ਪ੍ਰਧਾਨ ਮੰਤਰੀ ਨੇ ਯੂਨੈਸਕੋ ਵਰਲਡ ਹੈਰੀਟੇਜ ਪ੍ਰਮਬਨਨ ਮੰਦਰ ਕੰਪਲੈਕਸ ਦੇ ਦਰਸ਼ਨ ਕੀਤੇ
July 08th, 01:46 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੋਗਯਾਕਾਰਤਾ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਪ੍ਰਮਬਨਨ ਮੰਦਿਰ ਕੰਪਲੈਕਸ ਦੇ ਦਰਸ਼ਨ ਕੀਤੇ। ਇੱਕ ਖ਼ਾਸ ਪਹਿਲਕਦਮੀ ਦੇ ਤਹਿਤ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਸੁਬਿਆਂਤੋ ਵੀ ਪ੍ਰਧਾਨ ਮੰਤਰੀ ਦੇ ਨਾਲ ਮੰਦਿਰ ਦੇ ਦਰਸ਼ਨ ਲਈ ਮੌਜੂਦ ਰਹੇ। ਦੋਵਾਂ ਨੇਤਾਵਾਂ ਨੇ ਮੰਦਿਰ ਕੰਪਲੈਕਸ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸੰਭਾਲ ਅਤੇ ਪੁਨਰ ਸਥਾਪਨ ਪ੍ਰਾਜੈਕਟ ਦੀ ਸ਼ੁਰੂਆਤ ਦੇ ਮੌਕੇ ’ਤੇ ਇੱਕ ਤਖ਼ਤੀ ਦਾ ਉਦਘਾਟਨ ਕੀਤਾ।ਇੰਡੋਨੇਸ਼ੀਆ ਵਿੱਚ ਕਮਿਊਨਿਟੀ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 07th, 11:47 pm
ਤੁਸੀਂ ਇੰਨਾ ਸ਼ਾਨਦਾਰ ਆਯੋਜਨ ਕੀਤਾ ਹੈ। ਤੁਸੀਂ ਸ਼ਾਨਦਾਰ ਭਾਰਤ ਦੀ ਜਿਊਂਦੀ-ਜਾਗਦੀ ਤਸਵੀਰ ਬਣੇ ਹੋ। ਇੱਥੇ ਇੰਨੇ ਸਾਰੇ ਲੋਕ ਇਕੱਠੇ ਆਏ ਹਨ। ਅਤੇ ਸਾਥੀਓ, ਇਸ ਵਾਰ ਮੈਂ ਇਕੱਲਾ ਨਹੀਂ ਆਇਆ ਹਾਂ। ਇਸ ਵਾਰ, ਮੇਰੇ ਨਾਲ ਮੇਰੇ ਪੱਕੇ ਮਿੱਤਰ ਪ੍ਰੈਜ਼ੀਡੈਂਟ ਪ੍ਰਬੋਵੋ ਵੀ ਮੇਰੇ ਨਾਲ ਆਏ ਹਨ।ਪ੍ਰਧਾਨ ਮੰਤਰੀ ਨੇ ਜਕਾਰਤਾ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਸੰਬੋਧਨ ਕੀਤਾ
July 07th, 05:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਕਾਰਤਾ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਵਾਗਤੀ ਸਮਾਗਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਉਨ੍ਹਾਂ ਦੇ ਪਹੁੰਚਣ 'ਤੇ, ਭਾਰਤੀ ਪ੍ਰਵਾਸੀਆਂ ਅਤੇ ਭਾਰਤ ਦੇ ਇੰਡੋਨੇਸ਼ੀਆਈ ਦੋਸਤਾਂ ਦੇ ਇੱਕ ਵੱਡੇ ਇਕੱਠ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਉਤਸ਼ਾਹਪੂਰਵਕ ਸਵਾਗਤ ਕੀਤਾ ਗਿਆ। ਵਿਸ਼ੇਸ਼ ਸਨਮਾਨ ਪ੍ਰਗਟ ਕਰਦਿਆਂ ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਵੀ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਸ਼ਾਮਲ ਹੋਏ।India-Indonesia Joint Statement on the State Visit by Prime Minister of India to Indonesia
July 07th, 05:15 pm
At the invitation of Indonesian President Prabowo Subianto, PM Modi is on a State Visit to Indonesia from 6-8 July 2026. PM Modi's visit reflects the shared commitment of the two leaders to achieve a substantial upward trajectory in the India-Indonesia Comprehensive Strategic Partnership. The two leaders held discussions at Istana Merdeka in Jakarta, covering the full spectrum of bilateral relations.ਇੰਡੋਨੇਸ਼ੀਆ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
July 07th, 03:15 pm
ਅੱਜ ਸਵੇਰੇ ਮੈਨੂੰ ਇੰਡੋਨੇਸ਼ੀਆ ਦਾ ਸਰਬ-ਉੱਚ ਸਨਮਾਨ ਪਾਉਣ ਦਾ ਸੁਭਾਗ ਵੀ ਮਿਲਿਆ। ਮੈਂ ਕਰੋੜਾਂ ਭਾਰਤੀਆਂ ਪ੍ਰਤੀ ਇੰਡੋਨੇਸ਼ੀਆ ਦੇ ਲੋਕਾਂ ਦੇ ਪਿਆਰ ਨੂੰ, ਤਹਿ ਦਿਲੋਂ ਅਤੇ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਇਹ ਸਨਮਾਨ, ਸਾਡੇ ਦੋਵਾਂ ਦੇਸ਼ਾਂ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਹੈ, ਸਾਂਝੀ ਵਿਰਾਸਤ ਦਾ ਹੈ, ਅਤੇ ਦੋਵਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ਦਾ ਹੈ। ਮੈਂ ਤੁਹਾਡੇ ਸਾਰੇ ਸਾਥੀਆਂ ਦਾ, ਰਾਸ਼ਟਰਪਤੀ ਪ੍ਰਬੋਵੋ ਜੀ ਦਾ, ਇੰਡੋਨੇਸ਼ੀਆ ਦੀ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕੀਤਾ
July 07th, 03:00 pm
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਦੀ ਗੌਰਵਮਈ ਮੌਜੂਦਗੀ ਅਤੇ ਸੰਸਦ ਦੀ ਸਪੀਕਰ ਮਹਾਂਮਹਿਮ ਕੁਮਾਰੀ ਪੁਆਨ ਮਹਾਰਾਨੀ ਦੇ ਨਿੱਘੇ ਸੱਦੇ ਅਤੇ ਭਾਰਤ-ਇੰਡੋਨੇਸ਼ੀਆ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਸਾਰਥਕ ਯੋਗਦਾਨ ਲਈ ਧੰਨਵਾਦ ਕਰਦਿਆਂ ਕੀਤੀ। ਉਨ੍ਹਾਂ ਨੇ ਭਾਰਤ ਦੇ 1.4 ਅਰਬ ਨਾਗਰਿਕਾਂ ਵੱਲੋਂ ਸੰਸਦ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਭੇਜਦੇ ਹੋਏ ਕਿਹਾ ਕਿ ਲੋਕਤੰਤਰ ਦੀ ਜਨਨੀ ਭਾਰਤ, ਇੰਡੋਨੇਸ਼ੀਆ ਨਾਲ ਲੋਕਤੰਤਰੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਸੱਭਿਅਤਾਵਾਦੀ ਅਤੇ ਸਮੁੰਦਰੀ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਹਜ਼ਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਹਿੰਦ ਮਹਾਸਾਗਰ ਵਿਚਾਰਾਂ, ਵਪਾਰ, ਸੱਭਿਆਚਾਰ ਅਤੇ ਆਸਥਾ ਦੇ ਆਦਾਨ-ਪ੍ਰਦਾਨ ਰਾਹੀਂ ਭਾਰਤ ਅਤੇ ਇੰਡੋਨੇਸ਼ੀਆ ਨੂੰ ਜੋੜਦਾ ਰਿਹਾ ਹੈ। ਉਨ੍ਹਾਂ ਨੇ 'ਵਸੁਧੈਵ ਕੁਟੁੰਬਕਮ' ਅਤੇ 'ਭਿੰਨੇਕਾ ਤੁੰਗਲ ਇਕਾ' (ਵਿਭਿੰਨਤਾ ਵਿੱਚ ਏਕਤਾ) ਦੇ ਸਾਂਝੇ ਆਦਰਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹੀ ਕਦਰਾਂ-ਕੀਮਤਾਂ ਅੱਜ ਵੀ ਦੋਵਾਂ ਦੇਸ਼ਾਂ ਦੀ ਭਾਈਵਾਲੀ ਦਾ ਮਾਰਗ-ਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਂਝਾ ਇਤਿਹਾਸਕ ਸਫ਼ਰ, ਇੱਕੋ ਜਿਹੀਆਂ ਚੁਣੌਤੀਆਂ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਸਾਂਝੀਆਂ ਇੱਛਾਵਾਂ ਭਾਰਤ ਅਤੇ ਇੰਡੋਨੇਸ਼ੀਆ ਨੂੰ ਕੁਦਰਤੀ ਅਤੇ ਭਰੋਸੇਮੰਦ ਭਾਈਵਾਲ ਬਣਾਉਂਦੀਆਂ ਹਨ।ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਰਸਮੀ ਗੱਲਬਾਤ ਕੀਤੀ
July 07th, 02:51 pm
ਇੰਡੋਨੇਸ਼ੀਆ ਦੀ ਸਰਕਾਰੀ ਯਾਤਰਾ ’ਤੇ ਗਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਅੱਜ ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਪ੍ਰਬੋਵੇ ਸੁਬਿਆਂਤੋ ਨੇ ਇਸਤਾਨਾ ਮਰਦੇਕਾ (ਰਾਸ਼ਟਰਪਤੀ ਭਵਨ) ਵਿੱਚ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ। ਰਾਸ਼ਟਰਪਤੀ ਪ੍ਰਬੋਵੇ 76ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਜਨਵਰੀ, 2025 ਵਿੱਚ ਭਾਰਤ ਦੀ ਸਰਕਾਰੀ ਯਾਤਰਾ ’ਤੇ ਆਏ ਸਨ। ਉਸ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ।ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
July 07th, 11:21 am
ਮੈਨੂੰ ਵਿਸ਼ਵਾਸ ਹੈ ਕਿ ਅੱਜ ਤੋਂ ਭਾਰਤ-ਇੰਡੋਨੇਸ਼ੀਆ ਭਾਈਵਾਲੀ ਦਾ ਇੱਕ ਸੁਨਹਿਰੀ ਅਧਿਆਇ ਸ਼ੁਰੂ ਹੋਵੇਗਾ। ਅਤੇ ਇਸ ਸੁਨਹਿਰੀ ਅਧਿਆਇ ਦਾ 21ਵੀਂ ਸਦੀ ਦੀ ਦੁਨੀਆ ਅਤੇ ਪੂਰੀ ਮਨੁੱਖਤਾ ’ਤੇ ਬਹੁਤ ਵੱਡਾ ਸਕਾਰਾਤਮਕ ਅਸਰ ਪਵੇਗਾ।ਪ੍ਰਧਾਨ ਮੰਤਰੀ ਮੋਦੀ ਜਕਾਰਤਾ ਪਹੁੰਚੇ
July 06th, 05:03 pm
ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਜਕਾਰਤਾ ਪਹੁੰਚੇ। ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ।ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ
July 06th, 09:00 am
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਸੁਬੀਆਨਤੋ ਦੇ ਸੱਦੇ 'ਤੇ ਮੈਂ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ ਦੀ ਯਾਤਰਾ 'ਤੇ ਰਹਾਂਗਾ। ਸਾਲ 2018 ਵਿੱਚ ਮੇਰੀ ਪਹਿਲੀ ਇੰਡੋਨੇਸ਼ੀਆ ਯਾਤਰਾ ਦੌਰਾਨ ਭਾਰਤ ਅਤੇ ਇੰਡੋਨੇਸ਼ੀਆ ਨੇ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦਾ ਦਰਜਾ ਦਿੱਤਾ ਸੀ। ਉਸ ਤੋਂ ਬਾਅਦ ਇਹ ਮੇਰੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ। ਇਹ ਯਾਤਰਾ ਰਾਸ਼ਟਰਪਤੀ ਪ੍ਰਬੋਵੋ ਦੀ ਭਾਰਤ ਦੀ ਸਰਕਾਰੀ ਯਾਤਰਾ ਤੋਂ ਬਾਅਦ ਹੋ ਰਹੀ ਹੈ, ਜੋ 26 ਜਨਵਰੀ, 2025 ਨੂੰ ਸਾਡੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਮਜ਼ਬੂਤ ਸੱਭਿਆਚਾਰਕ ਅਤੇ ਲੋਕ-ਸੰਬੰਧ ਹਨ ਅਤੇ ਮੇਰੀ ਇਹ ਯਾਤਰਾ ਸਾਡੀ ਬਹੁ-ਪੱਖੀ ਭਾਈਵਾਲੀ ਦੇ ਸਾਰੇ ਪਹਿਲੂਆਂ ਨੂੰ ਹੋਰ ਮਜ਼ਬੂਤ ਕਰੇਗੀ। ਇਸ ਯਾਤਰਾ ਦੌਰਾਨ, ਮੈਂ ਇੰਡੋਨੇਸ਼ੀਆ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਨਾਲ ਵੀ ਗੱਲਬਾਤ ਕਰਾਂਗਾ ਅਤੇ ਰਾਸ਼ਟਰਪਤੀ ਪ੍ਰਬੋਵੋ ਨਾਲ ਯੋਗਿਆਕਾਰਤਾ ਸਥਿਤ ਪ੍ਰੰਬਨਨ ਮੰਦਰ ਕੰਪਲੈਕਸ ਦਾ ਦੌਰਾ ਕਰਾਂਗਾ, ਜੋ ਸਾਡੇ ਗੂੜ੍ਹੇ ਸੱਭਿਆਚਾਰਕ ਸਬੰਧਾਂ ਦਾ ਇੱਕ ਹੋਰ ਸ਼ਾਨਦਾਰ ਪ੍ਰਮਾਣ ਹੈ।ਪ੍ਰਧਾਨ ਮੰਤਰੀ ਦੀ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ
July 03rd, 08:42 pm
ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਤੋਂ 8 ਜੁਲਾਈ, 2026 ਤੱਕ ਇੰਡੋਨੇਸ਼ੀਆ ਦੀ ਯਾਤਰਾ ਕਰਨਗੇ। ਇਹ ਪ੍ਰਧਾਨ ਮੰਤਰੀ ਦੀ ਇੰਡੋਨੇਸ਼ੀਆ ਦੀ ਚੌਥੀ ਯਾਤਰਾ ਹੋਵੇਗੀ ਅਤੇ ਮਈ, 2018 ਵਿੱਚ ਭਾਰਤ-ਇੰਡੋਨੇਸ਼ੀਆ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਰਾਸ਼ਟਰਪਤੀ ਪ੍ਰਬੋਵੋ ਨਾਲ ਦੁਵੱਲੀ ਚਰਚਾ ਕਰਨਗੇ ਅਤੇ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਜਕਾਰਤਾ ਵਿੱਚ ਪ੍ਰਧਾਨ ਮੰਤਰੀ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ। ਭਾਰਤ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਇਤਿਹਾਸਕ ਅਤੇ ਸੁਖਾਵੇਂ ਸਬੰਧ ਹਨ। ਇਨ੍ਹਾਂ ਖ਼ਾਸ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਇੰਡੋਨੇਸ਼ੀਆ ਦੇ ਇੱਕ ਪ੍ਰਮੁੱਖ ਯੂਨੇਸਕੋ ਵਿਸ਼ਵ ਵਿਰਾਸਤ ਸਥਾਨ, ਯੋਗਿਆਕਾਰਤਾ ਸਥਿਤ ਪ੍ਰੰਬਾਨਨ ਮੰਦਰ ਕੰਪਲੈਕਸ ਦਾ ਵੀ ਦੌਰਾ ਕਰਨਗੇ।ਜਕਾਰਤਾ, ਇੰਡੋਨੇਸ਼ੀਆ ਵਿੱਚ ਸ਼੍ਰੀ ਸਨਾਤਨ ਧਰਮ ਆਲਯਮ (Shri Sanathana Dharma Aalayam) ਦੇ ਮਹਾ ਕੁੰਭਅਭਿਸ਼ੇਖਮ (Maha Kumbabhishegam) ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 02nd, 02:45 pm
His Excellency President ਪ੍ਰਬੋਵੋ, ਮੁਰੂਗਨ ਟੈਂਪਲ ਟ੍ਰੱਸਟ ਦੇ ਚੇਅਰਮੈਨ ਪਾ ਹਾਸ਼ਿਮ, ਮੈਨੇਜਿੰਗ ਟ੍ਰੱਸਟੀ ਡਾ. ਕੋਬਾਲਨ, Dignitaries, ਤਮਿਲ ਨਾਡੂ ਅਤੇ ਇੰਡੋਨੇਸ਼ੀਆ ਦੇ ਪੁਜਾਰੀ ਅਤੇ ਅਚਾਰੀਆਗਣ, Indian diaspora ਦੇ ਸਾਰੇ ਸਾਥੀ, ਅਤੇ ਇਸ ਦਿਵਯ-ਭਵਯ (ਦਿੱਬ-ਸ਼ਾਨਦਾਰ) ਮੰਦਿਰ ਦੇ ਨਿਰਮਾਣ ਨੂੰ ਸਾਕਾਰ ਕਰਨ ਵਾਲੇ ਸਾਰੇ ਕਾਰੀਗਰ ਬੰਧੂ!ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਸ਼੍ਰੀ ਸਨਾਤਨ ਧਰਮ ਆਲਯਮ ਦੇ ਮਹਾ ਕੁੰਭ-ਅਭਿਸ਼ੇਖਮ (Maha Kumbabhishegam of Shri Sanathana Dharma Aalayam) ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
February 02nd, 02:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਸ਼੍ਰੀ ਸਨਾਤਨ ਧਰਮ ਆਲਯਮ ਦੇ ਮਹਾ ਕੁੰਭ-ਅਭਿਸ਼ੇਖਮ (Maha Kumbabhishegam of Shri Sanathana Dharma Aalayam) ਦੇ ਦੌਰਾਨ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਆਪਣਾ ਬਿਆਨ ਦਿੱਤਾ। ਉਨ੍ਹਾਂ ਨੇ ਮਹਾਮਹਿਮ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ, ਮੁਰੂਗਨ ਮੰਦਿਰ ਟ੍ਰਸਟ ਦੇ ਚੇਅਰਮੈਨ ਪਾ ਹਾਸ਼ਿਮ, ਮੈਨੇਜਿੰਗ ਟ੍ਰਸਟੀ ਡਾ. ਕੋਬਾਲਨ, ਤਮਿਲਨਾਡੂ ਅਤੇ ਇੰਡੋਨੇਸ਼ੀਆ ਦੇ ਪਤਵੰਤਿਆਂ, ਪੁਜਾਰੀਆਂ ਅਤੇ ਅਚਾਰੀਆਂ, ਪ੍ਰਵਾਸੀ ਭਾਰਤੀਆਂ, ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਦੇ ਸਾਰੇ ਨਾਗਰਿਕਾਂ, ਜੋ ਇਸ ਸ਼ੁਭ ਅਵਸਰ ਦਾ ਹਿੱਸਾ ਸਨ, ਅਤੇ ਇਸ ਦਿੱਬ-ਸ਼ਾਨਦਾਰ ਮੰਦਿਰ ਦੇ ਨਿਰਮਾਣ ਨੂੰ ਮੂਰਤ ਰੂਪ ਦੇਣ ਵਾਲੇ ਸਾਰੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਹਾਰਦਿਕ ਵਧਾਈ ਦਿੱਤੀ।ਦ ਵਰਲਡ ਦਿਸ ਵੀਕ ਔਨ ਇੰਡੀਆ
January 29th, 12:34 pm
ਇਸ ਹਫ਼ਤੇ, ਭਾਰਤ ਨੇ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਤੋਂ ਲੈ ਕੇ ਆਪਣੀਆਂ ਤਕਨੀਕੀ ਅਤੇ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਤੱਕ ਕਈ ਮੋਰਚਿਆਂ 'ਤੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਭਾਰਤ ਨੇ ਆਲਮੀ ਖੇਤਰ ਵਿੱਚ ਆਪਣੀ ਵਧਦੀ ਭੂਮਿਕਾ ‘ਤੇ ਜ਼ੋਰ ਦੇਣਾ ਜਾਰੀ ਰੱਖਿਆ ਹੈ। ਇਸ ਹਫ਼ਤੇ ਭਾਰਤ ਦੀਆਂ ਆਲਮੀ ਉਪਲਬਧੀਆਂ 'ਤੇ ਇੱਕ ਨਜ਼ਰ ਪਾਉਂਦੇ ਹਾਂ।ਭਾਰਤ ਨੇ 76ਵਾਂ ਗਣਤੰਤਰ ਦਿਵਸ ਮਨਾਇਆ
January 26th, 12:30 pm
ਕਰਤਵਯ ਪਥ 'ਤੇ 76ਵੇਂ ਗਣਤੰਤਰ ਦਿਵਸ ਸਮਾਰੋਹ ਨੇ ਭਾਰਤ ਦੀ ਏਕਤਾ, ਤਾਕਤ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਸਮਰ ਸਮਾਰਕ 'ਤੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਸਮਾਗਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਸ਼ਾਮਲ ਹੋਏ। ਹਥਿਆਰਬੰਦ ਬਲਾਂ ਦੀਆਂ ਮਾਰਚਿੰਗ ਟੁਕੜੀਆਂ ਨੇ ਅਨੁਸ਼ਾਸਨ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ, ਜਦਕਿ ਜੀਵੰਤ ਸੱਭਿਆਚਾਰਕ ਪ੍ਰਦਰਸ਼ਨਾਂ ਨੇ ਭਾਰਤ ਦੀ ਸਮ੍ਰਿੱਧ ਵਿਵਿਧਤਾ ਨੂੰ ਉਜਾਗਰ ਕੀਤਾ। ਭਾਰਤੀ ਵਾਯੂ ਸੈਨਾ ਦੇ ਮਨਮੋਹਕ ਫਲਾਈਪਾਸਟ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਧਾਨ ਮੰਤਰੀ ਨੇ ਸਮਾਰੋਹ ਲਈ ਇਕੱਠੇ ਹੋਏ ਲੋਕਾਂ ਦਾ ਅਭਿਨੰਦਨ ਵੀ ਕੀਤਾ।ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਸੁਬਿਆਂਤੋ ਦੀ ਭਾਰਤ ਦੀ ਸਰਕਾਰੀ ਯਾਤਰਾ (State visit) (23-26 ਜਨਵਰੀ, 2025) : ਯਾਤਰਾ ਦੇ ਪਰਿਣਾਮਾਂ ਦੀ ਸੂਚੀ
January 25th, 08:54 pm
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਅਤੇ ਸਿਹਤ ਮੰਤਰਾਲਾ, ਇੰਡੋਨੇਸ਼ੀਆ ਦੇ ਦਰਮਿਆਨ ਸਿਹਤ ਸਹਿਯੋਗ ‘ਤੇ ਸਹਿਮਤੀ ਪੱਤਰ।ਭਾਰਤ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦਾ ਸੁਆਗਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹੈ: ਪ੍ਰਧਾਨ ਮੰਤਰੀ
January 25th, 05:48 pm
ਇੰਡੋਨੇਸ਼ੀਆ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ-ਇੰਡੋਨੇਸ਼ੀਆ ਵਿਆਪਕ ਰਣਨੀਤਕ ਸਾਂਝੇਦਾਰੀ (India-Indonesia Comprehensive Strategic Partnership) ਦੇ ਵਿਭਿੰਨ ਪਹਿਲੂਆਂ ‘ਤੇ ਚਰਚਾ ਕੀਤੀ ਗਈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇੰਡੋਨੇਸ਼ੀਆ ਸਾਡੀ ਐਕਟ ਈਸਟ ਨੀਤੀ (Act East Policy) ਦੇ ਕੇਂਦਰ ਵਿੱਚ ਹੈ ਅਤੇ ਭਾਰਤ ਇੰਡੋਨੇਸ਼ੀਆ ਦੀ ਬ੍ਰਿਕਸ ਦੀ ਮੈਂਬਰਸ਼ਿਪ (Indonesia’s BRICS membership) ਦਾ ਸੁਆਗਤ ਕਰਦਾ ਹੈ ।ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ
January 25th, 01:00 pm
ਭਾਰਤ ਦੇ ਪਹਿਲੇ ਗਣਤੰਤਰ ਦਿਵਸ (India’s very first Republic Day) ‘ਤੇ, ਇੰਡੋਨੇਸ਼ੀਆ ਸਾਡਾ ਮੁੱਖ ਮਹਿਮਾਨ (Chief Guest) ਦੇਸ਼ ਸੀ। ਅਤੇ ਇਹ ਸਾਡੇ ਲਈ ਅਤਿਅੰਤ ਗਰਵ (ਮਾਣ) ਦਾ ਵਿਸ਼ਾ ਹੈ, ਕਿ ਜਦੋਂ ਅਸੀਂ ਗਣਤੰਤਰ ਦੇ ਪੰਝੱਤਰ ਵਰ੍ਹੇ (75th Republic Day) ਮਨਾ ਰਹੇ ਹਾਂ, ਇੰਡੋਨੇਸ਼ੀਆ ਇੱਕ ਵਾਰ ਫਿਰ, ਇਸ ਇਤਿਹਾਸਿਕ ਅਵਸਰ ਦਾ ਹਿੱਸਾ ਬਣਿਆ ਹੈ। ਇਸ ਅਵਸਰ ‘ਤੇ, ਮੈਂ ਰਾਸ਼ਟਰਪਤੀ ਪ੍ਰਬੋਵੋ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
November 19th, 06:09 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ20 ਸਮਿਟ (G20 Summit) ਦੇ ਮੌਕੇ ‘ਤੇ ਇੰਡੋਨੇਸ਼ੀਆ ਦੇ ਨਵੇਂ ਚੁਣੇ ਰਾਸ਼ਟਰਪਤੀ ਮਹਾਮਹਿਮ ਪ੍ਰਬੋਵੋ ਸੁਬਿਆਂਤੋ (H.E.Prabowo Subianto) ਨਾਲ ਮੁਲਾਕਾਤ ਕੀਤੀ। ਦੋਹਾਂ ਲੀਡਰਾਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ।ਪ੍ਰਧਾਨ ਮੰਤਰੀ ਨੂੰ ਇੰਡੋਨੇਸ਼ੀਆ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਦਾ ਫੋਨ ਆਇਆ, ਦੋਨਾਂ ਨੇਤਾਵਾਂ ਨੇ ਰਣਨੀਤਕ ਸਾਂਝੇਦਾਰੀ ‘ਤੇ ਚਰਚਾ ਕੀਤੀ
June 20th, 01:07 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਇੰਡੋਨੇਸ਼ੀਆ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ (President-elect) ਪ੍ਰਬੋਵੋ ਸੁਬਿਆਂਤੋ (Prabowo Subianto) ਦਾ ਫੋਨ ਆਇਆ।