 2026 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

June 22nd, 10:24 pm

ਰਿਪਬਲਿਕ ਟੀਵੀ ਨੈੱਟਵਰਕ ਦੇ ਸਾਰੇ ਦਰਸ਼ਕ ਅਤੇ ਹੁਣ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਵੀ ਮੇਰਾ ਪ੍ਰਣਾਮ! ਮੈਂ ਇਸ ਸਮਿਟ ਵਿੱਚ ਹਿੱਸਾ ਲੈਣ ਆਏ ਸਾਰੇ ਸਾਥੀਆਂ ਦਾ ਵੀ ਸਵਾਗਤ ਕਰਦਾ ਹਾਂ। 24 ਘੰਟੇ ਚੱਲਣ ਵਾਲੇ ਚੈਨਲਾਂ ਵਿੱਚ ਬ੍ਰੇਕਿੰਗ ਨਿਊਜ਼ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਅਤੇ ਅੱਜ-ਕੱਲ੍ਹ ਤਾਂ ਦੁਨੀਆ ਵਿੱਚ ਹੀ, ਪੂਰੀ ਦੁਨੀਆ ਵਿੱਚ ਕਿਤੇ ਵੀ ਨਜ਼ਰ ਮਾਰੀਏ, ਪੂਰੀ ਦੁਨੀਆ ਬ੍ਰੇਕਿੰਗ ਨਿਊਜ਼ ਦੇ ਮੋਡ ’ਤੇ ਹੀ ਹੈ, ਅਤੇ ਇੰਨੀ ਭੱਜ-ਦੌੜ ਵਿੱਚ ਤੁਸੀਂ ਸਾਰੇ, ਇਸ ਸਮਿਟ ਨੂੰ ਹੋਸਟ ਕਰ ਰਹੇ ਹੋ, ਇਸ ਦਾ ਹਿੱਸਾ ਬਣੇ ਹੋ। ਅਤੇ ਇਸ ਲਈ ਤੁਸੀਂ ਖ਼ਾਸ ਵਧਾਈ ਦੇ ਪਾਤਰ ਹੋ। ਅਤੇ ਇਸ ਵਾਰ ਤੁਹਾਡੀ ਚਰਚਾ ਦਾ ਵਿਸ਼ਾ ਵੀ ਓਨਾ ਹੀ ਮਹੱਤਵਪੂਰਨ ਹੈ... ਮਹਾਨ ਸ਼ਕਤੀ ਭਾਰਤ: ਰਾਸ਼ਟਰ ਪਹਿਲਾਂ (Great Power India: Nation First...)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਸਮਿਟ 2026 ਨੂੰ ਸੰਬੋਧਨ ਕੀਤਾ

June 22nd, 08:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਰਿਪਬਲਿਕ ਸਮਿਟ' ਨੂੰ ਸੰਬੋਧਨ ਕੀਤਾ। ਸਮਿਟ ਵਿੱਚ ਸ਼ਾਮਲ ਲੋਕਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਬੰਧਕਾਂ ਨੂੰ ਅਜਿਹੇ ਦੌਰ ਵਿੱਚ ਮਹਾਨ ਸ਼ਕਤੀ ਭਾਰਤ: ਰਾਸ਼ਟਰ ਪਹਿਲਾਂ” (Great Power India: Nation First) ਵਿਸ਼ੇ ’ਤੇ ਚਰਚਾ ਆਯੋਜਿਤ ਕਰਨ ਦੇ ਲਈ ਵਧਾਈਆਂ ਦਿੱਤੀਆਂ, ਜਦੋਂ ਦੁਨੀਆ ਤੇਜ਼ੀ ਨਾਲ ਅਤੇ ਮਹੱਤਵਪੂਰਨ ਬਦਲਾਵ ਦੇਖ ਰਹੀ ਹੈ।

ਭਾਰਤ-ਫ਼ਰਾਂਸ ਇਨੋਵੇਸ਼ਨ ਰੋਡਮੈਪ 2030

June 15th, 05:42 am

17 ਫਰਵਰੀ, 2026 ਨੂੰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਦੁਵੱਲੇ ਸਬੰਧਾਂ ਨੂੰ 'ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਉੱਚਾ ਚੁੱਕਿਆ ਸੀ। ਉਨ੍ਹਾਂ ਨੇ ਸਾਂਝੇ ਤੌਰ 'ਤੇ 'ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ 2026' ਦਾ ਉਦਘਾਟਨ ਕੀਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਇਨੋਵੇਸ਼ਨ, ਖੋਜ, ਤਕਨਾਲੋਜੀ, ਡਿਜੀਟਲ ਤਕਨੀਕ ਅਤੇ ਸਾਈਬਰ ਸਪੇਸ, ਸਿਹਤ, ਸੱਭਿਆਚਾਰ, ਅਰਥ-ਵਿਵਸਥਾ, ਵਿੱਦਿਅਕ ਸਬੰਧਾਂ ਅਤੇ ਲੋਕਾਂ ਵਿਚਾਲੇ ਆਪਸੀ ਤਾਲਮੇਲ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਵਿਆਪਕ ਅਤੇ ਵਿਭਿੰਨ ਬਣਾਉਣ ਦਾ ਸੱਦਾ ਦਿੱਤਾ।

ਕੈਬਨਿਟ ਨੇ ਪ੍ਰਸਤਾਵ ਪਾਸ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਲਗਾਤਾਰ ਦੋ ਕਾਰਜਕਾਲ ਤੱਕ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਬਣੇ ਰਹਿਣ ਦੇ ਲਈ ਵਧਾਈ ਦੇਣ ਵਾਲਾ ਮਤਾ ਪਾਸ ਕੀਤਾ

June 10th, 01:50 pm

ਕੇਂਦਰੀ ਕੈਬਨਿਟ ਨੇ ਅੱਜ ਇੱਕ ਪ੍ਰਸਤਾਵ ਪਾਸ ਕਰਕੇ 10 ਜੂਨ, 2026 ਨੂੰ ਭਾਰਤੀ ਲੋਕਤੰਤਰ ਦੀ ਯਾਤਰਾ ਵਿੱਚ ਇੱਕ ਇਤਿਹਾਸਕ ਪਲ ਦੱਸਿਆ ਅਤੇ ਸ਼੍ਰੀ ਨਰੇਂਦਰ ਮੋਦੀ ਨੂੰ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ। ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ 4,399 ਦਿਨਾਂ ਦੀ ਨਿਰੰਤਰ ਸੇਵਾ ਦਾ ਰਿਕਾਰਡ ਬਣਾ ਕੇ ਸ਼੍ਰੀ ਮੋਦੀ ਨੇ ਸ਼੍ਰੀ ਜਵਾਹਰ ਲਾਲ ਨਹਿਰੂ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਸ਼੍ਰੀ ਨਹਿਰੂ ਨੇ 1952 ਤੋਂ 1964 ਤੱਕ 4,398 ਦਿਨਾਂ ਤੱਕ ਨਿਰੰਤਰ ਸੇਵਾ ਕੀਤੀ ਸੀ। ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਇਹ ਮੌਕਾ ਭਾਰਤ ਦੀ ਲੋਕਤੰਤਰੀ ਚੇਤਨਾ, ਜਨਤਕ ਵਿਸ਼ਵਾਸ ਅਤੇ ਜਨਤਕ ਭਾਗੀਦਾਰੀ ਦੀ ਤਾਕਤ ਦਾ ਪ੍ਰਤੀਕ ਹੈ, ਜੋ ਕਿ ਰਾਸ਼ਟਰ ਸਭ ਤੋਂ ਉੱਪਰ ਦੇ ਸੰਕਲਪ ਤੋਂ ਪ੍ਰੇਰਿਤ ਇੱਕ ਨੇਤਾ ਨੂੰ ਲੋਕਾਂ ਦੁਆਰਾ ਦਿੱਤੇ ਗਏ ਬੇਮਿਸਾਲ ਸਮਰਥਨ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਜਨਤਕ ਸੇਵਾ ਨੂੰ ਸੁਸ਼ਾਸਨ ਦੀ ਸਭ ਤੋਂ ਵੱਡੀ ਕਸੌਟੀ ਅਤੇ ਜਨਤਾ ਦਾ ਵਿਸ਼ਵਾਸ ਜਿੱਤਣ ਦਾ ਜ਼ਰੀਆ ਦਰਸਾਉਣ ਵਾਲੇ ਸੰਸਕ੍ਰਿਤ ਸੁਭਾਸ਼ਤਮ ਨੂੰ ਸਾਂਝਾ ਕੀਤਾ

June 10th, 11:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਕ੍ਰਿਤ ਵਿੱਚ ਇੱਕ ਸੁਭਾਸ਼ਤਮ ਸਾਂਝਾ ਕੀਤਾ, ਜਿਸਦਾ ਭਾਵ ਹੈ ਕਿ ਲੋਕ ਸੇਵਾ ਹੀ ਸੁਸ਼ਾਸਨ ਦੀ ਸਭ ਤੋਂ ਵੱਡੀ ਕਸੌਟੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਨਿਮਰਤਾ, ਸਮਰਪਣ ਅਤੇ ਫ਼ਰਜ਼ ਪਛਾਣਦਿਆਂ ਲਗਾਤਾਰ ਕੰਮ ਕਰਦਾ ਹੈ, ਉਹੀ ਜਨਤਾ ਦਾ ਵਿਸ਼ਵਾਸ ਜਿੱਤਦਾ ਹੈ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ, ਵਿਕਾਸ ਅਤੇ ਲੋਕ ਭਲਾਈ ਪ੍ਰਤੀ ਸਮਰਪਿਤ ਸਰਕਾਰ ਦੇ 12 ਸਾਲਾਂ 'ਤੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ

June 09th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਦੇ ਪਿਛਲੇ 12 ਸਾਲ ਵਿਸ਼ਵਾਸ, ਵਿਕਾਸ ਅਤੇ ਲੋਕ ਭਲਾਈ ਨੂੰ ਸਮਰਪਿਤ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 140 ਕਰੋੜ ਦੇਸ਼-ਵਾਸੀਆਂ ਦੇ ਆਸ਼ੀਰਵਾਦ ਅਤੇ ਸਭ ਤੋਂ ਪਹਿਲਾਂ ਰਾਸ਼ਟਰ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਨੌਜਵਾਨਾਂ, ਔਰਤਾਂ ਅਤੇ ਕਿਸਾਨ ਭੈਣ-ਭਰਾਵਾਂ ਨੂੰ ਸਸ਼ਕਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਹੈ।

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਵਿੱਚ ਇੱਕ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਸਮਾਜ ਦੀ ਭਲਾਈ ਲਈ ਸਮਰਪਿਤ ਇੱਕ ਸੱਚੇ ਬੁੱਧੀਮਾਨ ਵਿਅਕਤੀ ਦੇ ਗੁਣਾਂ ਨੂੰ ਉਜਾਗਰ ਕੀਤਾ ਗਿਆ ਹੈ

June 09th, 10:27 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਕ੍ਰਿਤ ਵਿੱਚ ਇੱਕ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਸਮਾਜ ਦੀ ਭਲਾਈ ਲਈ ਸਮਰਪਿਤ ਇੱਕ ਸੱਚੇ ਬੁੱਧੀਮਾਨ ਵਿਅਕਤੀ ਦੇ ਗੁਣਾਂ 'ਤੇ ਚਾਨਣਾ ਪਾਇਆ ਗਿਆ ਹੈ।

ਗੁਜਰਾਤ ਦੇ ਸੂਰਤ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

June 05th, 04:30 pm

ਮੈਨੂੰ ਕਈ ਵਾਰ ਲੱਗਦਾ ਹੈ ਕਿ, ਇਹ ਸੂਰਤ ਸ਼ਹਿਰ ਨਹੀਂ ਹੈ, ਸੂਰਤ ਇੱਕ ਜਜ਼ਬਾ ਹੈ, ਅਤੇ ਜੇ ਇਹ ਜਜ਼ਬਾ ਹੋਵੇ, ਤਾਂ ਹੀ ਵਾਤਾਵਰਣ ਦਿਵਸ ਮੌਕੇ ਹਰ ਪਰਿਵਾਰ ਨੂੰ ਨਾਲ ਜੋੜ ਕੇ, ਅਜਿਹੇ 15,000 ਵਾਤਾਵਰਣ ਨੂੰ ਸਮਰਪਿਤ ਬਹੁਤ ਸੋਹਣੇ ਪੋਸਟਰ ਬਣਾ ਕੇ ਲੋਕ ਲਿਆਏ ਹਨ। ਜਿਨ੍ਹਾਂ ਵੀ ਪਰਿਵਾਰਾਂ ਦੇ ਸਾਥੀਆਂ ਨੇ ਇਹ ਕੰਮ ਕੀਤਾ ਹੈ, ਮੈਂ ਉਨ੍ਹਾਂ ਸਾਰਿਆਂ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ। ਕਿਉਂਕਿ ਜਦੋਂ ਉਨ੍ਹਾਂ ਨੇ ਇਹ ਵਿਚਾਰ ਕੀਤਾ ਹੋਵੇਗਾ ਨਾ, ਤਾਂ ਉਨ੍ਹਾਂ ਦਾ ਮਨ ਹੁਣ ਇਸ ਵਾਤਾਵਰਣ ਦੀ ਰਾਖੀ ਵਿੱਚ ਲੱਗ ਗਿਆ ਹੋਵੇਗਾ। ਸਾਡੇ ਕਾਠੀਆਵਾੜ ਦੇ ਬਹੁਤ ਸਾਰੇ ਭਰਾ ਇੱਥੇ ਸੂਰਤ ਵਿੱਚ ਰਹਿੰਦੇ ਹਨ, ਅਤੇ ਉਨ੍ਹਾਂ ਦੀ ਉੱਥੇ ਖੇਤੀ ਹੈ, ਤਾਂ ਮੇਰੀ ਉਨ੍ਹਾਂ ਨੂੰ ਇੱਕ ਅਪੀਲ ਹੈ ਕਿ ਵਾਤਾਵਰਣ ਦੇ ਇੱਕ ਕੰਮ ਦੇ ਹਿੱਸੇ ਵਜੋਂ ‘ਖੇਤ ਬਚਾਓ’ ਮੁਹਿੰਮ ਨਾਲ ਜੁੜ ਜਾਣ। ਕੈਮੀਕਲ ਮੁਕਤ ਖੇਤੀ, ਸਾਡੇ ਬਜ਼ੁਰਗ ਜੋ ਕੁਦਰਤੀ ਖੇਤੀ ਕਰਦੇ ਸਨ, ਅਤੇ ਮੈਂ ਤਾਂ ਸੂਰਤ ਦੇ ਜਿਨ੍ਹਾਂ-ਜਿਨ੍ਹਾਂ ਲੋਕਾਂ ਦੀ ਜਿੱਥੇ-ਜਿੱਥੇ ਵੀ ਖੇਤੀ ਹੈ, ਸਾਰਿਆਂ ਨੂੰ ਹੱਕ ਨਾਲ ਕਹਿਣਾ ਹੈ, ਕਿ ਮੇਰਾ ਇੰਨਾ ਕੰਮ ਜ਼ਰੂਰ ਕਰਨਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿੱਚ 18,800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ

June 05th, 04:16 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਪ੍ਰਧਾਨ ਮੰਤਰੀ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਗੁਜਰਾਤ ਦੇ ਲੋਕਾਂ ਦੇ ਅਟੁੱਟ ਸਾਥ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਬਾਅਦ ਮੈਂ ਪਹਿਲੀ ਵਾਰ ਸੂਰਤ ਆਇਆ ਹਾਂ। ਮੈਂ ਸੂਰਤ ਤੋਂ ਪੂਰੇ ਗੁਜਰਾਤ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ 5 ਜੂਨ ਨੂੰ ਸੂਰਤ ਅਤੇ ਦਮਨ ਦਾ ਦੌਰਾ ਕਰਨਗੇ

June 04th, 10:03 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜੂਨ, 2026 ਨੂੰ ਗੁਜਰਾਤ ਅਤੇ ਦਮਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 2:30 ਵਜੇ ਸੂਰਤ ਜ਼ਿਲ੍ਹੇ ਦੇ ਹਜ਼ੀਰਾ ਵਿੱਚ ਚੱਲ ਰਹੇ ਉਦਯੋਗਿਕ ਕਾਰਜਾਂ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕਰਨਗੇ। ਪ੍ਰਧਾਨ ਮੰਤਰੀ ਸ਼ਾਮ ਲਗਭਗ 4:15 ਵਜੇ ਸੂਰਤ ਵਿੱਚ ਲਗਭਗ 18,800 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ। ਉਹ ਇਸ ਮੌਕੇ 'ਤੇ ਇੱਕਠ ਨੂੰ ਸੰਬੋਧਨ ਵੀ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਵਿੱਚ ਗਰਮੀ ਤੋਂ ਬਚਣ ਲਈ ਸੁਝਾਅ ਸਾਂਝੇ ਕੀਤੇ, ਨਾਗਰਿਕਾਂ ਨੂੰ ਹਾਈਡ੍ਰੇਟਿਡ ਰਹਿਣ ਦੀ ਸਲਾਹ ਦਿੱਤੀ

May 31st, 11:30 am

‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਜੁੜ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਡੇ ਦੇਸ਼ ਦੇ ਲੋਕ ਦੇਸ਼ ਹਿੱਤ ਵਿੱਚ, ਸਮਾਜ ਦੇ ਹਿੱਤ ਵਿੱਚ, ਅਜਿਹੇ ਸ਼ਾਨਦਾਰ ਕੰਮ ਕਰ ਰਹੇ ਹਨ ਕਿ ਜਦੋਂ ਅਸੀਂ ਉਨ੍ਹਾਂ ਬਾਰੇ ਸੁਣਦੇ ਹਾਂ ਤਾਂ ਸਾਨੂੰ ਇੱਕ ਨਵੀਂ ਪ੍ਰੇਰਨਾ ਮਿਲਦੀ ਹੈ। ਅੱਜ ਪ੍ਰੋਗਰਾਮ ਦੀ ਸ਼ੁਰੂਆਤ, ਮੈਂ ਅਥਲੈਟਿਕਸ ਵਿੱਚ ਦੇਸ਼ ਦੀ ਅਜਿਹੀ ਹੀ ਪ੍ਰਾਪਤੀ ਤੋਂ ਕਰਾਂਗਾ। ਕੁਝ ਦਿਨ ਪਹਿਲਾਂ ਹੀ ਝਾਰਖੰਡ ਦੇ ਰਾਂਚੀ ਵਿੱਚ ਨੈਸ਼ਨਲ ਸੀਨੀਅਰ ਅਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ ਹੋਇਆ। ਇਸ ਵਿੱਚ ਦੇਸ਼ ਭਰ ਤੋਂ ਆਏ ਕਰੀਬ 800 ਅਥਲੀਟਾਂ ਨੇ ਹਿੱਸਾ ਲਿਆ। ਇਸ ਦੌਰਾਨ ਚਾਰ ਵੱਖ-ਵੱਖ ਈਵੈਂਟ ਵਿੱਚ ਚਾਰ ਨੈਸ਼ਨਲ ਰਿਕਾਰਡ ਟੁੱਟੇ। ਗੁਰਿੰਦਰਵੀਰ ਸਿੰਘ, ਵਿਸ਼ਾਲ ਟੀਕੇ, ਤੇਜਸਵਿਨ ਸ਼ੰਕਰ, ਦੇਵ ਮੀਣਾ ਅਤੇ ਕੁਲਦੀਪ ਕੁਮਾਰ। ਇਨ੍ਹਾਂ ਸਾਥੀਆਂ ਨੇ ਵੱਖ-ਵੱਖ ਕੈਟੇਗਰੀ ਵਿੱਚ ਨਵੇਂ ਰਿਕਾਰਡ ਬਣਾਏ। ਮੈਂ ਸਭ ਤੋਂ ਪਹਿਲਾਂ ਤਾਂ ਇਨ੍ਹਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਲੋਕਮਾਤਾ ਅਹਿਲਿਆਬਾਈ ਹੋਲਕਰ ਨੂੰ ਉਨ੍ਹਾਂ ਦੀ ਜਯੰਤੀ ਉੱਤੇ ਸ਼ਰਧਾਂਜਲੀ ਭੇਟ ਕੀਤੀ

May 31st, 11:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਮਾਤਾ ਅਹਿਲਿਆਬਾਈ ਹੋਲਕਰ ਨੂੰ ਉਨ੍ਹਾਂ ਦੀ ਜਯੰਤੀ ਉੱਤੇ ਸ਼ਰਧਾਂਜਲੀ ਭੇਟ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐੱਨ.ਟੀ.ਆਰ. ਗਾਰੂ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ

May 28th, 09:56 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਨ.ਟੀ.ਆਰ ਗਾਰੂ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਨੇ ਸ਼੍ਰੀ ਸਮਰਾਟ ਚੌਧਰੀ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ ਦਿੱਤੀ

April 15th, 02:41 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਸਮਰਾਟ ਚੌਧਰੀ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦਿਆਂ ਜਨਤਕ ਹਿੱਤ ਵਿੱਚ ਬੁੱਧੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਗੁਣਾਂ ਨੂੰ ਉਜਾਗਰ ਕੀਤਾ

February 17th, 08:53 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਅਤੇ ਤਕਨਾਲੋਜੀ ਨੂੰ ਸਮਾਜ ਲਈ ਸਹੀ ਅਰਥਾਂ ਵਿੱਚ ਲਾਹੇਵੰਦ ਬਣਾਉਣ ਵਿੱਚ ਬੁੱਧੀ, ਤਰਕ ਅਤੇ ਫੈਸਲਾ ਲੈਣ ਦੀ ਸਮਰੱਥਾ 'ਤੇ ਜ਼ੋਰ ਦਿੱਤਾ। ਇੰਡੀਆ ਏਆਈ ਇੰਪੈਕਟ ਸਮਿਟ 2026 ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਿਖਰ ਸੰਮੇਲਨ ਦਾ ਮੁੱਖ ਟੀਚਾ ਇਹ ਪਤਾ ਲਗਾਉਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਗਰਿਕਾਂ ਦੀ ਭਲਾਈ ਲਈ ਕਿਵੇਂ ਕੀਤੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ‘ਨਾਗਰਿਕਦੇਵੋ ਭਵ’ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ‘ਸੇਵਾ ਤੀਰਥ’ ਰਾਸ਼ਟਰ ਨੂੰ ਸਮਰਪਿਤ ਕੀਤਾ

February 13th, 05:12 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੇਵਾ ਤੀਰਥ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਭਾਰਤ ਦੇ ਲੋਕਾਂ ਦੀ ਸੇਵਾ ਕਰਨ ਦੇ ਆਪਣੇ ਅਟੁੱਟ ਸੰਕਲਪ ਨੂੰ ਦੁਹਰਾਇਆ ਅਤੇ 'ਨਾਗਰਿਕਦੇਵੋ ਭਵ' ਦੀ ਪਵਿੱਤਰ ਭਾਵਨਾ ਨੂੰ ਇਸ ਦੀ ਮਾਰਗ-ਦਰਸ਼ਕ ਸ਼ਕਤੀ ਦੱਸਿਆ।

ਪ੍ਰਧਾਨ ਮੰਤਰੀ ਨੇ ਮਹਾਨ ਸੰਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ

February 01st, 09:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਸੰਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਵਿੱਚ ਨਿਆਂ ਅਤੇ ਦਇਆ ਦੀ ਭਾਵਨਾ ਸਰਬਉੱਚ ਸੀ ਜੋ ਕਿ ਲੋਕ ਭਲਾਈ ਲਈ ਸਾਡੀਆਂ ਯੋਜਨਾਵਾਂ ਦੀ ਨੀਂਹ ਹੈ। ਸ਼੍ਰੀ ਮੋਦੀ ਨੇ ਕਿਹਾ, ਉਨ੍ਹਾਂ ਨੇ ਸਮਾਜਿਕ ਸਦਭਾਵਨਾ ਅਤੇ ਸਦਭਾਵਨਾ ਦਾ ਜੋ ਦੀਵਾ ਜਗਾਇਆ ਸੀ, ਉਹ ਦੇਸ਼-ਵਾਸੀਆਂ ਦੇ ਮਾਰਗ ਨੂੰ ਹਮੇਸ਼ਾ ਰੋਸ਼ਨ ਕਰਦਾ ਰਹੇਗਾ।

ਕੇਰਲ ਦੇ ਆਰਿਆ ਵੈਦਿਆ ਸ਼ਾਲਾ ਚੈਰੀਟੇਬਲ ਹਸਪਤਾਲ ਦੇ ਸ਼ਤਾਬਦੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

January 28th, 02:39 pm

ਅੱਜ ਇਸ ਗੌਰਵਮਈ ਮੌਕੇ ’ਤੇ ਤੁਹਾਡੇ ਸਭ ਨਾਲ ਜੁੜਨਾ ਮੇਰੇ ਲਈ ਖ਼ੁਸ਼ੀ ਅਤੇ ਅਨੰਦ ਦਾ ਵਿਸ਼ਾ ਹੈ। ਆਰਿਆ ਵੈਦਿਆ ਸ਼ਾਲਾ ਨੇ ਆਯੁਰਵੇਦ ਨੂੰ ਸੰਭਾਲਣ, ਸੁਰੱਖਿਅਤ ਰੱਖਣ ਅਤੇ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਆਪਣੇ 125 ਸਾਲਾਂ ਦੇ ਯਾਤਰਾ ਪਥ ਵਿੱਚ, ਇਸ ਸੰਸਥਾ ਨੇ ਆਯੁਰਵੇਦ ਨੂੰ ਇੱਕ ਸ਼ਕਤੀਸ਼ਾਲੀ ਚਕਿਤਸਾ ਪ੍ਰਣਾਲੀ ਵਜੋਂ ਸਥਾਪਿਤ ਕੀਤਾ ਹੈ। ਅੱਜ ਦੇ ਇਸ ਮੌਕੇ ’ਤੇ, ਮੈਂ ਆਰਿਆ ਵੈਦਿਆ ਸ਼ਾਲਾ ਦੇ ਸੰਸਥਾਪਕ ਵੈਦਯਰਤਨਮ ਪੀ.ਐੱਸ. ਵਾਰੀਅਰ ਜੀ ਦੇ ਯੋਗਦਾਨ ਨੂੰ ਯਾਦ ਕਰਦਾ ਹਾਂ। ਆਯੁਰਵੇਦ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਲੋਕ-ਭਲਾਈ ਲਈ ਉਨ੍ਹਾਂ ਦਾ ਨਿਸ਼ਕਾਮ ਸਮਰਪਣ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।