ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਭ ਦੀ ਸਦੀਵੀ ਭਰਮਾਰ, ਸੁਖ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕਰਦੇ ਹੋਏ ਸੰਸਕ੍ਰਿਤ ਦਾ ਸੁਭਾਸ਼ਤਮ ਸਾਂਝਾ ਕੀਤਾ
May 25th, 09:18 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਕੁਦਰਤ ਦੀ ਬੇਅੰਤ ਕਿਰਪਾ, ਸੂਰਜ ਦੇਵਤਾ ਦੀ ਊਰਜਾ ਅਤੇ ਮੀਂਹ ਦੇ ਪਵਿੱਤਰ ਆਸ਼ੀਰਵਾਦ ਸਾਡੇ ਜੀਵਨ ਨੂੰ ਸੁਖ ਅਤੇ ਖ਼ੁਸ਼ਹਾਲੀ ਭਰਪੂਰ ਬਣਾਉਂਦੇ ਹਨ। ਸ਼੍ਰੀ ਮੋਦੀ ਨੇ ਦਿਲੀਂ ਕਾਮਨਾ ਪ੍ਰਗਟ ਕੀਤੀ ਕਿ ਧਰਤੀ ਹਮੇਸ਼ਾ ਜੀਵੰਤ, ਹਰੀ-ਭਰੀ ਅਤੇ ਖ਼ੁਸ਼ਹਾਲ ਬਣੀ ਰਹੇ।ਪ੍ਰਧਾਨ ਮੰਤਰੀ ਨੇ ਸਮੂਹਿਕ ਖ਼ੁਸ਼ਹਾਲੀ ਅਤੇ ਵਿਸ਼ਵ-ਵਿਆਪੀ ਭਲਾਈ ਦੀ ਕਾਮਨਾ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
May 22nd, 12:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਰਿਆਂ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸਮੂਹਿਕ ਭਲਾਈ ਦੀ ਕਾਮਨਾ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ।ਪ੍ਰਧਾਨ ਮੰਤਰੀ ਨੇ ਬਾਬਾ ਵਿਸ਼ਵਨਾਥ ਮੰਦਰ ਵਿੱਚ ਦਰਸ਼ਨ ਅਤੇ ਪੂਜਾ-ਅਰਚਨਾ ਕੀਤੀ; ਸਮੂਹ ਦੇਸ਼ ਵਾਸੀਆਂ ਦੀ ਖ਼ੁਸ਼ਹਾਲੀ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ
April 29th, 11:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਸ਼ੀ ਦੇ ਬਾਬਾ ਵਿਸ਼ਵਨਾਥ ਮੰਦਿਰ ਮੰਦਰ ਵਿੱਚ ਦਰਸ਼ਨ ਅਤੇ ਪੂਜਾ-ਅਰਚਨਾ ਕੀਤੀ, ਜਿਥੇ ਉਨ੍ਹਾਂ ਨੇ ਦੇਸ਼ ਵਾਸੀਆਂ ਲਈ ਸੁਖ, ਖ਼ੁਸ਼ਹਾਲੀ ਅਤੇ ਤੰਦਰੁਸਤ ਜੀਵਨ ਲਈ ਪ੍ਰਾਰਥਨਾ ਕੀਤੀ।ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਮੌਕੇ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
March 19th, 09:48 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਰਾਤਿਆਂ ਦੇ ਸ਼ੁਭ ਮੌਕੇ ’ਤੇ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਖ਼ੁਸ਼ਹਾਲੀ, ਸਿਹਤ ਅਤੇ ਵਿਕਸਿਤ ਭਾਰਤ ਦੇ ਸੰਕਲਪ ਦੀ ਪੂਰਤੀ ਲਈ ਪ੍ਰਾਰਥਨਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ; ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
March 04th, 09:32 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹੋਲੀ ਦੇ ਮੌਕੇ ’ਤੇ ਦੇਸ਼ ਦੇ ਲੋਕਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਾਮਨਾ ਕੀਤੀ ਕਿ ਰੰਗਾਂ ਅਤੇ ਖ਼ੁਸ਼ੀਆਂ ਦਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖ਼ੁਸ਼ੀ, ਖ਼ੁਸ਼ਹਾਲੀ ਅਤੇ ਸਫਲਤਾ ਲਿਆਵੇ।ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫ਼ੋਨ 'ਤੇ ਗੱਲ ਕੀਤੀ
December 11th, 08:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਡੋਨਾਲਡ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਦਾ ਜੌਰਡਨ, ਇਥੋਪੀਆ ਅਤੇ ਓਮਾਨ ਦਾ ਦੌਰਾ
December 11th, 08:43 pm
ਜੌਰਡਨ ਦੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15-16 ਦਸੰਬਰ, 2025 ਨੂੰ ਜੌਰਡਨ ਦਾ ਦੌਰਾ ਕਰਨਗੇ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਭਾਰਤ ਅਤੇ ਜੌਰਡਨ ਵਿਚਾਲੇ ਹਰ ਤਰ੍ਹਾਂ ਦੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਨਾਲ ਮੁਲਾਕਾਤ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਭਾਰਤ-ਜੌਰਡਨ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰਨ, ਸਾਂਝੇ ਵਿਕਾਸ ਅਤੇ ਖ਼ੁਸ਼ਹਾਲੀ ਦੇ ਨਵੇਂ ਮੌਕੇ ਭਾਲਣ ਅਤੇ ਖੇਤਰੀ ਸ਼ਾਂਤੀ, ਖ਼ੁਸ਼ਹਾਲੀ, ਸੁਰੱਖਿਆ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਦੁਹਰਾਉਣ ਦਾ ਮੌਕਾ ਦਿੰਦੀ ਹੈ।ਪ੍ਰਧਾਨ ਮੰਤਰੀ ਨੇ ਧਨਤੇਰਸ ਦੇ ਮੌਕੇ ’ਤੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ
October 18th, 08:52 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਧਨਤੇਰਸ ਦੇ ਮੌਕੇ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।ਮਣੀਪੁਰ ਦੇ ਚੁਰਾਚਾਂਦਪੁਰ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 13th, 12:45 pm
ਮਣੀਪੁਰ ਦੀ ਇਹ ਧਰਤੀ ਹੌਂਸਲਿਆਂ ਅਤੇ ਅਤੇ ਹਿੰਮਤ ਦੀ ਧਰਤੀ ਹੈ, ਇਹ ਹਿਲਸ ਕੁਦਰਤ ਦਾ ਅਨਮੋਲ ਤੋਹਫਾ ਹੈ, ਅਤੇ ਨਾਲ ਹੀ ਇਹ ਹਿਲਸ ਤੁਹਾਡੇ ਸਾਰੇ ਲੋਕਾਂ ਦੀ ਲਗਾਤਾਰ ਮਿਹਨਤ ਦਾ ਵੀ ਪ੍ਰਤੀਕ ਹੈ। ਮੈਂ ਮਣੀਪੁਰ ਦੇ ਲੋਕਾਂ ਦੇ ਜਜ਼ਬੇ ਦੇ ਸੈਲੂਟ ਕਰਦਾ ਹਾਂ। ਇੰਨੇ ਭਾਰੇ ਮੀਂਹ ਵਿੱਚ ਵੀ ਤੁਸੀ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆਏ, ਮੈਂ ਤੁਹਾਡੇ ਇਸ ਪਿਆਰ ਲਈ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਭਾਰੀ ਬਾਰਿਸ਼ ਦੇ ਕਾਰਨ ਮੇਰਾ ਹੈਲੀਕੌਪਟਰ ਨਹੀਂ ਆ ਪਾਇਆ, ਤਾਂ ਮੈਂ ਸੜਕ ਮਾਰਗ ਤੋਂ ਆਉਣਾ ਤੈਅ ਕੀਤਾ। ਅਤੇ ਅੱਜ ਮੈਂ ਸੜਕ 'ਤੇ ਜੋ ਦ੍ਰਿਸ਼ ਦੇਖੇ, ਤਾਂ ਮੇਰਾ ਮਨ ਕਹਿੰਦਾ ਹੈ ਕਿ ਪਰਮਾਤਮਾ ਨੇ ਚੰਗਾ ਕੀਤਾ ਕਿ ਮੇਰਾ ਹੇਲੀਕੌਪਟਰ ਅੱਜ ਨਹੀਂ ਚਲਿਆ। ਅਤੇ ਮੈਂ ਰੋਡ ਤੋਂ ਆਇਆ, ਅਤੇ ਜੋ ਰਾਹ ਭਰ ਤਿਰੰਗਾ ਹੱਥ ਵਿੱਚ ਲੈ ਕੇ ਬੱਚਿਆ-ਬਜ਼ੁਰਗਾਂ ਸਭ ਨੇ ਜੋ ਪਿਆਰ ਦਿੱਤਾ, ਜੋ ਅਪਣਾਪਣ ਦਿੱਤਾ, ਮੇਰੇ ਜੀਵਨ ਵਿਚ ਮੈਂ ਇਸ ਪਲ ਨੂੰ ਕਦੇ ਨਹੀਂ ਭੁੱਲ ਸਕਦਾ, ਮੈਂ ਮਣੀਪੁਰ ਵਾਸੀਆਂ ਦਾ ਸਰ ਝੁਕਾਕਰ ਕੇ ਨਮਨ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਣੀਪੁਰ ਦੇ ਚੁਰਾਚਾਂਦਪੁਰ ਵਿੱਚ 7,300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
September 13th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਣੀਪੁਰ ਦੇ ਚੁਰਾਚਾਂਦਪੁਰ ਵਿੱਚ 7,300 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਅਵਸਰ ‘ਤੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਣੀਪੁਰ ਦੀ ਭੂਮੀ ਸਾਹਸ ਅਤੇ ਦ੍ਰਿੜ੍ਹ ਸੰਕਲਪ ਦੀ ਭੂਮੀ ਹੈ ਅਤੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਮਣੀਪੁਰ ਦੀਆਂ ਪਹਾੜੀਆਂ ਕੁਦਰਤ ਦਾ ਇੱਕ ਅਮੁੱਲ ਉਪਹਾਰ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪਹਾੜੀਆਂ ਲੋਕਾਂ ਦੀ ਨਿਰੰਤਰ ਸਖਤ ਮਿਹਨਤ ਦਾ ਪ੍ਰਤੀਕ ਹਨ। ਮਣੀਪੁਰ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ, ਸ਼੍ਰੀ ਮੋਦੀ ਨੇ ਇੰਨੀ ਵੱਡੀ ਸੰਖਿਆ ਵਿੱਚ ਆਉਣ ਦੇ ਲਈ ਲੋਕਾਂ ਦਾ ਆਭਾਰ ਵਿਅਕਤ ਕੀਤਾ ਅਤੇ ਉਨ੍ਹਾਂ ਦੇ ਪਿਆਰ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਪ੍ਰਧਾਨ ਮੰਤਰੀ ਨੇ ਨੇਪਾਲ ਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ 'ਤੇ ਸ਼੍ਰੀਮਤੀ ਸੁਸ਼ੀਲਾ ਕਾਰਕੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ
September 13th, 08:57 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੇਪਾਲ ਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ 'ਤੇ ਮਾਣਯੋਗ ਸ਼੍ਰੀਮਤੀ ਸੁਸ਼ੀਲਾ ਕਾਰਕੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਨੇਪਾਲ ਦੇ ਲੋਕਾਂ ਦੀ ਸ਼ਾਂਤੀ, ਤਰੱਕੀ ਅਤੇ ਸਮ੍ਰਿੱਧੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਪ੍ਰਧਾਨ ਮੰਤਰੀ ਦੀਆਂ ਪ੍ਰੀਫੈਕਚਰ ਦੇ ਰਾਜਪਾਲਾਂ ਨਾਲ ਗੱਲਬਾਤ ਦੌਰਾਨ ਟਿੱਪਣੀਆਂਪ੍ਰਧਾਨ ਮੰਤਰੀ ਦੀਆਂ ਪ੍ਰੀਫੈਕਚਰ ਦੇ ਰਾਜਪਾਲਾਂ ਨਾਲ ਗੱਲਬਾਤ ਦੌਰਾਨ ਟਿੱਪਣੀਆਂ
August 30th, 08:00 am
ਮੈਂ ਅਨੁਭਵ ਕਰ ਰਿਹਾ ਹਾਂ ਕਿ ਇਸ ਕਮਰੇ ਵਿੱਚ- ਸੈਤਾਮਾ ਦੀ ਰਫ਼ਤਾਰ ਹੈ, ਮਿਯਾਗੀ ਦੀ resilience ਹੈ, ਫੁਕੁਓਕਾ ਦੀ ਜੀਵੰਤਤਾ ਹੈ, ਅਤੇ, ਨਾਰਾ ਦੀ ਵਿਰਾਸਤ ਦੀ ਖੁਸ਼ਬੂ ਹੈ। ਤੁਹਾਡੇ ਸਾਰਿਆਂ ਵਿੱਚ ਕੁਮਾਮੋਤੋ ਦੀ ਗਰਮਜ਼ੋਸ਼ੀ ਹੈ, ਨਾਗਾਨੋ ਦੀ ਤਾਜ਼ਗੀ ਹੈ, ਸ਼ਿਜ਼ੂਕਾ ਦੀ ਸੁੰਦਰਤਾ ਹੈ, ਅਤੇ ਨਾਗਾਸਾਕੀ ਦੀ ਧੜਕਨ ਹੈ। ਤੁਸੀਂ ਸਾਰੇ, mount ਫੂਜੀ ਦੀ ਤਾਕਤ ਹੋ, ਸਾਕੁਰਾ ਦੀ ਆਤਮਾ ਦੇ ਪ੍ਰਤੀਕ ਹੋ। Together, you make Japan timeless.ਤੱਥ ਪੰਨਾ: ਭਾਰਤ-ਜਾਪਾਨ ਆਰਥਿਕ ਸੁਰੱਖਿਆ ਭਾਈਵਾਲੀ
August 29th, 08:12 pm
ਭਾਰਤ-ਜਾਪਾਨ ਦੀ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਈਵਾਲੀ ਹੈ, ਜੋ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਸੀ ਸਤਿਕਾਰ 'ਤੇ ਟਿਕੀ ਹੋਈ ਹੈ ਅਤੇ ਇਹ ਦੋਵਾਂ ਦੇਸ਼ਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਵਧਾਉਣ ਲਈ ਮਹੱਤਵਪੂਰਨ ਹੈ। ਆਰਥਿਕ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਸਾਡੇ ਰਣਨੀਤਕ ਦ੍ਰਿਸ਼ਟੀਕੋਣ ਅਤੇ ਆਰਥਿਕ ਜ਼ਰੂਰਤਾਂ ਵਿੱਚ ਵਧ ਰਹੇ ਸੁਮੇਲ ਤੋਂ ਪੈਦਾ ਹੋਣ ਵਾਲੇ ਸਾਡੇ ਦੁਵੱਲੇ ਸਹਿਯੋਗ ਦਾ ਇੱਕ ਮੁੱਖ ਥੰਮ੍ਹ ਹੈ15ਵੇਂ ਭਾਰਤ-ਜਾਪਾਨ ਸਲਾਨਾ ਸਮਿਟ ’ਤੇ ਸੰਯੁਕਤ ਬਿਆਨ: ਸਾਡੀ ਅਗਲੀ ਪੀੜ੍ਹੀ ਦੀ ਸੁਰੱਖਿਆ ਅਤੇ ਸਮ੍ਰਿੱਧੀ ਲਈ ਸਾਂਝੇਦਾਰੀ
August 29th, 07:06 pm
ਜਾਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਇਸ਼ਿਬਾ ਸ਼ਿਗੇਰੂ ਦੇ ਸੱਦੇ 'ਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15ਵੇਂ ਭਾਰਤ-ਜਾਪਾਨ ਸਲਾਨਾ ਸਮਿਟ ਲਈ 29-30 ਅਗਸਤ 2025 ਨੂੰ ਜਾਪਾਨ ਦੀ ਅਧਿਕਾਰਤ ਯਾਤਰਾ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ 29 ਅਗਸਤ 2025 ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ (ਕਾਂਤੇਈ) ਵਿੱਚ ਪ੍ਰਧਾਨ ਮੰਤਰੀ ਇਸ਼ਿਬਾ ਨੇ ਸੁਆਗਤ ਕੀਤਾ, ਜਿੱਥੇ ਉਨ੍ਹਾਂ ਨੂੰ ਰਸਮੀ ਗਾਰਡ ਆਫ ਔਨਰ ਦਿੱਤਾ ਗਿਆ। ਦੋਵਾਂ ਪ੍ਰਧਾਨ ਮੰਤਰੀਆਂ ਨੇ ਵਫ਼ਦ ਪੱਧਰੀ ਗੱਲਬਾਤ ਦੌਰਾਨ ਭਾਰਤ ਅਤੇ ਜਾਪਾਨ ਦੇ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਯਾਦ ਕੀਤਾ ਜੋ ਸੱਭਿਅਤਾ ਦੇ ਸਬੰਧਾਂ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿਤਾਂ, ਸਾਂਝੇ ਰਣਨੀਤਕ ਦ੍ਰਿਸ਼ਟੀਕੋਣ ਅਤੇ ਇੱਕ-ਦੂਸਰੇ ਦੇ ਪ੍ਰਤੀ ਪਰਸਪਰ ਸਨਮਾਨ ਵਿੱਚ ਨਿਹਿਤ ਹਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪਿਛਲੇ ਦਹਾਕੇ ਵਿੱਚ ਭਾਰਤ-ਜਾਪਾਨ ਸਾਂਝੇਦਾਰੀ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਆਪਸੀ ਸੁਰੱਖਿਆ ਅਤੇ ਸਮ੍ਰਿੱਧੀ ਲਈ ਰਣਨੀਤਕ ਅਤੇ ਦੂਰਅੰਦੇਸ਼ੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਰਚਨਾਤਮਕ ਚਰਚਾ ਕੀਤੀ।ਪ੍ਰਧਾਨ ਮੰਤਰੀ ਨੇ ਜੀਵਨ ਅਤੇ ਵਪਾਰ ਵਿੱਚ ਸੁਗਮਤਾ ਲਿਆਉਣ ਦੇ ਲਈ ਅਗਲੀ ਪੀੜ੍ਹੀ ਦੇ ਸੁਧਾਰਾਂ ‘ਤੇ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
August 18th, 08:40 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਗਲੀ ਪੀੜ੍ਹੀ ਦੇ ਸੁਧਾਰਾਂ ਦੇ ਰੋਡਮੈਪ ‘ਤੇ ਵਿਚਾਰ-ਵਟਾਂਦਰੇ ਦੇ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦਾ ਉਦੇਸ਼ ਤੇਜ਼ ਅਤੇ ਵਿਆਪਕ ਸੁਧਾਰ ਲਿਆਉਣਾ ਹੈ, ਜਿਸ ਨਾਲ ਜੀਵਨ ਦੀ ਸੁਗਮਤਾ ਵਧੇਗੀ, ਕਾਰੋਬਾਰ ਵਿੱਚ ਅਸਾਨੀ ਹੋਵੇਗੀ ਅਤੇ ਸਮਾਵੇਸ਼ੀ ਸਮ੍ਰਿੱਧੀ ਨੂੰ ਹੁਲਾਰਾ ਮਿਲੇਗਾ।ਪ੍ਰਧਾਨ ਮੰਤਰੀ ਨੇ 79ਵੇਂ ਸੁਤੰਤਰਤਾ ਦਿਵਸ ‘ਤੇ ਵਧਾਈਆਂ ਦੇਣ ਦੇ ਲਈ ਵਿਸ਼ਵ ਦੇ ਰਾਜਨੇਤਾਵਾਂ ਦਾ ਆਭਾਰ ਵਿਅਕਤ ਕੀਤਾ
August 15th, 07:26 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 79ਵੇਂ ਸੁਤੰਤਰਤਾ ਦਿਵਸ ‘ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇ ਲਈ ਵਿਸ਼ਵ ਦੇ ਰਾਜਨੇਤਾਵਾਂ ਦਾ ਆਭਾਰ ਵਿਅਕਤ ਕੀਤਾ।ਪ੍ਰਧਾਨ ਮੰਤਰੀ ਨੇ ਨੈਸ਼ਨਲ ਹੈਂਡਲੂਮ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
August 07th, 03:31 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈਸ਼ਨਲ ਹੈਂਡਲੂਮ ਦਿਵਸ ਦੇ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਬੁਣਾਈ ਦੀਆਂ ਸਾਡੀਆਂ ਸਮ੍ਰਿੱਧ ਪਰੰਪਰਾਵਾਂ ਦੇ ਉਤਸਵ ਦਾ ਦਿਨ ਹੈ ਜੋ ਸਾਡੇ ਬੁਣਕਰਾਂ ਦੀ ਰਚਨਾਤਮਕ ਕੁਸ਼ਲਤਾ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਭਾਰਤ ਦੀ ਹੈਂਡਲੂਮ ਵਿਵਿਧਤਾ ਅਤੇ ਆਜੀਵਿਕਾ ਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਵਿੱਚ ਇਸ ਦੀ ਭੂਮਿਕਾ ‘ਤੇ ਗਰਵ (ਮਾਣ) ਹੈ।ਭਾਰਤ-ਬ੍ਰਿਟੇਨ ਵਿਜ਼ਨ 2035
July 24th, 07:12 pm
ਭਾਰਤ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀਆਂ ਨੇ 24 ਜੁਲਾਈ, 2025 ਨੂੰ ਲੰਦਨ ਵਿੱਚ ਦੁਵੱਲੀ ਮੀਟਿੰਗ ਦੌਰਾਨ ਨਵੇਂ “ਭਾਰਤ-ਬ੍ਰਿਟੇਨ ਵਿਜ਼ਨ 2035” ਨੂੰ ਸਾਂਝੀ ਸਵੀਕ੍ਰਿਤੀ ਪ੍ਰਦਾਨ ਕਰ ਦਿੱਤੀ ਹੈ, ਜੋ ਮੁੜ ਸੁਰਜੀਤ ਸਾਂਝੇਦਾਰੀ ਦੀ ਪੂਰਨ ਸਮਰੱਥਾ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਇਹ ਮਹੱਤਵਅਕਾਂਖੀ ਅਤੇ ਭਵਿੱਖ-ਕੇਂਦ੍ਰਿਤ ਸਮਝੌਤਾ, ਤੇਜ਼ੀ ਨਾਲ ਬਦਲਦੇ ਗਲੋਬਲ ਦੌਰ ਵਿੱਚ ਆਪਸੀ ਵਿਕਾਸ, ਸਮ੍ਰਿੱਧੀ ਅਤੇ ਇੱਕ ਸਮ੍ਰਿੱਧ, ਸੁਰੱਖਿਅਤ ਅਤੇ ਟਿਕਾਊ ਵਿਸ਼ਵ ਨੂੰ ਆਕਾਰ ਦੇਣ ਲਈ ਦੋਵਾਂ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਸੰਕਲਪ ਨੂੰ ਰੇਖਾਂਕਿਤ ਕਰਦਾ ਹੈ।ਪੈਰਾਗਵੇ ਦੇ ਰਾਸ਼ਟਰਪਤੀ ਨਾਲ ਵਫ਼ਦ ਪੱਧਰ ਦੀ ਵਾਰਤਾ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਉਦਘਾਟਨੀ ਬਿਆਨ
June 02nd, 03:00 pm
ਤੁਹਾਡਾ ਅਤੇ ਤੁਹਾਡੇ ਵਫ਼ਦ (delegation) ਦਾ ਭਾਰਤ ਵਿੱਚ ਹਾਰਦਿਕ ਸੁਆਗਤ ਹੈ। ਪੈਰਾਗਵੇ ਦੱਖਣ ਅਮਰੀਕਾ ਵਿੱਚ ਇੱਕ ਮਹੱਤਵਪੂਰਨ ਪਾਰਟਨਰ ਹੈ। ਸਾਡੇ ਭੂਗੋਲ ਭਲੇ ਹੀ ਅਲੱਗ ਹੋਣ, ਲੇਕਿਨ ਸਾਡੀਆਂ ਲੋਕਤੰਤਰੀ ਕਦਰਾਂ-ਕੀਮਤਾਂ (democratic values) ਅਤੇ ਜਨ-ਕਲਿਆਣ ਦੀ ਪਰਵਾਹ ਕਰਨ ਦੀ ਇੱਕ ਹੀ ਸੋਚ ਹੈ। (Our geographies may be different, but we share the same democratic values, and care for the well-being of people.)ਸਾਊਦੀ ਅਰਬ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ
April 22nd, 08:30 am
ਅੱਜ, ਮੈਂ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੇ ਸੱਦੇ 'ਤੇ ਸਾਊਦੀ ਅਰਬ ਦੇ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਜਾ ਰਿਹਾ ਹਾਂ।