ਅਸਾਮ ਦੇ ਨਾਮਰੂਪ ਵਿੱਚ ਯੂਰੀਆ ਪਲਾਂਟ ਦੇ ਭੂਮੀ ਪੂਜਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 21st, 04:25 pm
ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਜੀ, ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਅਤੇ ਇੱਥੋਂ ਦੇ ਤੁਹਾਡੇ ਪ੍ਰਤੀਨਿਧੀ, ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਜੀ, ਅਸਾਮ ਸਰਕਾਰ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ, ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਆਏ ਹੋਏ, ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ ਲਈ ਆਏ ਹੋਏ, ਮੇਰੇ ਸਾਰੇ ਭਾਈਓ ਅਤੇ ਭੈਣੋ, ਜਿੰਨੇ ਲੋਕ ਪੰਡਾਲ ਵਿੱਚ ਹਨ, ਉਸ ਤੋਂ ਜ਼ਿਆਦਾ ਲੋਕ ਮੈਨੂੰ ਉੱਥੇ ਬਾਹਰ ਦਿਖ ਰਹੇ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਨਾਮਰੂਪ ਵਿੱਚ ਅਸਾਮ ਵੈਲੀ ਫਰਟੀਲਾਈਜ਼ਰ ਐਂਡ ਕੈਮੀਕਲਜ਼ ਲਿਮਟਿਡ ਦੇ ਅਮੋਨੀਆ-ਯੂਰੀਆ ਖਾਦ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
December 21st, 12:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਨਾਮਰੂਪ ਵਿੱਚ ਅਸਾਮ ਵੈਲੀ ਫਰਟੀਲਾਈਜ਼ਰ ਐਂਡ ਕੈਮੀਕਲਜ਼ ਲਿਮਟਿਡ ਦੇ ਅਮੋਨੀਆ-ਯੂਰੀਆ ਖਾਦ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਚਾਓਲੁੰਗ ਸੁਖਾਪਾ ਅਤੇ ਮਹਾਵੀਰ ਲਛਿਤ ਬੋਰਫੁਕਨ ਵਰਗੇ ਮਹਾਨ ਨਾਇਕਾਂ ਦੀ ਧਰਤੀ ਹੈ। ਉਨ੍ਹਾਂ ਨੇ ਭੀਮਬਰ ਦਿਓਰੀ, ਸ਼ਹੀਦ ਕੁਸ਼ਲ ਕੁੰਵਰ, ਮੋਰਨ ਰਾਜਾ ਬੋਦੂਸਾ, ਮਾਲਤੀ ਮੇਮ, ਇੰਦਰਾ ਮੀਰੀ, ਸਵਰਗਦੇਵ ਸਰਬਾਨੰਦ ਸਿੰਘ ਅਤੇ ਵੀਰ ਸਤੀ ਸਾਧਨੀ ਦੇ ਯੋਗਦਾਨ ਨੂੰ ਉਭਾਰਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਜਾਨੀ ਅਸਾਮ ਦੀ ਪਵਿੱਤਰ ਧਰਤੀ, ਇਸ ਬਹਾਦਰੀ ਅਤੇ ਕੁਰਬਾਨੀ ਦੀ ਮਹਾਨ ਧਰਤੀ ਨੂੰ ਨਮਨ ਕਰਦੇ ਹਨ।ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 06th, 08:14 pm
ਇੱਥੇ ਹਿੰਦੁਸਤਾਨ ਟਾਈਮਜ਼ ਸੰਮੇਲਨ ਵਿੱਚ ਦੇਸ਼-ਵਿਦੇਸ਼ ਤੋਂ ਕਈ ਪਤਵੰਤੇ ਹਾਜ਼ਰ ਹਨ। ਮੈਂ ਪ੍ਰਬੰਧਕਾਂ ਅਤੇ ਜਿੰਨੇ ਸਾਥੀਆਂ ਨੇ ਆਪਣੇ ਵਿਚਾਰ ਰੱਖੇ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਹੁਣੇ ਸ਼ੋਭਨਾ ਜੀ ਨੇ ਦੋ ਗੱਲਾਂ ਦੱਸੀਆਂ, ਜਿਨ੍ਹਾਂ ਨੂੰ ਮੈਂ ਨੋਟਿਸ ਕੀਤਾ, ਇੱਕ ਤਾਂ ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਪਿਛਲੀ ਵਾਰ ਆਏ ਸਨ, ਤਾਂ ਇਹ ਸੁਝਾਅ ਦਿੱਤਾ ਸੀ। ਇਸ ਦੇਸ਼ ਵਿੱਚ ਮੀਡੀਆ ਘਰਾਣਿਆਂ ਨੂੰ ਕੰਮ ਦੱਸਣ ਦੀ ਹਿੰਮਤ ਕੋਈ ਨਹੀਂ ਕਰ ਸਕਦਾ। ਪਰ ਮੈਂ ਕੀਤੀ ਸੀ, ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਸ਼ੋਭਨਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਬੜੇ ਚਾਅ ਨਾਲ ਇਸ ਕੰਮ ਨੂੰ ਕੀਤਾ। ਅਤੇ ਦੇਸ਼ ਨੂੰ, ਜਦੋਂ ਮੈਂ ਹੁਣੇ ਪ੍ਰਦਰਸ਼ਨੀ ਦੇਖ ਕੇ ਆਇਆ ਹਾਂ, ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਇਸ ਨੂੰ ਜ਼ਰੂਰ ਵੇਖੋ। ਇਨ੍ਹਾਂ ਫੋਟੋਗ੍ਰਾਫਰ ਸਾਥੀਆਂ ਨੇ ਇਸ ਪਲ ਨੂੰ ਅਜਿਹਾ ਫੜਿਆ ਹੈ ਕਿ ਪਲ ਨੂੰ ਅਮਰ ਬਣਾ ਦਿੱਤਾ ਹੈ। ਦੂਜੀ ਗੱਲ ਉਨ੍ਹਾਂ ਨੇ ਕਹੀ ਅਤੇ ਉਹ ਵੀ ਜ਼ਰਾ ਮੈਂ ਸ਼ਬਦਾਂ ਨੂੰ ਜਿਵੇਂ ਮੈਂ ਸਮਝ ਰਿਹਾ ਹਾਂ, ਉਨ੍ਹਾਂ ਨੇ ਕਿਹਾ ਕਿ ਤੁਸੀਂ ਅੱਗੇ ਵੀ, ਇੱਕ ਤਾਂ ਇਹ ਕਹਿ ਸਕਦੀ ਸੀ, ਕਿ ਤੁਸੀਂ ਅੱਗੇ ਵੀ ਦੇਸ਼ ਦੀ ਸੇਵਾ ਕਰਦੇ ਰਹੋ, ਪਰ ਹਿੰਦੁਸਤਾਨ ਟਾਈਮਜ਼ ਇਹ ਕਹੇ, ਤੁਸੀਂ ਅੱਗੇ ਵੀ ਅਜਿਹੀ ਹੀ ਸੇਵਾ ਕਰਦੇ ਰਹੋ, ਮੈਂ ਇਸ ਲਈ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2025 ਨੂੰ ਸੰਬੋਧਨ ਕੀਤਾ
December 06th, 08:13 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2025 ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਨੇ ਸੰਮੇਲਨ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਕਈ ਵਿਸ਼ੇਸ਼ ਮਹਿਮਾਨਾਂ ਦਾ ਜ਼ਿਕਰ ਕਰਦੇ ਹੋਏ ਪ੍ਰਬੰਧਕਾਂ ਅਤੇ ਵਿਚਾਰ ਸਾਂਝੇ ਕਰਨ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਸ਼ੋਭਨਾ ਜੀ ਨੇ ਦੋ ਨੁਕਤਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਉਨ੍ਹਾਂ ਨੇ ਧਿਆਨ ਨਾਲ ਸੁਣਿਆ। ਪਹਿਲਾ ਸਵਾਲ ਉਨ੍ਹਾਂ ਦੀ ਪਿਛਲੀ ਫੇਰੀ ਬਾਰੇ ਸੀ, ਜਦੋਂ ਉਨ੍ਹਾਂ ਨੇ ਇੱਕ ਸੁਝਾਅ ਦਿੱਤਾ ਸੀ, ਜੋ ਕਿ ਮੀਡੀਆ ਹਾਊਸਾਂ ਨਾਲ ਬਹੁਤ ਘੱਟ ਕੀਤਾ ਜਾਂਦਾ ਹੈ, ਪਰ ਉਨ੍ਹਾਂ ਨੇ ਇਹ ਕਰ ਦਿਖਾਇਆ ਸੀ। ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਸ਼ੋਭਨਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਇਸ ਨੂੰ ਉਤਸ਼ਾਹ ਨਾਲ ਲਾਗੂ ਕੀਤਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਉਹ ਪ੍ਰਦਰਸ਼ਨੀ ਦਾ ਦੌਰਾ ਕਰਦੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਫੋਟੋਗ੍ਰਾਫ਼ਰਾਂ ਨੇ ਪਲਾਂ ਨੂੰ ਇਸ ਤਰ੍ਹਾਂ ਕੈਦ ਕੀਤਾ ਕਿ ਉਹ ਪਲ ਅਮਰ ਹੋ ਗਏ, ਅਤੇ ਉਨ੍ਹਾਂ ਨੇ ਸਾਰਿਆਂ ਨੂੰ ਇਸ ਨੂੰ ਦੇਖਣ ਦੀ ਅਪੀਲ ਕੀਤੀ। ਸ਼ੋਭਨਾ ਜੀ ਦੇ ਦੂਜੇ ਨੁਕਤੇ 'ਤੇ, ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਨਾ ਸਿਰਫ਼ ਉਨ੍ਹਾਂ ਦੀ ਇੱਛਾ ਹੈ ਕਿ ਉਹ ਦੇਸ਼ ਦੀ ਸੇਵਾ ਕਰਦੇ ਰਹਿਣ, ਸਗੋਂ ਹਿੰਦੁਸਤਾਨ ਟਾਈਮਜ਼ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਤਰੀਕੇ ਨਾਲ ਸੇਵਾ ਕਰਦੇ ਰਹਿਣਾ ਚਾਹੀਦਾ ਹੈ, ਜਿਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਸਕਾਈਰੂਟ ਦੇ ਇਨਫਿਨਿਟੀ ਕੈਂਪਸ ਦੇ ਉਦਘਾਟਨ ਦੇ ਮੌਕੇ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 27th, 11:01 am
ਕੈਬਨਿਟ ਵਿੱਚ ਮੇਰੇ ਸਾਥੀ ਮਿਸ਼ਰਾ ਜੀ, ਕਿਸ਼ਨ ਰੈੱਡੀ ਜੀ, ਆਂਧਰਾ ਪ੍ਰਦੇਸ਼ ਦੇ ਉਦਯੋਗ ਮੰਤਰੀ ਸ਼੍ਰੀ ਟੀ. ਜੀ. ਭਰਤ ਜੀ, ਇਨ-ਸਪੇਸ ਦੇ ਚੇਅਰਮੈਨ ਸ਼੍ਰੀ ਪਵਨ ਗੋਇਨਕਾ ਜੀ, ਟੀਮ ਸਕਾਈਰੂਟ, ਹੋਰ ਮਹਾਮਹਿਮ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੈਦਰਾਬਾਦ ਵਿੱਚ ਸਕਾਈਰੂਟ ਇਨਫਿਨਿਟੀ ਕੈਂਪਸ ਦਾ ਉਦਘਾਟਨ ਕੀਤਾ
November 27th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸਕਾਈਰੂਟ ਇਨਫਿਨਿਟੀ ਕੈਂਪਸ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਪੁਲਾੜ ਖੇਤਰ ਵਿੱਚ ਇੱਕ ਬੇਮਿਸਾਲ ਮੌਕੇ ਦਾ ਗਵਾਹ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਨਿੱਜੀ ਖੇਤਰ ਦੀ ਵਧਦੀ ਪ੍ਰਸਿੱਧੀ ਦੇ ਨਾਲ ਭਾਰਤ ਦਾ ਪੁਲਾੜ ਈਕੋਸਿਸਟਮ ਇੱਕ ਵੱਡੀ ਛਲਾਂਗ ਮਾਰ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਕਾਈਰੂਟ ਇਨਫਿਨਿਟੀ ਕੈਂਪਸ ਭਾਰਤ ਦੀ ਨਵੀਂ ਸੋਚ, ਨਵੀਨਤਾ ਅਤੇ ਯੁਵਾ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਨਵੀਨਤਾ, ਜੋਖ਼ਮ ਲੈਣ ਅਤੇ ਉੱਦਮਤਾ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਭਾਰਤ ਭਵਿੱਖ ਵਿੱਚ ਗਲੋਬਲ ਸੈਟੇਲਾਈਟ ਲਾਂਚ ਵਾਤਾਵਰਣ ਪ੍ਰਣਾਲੀ ਵਿੱਚ ਕਿਵੇਂ ਇੱਕ ਮੋਹਰੀ ਵਜੋਂ ਉਭਰੇਗਾ। ਉਨ੍ਹਾਂ ਨੇ ਸ਼੍ਰੀ ਪਵਨ ਕੁਮਾਰ ਚੰਦਨਾ ਅਤੇ ਸ਼੍ਰੀ ਨਾਗਾ ਭਰਤ ਡਾਕਾ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਦੋਵੇਂ ਨੌਜਵਾਨ ਉੱਦਮੀ ਦੇਸ਼ ਭਰ ਦੇ ਅਣਗਿਣਤ ਨੌਜਵਾਨ ਪੁਲਾੜ ਉੱਦਮੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਨੂੰ ਖ਼ੁਦ ‘ਤੇ ਭਰੋਸਾ ਸੀ, ਜੋਖ਼ਮ ਲੈਣ ਤੋਂ ਨਹੀਂ ਝਿਜਕਦੇ ਨਹੀਂ ਸਨ ਅਤੇ ਨਤੀਜੇ ਵਜੋਂ ਅੱਜ ਪੂਰਾ ਦੇਸ਼ ਉਨ੍ਹਾਂ ਦੀ ਸਫਲਤਾ ਦੇਖ ਰਿਹਾ ਹੈ ਅਤੇ ਦੇਸ਼ ਉਨ੍ਹਾਂ 'ਤੇ ਮਾਣ ਮਹਿਸੂਸ ਕਰ ਰਿਹਾ ਹੈ।ਹੈਦਰਾਬਾਦ ਵਿੱਚ ਸੈਫਰਾਨ ਏਅਰਕ੍ਰਾਫਟ ਇੰਜਣ ਸਰਵਿਸਿਜ਼ ਇੰਡੀਆ ਸਹੂਲਤ ਕੇਂਦਰ ਦੇ ਉਦਘਾਟਨ ਦੇ ਮੌਕੇ ’ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 26th, 10:10 am
ਮੇਰੇ ਕੋਲ ਸਮਾਂ ਸੀਮਤ ਹੈ, ਕਿਉਂਕਿ ਮੈਂ ਸੰਸਦ ਵਿੱਚ ਪਹੁੰਚਣਾ ਹੈ, ਰਾਸ਼ਟਰਪਤੀ ਜੀ ਦਾ ਪ੍ਰੋਗਰਾਮ ਹੈ, ਇਸ ਲਈ ਮੈਂ ਲੰਬੀ ਗੱਲ ਨਾ ਕਰਦੇ ਹੋਏ, ਬਹੁਤ ਤੇਜ਼ੀ ਨਾਲ ਕੁਝ ਗੱਲਾਂ ਦੱਸ ਕੇ ਆਪਣੀ ਗੱਲ ਮੈਂ ਪੂਰੀ ਕਰਾਂਗਾ। ਅੱਜ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਇੱਕ ਨਵੀਂ ਉਡਾਣ ਭਰਨ ਜਾ ਰਿਹਾ ਹੈ। ਸੈਫਰਾਨ ਦੀ ਇਹ ਨਵੀਂ ਸਹੂਲਤ ਭਾਰਤ ਨੂੰ ਇੱਕ ਗਲੋਬਲ ਐੱਮਆਰਓ ਹੱਬ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਦਦ ਕਰੇਗੀ। ਇਹ ਐੱਮਆਰਓ ਸਹੂਲਤ ਹਾਈਟੈੱਕ ਐਰੋਸਪੇਸ ਦੀ ਦੁਨੀਆ ਵਿੱਚ ਨੌਜਵਾਨਾਂ ਦੇ ਲਈ ਨਵੇਂ ਮੌਕੇ ਵੀ ਬਣਾਵੇਗੀ। ਮੈਂ ਸਾਰੇ ਅਤੇ ਮੈਂ ਹੁਣੇ 24 ਨਵੰਬਰ ਨੂੰ ਹੀ ਸੈਫਰਾਨ ਬੋਰਡ ਅਤੇ ਮੈਨੇਜਮੈਂਟ ਦੇ ਲੋਕਾਂ ਨਾਲ ਮਿਲਿਆ ਹਾਂ, ਪਹਿਲਾਂ ਵੀ ਮੇਰੀ ਉਨ੍ਹਾਂ ਨਾਲ ਮੁਲਾਕਾਤਾਂ ਹੋਈਆਂ ਹਨ, ਹਰ ਚਰਚਾ ਵਿੱਚ ਮੈਨੂੰ ਉਨ੍ਹਾਂ ਵਿੱਚ ਭਾਰਤ ਨੂੰ ਲੈ ਕੇ ਭਰੋਸਾ ਅਤੇ ਉਮੀਦ ਦਿਖਾਈ ਦਿੱਤੀ ਹੈ। ਮੈਨੂੰ ਉਮੀਦ ਹੈ ਕਿ ਸੈਫਰਾਨ ਦਾ ਭਾਰਤ ਵਿੱਚ ਨਿਵੇਸ਼ ਅੱਗੇ ਵੀ ਇਸੇ ਗਤੀ ਨਾਲ ਜਾਰੀ ਰਹੇਗਾ। ਅੱਜ ਇਸ ਸਹੂਲਤ ਦੇ ਲਈ ਮੈਂ ਟੀਮ ਸੈਫਰਾਨ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੈਦਰਾਬਾਦ ਵਿੱਚ ਸਫ਼ਰਾਨ ਏਅਰ ਕਰਾਫ਼ਟ ਇੰਜਣ ਸਰਵਿਸਿਜ਼ ਇੰਡੀਆ (ਐੱਸਏਈਐੱਸਆਈ) ਸਹੂਲਤ ਦਾ ਉਦਘਾਟਨ ਕੀਤਾ
November 26th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਜੀਐੱਮਆਰ ਏਅਰੋਸਪੇਸ ਅਤੇ ਉਦਯੋਗਿਕ ਪਾਰਕ – ਐੱਸਈਜੇਡ ਵਿੱਚ ਸਥਿਤ ਸਫ਼ਰਾਨ ਏਅਰ ਕਰਾਫ਼ਟ ਇੰਜਣ ਸਰਵਿਸਿਜ਼ ਇੰਡੀਆ (ਐੱਸਏਈਐੱਸਆਈ) ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਇੱਕ ਨਵੀਂ ਉਡਾਨ ਭਰਨ ਜਾ ਰਿਹਾ ਹੈ। ਸਫ਼ਰਾਨ ਦੀ ਇਹ ਨਵੀਂ ਸਹੂਲਤ ਭਾਰਤ ਨੂੰ ਇੱਕ ਗਲੋਬਲ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਇਹ ਐੱਮਆਰਓ ਸਹੂਲਤ ਉੱਚ-ਤਕਨੀਕੀ ਏਅਰੋਸਪੇਸ ਦੇ ਖੇਤਰ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਵੀ ਪੈਦਾ ਕਰੇਗੀ। ਉਨ੍ਹਾਂ ਨੇ ਯਾਦ ਦਿਵਾਇਆ ਕਿ ਉਨ੍ਹਾਂ ਨੇ 24 ਨਵੰਬਰ ਨੂੰ ਸਫ਼ਰਾਨ ਦੇ ਬੋਰਡ ਅਤੇ ਪ੍ਰਬੰਧਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਨਾਲ ਹੋਈ ਹਰ ਗੱਲਬਾਤ ਵਿੱਚ ਉਨ੍ਹਾਂ ਨੇ ਭਾਰਤ ਪ੍ਰਤੀ ਉਨ੍ਹਾਂ ਦੇ ਭਰੋਸੇ ਅਤੇ ਉਮੀਦ ਨੂੰ ਦੇਖਿਆ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਭਾਰਤ ਵਿੱਚ ਸਫ਼ਰਾਨ ਦਾ ਨਿਵੇਸ਼ ਇਸੇ ਗਤੀ ਨਾਲ ਜਾਰੀ ਰਹੇਗਾ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਨਵੀਂ ਸਹੂਲਤ ਲਈ ਟੀਮ ਸਫ਼ਰਾਨ ਨੂੰ ਵਧਾਈ ਦਿੱਤੀ।ਰੋਜ਼ਗਾਰ ਮੇਲੇ (Rozgar Mela) ਦੇ ਤਹਿਤ 51,000 ਤੋਂ ਅਧਿਕ ਨਿਯੁਕਤੀ ਪੱਤਰਾਂ ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 12th, 11:30 am
ਕੇਂਦਰ ਸਰਕਾਰ ਵਿੱਚ ਨੌਜਵਾਨਾਂ ਨੂੰ ਪੱਕੀ ਨੌਕਰੀਆਂ ਦੇਣ ਦਾ ਸਾਡਾ ਅਭਿਯਾਨ ਨਿਰੰਤਰ ਜਾਰੀ ਹੈ। ਅਤੇ ਸਾਡੀ ਪਹਿਚਾਣ ਭੀ ਹੈ, ਬਿਨਾ ਪਰਚੀ, ਬਿਨਾ ਖਰਚੀ। ਅੱਜ 51 ਹਜ਼ਾਰ ਤੋਂ ਅਧਿਕ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਅਜਿਹੇ ਰੋਜ਼ਗਾਰ ਮੇਲਿਆਂ ਦੇ ਮਾਧਿਅਮ ਨਾਲ ਹੁਣ ਤੱਕ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਵਿੱਚ ਪਰਮਾਨੈਂਟ ਜੌਬ ਮਿਲ ਚੁੱਕੀ ਹੈ। ਹੁਣ ਇਹ ਨੌਜਵਾਨ, ਰਾਸ਼ਟਰ ਨਿਰਮਾਣ ਵਿੱਚ ਬੜੀ ਭੂਮਿਕਾ ਨਿਭਾ ਰਹੇ ਹਨ। ਅੱਜ ਭੀ ਤੁਹਾਡੇ ਵਿੱਚੋਂ ਕਈ ਨੇ ਭਾਰਤੀ ਰੇਲਵੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੀ ਸ਼ੁਰੂਆਤ ਕੀਤੀ ਹੈ, ਕਈ ਸਾਥੀ ਹੁਣ ਦੇਸ਼ ਦੀ ਸੁਰੱਖਿਆ ਦੇ ਭੀ ਪਹਿਰੇਦਾਰ ਬਣਨਗੇ, ਡਾਕ ਵਿਭਾਗ ਵਿੱਚ ਨਿਯੁਕਤ ਹੋਏ ਸਾਥੀ, ਪਿੰਡ-ਪਿੰਡ ਸਰਕਾਰ ਦੀਆਂ ਸੁਵਿਧਾਵਾਂ ਨੂੰ ਪਹੁੰਚਾਉਣਗੇ, ਕੁਝ ਸਾਥੀ Health for All ਮਿਸ਼ਨ ਦੇ ਸਿਪਾਹੀ ਹੋਣਗੇ, ਕਈ ਯੁਵਾ ਫਾਇਨੈਂਸ਼ਿਅਲ ਇੰਕਲੂਜਨ ਦੇ ਇੰਜਣ ਨੂੰ ਹੋਰ ਤੇਜ਼ ਕਰਨਗੇ ਅਤੇ ਬਹੁਤ ਸਾਰੇ ਸਾਥੀ ਭਾਰਤ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਮੇਲੇ (Rozgar Mela) ਨੂੰ ਸੰਬੋਧਨ ਕੀਤਾ
July 12th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ-ਨਿਯੁਕਤ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮੌਜੂਦਾ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਦਾ ਦਿਨ ਇਨ੍ਹਾਂ ਨੌਜਵਾਨਾਂ ਦੇ ਲਈ ਭਾਰਤ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਨਵੀਆਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਦਾ ਦਿਨ ਹੈ। ਉਨ੍ਹਾਂ ਨੇ ਵਿਭਿੰਨ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਲੱਗ-ਅਲੱਗ ਭੂਮਿਕਾਵਾਂ ਦੇ ਬਾਵਜੂਦ, ਉਨ੍ਹਾਂ ਦਾ ਸਾਂਝਾ ਟੀਚਾ ਨਾਗਰਿਕ ਪ੍ਰਥਮ ਦੇ ਸਿਧਾਂਤ ’ਤੇ ਅਧਾਰਿਤ ਰਾਸ਼ਟਰ ਸੇਵਾ ਹੈ।ਕੈਬਨਿਟ ਨੇ ਰਣਨੀਤਕ ਅਤੇ ਉੱਭਰਦੇ ਕਾਰਜ ਖੇਤਰਾਂ ਵਿੱਚ ਰਿਸਰਚ, ਵਿਕਾਸ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਰਿਸਰਚ, ਡਿਵੈਲਪਮੈਂਟ ਅਤੇ ਇਨੋਵੇਸ਼ਨ (ਆਰਡੀਆਈ-RDI) ਯੋਜਨਾ ਨੂੰ ਮਨਜ਼ੂਰੀ ਦਿੱਤੀ
July 01st, 04:59 pm
ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਰਿਸਰਚ ਦੇ ਵਪਾਰੀਕਰਣ ਵਿੱਚ ਪ੍ਰਾਈਵੇਟ ਸੈਕਟਰ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਰਿਸਰਚ, ਡਿਵੈਲਪਮੈਂਟ ਅਤੇ ਇਨੋਵੇਸ਼ਨ (ਆਰਡੀਆਈ-RDI) ਯੋਜਨਾ ਦਾ ਉਦੇਸ਼ ਆਰਡੀਆਈ ਵਿੱਚ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਲਈ ਕੰਮ ਜਾਂ ਜ਼ੀਰੋ ਵਿਆਜ ਦਰਾਂ ‘ਤੇ ਲੰਬੀ ਅਵਧੀ ਦੇ ਲਈ ਦੀਰਘਕਾਲੀ ਵਿੱਤ-ਪੋਸ਼ਣ ਜਾਂ ਪੁਨਰ-ਵਿੱਤ ਪ੍ਰਦਾਨ ਕਰਨਾ ਹੈ। ਇਸ ਯੋਜਨਾ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਤ-ਪੋਸ਼ਣ ਵਿੱਚ ਰੁਕਾਵਟਾਂ ਅਤੇ ਚੁਣੌਤੀਆਂ ਨੂੰ ਦੂਰ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਨੋਵੇਸ਼ਨ ਨੂੰ ਸੁਵਿਧਾਜਨਕ ਬਣਾਉਣ, ਟੈਕਨੋਲੋਜੀ ਦੇ ਅੰਗੀਕਰਣ ਨੂੰ ਹੁਲਾਰਾ ਦੇਣ ਅਤੇ ਮੁਕਾਬਲਾਤਮਕਤਾ ਵਿੱਚ ਵਾਧੇ ਦੇ ਲਈ ਉੱਭਰਦੇ (ਸਨਰਾਇਜ਼) ਅਤੇ ਰਣਨੀਤਕ ਸੈਕਟਰਾਂ ਨੂੰ ਵਿਕਾਸ ਅਤੇ ਜੋਖਮ ਪੂੰਜੀ ਪ੍ਰਦਾਨ ਕਰਨਾ ਹੈ। ਯੋਜਨਾ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ:ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵਿਝਿੰਜਮ ਇੰਟਰਨੈਸ਼ਨਲ ਸੀ-ਪੋਰਟ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 02nd, 02:06 pm
ਕੇਰਲ ਦੇ ਗਵਰਨਰ ਰਾਜੇਂਦਰ ਅਰਲੇਕਰ ਜੀ, ਮੁੱਖ ਮੰਤਰੀ ਸ਼੍ਰੀਮਾਨ ਪੀ. ਵਿਜਯਨ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀਗਣ, ਪਲੈਟਫਾਰਮ ‘ਤੇ ਮੌਜੂਦ ਹੋਰ ਸਾਰੇ ਮਹਾਨੁਭਾਵ, ਅਤੇ ਕੇਰਲ ਦੇ ਮੇਰੇ ਭਰਾਵੋਂ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਰਲ ਵਿੱਚ 8,800 ਕਰੋੜ ਰੁਪਏ ਦੀ ਲਾਗਤ ਵਾਲੇ ਵਿਝਿੰਜਮ ਇੰਟਰਨੈਸ਼ਨਲ ਸੀਪੋਰਟ ਰਾਸ਼ਟਰ ਨੂੰ ਸਮਰਪਿਤ ਕੀਤਾ
May 02nd, 01:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਰਲ ਦੇ ਤਿਰੂਵਨੰਤਪੁਰਮ ਵਿੱਚ 8,800 ਕਰੋੜ ਰੁਪਏ ਦੀ ਲਾਗਤ ਵਾਲੇ ਵਿਝਿੰਜਮ ਅੰਤਰਰਾਸ਼ਟਰੀ ਡੂੰਘੇ ਪਾਣੀ ਵਾਲਾ ਬਹੁ-ਮੰਤਵੀ ਸਮੁੰਦਰੀ ਪੋਰਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਭਗਵਾਨ ਆਦਿ ਸ਼ੰਕਰਾਚਾਰਯ ਦੀ ਜਯੰਤੀ ਦੇ ਸ਼ੁਭ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤਿੰਨ ਵਰ੍ਹੇ ਪਹਿਲਾਂ ਸਤੰਬਰ ਵਿੱਚ ਉਨ੍ਹਾਂ ਨੂੰ ਆਦਿ ਸ਼ੰਕਰਾਚਾਰਯ ਦੇ ਪਵਿੱਤਰ ਜਨਸਥਾਨ ਦਾ ਦੌਰਾ ਕਰਨ ਦਾ ਸੁਭਾਗ ਮਿਲਿਆ ਸੀ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਆਦਿ ਸ਼ੰਕਰਾਚਾਰਯ ਦੀ ਸ਼ਾਨਦਾਰ ਪ੍ਰਤਿਮਾ ਉਨ੍ਹਾਂ ਦੇ ਸੰਸਦੀ ਖੇਤਰ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਪਰਿਸਰ ਵਿੱਚ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਚਾਨਣਾ ਪਾਇਆ ਕਿ ਉਨ੍ਹਾਂ ਨੂੰ ਉੱਤਰਾਖੰਡ ਦੇ ਪਵਿੱਤਰ ਕੇਦਾਰਨਾਥ ਧਾਮ ਵਿੱਚ ਆਦਿ ਸ਼ੰਕਰਾਚਾਰਯ ਦੀ ਸ਼ਾਨਦਾਰ ਪ੍ਰਤਿਮਾ ਦਾ ਅਨਾਵਰਣ ਕਰਨ ਦੇ ਲਈ ਸਨਮਾਨ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਕ ਹੋਰ ਵਿਸ਼ੇਸ਼ ਅਵਸਰ ਹੈ, ਕਿਉਂਕਿ ਕੇਦਾਰਨਾਥ ਮੰਦਿਰ ਦੇ ਕਪਾਟ ਸ਼ਰਧਾਲੂਆਂ ਦੇ ਲਈ ਖੋਲ੍ਹ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਕੇਰਲ ਤੋਂ ਨਿਕਲ ਕੇ ਆਦਿ ਸ਼ੰਕਰਾਚਾਰਯ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮਠਾਂ ਦੀ ਸਥਾਪਨਾ ਕਰਕੇ ਰਾਸ਼ਟਰ ਦੀ ਚੇਤਨਾ ਨੂੰ ਜਗਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਯਤਨਾਂ ਨੇ ਏਕੀਕ੍ਰਿਤ ਅਤੇ ਅਧਿਆਤਮਿਕ ਤੌਰ ‘ਤੇ ਗਿਆਨਵਾਨ ਭਾਰਤ ਦੀ ਨੀਂਹ ਰੱਖੀ।ਪ੍ਰਧਾਨ ਮੰਤਰੀ ਤਿੰਨ ਪੋਸਟ-ਬਜਟ ਵੈਬੀਨਾਰਾਂ ਵਿੱਚ 4 ਮਾਰਚ ਨੂੰ ਹਿੱਸਾ ਲੈਣਗੇ
March 03rd, 09:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਤਿੰਨ ਪੋਸਟ-ਬਜਟ ਵੈਬੀਨਾਰਾਂ ਵਿੱਚ ਹਿੱਸਾ ਲੈਣਗੇ। ਬਜਟ ਤੋਂ ਬਾਅਦ ਸਲਾਹ-ਮਸ਼ਵਰੇ ਦੇ ਸਿਲਸਿਲੇ ਵਿੱਚ ਇਹ ਵੈਬੀਨਾਰ ਹੇਠਾਂ ਲਿਖੇ ਵਿਸ਼ਿਆਂ ‘ਤੇ ਆਯੋਜਿਤ ਕੀਤੇ ਜਾ ਰਹੇ ਹਨ- ਵਿਕਾਸ ਦੇ ਇੰਜਣ ਦੇ ਰੂਪ ਵਿੱਚ ਐੱਮਐੱਸਐੱਮਈ: ਮੈਨੂਫੈਕਚਰਿੰਗ, ਨਿਰਯਾਤ ਅਤੇ ਪਰਮਾਣੂ ਊਰਜਾ ਮਿਸ਼ਨ; ਰੈਗੂਲੇਟਰੀ, ਨਿਵੇਸ਼ ਅਤੇ ਵਪਾਰ ਕਰਨ ਵਿੱਚ ਅਸਾਨੀ ਸਬੰਧੀ ਸੁਧਾਰ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।ET Now ਗਲੋਬਲ ਬਿਜ਼ਨਿਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 15th, 08:30 pm
Last time ਜਦੋਂ ਮੈਂ ET Now ਸਮਿਟ ਵਿੱਚ ਆਇਆ ਸੀ ਤਾਂ ਚੋਣਾਂ ਹੋਣ ਹੀ ਵਾਲੀਆਂ ਸਨ। ਅਤੇ ਉਸ ਸਮੇਂ ਮੈਂ ਤੁਹਾਡੇ ਦਰਮਿਆਨ ਪੂਰੀ ਨਿਮਰਤਾ ਨਾਲ ਕਿਹਾ ਸੀ ਕਿ ਸਾਡੀ ਤੀਸਰੀ ਟਰਮ ਵਿੱਚ ਭਾਰਤ ਇੱਕ ਨਵੀਂ ਸਪੀਡ ਨਾਲ ਕੰਮ ਕਰੇਗਾ। ਮੈਨੂੰ ਸੰਤੋਸ਼ ਹੈ ਕਿ ਇਹ ਸਪੀਡ ਅੱਜ ਦਿਖ ਵੀ ਰਹੀ ਹੈ ਅਤੇ ਦੇਸ਼ ਇਸ ਨੂੰ ਸਮਰਥਨ ਵੀ ਦੇ ਰਿਹਾ ਹੈ। ਨਵੀਂ ਸਰਕਾਰ ਬਣਨ ਦੇ ਬਾਅਦ, ਦੇਸ਼ ਦੇ ਅਨੇਕ ਰਾਜਾਂ ਵਿਚ ਬੀਜੇਪੀ- NDA ਨੂੰ ਜਨਤਾ ਦਾ ਅਸ਼ੀਰਵਾਦ ਲਗਾਤਾਰ ਮਿਲ ਰਿਹਾ ਹੈ! ਜੂਨ ਵਿੱਚ ਓਡੀਸ਼ਾ ਦੇ ਲੋਕਾਂ ਨੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਗਤੀ ਦਿੱਤੀ, ਫਿਰ ਹਰਿਆਣਾ ਦੇ ਲੋਕਾਂ ਨੇ ਸਮਰਥਨ ਕੀਤਾ ਅਤੇ ਹੁਣ ਦਿੱਲੀ ਦੇ ਲੋਕਾਂ ਨੇ ਸਾਨੂੰ ਭਰਪੂਰ ਸਮਰਥਨ ਦਿੱਤਾ ਹੈ। ਇਹ ਇੱਕ ਐਕਨੌਲੇਜਮੈਂਟ ਹੈ ਕਿ ਦੇਸ਼ ਦੀ ਜਨਤਾ ਅੱਜ ਕਿਸ ਤਰ੍ਹਾਂ ਵਿਕਸਿਤ ਭਾਰਤ ਦੇ ਟੀਚੇ ਲਈ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2025 ਨੂੰ ਸੰਬੋਧਨ ਕੀਤਾ
February 15th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2025 ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਈਟੀ ਨਾਓ ਸਮਿਟ ਦੇ ਪਿਛਲੇ ਐਡੀਸ਼ਨ ਵਿੱਚ ਉਨ੍ਹਾਂ ਨੇ ਬਹੁਤ ਨਿਮਰਤਾ ਨਾਲ ਕਿਹਾ ਸੀ ਕਿ ਭਾਰਤ ਆਪਣੇ ਤੀਸਰੇ ਕਾਰਜਕਾਲ ਵਿੱਚ ਨਵੀਂ ਗਤੀ ਨਾਲ ਕੰਮ ਕਰੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਇਹ ਗਤੀ ਹੁਣ ਸਪਸ਼ਟ ਹੈ ਅਤੇ ਇਸ ਨੂੰ ਦੇਸ਼ ਤੋਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਓਡੀਸ਼ਾ, ਮਹਾਰਾਸ਼ਟਰ, ਹਰਿਆਣਾ ਅਤੇ ਨਵੀਂ ਦਿੱਲੀ ਦੇ ਲੋਕਾਂ ਨੂੰ ਵਿਕਸਿਤ ਭਾਰਤ ਦੇ ਪ੍ਰਤੀ ਪ੍ਰਤੀਬੱਧਤਾ ਦੇ ਲਈ ਅਪਾਰ ਸਮਰਥਨ ਦਿਖਾਉਣ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਨੂੰ ਇਸ ਗੱਲ ਦੀ ਮਾਨਤਾ ਦੇ ਰੂਪ ਵਿੱਚ ਸਵੀਕਾਰ ਕੀਤਾ ਕਿ ਕਿਵੇਂ ਦੇਸ਼ ਦੇ ਨਾਗਰਿਕ ਵਿਕਸਿਤ ਭਾਰਤ ਦੇ ਟੀਚੇ ਦੀ ਪ੍ਰਾਪਤੀ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੇ ਹਨ।ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ
January 25th, 01:00 pm
ਭਾਰਤ ਦੇ ਪਹਿਲੇ ਗਣਤੰਤਰ ਦਿਵਸ (India’s very first Republic Day) ‘ਤੇ, ਇੰਡੋਨੇਸ਼ੀਆ ਸਾਡਾ ਮੁੱਖ ਮਹਿਮਾਨ (Chief Guest) ਦੇਸ਼ ਸੀ। ਅਤੇ ਇਹ ਸਾਡੇ ਲਈ ਅਤਿਅੰਤ ਗਰਵ (ਮਾਣ) ਦਾ ਵਿਸ਼ਾ ਹੈ, ਕਿ ਜਦੋਂ ਅਸੀਂ ਗਣਤੰਤਰ ਦੇ ਪੰਝੱਤਰ ਵਰ੍ਹੇ (75th Republic Day) ਮਨਾ ਰਹੇ ਹਾਂ, ਇੰਡੋਨੇਸ਼ੀਆ ਇੱਕ ਵਾਰ ਫਿਰ, ਇਸ ਇਤਿਹਾਸਿਕ ਅਵਸਰ ਦਾ ਹਿੱਸਾ ਬਣਿਆ ਹੈ। ਇਸ ਅਵਸਰ ‘ਤੇ, ਮੈਂ ਰਾਸ਼ਟਰਪਤੀ ਪ੍ਰਬੋਵੋ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।ਪਿਕਸਲਸਪੇਸ (PixxelSpace) ਦੁਆਰਾ ਭਾਰਤ ਦਾ ਪਹਿਲਾ ਪ੍ਰਾਈਵੇਟ ਸੈਟੇਲਾਇਟ ਸਮੂਹ ਭਾਰਤ ਦੇ ਨੌਜਵਾਨਾਂ ਦੀ ਅਸਾਧਾਰਣ ਪ੍ਰਤਿਭਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
January 17th, 05:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਪਿਕਸਲਸਪੇਸ (PixxelSpace) ਦੁਆਰਾ ਭਾਰਤ ਦਾ ਪਹਿਲਾ ਪ੍ਰਾਈਵੇਟ ਸੈਟੇਲਾਇਟ ਸਮੂਹ (India's first private satellite constellation) ਭਾਰਤ ਦੇ ਨੌਜਵਾਨਾਂ ਦੀ ਅਸਾਧਾਰਣ ਪ੍ਰਤਿਭਾ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪੁਲਾੜ ਉਦਯੋਗ ਵਿੱਚ ਸਾਡੇ ਪ੍ਰਾਈਵੇਟ ਸੈਕਟਰ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਉਜਾਗਰ ਕਰਦਾ ਹੈ।ਜੁਆਇੰਟ ਫੈਕਟ ਸ਼ੀਟ – ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਿਆਪਕ ਅਤੇ ਆਲਮੀ ਰਣਨੀਤਕ ਸਾਂਝੇਦਾਰੀ ਦਾ ਵਿਸਤਾਰ ਜਾਰੀ ਰੱਖਣਗੇ
September 22nd, 12:00 pm
ਅੱਜ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਆਰ. ਬਾਇਡਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੁਸਟੀ ਕੀਤੀ ਕਿ 21ਵੀਂ ਸਦੀ ਦੀ ਨਿਰਣਾਇਕ ਸਾਂਝੇਦਾਰੀ, ਯੂ.ਐੱਸ. ਭਾਰਤ ਵਿਆਪਕ ਆਲਮੀ ਅਤੇ ਰਣਨੀਤਕ ਸਾਂਝੇਦਾਰੀ, ਨਿਰਣਾਇਕ ਤੌਰ ‘ਤੇ ਇੱਕ ਮਹੱਤਵਅਕਾਂਖੀ ਏਜੰਡਾ ਪੂਰਾ ਕਰ ਰਹੀ ਹੈ ਜੋ ਆਲਮੀ ਹਿਤ ਦੇ ਲਈ ਹੈ। ਦੋਵੇਂ ਨੇਤਾਵਾਂ ਨੇ ਉਸ ਇਤਿਹਾਸਿਕ ਸਮੇਂ ‘ਤੇ ਵਿਚਾਰ ਕੀਤਾ ਜਦੋਂ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੇ ਮੱਧ ਵਿਸ਼ਵਾਸ ਅਤੇ ਸਹਿਯੋਗ ਦੇ ਬੇਮਿਸਾਲ ਪੱਧਰ ‘ਤੇ ਸੀ। ਦੋਵੇਂ ਨੇਤਾਵਾਂ ਨੇ ਪੁਸ਼ਟੀ ਕੀਤੀ ਕਿ ਯੂ.ਐੱਸ-ਭਾਰਤ ਸਾਂਝੇਦਾਰੀ ਨੂੰ ਲੋਕਤੰਤਰ, ਸੁਤੰਤਰਤਾ, ਕਾਨੂੰਨ ਦੇ ਸ਼ਾਸਨ, ਮਾਨਵਅਧਿਕਾਰਾਂ, ਬਹੁਲਵਾਦ ਅਤੇ ਸਾਰਿਆਂ ਲਈ ਬਰਾਬਰ ਅਵਸਰਾਂ ਨੂੰ ਕਾਇਮ ਰੱਖਣ ਵਿੱਚ ਪ੍ਰਯਾਸ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਵੱਧ ਸੰਪੂਰਨ ਸੰਘ ਬਣਨ ਅਤੇ ਸਮਾਨ ਟੀਚਿਆਂ ਨੂੰ ਪੂਰਾ ਕਰਨ ਦਾ ਪ੍ਰਯਾਸ ਕਰਦੇ ਹਨ।ਫਸਟ ਇੰਟਰਨੈਸ਼ਨਲ ਸੋਲਰ ਫੈਸਟੀਵਲ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ-ਪਾਠ
September 05th, 11:00 am
ਸਨਮਾਨਿਤ (ਸਤਿਕਾਰਯੋਗ) ਪਤਵੰਤੇ ਸੱਜਣੋ (Respected dignitaries), ਵਿਸ਼ਿਸ਼ਟ ਮਹਿਮਾਨੋ ਅਤੇ ਮੇਰੇ ਪਿਆਰੇ ਮਿੱਤਰੋ, ਆਪ ਸਭ ਨੂੰ ਮੇਰਾ ਹਾਰਦਿਕ ਅਭਿਵਾਦਨ। ਮੈਨੂੰ ਇਸ ਫਸਟ ਇੰਟਰਨੈਸ਼ਨਲ ਸੋਲਰ ਫੈਸਟੀਵਲ ਵਿੱਚ ਆਪ ਸਭ ਦਾ ਸੁਆਗਤ ਕਰਦੇ ਹੋਏ ਅਤਿਅੰਤ ਪ੍ਰਸੰਨਤਾ ਹੋ ਰਹੀ ਹੈ। ਮੈਂ ਇਸ ਅਨੂਠੀ ਪਹਿਲ ਦੇ ਲਈ ਅੰਤਰਰਾਸ਼ਟਰੀ ਸੌਰ ਗਠਬੰਧਨ (International Solar Alliance) ਨੂੰ ਵਧਾਈ ਦਿੰਦਾ ਹਾਂ।